Homepage - Punjab Express

Grid List

ਆਕਲੈਂਡ (ਨਿਊਜ਼ੀਲੈਂਡ) 8 ਫਰਵਰੀ (ਬਲਜਿੰਦਰ ਰੰਧਾਵਾ/ਤਰਨਦੀਪ) - ਆਕਲੈਂਡ ਹਾਈਕੋਰਟ ਵਲੋਂ ਮਸਾਲਾ ਰੈਸਟੋਰੈਂਟ ਚੇਨ ਦੇ ਮਾਲਿਕ ਰਾਜਵਿੰਦਰ ਗਰੇਵਾਲ ਉਪਰ 4 ਮਹੀਨੇ ਅਤੇ 15 ਦਿਨ ਦੀ ਘਰ ਵਿਚ ਨਜ਼ਰਬੰਦੀ ਲਗਾ ਦਿਤੀ ਹੈ। ਇਸਤੋਂ ਇਲਾਵਾ ਉਸਦੀਆਂ ਅਤੇ ਉਸਦੇ ਪਰਿਵਾਰ ਦੀਆਂ ਤਕਰੀਬਨ 33 ਕਮਰਸ਼ੀਅਲ ਅਤੇ ਰੈਜੀਡੈਂਟ ਪਰਾਪਰਟੀਆਂ ਨੂੰ ਕੋਰਟ ਵਲੋਂ ਫਰੀਜ਼ (ਮਤਲਵ ਉਹਨਾਂ ਦੇ ਦੇਣ ਲੈਣ,ਖਰੀਦ ਵੇਚ ਉਪਰ ਪਾਬੰਦੀ) ਕਰ ਦਿਤਾ ਗਿਆ ਹੈ। ਇਹਨਾਂ ਪਰਾਪਰਟੀਆਂ ਦੀ ਕੀਮਤ ਤਕਰੀਬਨ 7 ਮਿਲੀਅਨ ਨਿਊਜੀਲੈਂਡ ਡਾਲਰ ਦੇ ਕਰੀਬ ਬਣਦੀ ਹੈ। ਜ਼ਿਕਰਯੋਗ ਹੈ ਕਿ ਮਸਾਲਾ ਗਰੁਪ ਉਜ਼ਰਤਾ ਦੇ ਮਾਮਲੇ ਵਿਚ ਹਮੇਸ਼ਾ ਵਿਵਾਦਾ ਵਿਚ ਰਿਹਾ ਹੈ। ਉਪਰੋਕਤ ਮਾਮਲਾ ਵੀ ਆਪਣੇ ਮੁਲਾਜ਼ਮਾ ਨੂੰ 2æ70ḙ ਘੰਟੇ ਉਪਰ ਕੰਮ ਕਰਵਾਉਣ ਦਾ ਹੀ ਹੈ।

ਓਸਤਾਨਾ (ਇਟਲੀ) 30 ਜਨਵਰੀ (ਬਿਊਰੋ) - ਉੱਤਰੀ ਇਟਲੀ ਦੇ ਇਕ ਛੋਟੇ ਜਿਹੇ ਸ਼ਹਿਰ ਓਸਤਾਨਾ ਵਿੱਚ 28 ਸਾਲ ਬਾਅਦ ਇੱਕ ਬੱਚੇ ਦਾ ਜਨਮ ਹੋਇਆ ਹੈ। ਸੰਨ 1980 ਤੋਂ ਬਾਅਦ 20 ਜਨਵਰੀ ਨੂੰ ਇਸ ਪਿੰਡ ਵਿਚ ਇਹ ਕਿਲਕਾਰੀ ਗੂੰਜੀ ਹੈ। ਓਸਤਾਨਾ ਵਿਚ 20 ਜਨਵਰੀ ਨੂੰ ਸਿਲਵੀਆ ਨਾਮਕ ਮਹਿਲਾ ਨੇ ਤੋਰੀਨੋ ਦੇ ਇਕ ਹਸਪਤਾਲ ਵਿਚ ਇਕ ਬੱਚੇ ਨੂੰ ਜਨਮ ਦਿੱਤਾ ਹੈ, ਜਿਸਦਾ ਨਾਮ ਪਾਬਲੋ ਰੱਖਿਆ ਗਿਆ ਹੈ। ਸ਼ਹਿਰ ਦੇ ਪ੍ਰਵੇਸ਼ ਦਵਾਰ ਉੱਤੇ ਇਕ ਸਾਰਸ ਦਾ ਮਾੱਡਲ ਬਣਾਇਆ ਗਿਆ ਹੈ, ਜਿਸਦੀ ਚੁੰਝ ਵਿਚ ਇਕ ਨੀਲੇ ਰੰਗ ਦਾ ਬੰਡਲ ਹੈ। ਇਨੀਂ ਦਿਨੀਂ ਇਸ ਛੋਟੇ ਸ਼ਹਿਰ ਵਿਚ ਜਸ਼ਨ ਦਾ ਪੂਰਾ ਮਾਹੌਲ ਬਣਿਆ ਹੋਇਆ ਹੈ।
ਉਥੋਂ ਦੇ ਮੇਅਰ ਜਾਕੋਮੋ ਲੰਬਾਰਦੋ ਨੇ ਇਸ ਖਬਰ ਨੂੰ ਸੁਪਨੇ ਦੇ ਸੱਚ ਹੋਣ ਵਰਗਾ ਦੱਸਿਆ ਹੈ ।  ਇਸ ਛੋਟੇ ਜਿਹੇ ਸਮੁਦਾਏ ਵਿੱਚ 84 ਲੋਕ ਰਹਿੰਦੇ ਹਨ ਅਤੇ ਪਾਬਲੋ ਦੇ ਜਨਮ ਤੋਂ ਬਾਅਦ ਇੱਥੇ ਦੇ ਨਿਵਾਸੀਆਂ ਦੀ ਸੰਖਿਆ 85 ਹੋ ਗਈ ਹੈ।
ਮੇਅਰ ਦਾ ਕਹਿਣਾ ਹੈ ਕਿ 20ਵੀਂ ਸਦੀ ਦੇ ਸ਼ੁਰੂਆਤ ਵਿੱਚ ਓਸਤਾਨਾ ਵਿਚ 1000 ਵਿਅਕਤੀ ਰਹਿੰਦੇ ਸਨ, ਪ੍ਰੰਤੂ ਦੂਸਰੇ ਵਿਸ਼ਵ ਯੁੱਧ ਦੇ ਬਾਅਦ ਜਨਮ ਦਰ ਵਿਚ ਗਿਰਾਵਟ ਆਈ ਹੈ। ਅਸਲ ਗਿਰਾਵਟ 1975 ਤੋਂ ਸ਼ੁਰੂ ਹੋਈ ਅਤੇ 1976 ਤੋਂ 1987 ਦੇ ਵਿੱਚ ਸਿਰਫ਼ 17 ਬੱਚਿਆਂ ਦਾ ਜਨਮ ਹੋਇਆ। ਇਸਦੇ ਬਾਅਦ ਇਸ ਸਮੁਦਾਏ ਵਿੱਚ ਕਿਸੇ ਬੱਚੇ ਦਾ ਜਨਮ ਹੀ ਨਹੀਂਂ ਹੋਇਆ। ਇਹ ਗੱਲ ਇੱਥੇ ਦੇ ਨਿਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ। ਓਸਤਾਨਾ ਹੁਣ ਜਨਮ ਦਰ ਦੇ ਇਸ ਨਕਾਰਾਤਮਕ ਰੁਝੇਵੇਂ ਨੂੰ ਬਦਲਣਾ ਚਾਹੁੰਦਾ ਹੈ, ਖਾਸ ਤੌਰ 'ਤੇ ਰੁਜਗਾਰ ਦੇ ਨਵੇਂ ਮੌਕੇ ਪੈਦਾ ਕਰ ਕੇ। 
ਇਟਲੀ ਦੇ ਛੋਟੇ ਕਸਬਿਆਂ ਵਿੱਚ ਜਨਸੰਖਿਆ ਗਿਰਾਵਟ ਦੀ ਸਮੱਸਿਆ ਬਣੀ ਹੋਈ ਹੈ, ਕਿਉਂਕਿ ਉੱਥੇ ਦੇ ਨੌਜਵਾਨ ਕੰਮ ਦੀ ਤਲਾਸ਼ ਵਿੱਚ ਬਾਹਰ ਦੇ ਇਲਾਕਿਆਂ ਵਿੱਚ ਚਲੇ ਜਾਂਦੇ ਹਨ। ਕੁਝ ਨੇ ਪ੍ਰਚਲਨ ਵਿੱਚ ਬਦਲਾਅ ਲਈ ਖਾਲੀ ਘਰਾਂ ਨੂੰ ਮੁਫਤ ਦੇਣਾ ਸ਼ੁਰੂ ਕੀਤਾ ਹੈ।

ਰੋਮ (ਇਟਲੀ) 30 ਜਨਵਰੀ (ਕੈਂਥ) - ਇਟਲੀ ਦੇ ਮੁੱਖ ਹਾਈਵੇ ਦੇ ਨੰਬਰ ਏ 4 'ਤੇ ਸਜੂਕੀ ਸਿਫਟ ਤੇ ਇਕ ਵੈਨ 'ਚ ਜਬਰਦਸਤ ਐਕਸੀਡਂੈਟ 'ਚ ਤਿੰਨ ਵਿਅਕਤੀਆਂ ਦੀ ਮੌਤ ਤੇ 2 ਗੰਭੀਰ ਰੂਪ 'ਚ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਾਤ 1:30 ਵਜੇ ਦੇ ਕਰੀਬ ਮਿਲਾਨ ਬਰੇਸ਼ੀਆ ਰੋਡ 'ਤੇ ਉਪਰੋਕਤ ਵਿਅਕਤੀ ਆਪਣੇ ਇਕ ਦੋਸਤ ਨੂੰ ਮਿਲਣ ਜਾ ਰਹੇ ਸਨ, ਭਿਆਨਕ ਟੱਕਰ 'ਚ 2 ਸਕੇ ਭਰਾ ਅਨਤੋਨੀਓ (23), ਦਾਨੀਲਾ (21) ਅਤੇ ਇਕ ਦੋਸਤ ਅਲਬੈਰਤੋ ( 23) ਦੀ ਮੌਕੇ 'ਤੇ ਮੋਤ ਹੋ ਗਈ। ਇਹ ਇਟਲੀ ਦੇ ਜਿਲ੍ਹਾ ਤਰਵੀਜੋ ਦੇ ਰਹਿਣ ਵਾਲੇ ਸਨ। ਇਟਾਲੀਅਨ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


ਮਾਤਾ ਰਾਧਿਕਾ ਅਤੇ ਪਿਤਾ ਰੋਹਿਤ ਨੂੰ ਆਪਣੀ ਪੁੱਤਰੀ ਐਂਜਲ ਸ਼ਰਮਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ!

 

 

 

 

 

 

 

 

 

 

 

 

ਬਾਲ ਤਸਵੀਰਾਂ ਪ੍ਰਕਾਸ਼ਿਤ ਕਰਨ ਦਾ ਇਹ ਸਿਲਸਿਲਾ 'ਪੰਜਾਬ ਐਕਸਪ੍ਰੈਸ' ਵੈੱਬਸਾਈਟ ਵਿਚ ਸ਼ੁਰੂ ਹੈ। ਤੁਸੀਂ ਇਸ ਕਾਲਮ ਵਿਚ ਅਪਣੇ ਬੱਚੇ ਦੀ ਤਸਵੀਰ ਈਮੇਲ This email address is being protected from spambots. You need JavaScript enabled to view it. ਰਾਹੀਂ ਭੇਜ ਸਕਦੇ ਹੋ।

 

ਮਾਤਾ ਮਾਇਆ ਕੈਂਥ ਅਤੇ ਪਿਤਾ ਦਲਵੀਰ ਕੈਂਥ ਨੂੰ ਆਪਣੇ ਪੁੱਤਰ ਅਜੈ ਬਹਾਰ ਕੈਂਥ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ!

 

 

 

 

 

 

ਬਾਲ ਤਸਵੀਰਾਂ ਪ੍ਰਕਾਸ਼ਿਤ ਕਰਨ ਦਾ ਇਹ ਸਿਲਸਿਲਾ 'ਪੰਜਾਬ ਐਕਸਪ੍ਰੈਸ' ਵੈੱਬਸਾਈਟ ਵਿਚ ਸ਼ੁਰੂ ਹੈ। ਤੁਸੀਂ ਇਸ ਕਾਲਮ ਵਿਚ ਅਪਣੇ ਬੱਚੇ ਦੀ ਤਸਵੀਰ ਈਮੇਲ This email address is being protected from spambots. You need JavaScript enabled to view it. ਰਾਹੀਂ ਭੇਜ ਸਕਦੇ ਹੋ।

 

 

 

ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਜਾਣਕਾਰੀ ਲਈ migreat.com ਅਤੇ ਮਾਈਗ੍ਰੇਸ਼ਨ ਨਾਲ ਸਬੰਧਿਤ ਆਪਣੇ ਸਵਾਲ immigration experts 'ਤੇ ਭੇਜੋ।


ਮਾਤਾ ਲੀਨਾ ਵਰਮਾ ਅਤੇ ਪਿਤਾ ਹਰੀਸ਼ ਵਰਮਾ ਨੂੰ ਆਪਣੀ ਪੁੱਤਰੀ ਸਾਕਸ਼ੀ ਵਰਮਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ!

 

 

 

 

 

 

 

 

ਬਾਲ ਤਸਵੀਰਾਂ ਪ੍ਰਕਾਸ਼ਿਤ ਕਰਨ ਦਾ ਇਹ ਸਿਲਸਿਲਾ 'ਪੰਜਾਬ ਐਕਸਪ੍ਰੈਸ' ਵੈੱਬਸਾਈਟ ਵਿਚ ਸ਼ੁਰੂ ਹੈ। ਤੁਸੀਂ ਇਸ ਕਾਲਮ ਵਿਚ ਅਪਣੇ ਬੱਚੇ ਦੀ ਤਸਵੀਰ ਈਮੇਲ This email address is being protected from spambots. You need JavaScript enabled to view it. ਰਾਹੀਂ ਭੇਜ ਸਕਦੇ ਹੋ।

बठिंडा, 19 जनवरी (सोनू) - आर्ट ऑफ़ लिविंग  को समर्पित एक मुस्कान चेरिटेबल सोसाइटी की और से हँसता मुस्कराता  बठिंडा के तहत आयोजित "फन फेस्ट"  मस्ती के साथ सांय 5 बजे समापन हुआ , एक मुस्कान चेरिटेबल सोसाइटी के संजोयक अनिल सिंगला ने बताया की  इस इवेंट का आयोजन  दिल्ली में11 से 13 मार्च में होने वाले इवेंट  वर्ल्ड कल्चर फेस्टिवल के तहत किया गया था  इस इवेंट में मुख्या तिथि के तोर पर  चीफ पार्लियामेंट सेक्रेटरी श्री सरूप चंद जी सिंगला व् भाजपा के जिला प्रधान मोहित गुप्ता शामिल हुए , फन फेस्ट में अनेक प्रकार की स्टालों  गेम्स , तम्बोला , खाने पिने की स्टालों पर लोग मनोरंजन करते नज़र आये  हर उम्र के लिए  आयोजित प्रतियोगियताओ में लोगो ने बढ़ चढ़ कर हिस्सा लिया , जिनको इनाम देकर सन्मानित भी किया गया  इस कार्यकम में घुड़सवारी , केमल राइडिंग,  ने बच्चो को उत्साह से भर दिया , भारीतय सभ्यता को प्रस्तुत कर रहे  स्टाल पर लोगो में सेल्फ़ी लेने का क्रेज़ भी चलता रहा , आर्ट ऑफ़ लिविंग के कार्यकर्ताओ द्वारा प्रस्तुत नाटक " वासुदेव कटुम्ब्कम " ने लोगो को जागृत किया व् पूरा विश्व एक परिवार का सन्देश भी दिया , कार्य्रकम की संजोयिका ऋतू गोयल ने बताया की प्रात 11बजे से लेकर सांय 5 बजे तक हजारो लोगो ने फन फेस्ट के कार्य्रकम का आनंद लिया , फन फेस्ट के अंत में नीतू अरोड़ा जी द्वारा शहर वासियो का धन्यवाद किया गया , अनिल सिंगला ने बताया की वर्ल्ड कल्चर फेस्टिवल में 155 देशो के प्रतिनिधि हिस्सा ले रहे है  व् इस कार्यक्रम में लगभग 35  लाख लोग पहुंच रहे है जिसके लिए बठिंडा से भी भारी मात्र में लोग शामिल होंगे , जिसके लिए हँसता मुस्कुराता बठिंडा की और से फन फेस्ट का आयोजन कर लोगो को जानकारी दी गयी.

बठिंडा, 19 जनवरी (सोनू) - समाजसेवी संस्था नौजवान वेलफेयर सोसायटी के सदस्य अमन सिंगला ने अपनी बेटी अर्नवी के पहले जन्मदिन के उपलक्ष्य में अपने परिवार सहित संस्था मुख्यालय पहुंच कर गरीब/बेसहारा लोगों के लिए कंबल दान किए। इस मौके पर उनकी धर्मपत्नी रितु सिंगला, पिता देस राज सिंगला, माता सुनीता सिंगला का संस्था अध्यक्ष सोनू माहेश्वरी की ओर से आभार प्रकट किया गया व बेटी अर्नवी को शुभकामनाऐं प्रदान की।

बठिंडा, 19 जनवरी (सोनू) - बसंत पंचमी के त्यौंहार के दौरान इस्तेमाल होने वाली जानलेवा चाइना डोर की चोरी छिपे होने वाली बिक्री को रोकने के लिए समाजसेवी संस्था नौजवान वेलफेयर सोसायटी की ओर से चाइना डोर का गोदाम पकड़वाने वाले को 5 हजार रूपये नगद ईनाम देने की घोषणा की है। संस्था अध्यक्ष सोनू माहेश्वरी ने बताया कि जिला प्रशासन की ओर से प्लास्टिक की डोर जो चाइना डोर के नाम से प्रसिद्ध है को बेचने, स्टोर करने तथा इस्तेमाल करने पर पूरी तरह से प्रतिबंध लगाया हुआ है लेकिन कुछ लोग चंद रूपयों के लालच में मौत की इस डोर को बेच रहें हैं। उन्होने बताया कि पहले भी चाइना डोर के कारण मासूम बच्चे, इंसान व पक्षी घायल होने के अलावा मौत के मुंह में जा चुकें हैं। इसलिए आम लोगों को भी मानवता की भलाई हेतु चाइना डोर बेचने तथा स्टोर करने वालों की जानकारी छुपानी नहीं चाहिए।

ਰੋਮ ਇਟਲੀ (ਕੈਂਥ) ਜਰਮਨੀ ਰਹਿੰਦੇ ਕਾਹਲੋਂ ਪਰਿਵਾਰ ਦੇ ਤਿੰਨੋਂ ਬੱਚਿਆਂ ਨੇ ਛੋਟੀਆਂ ਉਮਰਾਂ ਵਿੱਚ ਹੀ ਢੇਰ ਤਗਮੇਂ ਜਿੱਤੇ ਹਨ। ਇਹਨਾਂ ਵਿੱਚੋਂ ਵੱਡੇ ਦੋਨਾਂ ਭੈਣ-ਭਰਾ ਨੇ ਇਸ ਵਾਰ ਫਿਰ ਜਰਮਨ ਨੈਸ਼ਨਲ ਟੀਮ ਲਈ ਚਾਂਦੀ ਦੇ ਤਗਮੇ ਜਿੱਤੇ ਹਨ। ਜਰਮਨ ਦੇ ਸੂਬੇ ਸਾਰਲੈਂਡ ਦੇ ਸ਼ਹਿਰ ਡਲਿੰਗਨ ਵਿਖੇ ਹੋਏ ਇਹਨਾਂ ਅੰਤਰਰਾਸਟਰੀ ਮੁਕਾਬਲਿਆਂ ਵਿੱਚ ਜਰਮਨ ਅਤੇ ਤੁਰਕੀ ਦਰਮਿਆਂਨ ਖੇਡੇ ਗਏ ਮੈਚਾਂ ਦੌਰਾਂਨ ਕੁੜੀਆਂ ਦੇ ਮੁਕਾਬਲਿਆਂ ਵਿੱਚੋਂ ਜਾਨਾ ਬਿਚਸ ਨੇ ਇੱਕ ਜਿੱਤਿਆ ਅਤੇ ਇੱਕ ਵਿੱਚ ਬਰਾਬਰ ਰਹੀ ਪਰ ਅਨੀਤ ਕਾਹਲੋਂ ਨੇ ਤੁਰਕੀ ਦੀ ਵਰਲਡ ਚੈਂਪੀਅਨ ਖਿਡਾਰਨ ਨੂੰ ਦੋਨੋ ਮੁਕਾਬਲਿਆਂ ਵਿੱਚ ਹਰਾ ਦਿੱਤਾ। ਇਸੇ ਤਰਾਂ ਮੁੰਡਿਆਂ ਦੇ ਮੁਕਾਬਲਿਆਂ ਵਿੱਚ ਅਮ੍ਰਿਤ ਕਾਹਲੋਂ ਨੇ ਇੱਕ ਜਿੱਤਿਆ ਅਤੇ ਇੱਕ ਵਿੱਚ ਬਰਾਬਰ ਰਿਹਾ। ਨੋਆ ਬਿਚਸ ਨੇ ਦੋਨੋਂ ਮੁਕਾਬਲੇ ਜਿੱਤ ਲਏ ਪਰ ਜਰਮਨੀ ਦੇ ਇੱਕ ਖਿਡਾਰੀ ਕਦਰੀਕਨ ਕਾਇਆ ਦੋਨੋਂ ਮੁਕਾਬਲੇ ਹਾਰ ਗਿਆ ਜਿਸ ਕਾਰਨ ਜਰਮਨ ਨੂੰ ਚਾਂਦੀ ਦੇ ਤਗਮਿਆਂ ਨਾਲ ਹੀ ਸਬਰ ਕਰਨਾ ਪਿਆ। ਇਹ ਕਰਾਟੇ ਮੁਕਾਬਲੇ ਜਰਮਨੀ ਸਮੇਤ ਵਿਦੇਸ਼ੀ ਟੈਲੀਵਿਜ਼ਨ ਚੈਨਲਾਂ ਉੱਪਰ ਵੀ ਦਿਖਾਏ ਗਏ। ਜਿਕਰਯੋਗ ਹੈ ਕਿ ਜਰਮਨੀ ਦੀ ਨੈਸ਼ਨਲ ਟੀਮ ਦੇ ਕੋਚ ਦੇ ਦੋਨੋਂ ਬੱਚੇ ਨੋਆ ਅਤੇ ਜਾਨਾ ਬਿਚਸ ਵੀ ਜਿਥੇ ਚੋਟੀ ਦੇ ਪੰਜ ਖਿਡਾਰੀਆਂ ਵਿੱਚ ਸਾਮਲ ਹਨ ਉੱਥੇ ਹੀ ਪੰਜਾਬ Ḕਤੋ ਆ ਕੇ ਜਰਮਨ ਵਸੇ ਇਸ ਪ੍ਰਵਾਸੀ ਕਾਹਲੋਂ ਪਰਿਵਾਰ ਦੇ ਦੋ ਬੱਚਿਆਂ ਦਾ ਜਰਮਨ ਦੀ ਨੈਸ਼ਨਲ ਟੀਮ ਅਤੇ ਚੋਟੀ ਦੇ ਕਰਾਟੇ ਖਿਡਾਰੀਆਂ ਵਿੱਚ ਸਾਮਲ ਹੋਣਾ ਕਿਸੇ ਅਚੰਭੇ Ḕਤੋਂ ਘੱਟ ਨਹੀ ਉਹ ਵੀ ਖਾਸ਼ ਕਰ ਜਰਮਨ ਵਰਗੇ ਦੇਸ਼ ਵਿੱਚ ਜਿੱਥੇ ਪ੍ਰਵਾਸੀਆਂ ਦਾ ਦਾਅ ਲੱਗਣਾ ਬਹੁਤ ਹੀ ਮੁਸ਼ਕਲ ਹੈ ਪਰ ਇਹ ਬੱਚਿਆਂ ਅਤੇ ਪਰਿਵਾਰ ਦੀ ਮਿਹਨਤ ਹੀ ਹੈ ਜਿਸ ਨਾਲ ਇਹਨਾਂ ਨੇ ਜਰਮਨ ਦੇ ਰਾਸਟਰੀ ਪੱਧਰ Ḕਤੇ ਪਹਿਚਾਣ ਬਣਾ ਲਈ ਹੈ। ਟੂਰਨਾਂਮੈਂਟ ਦੇ ਅਖੀਰ Ḕਚ ਸੂਬੇ ਦੇ ਮੁੱਖ ਮੰਤਰੀ ਨੇ ਬੱਚਿਆਂ ਦੀਆਂ ਇਹਨਾਂ ਪ੍ਰਾਪਤੀਆਂ ਤੇ ਕਾਹਲੋਂ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪਰਿਵਾਰ ਇਥੇ ਵਸਦੇ ਪ੍ਰਵਾਸੀਆਂ ਲਈ ਇੱਕ ਮਿਸਾਲ ਹੈ ਜਿਨ੍ਹਾਂ ਨੇ ਸਖ਼ਤ ਮਿਹਨਤ ਨਾਲ ਬੱਚਿਆਂ ਨੂੰ ਇਸ ਕਾਬਲ ਬਣਾਇਆ। ਮਾਂ-ਬਾਪ ਦੀ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਉਸ ਸਮੇਂ ਦੇਖੇ ਜਾ ਸਕਦੇ ਹਨ ਜਰ ਗੋਰਿਆਂ ਦੀ ਭੀੜ ਕਾਹਲੋਂ ਪਰਿਵਾਰ ਦੇ ਇਹਨਾਂ ਫਰਜੰਦਾਂ ਨਾਲ ਸੈਲਫੀਆਂ ਅਤੇ ਆਟੋਗਰਾਫ ਲੈਣ ਲਈ ਉਮੜਦੀ ਹੈ। ਪੰਜਾਬੀ ਭਾਈਚਾਰੇ ਵੱਲੋਂ ਇਹਨਾਂ ਬੱਚਿਆਂ ਦੀ ਪਿੱਠ ਥਾਪੜਨ ਲਈ ਅਜੇ ਤੱਕ ਕੋਈ ਖਾਸ਼ ਕੋਸ਼ਿਸ਼ ਨਹੀ ਕੀਤੀ ਗਈ ਦਿਸ ਰਹੀ ਹਾਲਾਂਕਿ ਕਬੱਡੀ ਕੱਪਾਂ Ḕਤੇ ਯੂਰਪ ਵਿੱਚ ਹਰ ਸਾਲ ਲੱਖਾਂ ਯੂਰੋ ਖ਼ਰਚੇ ਜਾਂਦੇ ਹਨ। ਕਾਹਲੋਂ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਦਿਲੀ ਤਮੰਨਾਂ ਹੈ ਕਿ ਸਾਡੇ ਭਾਈਚਾਰੇ ਹੋਰ ਬੱਚੇ ਵੀ ਨਾਮਣਾ ਖੱਟਣ ਪਰ ਨਿਰਾਸ਼ਾ ਉਸ ਸਮੇਂ ਹੁੰਦੀ ਹੈ ਜਦ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਕਾਹਲੋਂ ਮੀਆਂ-ਬੀਵੀ ਦੇ ਸਿਵਾਏ ਇੱਕ ਵੀ ਪੰਜਾਬੀ ਨਹੀ ਹੁੰਦਾ ।

ਰੋਮ (ਇਟਲੀ) 27 ਜਨਵਰੀ (ਕੈਂਥ) - ਸ਼ਹਿਰ ਗਵਾਲੀਅਰ(ਮੱਧ ਪ੍ਰਦੇਸ਼) ਵਿਖੇ ਸ਼੍ਰੀ ਵੀ,ਪੀ,ਸਿੰਘ ਤੋਮਰ ਦੇ ਘਰ ਜਨਮੇ ਹਰਸ਼ ਬਰਧਨ ਅੱਜ ਕਲ੍ਹ ਆਪਣੀ ਖੇਡ ਕਲਾ ਬਾਸਕਟਬਾਲ ਰਾਹੀਂ ਇਟਲੀ ਦੀ ਧਰਤੀ ਉੱਤੇ ਧੁੰਮਾਂ ਪਾ ਰਿਹਾ ਹੈ ਅਤੇ ਭਾਰਤ ਦੇਸ਼ ਦਾ ਦੁਨੀਆਂ ਭਰ ਵਿੱਚ ਨਾਂਅ ਚਮਕਾ ਰਿਹਾ ਹੈ।ਸਿਰਫ਼ ਦੇ ਸਾਲ ਦੇ ਅਭਿਆਸ ਦੁਆਰਾ ਹੀ ਬਰਧਨ ਜਕਾਰਤਾ (ਇੰਡੋਨੇਸ਼ੀਆ) ਵਿਖੇ ਹੋਈ ਏਸ਼ੀਅਨ ਬਾਸਕਟਬਾਲ ਚੈਂਪੀਅਨਸਿੱਪ ਵਿੱਚ ਪਹਿਲੇ ਦਰਜੇ ਦੇ 10 ਖਿਡਾਰੀਆਂ ਵਿੱਚ ਆਇਆ।ਬਰਧਨ ਦੀ ਖੇਡ ਦਾ ਬੇਹਤਰੀਨ ਪ੍ਰਦਰਸ਼ਨ ਦੇਖ ਕੇ ਹੀ ਇਟਲੀ ਦੀ ਸਿਟੈਂਲਾ ਯੂਰਾ ਬਾਸਕਟਬਾਲ ਅਕੈਡਮੀ ਰੋਮ ਨੇ ਸਪਾਂਸਰ ਭੇਜ ਹਰਸ਼ ਬਰਧਨ ਨੂੰ ਇਟਲੀ ਬੁਲਾਇਆ ਤਾਂ ਕਿ ਉਹ ਆਪਣੀ ਖੇਡ ਰਾਹੀਂ ਇਟਲੀ ਵਿੱਚ ਵੀ ਕਾਮਯਾਬੀ ਦੇ ਝੰਡੇ ਗੱਡ ਸਕੇ।24 ਦਸੰਬਰ 2015 ਤੋਂ 18 ਮਾਰਚ 2016 ਤੱਕ ਇਟਲੀ ਵਿਸੇæਸ ਫੇਰੀ ਤੇ ਆਏ ਹਰਸ਼ ਬਰਧਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਟਲੀ ਆਕੇ ਉਸ ਨੇ ਇਟਲੀ ਦੇ ਸ਼ਹਿਰ ਫਰੂਜਾ ਵਿਖੇ ਹੋਈ ਬਾਸਕਟਬਾਲ ਚੈਂਪੀਅਨ ਸਿੱਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।ਉਹ ਵਿਸੇæਸ ਧੰਨਵਾਦੀ ਹੈ ਸਿਟੈਂਲਾ ਯੂਰਾ ਬਾਸਕਟਬਾਲ ਅਕੈਡਮੀ ਰੋਮ ਪ੍ਰਬੰਧਕ ਸ਼੍ਰੀ ਜਰਮਾਨੋ ਜਾਕਮੋ ਰੋਸੀ ,ਦਾਰਕੰਜਲੀ ਅਤੇ ਭਾਰਤੀ ਅੰਬੈਂਸੀ ਰੋਮ ਦੇ ਅੰਬੈਂਸਡਰ ਸ਼੍ਰੀ ਬੰਸਤ ਕੁਮਾਰ ਗੁਪਤਾ ,ਫਸਟ ਸੈਕਟਰੀ ਸ਼੍ਰੀ ਅਮਿਤ ਕੁਮਾਰ ਵਰਮਾ ਅਤੇ ਸਮੂਹ ਸਟਾਫ਼ ਦਾ ਜਿਹਨਾਂ ਦੇ ਯਤਨਾਂ ਸਦਕਾ ਬਰਧਨ ਆਪਣੀ ਖੇਡ ਕਲਾ ਬਾਸਕਟਬਾਲ ਦਾ ਅੰਤਰਰਾਸ਼ਟਰੀ ਪੱਧਰ ਤੇ ਵਧੀਆ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਹੋ ਰਿਹਾ ਹੈ।

ਰੋਮ (ਇਟਲੀ) 9 ਦਸੰਬਰ (ਕੈਂਥ) - ਜਰਮਨੀ ਰਹਿੰਦੇ ਕਾਹਲੋਂ ਪਰਿਵਾਰ ਦੇ ਤਿੰਨੋਂ ਬੱਚਿਆਂ ਨੇ ਛੋਟੀਆਂ ਉਮਰਾਂ ਵਿੱਚ ਹੀ ਮਾਰਸ਼ਲ ਆਰਟਸ ਖੇਡ ਕਰਾਟਿਆਂ ਵਿੱਚ ਢੇਰ ਤਗਮੇਂ ਜਿੱਤੇ ਹਨ ਇਹਨਾਂ ਵਿੱਚੋਂ ਵੱਡੇ ਦੋ ਭੈਣ-ਭਰਾ ਨੇ ਤਾਂ ਹੁਣ ਕਰਾਟੇ ਕੋਚ ਦਾ ਇਮਤਿਹਾਨ ਵੀ ਪਾਸ ਕਰ ਲਿਆ ਹੈ ਜਰਮਨੀ ਕਰਾਟੇ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਕਰਨ ਵਾਲੀ ਪਹਿਲੀ ਪੰਜਾਬਣ ਅਤੇ ਸਿੱਖ ਲੜਕੀ ਅਨੀਤ ਕਾਹਲੋਂ ਅਤੇ ਉਸ ਤੋਂ ਛੋਟੇ ਭਰਾ ਅਮ੍ਰਿਤ ਕਾਹਲੋਂ ਨੇ ਵੀ ਜਿੱਥੇ ਸੂਬਾ ਪੱਧਰੀ ਅਤੇ ਨੈਸ਼ਨਲ ਪੱਧਰ ਤੇ ਜਰਮਨੀ ਵਿੱਚ ਧੁੰਮਾਂ ਪਾਈਆਂ ਉੱਥੇ ਇਹਨਾਂ ਭੈਣ-ਭਰਾਵਾਂ ਨੇ ਅਪਣੀ ਸਖ਼ਤ ਮਿਹਨਤ ਸਦਕਾ ਅੰਤਰਾਸਟਰੀ ਪੱਧਰ ਤੇ ਵੀ ਅਪਣਾ ਨਾਂਮ ਖੂਬ ਚਮਕਾਇਆ ਹੈ

ਪਿਛਲੇ ਦਿਨੀ ਜਰਮਨੀ ਦੇ ਸ਼ਹਿਰ ਲੈਮਗੋ ਵਿੱਚ ਦੋ ਦਿਨਾਂ ਸਖ਼ਤ ਇਮਤਿਹਾਨ ਪਾਸ ਕਰਦਿਆਂ ਇਹਨਾਂ ਨੇ ਬਲੈਕ ਬੈਲਟ ਅਤੇ ਤਿੰਨ ਸਾਲ ਦਾ ਕਰਾਟੇ ਕੋਚ ਦਾ ਡਿਪਲੋਮਾਂ ਵੀ ਹਾਸਲ ਕਰ ਲਿਆ ਹੈ ਪੱਛਮੀ ਦੇਸ਼ ਜਰਮਨੀ ਵਿੱਚ ਵਸਦੇ ਕਾਹਲੋਂ ਪਰਿਵਾਰ ਦੀ ਅਗਲੀ ਮਾਣਮੱਤੀ ਪੀੜੀ ਦੇ ਇਹ ਫਰਜੰਦ ਹੁਣ ਮਾਰਸ਼ਲ ਆਰਟਸ ਕਰਾਟੇ, ਕਿੱਕਬੌਕਸਿੰਗ, ਬੌਕਸਿੰਗ ਅਤੇ ਸੈਲਫ ਡਿਫੈਸ਼ ਵਰਗੀਆਂ ਗੇਮਾਂ ਲਈ ਕੋਚ ਬਣ ਇੱਥੋਂ ਦੇ ਮੂਲ ਵਾਸੀ ਗੋਰਿਆਂ ਨੂੰ ਟਰੇਨਿੰਗ ਦੇਣ ਦੇ ਕਾਬਲ ਬਣ ਗਏ ਹਨ ਸਾਲ 2015 ਵਿੱਚ ਇਹਨਾਂ ਕਾਹਲੋਂ ਭੈਣ-ਭਰਾਵਾਂ ਦੀ ਕੋਚਿੰਗ ਸਦਕਾ ਕਈ ਜਰਮਨ ਬੱਚੇ ਸਟੇਟ ਚੈਂਪੀਅਨਸਿੱਪ ਜਿੱਤ ਚੁੱਕੇ ਹਨ ਅਤੇ ਇਹਨਾਂ ਦੇ ਹੀ ਕਈ ਸਗਿਰਦ ਜਰਮਨ ਨੈਸ਼ਨਲ ਪੱਧਰ ਤੇ ਵੀ ਵਧੀਆ ਪ੍ਰਦਰਸ਼ਨ ਕਰ ਚੁੱਕੇ ਹਨ 
ਇਹਨਾਂ ਬੱਚਿਆਂ ਦੀਆਂ ਪ੍ਰਾਪਤੀਆਂ ਤੇ ਜਿੱਥੇ ਮਾਤਾ-ਪਿਤਾ ਤਰਲੋਚਨ ਸਿੰਘ ਕਾਹਲੋਂ ਅਤੇ ਬੀਬੀ ਰਾਜਬੀਰ ਕੌਰ ਕਾਹਲੋਂ ਵਾਹਿਗੁਰੂ ਦਾ ਸੁਕਰ ਕਰਦੇ ਹਨ ਉੱਥੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਇਹ ਨੌਜਵਾਨ ਭੈਣ ਭਰਾ ਚਾਹੁੰਦੇਂ ਹਨ ਕਿ ਸਾਡੇ ਭਾਈਚਾਰੇ ਦੇ ਬੱਚੇ ਵੀ ਅੰਤਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਭਾਗ ਲੈਣ ਅਤੇ ਅੱਗੇ ਵਧਣ ਅਨੀਤ ਅਤੇ ਅਮ੍ਰਿਤ ਅਪਣੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਕੋਚਿੰਗ ਦੇਣ ਲਈ ਤੱਤਪਰ ਹਨ ਕਿਉਕਿ ਉਹਨਾ ਮੁਤਾਬਕ ਸਾਡੇ ਭਾਈਚਾਰੇ ਨੇ ਪੈਸੇ ਤਾਂ ਬੇਸ਼ੱਕ ਬਹੁਤ ਕਮਾ ਲਏ ਹਨ ਪਰ ਹਕੀਤਤ ਇਹ ਹੈ ਕਿ ਖੇਡਾਂ ਅਤੇ ਪੜਾਈ ਪੱਖੋਂ ਅਸੀਂ ਅਜੇ ਕੋਈ ਵੱਡੀ ਸਫਲਤਾ ਪ੍ਰਾਪਤ ਨਹੀ ਕਰ ਸਕੇਂ ਹਾਂ

ਅੱਜਕੱਲ੍ਹ ਛੋਟੇ ਬੱਚਿਆਂ ਵਿੱਚ ਕਈ ਅਜਿਹੀਆਂ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ , ਜੋ ਜਿਆਦਾ ਉਮਰ ਵਿੱਚ ਹੋਇਆ ਕਰਦੀਆਂ ਸਨ। ਅਜਿਹਾ ਸਿਰਫ ਇਸ ਲਈ ਹੈ ਕਿਉਂਕਿ ਬੱਚਿਆਂ ਦੀ ਖਾਣ-ਪੀਣ ਦੀ ਸ਼ੈਲੀ ਅਤੇ ਜੀਵਨ ਸ਼ੈਲੀ ਬੇਹੱਦ ਬਦਲ ਗਈ ਹੈ। ਅੱਜਕੱਲ੍ਹ ਦੇ ਬੱਚੇ ਪੌਸ਼ਟਿਕ ਖਾਣਾ ਖਾਣ ਦੇ ਬਜਾਏ ਜੰਕਫੂਡ ਜਿਆਦਾ ਸ਼ੌਕ ਨਾਲ ਖਾਂਦੇ ਹਨ, ਜਿਸਦੇ ਨਾਲ ਨਵੀਆਂਂ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਬੱਚਿਆਂ ਲਈ ਸੰਤੁਲਿਤ ਖਾਣਾ ਬਹੁਤ ਜਰੂਰੀ ਹੁੰਦਾ ਹੈ। ਬੱਚਿਆਂ ਦਾ ਵਿਕਾਸ ਸੰਤੁਲਿਤ ਖਾਣਾ ਉੱਤੇ ਹੀ ਨਿਰਭਰ ਕਰਦਾ ਹੈ। ਆਓ ਜਾਣੀਏ ਬੱਚਿਆਂ ਦੇ ਸੰਤੁਲਿਤ ਖਾਣੇ ਦੇ ਬਾਰੇ ਵਿੱਚ ਕੁਝ ਜਰੂਰੀ ਤੱਥ : 
- ਬੱਚਿਆਂ ਦੀ ਸਹੀ ਪਰਵਰਿਸ਼ ਵਿੱਚ ਉਨ੍ਹਾਂ ਦੇ ਖਾਣ ਪੀਣ ਦਾ ਠੀਕ ਖਿਆਲ ਰੱਖਣਾ ਬੇਹੱਦ ਜਰੂਰੀ ਅੰਗ ਹੈ। ਬੱਚੇ ਅਕਸਰ ਆਨਾਕਾਨੀ ਕਰਦੇ ਹਨ ਅਤੇ ਅਜਿਹੇ ਵਿੱਚ ਜਰੂਰੀ ਹੈ ਕਿ ਖਾਣ ਪੀਣ ਵਿੱਚ ਉਨ੍ਹਾਂ ਦੀ ਪਸੰਦ ਅਤੇ ਪੌਸ਼ਟਿਕਤਾ ਦਾ ਠੀਕ ਤਾਲਮੇਲ ਬੈਠਾਇਆ ਜਾਵੇ। 

ਬੱਚੇ ਲਈ ਜਰੂਰੀ ਪੌਸ਼ਟਿਕ ਤੱਤ 
ਕੈਲੋਰੀ - ਪੰਜ ਸਾਲ ਤੋਂ ਜਿਆਦਾ ਉਮਰ ਦੇ ਬੱਚੇ ਨੂੰ ਸਾਰੀ ਕੈਲੋਰੀ ਮਿਲਣੀ ਚਾਹੀਦੀ ਹੈ ਜਿਸਦੇ ਨਾਲ ਬੱਚਾ ਜਿਆਦਾ ਤੋਂ ਜਿਆਦਾ ਸਰਗਰਮ ਰਹਿ ਸਕੇ। ਹਾਈ ਕੈਲੋਰੀ ਦੇਣ ਦਾ ਮਤਲਬ ਇਹ ਨਹੀਂ ਕਿ ਬੱਚੇ ਨੂੰ ਤਲਿਆ ਹੋਇਆ ਖਾਣਾ ਦਿਓ, ਸਗੋਂ ਬੱਚੇ ਨੂੰ ਦੁੱਧ ਅਤੇ ਅਨਾਜ ਦੇ ਖਾਧ ਪਦਾਰਥ ਦੇਣੇ ਚਾਹੀਦੇ ਹਨ। 
ਪ੍ਰੋਟੀਨ - ਵਧਦੇ ਬੱਚਿਆਂ ਲਈ ਪ੍ਰੋਟੀਨ ਬਹੁਤ ਜਰੂਰੀ ਹੁੰਦਾ ਹੈ। ਬੱਚੇ ਦੀਆਂ ਮਾਂਸਪੇਸ਼ੀਆਂ ਦੇ ਢੰਗ ਨਾਲ  ਵਿਕਾਸ ਅਤੇ ਹੱਡੀਆਂ ਵਿੱਚ ਮਜਬੂਤੀ ਲਿਆਉਣ ਲਈ ਪ੍ਰੋਟੀਨ ਬਹੁਤ ਜਰੂਰੀ ਹੁੰਦਾ ਹੈ। ਇਸ ਦੇ ਲਈ ਬੱਚੇ ਨੂੰ ਪਨੀਰ ਯੁਕਤ ਖਾਧ ਪਦਾਰਥ ਅਤੇ ਆਂਡੇ, ਮੀਟ, ਮੱਛੀ ਆਦਿ ਦੇਣਾ ਚਾਹੀਦਾ ਹੈ। 
ਵਿਟਾਮਿਨ ਅਅਤੇ ਮਿਨਰਲਸ - ਬੱਚਿਆਂ ਦੇ ਸੰਪੂਰਣ ਵਿਕਾਸ ਲਈ ਜਰੂਰੀ ਹੈ ਉਨ੍ਹਾਂ ਨੂੰ ਵਿਟਾਮਿਨ ਅਤੇ ਮਿਨਰਲ ਭਰਪੂਰ ਦਿੱਤੇ ਜਾਣ। ਬੱਚਿਆਂ ਨੂੰ ਅਜਿਹੇ ਪੌਸ਼ਟਿਕ ਪਦਾਰਥ ਦੇਣੇ ਚਾਹੀਦੇ ਹਨ ਜਿਨਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੋਵੇ। ਵਿਟਾਮਿਨ ਅਤੇ ਆਇਰਨ ਲਈ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਹਰੀਆਂ ਪੱਤੇਦਾਰ ਸਬਜੀਆਂ ਦੇਣੀਆਂ ਚਾਹੀਦੀਆਂ ਹਨ। 
ਫਲ - ਫਲਾਂ ਵਿੱਚ ਵਿਟਾਮਿਨ, ਆਇਰਨ ਅਤੇ ਹੋਰ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਫਲਾਂ ਦਾ ਜੂਸ ਅਤੇ ਮੁਸੰਮੀ ਫਲਾਂ ਦਾ ਸੇਵਨ ਕਰਵਾਉਣ ਚਾਹੀਦਾ ਹੈ। ਬੱਚਿਆਂ ਨੂੰ ਅੰਗੂਰ, ਸੇਬ, ਸੰਗਤਰਾ ਆਦਿ ਫਲਾਂ ਦਾ ਸਲਾਦ ਕੱਟਕੇ ਵੀ ਖਵਾਇਆ ਜਾ ਸਕਦਾ ਹੈ। 
ਪਾਣੀ ਅਤੇ ਫਾਇਬਰ - ਬੱਚਿਆਂ ਦੀ ਸਿਹਤ ਲਈ ਪਾਣੀ ਦਾ ਮਹੱਤਵ ਬਹੁਤ ਜਿਆਦਾ ਹੈ, ਇਸ ਲਈ ਬੱਚੇ ਨੂੰ ਜਿਆਦਾ ਪਾਣੀ ਪਿਆਉਣਾ ਚਾਹੀਦਾ ਹੈ ਅਤੇ ਤਰੀ ਵਾਲੇ ਤਰਲ ਪਦਾਰਥਾਂ ਦਾ ਸੇਵਨ ਕਰਵਾਉਣਾ ਚਾਹੀਦਾ ਹੈ। ਇਸਦੇ ਨਾਲ ਹੀ ਬੱਚੇ ਨੂੰ ਫਾਇਬਰ ਯੁਕਤ ਖਾਧ ਪਦਾਰਥ ਦੇਣੇ ਚਾਹੀਦੇ ਹਨ, ਜਿਸਦੇ ਨਾਲ ਬੱਚੇ ਵਿੱਚ ਪਾਣੀ ਦੀ ਕਮੀ ਨਾ ਹੋਵੇ। 
ਬੱਚਿਆਂ ਨੂੰ ਸੰਤੁਲਿਤ ਖਾਣ ਦੀ ਆਦਤ ਪਾਉਣ ਲਈ ਜਰੂਰੀ ਹੈ ਕਿ ਨਿੱਤ ਬੱਚੇ ਨੂੰ 5 ਵੱਖ - ਵੱਖ ਉਸਦੀ ਪਸੰਦ ਦੇ ਪੌਸ਼ਟਿਕ ਖਾਧ ਪਦਾਰਥ ਦਿਓ। 
ਬੱਚੇ ਖਵਾਉਣ ਲਈ ਪਿਆਰ ਨਾਲ ਸਮਝਾਓ।
ਬੱਚੇ ਦੇ ਖਾਣੇ ਨੂੰ ਕਲਰਫੁਲ ਬਨਾਉਣ ਲਈ ਬੱਚੇ ਲਈ ਸਲਾਦ, ਕੱਚੇ ਫਲ ਅਤੇ ਸਬਜੀਆਂ ਕੱਟ ਕੇ ਦਿਓ ਜਿਸਦੇ ਨਾਲ ਬੱਚਾ ਸ਼ੌਕ ਵਿੱਚ ਉਸਨੂੰ ਖਾਵੇ।
ਬੱਚੇ ਨੂੰ ਬਾਹਰ ਖੇਡਣ ਦੀ ਇਜਾਜਤ ਦਿਓ ਜਿਸਦੇ ਨਾਲ ਬੱਚੇ ਨੂੰ ਜਿਆਦਾ ਭੁੱਖ ਲੱਗੇਗੀ ਤਾਂ ਉਹ ਜਿਆਦਾ ਖਾਣਾ ਖਾਵੇਗਾ। 
ਬੱਚੇ ਨੂੰ ਪੌਸ਼ਟਿਕ ਖਾਣਾ ਖਾਣ ਦੀ ਆਦਤ ਪਾਓ ਅਤੇ ਜੰਕਫੂਡ ਤੋਂ ਬੱਚੇ ਨੂੰ ਦੂਰ ਰੱਖੋ।

ਹਾਲਾਂਕਿ ਵਾਲ ਕਈ ਕਾਰਨਾਂ ਕਰ ਕੇ ਸਫੇਦ ਹੋ ਸਕਦੇ ਹਨ ਜਿਵੇਂ ਤਣਾਉ, ਪ੍ਰਦੂਸ਼ਣ, ਕੋਈ ਰੋਗ ਜਾਂ ਫਿਰ ਜੀਵਨਸ਼ੈਲੀ ਵਿਚ ਅਸਮਾਨਤਾ ਦੇ ਕਾਰਨ, ਪ੍ਰੰਤੂ ਵਾਲ ਡਾਈ ਕਰਨਾ ਜਾਂ ਕਲਰ ਕਰਨਾ ਇਸ ਸਮੱਸਿਆ ਦਾ ਇੱਕਮਾਤਰ ਉਪਚਾਰ ਨਹੀਂ ਹੈ। ਕੁਝ ਘਰੇਲੂ ਉਪਚਾਰ ਅਜਮਾ ਕੇ ਵੀ ਆਪਣੇ ਵਾਲਾਂ ਨੂੰ ਸਫੇਦ ਹੋਣ ਤੋਂ ਰੋਕਿਆ ਜਾ ਸਕਦਾ ਹੈ। ਜਾਣੋ ਕੁਝ ਸਧਾਰਨ ਘਰੇਲੂ ਉਪਚਾਰ : 
ਇਕ ਕਟੋਰੀ ਮਹਿੰਦੀ ਪਾਊਡਰ, ਦੋ ਵੱਡੇ ਚੱਮਚ ਚਾਹਪੱਤੀ ਦਾ ਪਾਣੀ, ਦੋ ਚੱਮਚ ਆਂਵਲਾ ਪਾਊਡਰ, ਸ਼ਿੱਕਾਕਾਈ ਅਤੇ ਰੀਠਾ ਪਾਊਡਰ, ਇੱਕ ਚੱਮਚ ਨਿੰਬੂ ਦਾ ਰਸ, ਦੋ ਚੱਮਚ ਦਹੀ, ਇੱਕ ਆਂਡਾ (ਇੱਛਾ ਅਨੁਸਾਰ), ਅੱਧਾ ਚੱਮਚ ਨਾਰੀਅਲ ਤੇਲ ਅਤੇ ਥੋੜ੍ਹਾ - ਜਿਹਾ ਕੱਥਾ ਪਾਓ। ਇਹ ਸਭ ਚੀਜਾਂ ਲੋਹੇ ਦੀ ਕੜਾਹੀ ਵਿੱਚ ਪਾਕੇ ਪੇਸਟ ਬਣਾਕੇ ਰਾਤ ਨੂੰ ਭਿਓ ਦਿਓ। ਸਵੇਰੇ ਵਾਲਾਂ ਵਿੱਚ ਲਗਾਓ ਅਤੇ ਦੋ ਘੰਟੇ ਬਾਅਦ ਧੋ ਲਓ। ਇਸ ਨਾਲ ਵਾਲ ਬਿਨਾਂ ਨੁਕਸਾਨ ਦੇ ਕਾਲੇ ਹੋਣਗੇ। 
ਸਫੇਦ ਵਾਲਾਂ ਦੀ ਰੋਕਥਾਮ ਲਈ ਜਦੋਂ ਵੀ ਘਰੇਲੂ ਇਲਾਜ ਦੀ ਗੱਲ ਆਉਂਦੀ ਹੈ ਤਾਂ ਔਲੇ ਦੇ ਮਹੱਤਵ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸਕਦਾ ਹੈ। ਔਲਾ ਖਾਣ ਦੇ ਇਲਾਵਾ, ਆਂਵਲੇ ਦੇ ਪਾਊਡਰ ਵਿੱਚ ਨਿੰਬੂ ਮਿਲਾਕੇ ਨੇਮੀ ਰੂਪ ਨਾਲ ਲਗਾਓ। ਸ਼ੈਂਪੂ ਦੇ ਬਾਅਦ ਔਲਾ ਪਾਊਡਰ ਪਾਣੀ ਵਿੱਚ ਘੋਲ ਕੇ ਲਗਾਉਣ ਨਾਲ ਵਾਲਾਂ ਦੀ ਕੰਡੀਸ਼ਨਿੰਗ ਤਾਂ ਹੁੰਦੀ ਹੀ ਹੈ, ਨਾਲ ਹੀ ਇਨ੍ਹਾਂ ਦਾ ਰੰਗ ਵੀ ਬਰਕਰਾਰ ਰਹਿੰਦਾ ਹੈ। 
ਭ੍ਰੰਗਰਾਜ ਅਤੇ ਅਸਗੰਧ ਦੀਆਂ ਜੜਾਂ ਵਾਲਾਂ ਲਈ ਵਰਦਾਨ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦਾ ਪੇਸਟ ਨਾਰੀਅਲ ਦੇ ਤੇਲ ਦੇ ਨਾਲ ਵਾਲਾਂ ਦੀਆਂ ਜੜਾਂ ਵਿੱਚ ਲਗਾਓ ਅਤੇ 1 ਘੰਟੇ ਬਾਅਦ ਗੁਣਗੁਣੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਨਾਲ ਵਾਲਾਂ ਦੀ ਕੰਡੀਸ਼ਨਿੰਗ ਵੀ ਹੋਵੇਗੀ ਅਤੇ ਵਾਲ ਕਾਲੇ ਵੀ ਹੋਣਗੇ। 
ਕੁਝ ਦਿਨਾਂ ਤੱਕ ਨਹਾਉਣ ਤੋਂ ਪਹਿਲਾਂ ਰੋਜ ਸਿਰ ਵਿੱਚ ਪਿਆਜ ਦਾ ਪੇਸਟ ਲਗਾਓ। ਵਾਲ ਸਫੇਦ ਤੋਂ ਕਾਲੇ ਹੋਣ ਲੱਗਣਗੇ।
ਤਿਲ ਖਾਓ ਅਤੇ ਤਿਲ ਤੋਂ ਬਣਾ ਤੇਲ ਵਾਲਾਂ ਵਿੱਚ ਲਗਾਓ, ਤਿਲ ਦਾ ਪ੍ਰਯੋਗ ਵਾਲਾਂ ਨੂੰ ਕਾਲ਼ਾ ਕਰਨ ਵਿੱਚ ਬਹੁਤ ਮਦਦ ਕਰਦਾ ਹੈ। 
ਅੱਧਾ ਕੱਪ ਦਹੀਂ ਵਿੱਚ ਚੁਟਕੀ ਭਰ ਕਾਲੀ ਮਿਰਚ ਅਤੇ ਚੱਮਚ ਭਰ ਨਿੰਬੂ ਰਸ ਮਿਲਾਕੇ ਵਾਲਾਂ ਵਿੱਚ ਲਗਾਓ। ਵੇਸਣ ਅਤੇ ਦਹੀ ਦੇ ਘੋਲ ਨਾਲ ਵਾਲਾਂ ਨੂੰ ਧੋਵੋ। ਵਾਲ ਸਫੇਦ ਤੋਂ ਕਾਲੇ ਹੋਣ ਲੱਗਣਗੇ। 
ਨਿੱਤ ਸ਼ੁੱਧ ਘੀ ਨਾਲ ਸਿਰ ਦੀ ਮਾਲਿਸ਼ ਕਰਕੇ ਵੀ ਵਾਲਾਂ ਦੇ ਸਫੇਦ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 

ਜੀਰਾ ਇੱਕ ਅਜਿਹਾ ਮਸਾਲਾ ਹੈ ਜੋ ਖਾਣ ਵਿੱਚ ਚੰਗਾ ਸਵਾਦ ਅਤੇ ਖੁਸ਼ਬੂ ਦਿੰਦਾ ਹੈ। ਇਸਦੀ ਉਪਯੋਗਤਾ ਕੇਵਲ ਖਾਣ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਇਸਦੇ ਕਈ ਸਵਾਸਥ ਵਰਧਕ ਲਾਭ ਵੀ ਹਨ। ਕਈ ਰੋਗਾਂ ਵਿੱਚ ਦਵਾਈ ਦੇ ਰੂਪ ਵਿੱਚ ਇਸਦੀ ਵਰਤੋਂ ਕੀਤੀ ਜਾਂਦੀ ਹੈ। ਜੀਰੇ ਵਿੱਚ ਮੈਂਗਨੀਜ, ਅਲੌਹ ਤੱਤ, ਮੈਗਨੀਸ਼ੀਅਮ, ਕੈਲਸ਼ਿਅਮ, ਜਿੰਕ ਅਤੇ ਫਾਸਫੋਰਸ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਜੀਰੇ ਦੀ ਇਕ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਭਾਰ ਤੇਜੀ ਨਾਲ ਘੱਟ ਕਰਦਾ ਹੈ। ਭਾਰ ਘੱਟ ਕਰਣ ਲਈ ਜੀਰਾ ਬਹੁਤ ਲਾਭਦਾਇਕ ਹੁੰਦਾ ਹੈ। ਜੀਰਾ ਪਾਊਡਰ ਦੇ ਸੇਵਨ ਨਾਲ ਸਰੀਰ ਵਿੱਚ ਚਰਬੀ ਘਟਦੀ ਹੈ, ਜਿਸ ਨਾਲ ਘੱਟ ਹੋਣ ਵਿੱਚ ਮਦਦ ਮਿਲਦੀ ਹੈ। 
- ਇੱਕ ਵੱਡਾ ਚਮਚ ਜੀਰਾ ਇੱਕ ਗਲਾਸ ਪਾਣੀ ਵਿੱਚ ਭਿਉਂ ਕੇ ਰਾਤ ਭਰ ਲਈ ਰੱਖ ਦਿਓ। ਸਵੇਰੇ ਇਸਨੂੰ ਉਬਾਲ ਲਓ ਅਤੇ ਗਰਮ ਗਰਮ ਪੀਓ, ਬਾਕੀ ਬਚਿਆ ਜੀਰਾ ਵੀ ਨਾਲ ਨਾਲ ਚਬਾ ਕੇ ਖਾ ਲਓ। ਇਸਦੇ ਰੋਜਾਨਾ ਸੇਵਨ ਨਾਲ ਸਰੀਰ ਦੇ ਕਿਸੇ ਵੀ ਕੋਨੇ ਵਿਚ ਜੰਮੀ ਬੇਲੌੜੀ ਚਰਬੀ ਸਰੀਰ ਵਿਚੋਂ ਬਾਹਰ ਨਿਕਲ ਜਾਂਦੀ ਹੈ। 
- ਭੁੰਨੀ ਹੋਈ ਹਿੰਗ, ਕਾਲ਼ਾ ਨਮਕ ਅਤੇ ਜੀਰਾ ਸਮਾਨ ਮਾਤਰਾ ਵਿੱਚ ਲੈ ਕੇ ਚੂਰਣ ਬਣਾ ਲਓ। ਇਸ ਨੂੰ 1 - 3 ਗਰਾਮ ਦੀ ਮਾਤਰਾ ਵਿੱਚ ਦਿਨ ਵਿੱਚ ਦੋ ਵਾਰ ਦਹੀਂ ਦੇ ਨਾਲ ਸੇਵਨ ਕਰਨ ਨਾਲ ਵੀ ਮੋਟਾਪਾ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਸਰੀਰ ਵਿੱਚ ਰਕਤ ਦਾ ਸੰਚਾਰ ਵੀ ਤੇਜੀ ਨਾਲ ਹੁੰਦਾ ਹੈ ਅਤੇ ਕੈਲੋਸਟਰਾਲ ਵੀ ਘਟਦਾ ਹੈ। 
ਇਸ ਚੂਰਣ ਦਾ ਸੇਵਨ ਕਰਨ ਤੋਂ ਬਾਅਦ ਇਕ ਘੰਟੇ ਤੱਕ ਕੁਝ ਵੀ ਨਹੀਂ ਖਾਣਾ ਚਾਹੀਦਾ। ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਇਸ ਦਵਾਈ ਦਾ ਕੋਈ ਲਾਭ ਨਹੀਂ ਪਹੁੰਚਦਾ। ਰਾਤ ਦੇ ਖਾਣੇ ਤੋਂ ਦੋ ਘੰਟੇ ਬਾਅਦ ਇਸ ਦਵਾਈ ਦਾ ਸੇਵਨ ਲਾਭਦਾਇਕ ਹੈ। 
ਜੀਰਾ ਪਾਚਣ ਤੰਤਰ ਨੂੰ ਬਿਹਤਰ ਬਣਾ ਕੇ ਸਰੀਰ ਨੂੰ ਊਰਜਾਵਾਨ ਰੱਖਦਾ ਹੈ। ਇਹ ਵਿਅਕਤੀ ਦੇ ਇਮਿਊਨ ਸਿਸਟਮ ਨੂੰ ਵੀ ਵਧਾਉਂਦਾ ਹੈ। ਇਸ ਨਾਲ ਊਰਜਾ ਦਾ ਸਤਰ ਵੀ ਵਧਦਾ ਹੈ ਅਤੇ ਮੈਟਾਬਾਲਿਜਮ ਦਾ ਸਤਰ ਵੀ ਤੇਜ ਹੁੰਦਾ ਹੈ। ਸਰੀਰ ਦੇ ਪਾਚਣ ਤੰਤਰ ਨੂੰ ਬਿਹਤਰ ਬਨਾਉਣ ਦੇ ਨਾਲ ਨਾਲ ਫੈਟ ਬਰਨ ਦੀ ਰਫ਼ਤਾਰ ਨੂੰ ਵੀ ਵਧਾਉਂਦਾ ਹੈ। ਪੇਟ ਨਾਲ ਸਬੰਧਿਤ ਸਭ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਜੀਰੇ ਦਾ ਸੇਵਨ ਲਾਭਕਾਰੀ ਹੈ। ਜੀਰੇ ਦਾ ਨਿਯਮਤ ਸੇਵਨ ਸਰੀਰ ਦੀ ਸ਼ੋਧਨ ਦੀ ਪ੍ਰਕਿਰਿਆ ਨੂੰ ਤੇਜ ਕਰਦਾ ਹੈ। ਮੋਟਾਪਾ ਘੱਟ ਕਰਨ ਤੋਂ ਇਲਾਵਾ ਵੀ ਜੀਰਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਲਾਭਦਾਇਕ ਹੈ।

ਕੋਫਤਾ ਲਈ ਸਮੱਗਰੀ
ਪਨੀਰ - 300 ਗ੍ਰਾਮ
ਅਰਾਰੋਟ - 4 ਚੱਮਚ
ਆਲੂ - 2-3 ਉੱਬਲੇ ਹੋਏ
ਨਮਕ - ਸਵਾਦਾਨੁਸਾਰ
ਹਲਦੀ - ਇਕ ਚੌਥਾਈ ਛੋਟਾ ਚੱਮਚ
ਹਰੀ ਮਿਰਚ - 2
ਅਦਰਕ - ਇਕ ਇੰਚ (ਕੱਦੂਕਸ)
ਧਨੀਆ ਪਾਊਡਰ - ਅੱਧਾ ਛੋਟਾ ਚੱਮਚ
ਅਮਚੂਰ ਪਾਊਡਰ - ਇਕ ਚੌਥਾਈ ਛੋਟਾ ਚੱਮਚ
ਤੇਲ - ਕੋਫਤਾ ਤਲਣ ਲਈ

ਗ੍ਰੇਵੀ ਲਈ ਸਮੱਗਰੀ

ਟਮਾਟਰ - 4-5 ਮੱਧਮ ਅਕਾਰ ਦੇ
ਹਰੀ ਮਿਰਚ - 2
ਅਦਰਕ - ਇਕ ਇੰਚ ਟੁਕੜਾ
ਤੇਲ - 2 ਚੱਮਚ
ਜੀਰਾ - ਇਕ ਚੌਥਾਈ ਛੋਟਾ ਚੱਮਚ
ਹਿੰਗ - ਇਕ ਚੁਟਕੀ
ਹਲਦੀ - ਇਕ ਚੌਥਾਈ ਛੋਟਾ ਚੱਮਚ
ਧਨੀਆ ਪਾਊਡਰ - ਇਕ ਛੋਟਾ ਚੱਮਚ
ਕ੍ਰੀਮ - 100 ਗ੍ਰਾਮ
ਲਾਲ ਮਿਰਚ - ਇਕ ਚੌਥਾਈ ਛੋਟਾ ਚੱਮਚ
ਨਮਕ ਸਵਾਦਾਨੁਸਾਰ
ਗਰਮ ਮਸਾਲਾ - ਇਕ ਚੌਥਾਈ ਛੋਟਾ ਚੱਮਚ
ਹਰਾ ਧਨੀਆ - ਸਜਾਵਟ ਲਈ

ਕੋਫਤਾ ਬਨਾਉਣ ਦੀ ਵਿਧੀ
ਪਨੀਰ ਵਿਚ ਅਰਾਰੋਟ ਅਤੇ ਅੱਧਾ ਛੋਟਾ ਚੱਮਚ ਨਮਕ ਮਿਲਾਓ, ਚੰਗੀ ਤਰ੍ਹਾਂ ਮਿਲਾ ਕੇ ਪਨੀਰ ਨੂੰ ਮਸਲ ਕੇ ਨਰਮ ਕਰ ਲਓ। ਆਲੂਆਂ ਨੂੰ ਛਿੱਲ ਕੇ ਬਿਲਕੁਲ ਬਾਰੀਕ ਤੋੜ ਲਓ। ਨਮਕ, ਹਲਦੀ, ਹਰੀ ਮਿਰਚ, ਅਦਰਕ, ਧਨੀਆ ਅਤੇ ਅਮਚੂਰ ਇਸ ਵਿਚ ਪਾ ਦਿਓ ਅਤੇ ਚੰਗੀ ਤਰ੍ਹਾਂ ਮਿਲਾ ਕੇ ਇਸ ਨੂੰ ਆਟੇ ਵਾਂਗ ਗੁੰਨ ਲਓ। ਆਲੂ ਅਤੇ ਪਨੀਰ ਦੇ ਮਿਸ਼ਰਣ ਦੇ ਅਲੱਗ ਅਲੱਗ ਇਕ ਗਿਣਤੀ ਦੇ ਗੋਲੇ ਬਣਾ ਕੇ ਰੱਖ ਲਓ। ਹੁਣ ਪਨੀਰ ਦਾ ਇਕ ਗੋਲਾ ਹਥੇਲੀ ਉੱਤੇ ਰੱਖ ਕੇ ਚਪਟਾ ਕਰ ਲਓ ਅਤੇ ਇਕ ਗੋਲਾ ਆਲੂ ਦਾ ਇਸ ਵਿਚ ਰੱਖ ਕੇ ਚੰਗੀ ਤਰ੍ਹਾਂ ਬੰਦ ਕਰ ਕੇ ਆਲੂ ਨੂੰ ਵਿਚ ਲਪੇਟ ਦਿਓ। ਇਸੇ ਤਰ੍ਹਾਂ ਬਾਕੀ ਦੇ ਕੋਫਤੇ ਵੀ ਤਿਆਰ ਕਰ ਲਓ। ਸਾਰੇ ਕੋਫਤੇ ਤਿਆਰ ਹੋ ਜਾਣ ਤੋਂ ਬਾਅਦ ਇਨਾਂ ਨੂੰ ਸੈੱਟ ਹੋਣ ਲਈ ਤਕਰੀਬਨ 20 ਮਿੰਟ ਲਈ ਫਰਿੱਜ ਵਿਚ ਰੱਖ ਦਿਓ। 
ਇਕ ਕੜਾਹੀ ਵਿਚ ਕੋਫਤੇ ਤਲਣ ਲਈ ਤੇਲ ਗਰਮ ਕਰ ਲਓ। ਗਰਮ ਤੇਲ ਵਿਚ ਕੋਫਤੇ ਸੁਨਹਿਰੀ ਹੋਣ ਤੱਕ ਤਲ ਲਓ। ਇਸ ਤਰ੍ਹਾਂ ਸਾਰੇ ਕੋਫਤੇ ਤਲ ਕੇ ਇਕ ਪਾਸੇ ਰੱਖ ਦਿਓ। 
ਹੁਣ ਟਮਾਟਰ, ਹਰੀ ਮਿਰਚ, ਅਦਰਕ ਨੂੰ ਮਿਕਸੀ ਵਿਚ ਪਾ ਕੇ ਪੀਸ ਲਓ। ਇਕ ਪੈਨ ਜਾਂ ਕੜਾਹੀ ਵਿਚ ਤੇਲ ਗਰਮ ਕਰੋ। ਗਰਮ ਤੇਲ ਵਿਚ ਜੀਰਾ ਅਤੇ ਹਿੰਗ ਪਾਓ। ਜੀਰਾ ਭੁੱਜਣ ਤੋਂ ਬਾਅਦ ਇਸ ਵਿਚ ਹਲਦੀ, ਧਨੀਆ ਪਾਊਡਰ ਪਾ ਕੇ ਹਲਕਾ ਜਿਹਾ ਹੀ ਭੁੰਨੋ ਅਤੇ ਇਸ ਵਿਚ ਟਮਾਟਰ ਦਾ ਪੀਸਿਆ ਮਿਸ਼ਰਣ ਪਾ ਦਿਓ, ਲਾਲ ਮਿਰਚ ਵੀ ਇਸ ਵਿਚ ਪਾ ਦਿਓ ਅਤੇ ਟਮਾਟਰ ਦੇ ਪੱਕਣ ਤੱਕ ਮਸਾਲਾ ਭੁੰਨੋ। ਹੁਣ ਇਸ ਵਿਚ ਕ੍ਰੀਮ ਪਾ ਦਿਓ ਅਤੇ ਮਸਾਲਾ ਤੇਲ ਛੱਡ ਜਾ ਤੱਕ ਭੁੰਨੋ। ਇੱਛਾ ਅਨੁਸਾਰ ਤਰੀ ਲਈ ਪਾਣੀ ਇਸ ਮਿਸ਼ਰਣ ਵਿਚ ਪਾਓ। ਨਮਕ ਅਤੇ ਗਰਮ ਮਸਾਲਾ ਪਾ ਦਿਓ। ਉਬਾਲ ਆਉਣ ਤੋਂ 2-3 ਮਿੰਟ ਬਾਅਦ ਤੱਕ ਤਰੀ ਨੂੰ ਪਕਾਓ। ਤਰੀ ਪੱਕ ਜਾਣ ਬਾਅਦ ਇਸ ਵਿਚ ਪਹਿਲਾਂ ਤੋਂ ਤਲ ਕੇ ਰੱਖੇ ਕੋਫਤੇ ਪਾ ਦਿਓ, ਪੈਨ ਨੂੰ ਉੱਪਰ ਤੋਂ ਢੱਕ ਦਿਓ। ਕੁਝ ਦੇਰ ਬਾਅਦ ਇਸ ਵਿਚ ਕੱਟਿਆ ਹੋਇਆ ਹਰਾ ਧਨੀਆ ਪਾ ਦਿਓ ਅਤੇ ਆਪਣੀ ਪਸੰਦ ਅਨੁਸਾਰ ਰੋਟੀ, ਚਾਵਲ, ਨਾਨ ਜਾਂ ਪਰਾਂਠੇ ਨਾਲ ਕੋਫਤੇ ਨੂੰ ਪਰੋਸੋ ਅਤੇ ਖੁਦ ਵੀ ਖਾਓ।

ਬਣਨ ਦਾ ਸਮਾਂ : 40 ਮਿੰਟ
4 ਵਿਅਕਤੀਆਂ ਲਈ

ਸਮੱਗਰੀ
ਵੇਸਣ : ਇਕ ਚੱਮਚ
ਸਰੋਂ ਦੇ ਪੱਤੇ : 250 ਗ੍ਰਾਮ
ਮੂਲੀ ਦੇ ਪੱਤੇ : 2-3 
ਪਾਲਕ : 250 ਗ੍ਰਾਮ
ਮੇਥੀ : 125 ਗ੍ਰਾਮ
ਹਰਾ ਧਨੀਆ : 50-60 ਗ੍ਰਾਮ
ਹਰੀ ਮਿਰਚ : 2 ਜਾਂ ਸਵਾਦਨੁਸਾਰ
ਜੀਰਾ : ਇਕ ਛੋਟਾ ਚੱਮਚ
ਹਿੰਗ : ਇਕ ਚੁਟਕੀ
ਧਨੀਆ ਪਾਊਡਰ : ਇਕ ਛੋਟਾ ਚੱਮਚ
ਤੇਲ : 2-3 ਚੱਮਚ
ਦੇਸੀ ਘੀ : ਇਕ ਚੱਮਚ
ਪਨੀਰ : 200 ਗ੍ਰਾਮ
ਟਮਾਟਰ : 3 ਮੱਧਮ ਅਕਾਰ ਦੇ 
ਨਮਕ : ਸਵਾਦਾਨੁਸਾਰ
ਅਦਰਕ ਪੇਸਟ : ਇਕ ਛੋਟਾ ਚੱਮਚ
ਲਾਲ ਮਿਰਚ : ਇਕ ਚੌਥਾਈ ਛੋਟਾ ਚੱਮਚ

ਬਨਾਉਣ ਦੀ ਵਿਧੀ: 
ਸਰੋਂ ਦੇ ਪੱਤਿਆਂ ਨੂੰ ਸਾਫ਼ ਕਰ ਕੇ ਵੱਡੀਆਂ ਗੰਦਲਾਂ ਨੂੰ ਕੱਟ ਦਿਓ, ਪੱਤੇ ਤੌੜ ਕੇ ਚੰਗੀ ਤਰ੍ਹਾਂ ਧੋ ਲਓ। ਸਾਫ ਪੱਤਿਆਂ ਨੂੰ ਮੋਟੇ ਅਕਾਰ ਵਿਚ ਕੱਟ ਲਓ। ਮੂਲੀ ਦੇ ਨਰਮ ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਬਾਰੀਕ ਕੱਟ ਲਓ। ਇਸੇ ਤਰ੍ਹਾਂ ਪਾਲਕ ਨੂੰ ਵੀ ਸਾਫ਼ ਕਰੋ, ਮੋਟੀਆਂ ਡੰਡੀਆਂ ਨੂੰ ਹਟਾ ਦਿਓ, ਮੁਲਾਇਮ ਪੱਤਿਆਂ ਨੂੰ ਤੋੜ ਕੇ ਸਾਫ਼ ਪਾਣੀ ਨਾਲ ਧੋ ਕੇ ਮੋਟੇ ਅਕਾਰ ਵਿਚ ਕੱਟ ਲਓ। ਮੇਥੀ ਦੇ ਪੱਤਿਆਂ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਕੱਟ ਲਓ। ਪ੍ਰੈਸ਼ਰ ਕੂਕਰ ਵਿੱਚ ਸਾਰੇ ਕੱਟੇ ਹੋਏ ਪੱਤੇ ਅਤੇ ਤਕਰੀਬਨ ਅੱਧਾ ਕੱਪ ਪਾਣੀ ਪਾ ਕੇ ਕੂਕਰ ਨੂੰ ਬੰਦ ਕਰ ਦਿਓ। ਇਕ ਸੀਟੀ ਵੱਜਣ ਉਪਰੰਤ ਗੈਸ ਬੰਦ ਕਰ ਦਿਓ ਅਤੇ ਕੂਕਰ ਨੂੰ ਪ੍ਰੈਸ਼ਰ ਖਤਮ ਹੋਣ ਤੱਕ ਨਾ ਖੋਲ੍ਹੋ। ਹੁਣ ਟਮਾਟਰ, ਹਰੀ ਮਿਰਚ ਨੂੰ ਚੰਗੀ ਤਰ੍ਹਾਂ ਧੋਕੇ ਮਿਕਸੀ ਵਿੱਚ ਪਾਕੇ ਇਨਾਂ ਦਾ ਪੇਸਟ ਬਣਾ ਲਓ। ਪਨੀਰ ਨੂੰ ਛੋਟੇ ਟੁਕੜਿਆਂ ਵਿਚ ਕੱਟ ਕੇ ਰੱਖ ਲਓ। ਧਨੀਆ ਵੀ ਧੋ ਕੇ ਬਾਰੀਕ ਕੱਟ ਲਓ। ਹੁਣ ਨਾਨਸਟਿਕ ਪੈਨ ਵਿੱਚ ਇਕ ਛੋਟਾ ਚੱਮਚ ਤੇਲ ਪਾ ਕੇ ਇਸ ਵਿੱਚ ਪਨੀਰ ਦੇ ਟੁਕੜਿਆਂ ਨੂੰ ਸ਼ੈਲੋ ਫਰਾਈ ਕਰ ਲਓ। ਸਨਹਿਰਾ ਹੋਣ 'ਤੇ ਪੈਨ ਵਿਚੋਂ ਬਾਹਰ ਕੱਢ ਲਓ। ਪੈਨ ਵਿੱਚ 2-3 ਚੱਮਚ ਤੇਲ ਪਾ ਦਿਓ, ਤੇਲ ਗਰਮ ਹੋਣ 'ਤੇ ਇਸ ਵਿੱਚ ਜੀਰਾ ਪਾ ਦਿਓ, ਜੀਰਾ ਭੁੱਜ ਜਾਣ 'ਤੇ ਹਿੰਗ, ਅਦਰਕ ਦਾ ਪੇਸਟ, ਧਨੀਆ ਪਾਊਡਰ ਅਤੇ ਵੇਸਣ ਪਾ ਕੇ ਥੋੜਾ ਜਿਹਾ ਭੁੰਨ ਲਓ। ਟਮਾਟਰ ਹਰੀ ਮਿਰਚ ਦਾ ਪੇਸਟ ਅਤੇ ਲਾਲ ਮਿਰਚ ਪਾਊਡਰ ਮਿਲਾ ਤੇਲ ਵੱਖ ਹੋਣ ਤੱਕ ਮਸਾਲਾ ਭੁੰਨੋ। ਕੂਕਰ ਨੂੰ ਖੋਲ੍ਹ ਕੇ ਸਬਜੀਆਂ ਕੱਢ ਲਓ ਅਤੇ ਸਬਜੀਆਂ ਦੇ ਠੰਡੇ ਹੋ ਜਾਣ 'ਤੇ ਇਨਾਂ ਨੂੰ ਮਿਕਸੀ ਵਿੱਚ ਪਾ ਕੇ ਮੋਟਾ ਮੋਟਾ ਪੀਸ ਲਓ। ਭੁੰਨੇ ਹੋਏ ਮਸਾਲੇ ਵਿਚ ਇਸ ਵਿਚ ਪੀਸੀਆਂ ਹੋਈਆਂ ਸਬਜੀਆਂ ਮਿਲਾ ਦਿਓ। ਇਸ ਵਿਚ ਨਮਕ ਪਾ ਦਿਓ। ਸਬਜੀ ਵਿੱਚ ਉਬਾਲ ਆਉਣ 'ਤੇ ਇਸ ਵਿੱਚ ਭੁੰਨਿਆ ਹੋਇਆ ਪਨੀਰ ਅਤੇ ਹਰਾ ਧਨੀਆ ਪਾ ਕੇ ਮਿਲਾ ਦਿਓ। ਸਬਜੀ ਨੂੰ ਢੱਕ ਕੇ 5 ਮਿੰਟ ਲਈ ਧੀਮੀ ਅੱਗ 'ਤੇ ਪੱਕਣ ਦਿਓ। ਸਾਗ ਪਨੀਰ ਬਣ ਕੇ ਤਿਆਰ ਹੈ। ਹਰਾ ਧਨੀਆ ਤਿਆਰ ਸਬਜੀ ਉੱਤੇ ਸਜਾਵਟ ਅਤੇ ਸਵਾਦ ਲਈ ਬੁਰਕ ਦਿਓ। ਉੱਪਰ ਥੋੜਾ ਜਿਹਾ ਦੇਸੀ ਘੀ ਪਾ ਦਿਓ। ਸਾਗ ਪਨੀਰ ਨੂੰ ਚਪਾਤੀ, ਪਰਾਂਠਾ ਜਾਂ ਨਾਨ ਨਾਲ ਪਰੋਸੋ ਅਤੇ ਖੁਦ ਵੀ ਖਾਓ।

ਪਾਲਕ, ਮਹਿਕ ਭਰੇ ਸੋਇਆ ਦੇ ਪੱਤੇ ਅਤੇ ਤਾਜੇ ਸਵੀਟ ਕਾੱਰਨ ਨੂੰ ਮਿਲਾ ਕੇ ਬਣੀ ਪਾਲਕ ਸੋਇਆ ਸਾਗ ਸਵੀਟ ਕਾੱਰਨ ਕਰੀ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਬਣਦੀ ਹੈ। ਆਓ ਜਾਣੀਏ ਇਸ ਨੂੰ ਬਨਾਉਣ ਦੀ ਵਿਧੀ :

ਸਵੀਟ ਕਾੱਰਨ - 150 ਗਰਾਮ (ਇਕ ਕੱਪ)
ਪਾਲਕ - 750 ਗਰਾਮ
ਸੋਇਆ ਪੱਤੇ - 200 ਗਰਾਮ
ਵੇਸਣ - ਇਕ ਵੱਡਾ ਚੱਮਚ
ਟਮਾਟਰ - 4 ਮੱਧਮ ਅਕਾਰ ਦੇ
ਹਰੀ ਮਿਰਚ - 2 ਜਾਂ ਸਵਾਦਨੁਸਾਰ
ਅਦਰਕ - ਇਕ ਇੰਚ ਦਾ ਲੰਬਾ ਟੁਕੜਾ
ਹਲਦੀ ਪਾਊਡਰ - ਅੱਧਾ ਛੋਟਾ ਚੱਮਚ
ਨਮਕ - ਸਵਾਦਨੁਸਾਰ
ਲਾਲ ਮਿਰਚ - ਇਕ ਚੌਥਾਈ ਛੋਟਾ ਚੱਮਚ ਜਾਂ ਲੋੜ ਅਨੁਸਾਰ
ਜੀਰਾ - ਢੇਡ ਛੋਟਾ ਚੱਮਚ
ਮੇਥੀ ਦਾਣਾ - ਇਕ ਛੋਟਾ ਚੱਮਚ
ਧਨੀਆ ਦਾਣਾ - ਇਕ ਛੋਟਾ ਚੱਮਚ
ਤੇਲ - 2 ਵੱਡੇ ਚੱਮਚ

ਵਿਧੀ : ਪਾਲਕ ਅਤੇ ਸੋਇਆ ਦੇ ਪੱਤਿਆਂ ਦੀਆਂ ਡੰਡੀਆਂ ਤੋੜ ਕੇ ਚੰਗੀ ਤਰ੍ਹਾਂ ਧੋ ਕੇ ਬਾਰੀਕ ਕੱਟ ਲਓ। ਸਵੀਟ ਕਾੱਰਨ ਨੂੰ ਵੀ ਧੋ ਕੇ ਰੱਖ ਲਓ। ਹੁਣ ਤਵੇ ਉੱਪਰ ਜੀਰਾ, ਮੇਥੀ ਅਤੇ ਧਨੀਆ ਪਾ ਕੇ ਹਲਕਾ ਭੂਰਾ ਹੋਣ ਤੱਕ ਭੁੰਨੋ। ਟਮਾਟਰਾਂ ਨੂੰ ਧੋ ਕੇ ਟੁਕੜੇ ਕੱਟ ਲਓ, ਹਰੀ ਮਿਰਚ, ਛਿੱਲਿਆ ਅਦਰਕ ਅਤੇ ਭੁੰਨੇ ਹੋਏ ਮਸਾਲੇ ਸਭ ਨੂੰ ਇਕੱਠਾ ਮਿਕਸੀ ਵਿਚ ਪਾ ਕੇ ਪੀਸ ਲਓ। ਵੇਸਣ ਨੂੰ ਕਿਸੇ ਅਲੱਗ ਪੈਨ ਵਿਚ ਪਾ ਕੇ ਹਲਕਾ ਭੂਰਾ ਹੋਣ ਤੱਕ ਭੁੰਨ ਲਓ ਅਤੇ ਕਿਸੇ ਪਲੇਟ ਵਿਚ ਕੱਢ ਲਓ। ਇਕ ਕੜਾਹੀ ਵਿਚ ਤੇਲ ਗਰਮ ਕਰੋ, ਗਰਮ ਤੇਲ ਵਿਚ ਅੱਧਾ ਚੱਮਚ ਜੀਰਾ ਪਾਓ, ਜੀਰਾ ਭੁੱਜ ਜਾਣ 'ਤੇ ਹਲਦੀ ਪਾਊਡਰ ਪਾਓ ਅਤੇ ਪਿਸੇ ਮਸਾਲੇ ਪਾ ਉਦੋਂ ਤੱਕ ਭੁੰਨੋ ਜਦੋਂ ਤੱਕ ਮਸਾਲੇ ਤੇਲ ਕਵਾਹੀ ਵਿਚ ਅਲੱਗ ਨਾ ਨਜ਼ਰ ਆਉਣ ਲੱਗ ਜਾਵੇ। ਤਿਆਰ ਮਸਾਲੇ ਵਿਚ ਕੱਟੀ ਹੋਈ ਪਾਲਕ, ਸੋਇਆ, ਸਵੀਟ ਕਾੱਰਨ, ਇਕ ਕੱਪ ਪਾਣੀ ਵਿਚ ਵੇਸਣ ਘੋਲ ਕੇ ਪਾਓ, ਨਮਕ ਅਤੇ ਲਾਲ ਮਿਰਚ ਵੀ ਪਾ ਦਿਓ। ਉਬਾਲ ਆਉਣ ਤੋਂ ਬਾਅਦ ਤਕਰੀਬਨ 15 ਮਿੰਟ ਤੱਕ ਪਕਾਓ। ਇਕ ਵਾਰ ਚੰਗੀ ਤਰ੍ਹਾਂ ਜਾਂਚ ਲਓ। ਪਾਲਕ ਸੋਇਆ ਸਵੀਟ ਕਾੱਰਨ ਕਰੀ ਤਿਆਰ ਹੈ। ਸਬਜੀ ਨੂੰ ਇਕ ਬਾਊਲ ਵਿਚ ਕੱਢ ਕੇ ਉੱਪਰ ਮੱਖਣ ਪਾ ਦਿਓ। ਕਰੀ ਨੂੰ ਆਪਣੀ ਪਸੰਦ ਅਨੁਸਾਰ ਰੋਟੀ, ਨਾਨ ਜਾਂ ਚਾਵਲ ਨਾਲ ਪਰੋਸੋ ਅਤੇ ਖੁਦ ਵੀ ਖਾਓ। 

ਰਾਖਵਾਂਕਰਨ ਖਤਮ ਕਰਨ ਤੋਂ ਪਹਿਲਾਂ ਸਰਕਾਰ ਜਾਤੀਵਾਦ ਖਤਮ ਕਰੇ

ਅੱਜ ਬੇਸ਼ੱਕ ਅਸੀ ਭਾਰਤ ਦੀ ਆਜ਼ਾਦੀ 69 ਵੇਂ ਸਾਲ ਵਿੱਚ ਪ੍ਰਵੇਸ ਕਰ ਚੁੱਕੇ ਹਾਂ ਤੇ ਬਹੁਤ ਮਾਣ ਨਾਲ ਇਹ ਕਹਿੰਦੇ ਹਾਂ ਕਿ ਅਸੀਂ ਕੌਮ ਦੇ ਮਹਾਨ ਸ਼ਹੀਦਾਂ ਦੀ ਬਦੌਲਤ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਪਰ ਕਿ ਸਾਡਾ ਇਹ ਮੰਨਣਾ ਪੂਰੀ ਤਰ੍ਹਾਂ ਦਰੁਸਤ ਹੈ ਕਿ ਭਾਰਤ ਦੇਸ਼ ਵਿੱਚ ਹਰ ਛੋਟਾ ਵੱਡਾ,ਗਰੀਬ ,ਅਮੀਰ ਅਤੇ ਮਨੂੰਸਿਰਮਰਤੀਵਾਦੀ ਉੱਚ ਜਾਤੀ ਦੇ ਅਨੂਸੂਚਿਤ ਜਾਤੀ ਜਨਜਾਤੀ ਦੇ ਲੋਕ ਹਰ ਖੇਤਰ ਵਿੱਚ ਸਮਾਨ ਜਿੰਦਗੀ ਬਤੀਤ ਕਰ ਰਹੇ ਹਨ।ਸ਼ਾਇਦ ਨਹੀਂ ਕਿਉਂਕਿ ਅਸੀ ਅੰਗ੍ਰੇਜ਼ਾਂ ਤੋਂ ਆਜ਼ਾਦ ਹੋਏ ਹਾਂ ਪਰ ਨਸਲੀ ਭਿੰਨ-ਂਭੇਦ ਛੂਆਛਾਤ, ਜਾਤੀਵਾਦ ਅਤੇ ਅਮੀਰ-ਗਰੀਬ ਵਰਗੇ ਮਾਪਦੰਡਾਂ ਤੋਂ ਹੁਣ ਤੱਕ ਆਜ਼ਾਦ ਨਹੀਂ ਹੋਏ। ਭਾਰਤ ਵਿੱਚ ਸਮੇਂ-ਸਮੇਂ ਉੱਤੇ ਸਰਕਾਰਾਂ ਜ਼ਰੂਰ ਬਦਲੀਆਂ ਹਨ ਪਰ ਸਮਾਜ ਦੇ ਦੁਤਕਾਰੇ, ਲਤਾੜੇ, ਪਛਾੜੇ ਅਨੂਸੂਚਿਤ ਜਾਤੀ,ਜਨਜਾਤੀਆਂ ਵਾਲੇ ਵਰਗ ਨੁੰ ਭਾਰਤ ਵਿੱਚ ਕਦੇਂ ਵੀ ਮੌਕੇ ਦੇ ਸਾਸ਼ਕਾਂ ਦੀ ਸ਼ੈਅ ਉੱਤੇ ਸਮਾਜ ਦੇ ਉੱਚ ਜਾਤੀਆਂ ਦੇ ਠੇਕੇਦਾਰਾਂ ਨੇ ਸਨਮਾਨਜਨਕ ਜਿੰਦਗੀ ਜਿਊਣ ਨਹੀਂ ਦਿੱਤਾ।ਜਿਸ ਦੀ ਗਵਾਹੀ ਭਾਰਤ ਦਾ ਆਜ਼ਾਦ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਭਰਦਾ ਹੈ।ਭਾਰਤ ਵਿੱਚ ਵਾਕਿਆ ਹੀ ਅਨੂਸੂਚਿਤ ਜਾਤੀ, ਜਨਜਾਤੀਆਂ ਵਾਲੇ ਜਲੀਲਤਾ ਭਰੀ ,ਭਿੰਨ ਭੇਦ ਵਾਲੀ ਅਤੇ ਛੂਆ ਛਾਤ ਵਾਲੀ ਜਿੰਦਗੀ ਬਿਤਾਅ ਰਹੇ ਹਨ ਇਸ ਗੱਲ ਨੂੰ ਸਾਬਿਤ ਕਰਨ ਲਈ ਅਸੀ ਸਿਰਫ਼ ਅਕੂਤਬਰ ਮਹੀਨੇ ਵਿੱਚ ਘਟੀਆਂ ਘਟਨਾਵਾਂ ਦੀ ਹੀ ਗੱਲ ਕਰੀਏ ਤਾਂ ਉਹਨਾਂ ਤਮਾਮ ਲੋਕਾਂ ਦੇ ਰੌਗਟੇ ਖੜ੍ਹੇ ਹੋ ਜਾਣਗੇ ਜਿਹੜੇ ਕਿ ਇਨਸਾਨੀਅਤ ਧਰਮ ਵਿੱਚ ਹੀ ਯਕੀਨ ਰੱਖਦੇ ਹਨ।ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋਂ ਵੱਡਾ ਸੂਬਾ ਬੀਤੇ ਦਿਨ ਇੱਥੇ ਦਲਿਤ ਸਮਾਜ ਦੀਆਂ ਕੁਝ ਔਰਤਾਂ ਨੂੰ ਉੱਤਰ ਪ੍ਰਦੇਸ਼ ਪੁਲਿਸ ਅਧਿਕਾਰੀਆਂ ਨੇ ਚਿੱਟੇ ਦਿਨ ਅਲਫ਼ ਨੰਗਾ ਕਰਕੇ ਅਪਮਾਨਿਤ ਹੀ ਨਹੀਂ ਕੀਤਾ ਸਗੋ ਕੁੱਟਿਆ ਵੀ, ਸੁਲਤਾਨ ਸ਼ਹਿਰ ਦੇ ਇੱਕ ਸਾਹੂਕਾਰ ਦਾ ਕਰਜ਼ ਨਾ ਦੇ ਹੋਣ ਕਾਰਨ ਹੋ ਰਹੀ ਸਾਹੂਕਾਰ ਵੱਲੋਂ ਕੁੱਟ ਮਾਰ ਅਤੇ ਮਿਲ ਰਹੀਆਂ ਜਲਾਲਤ ਭਰੀਆਂ ਧਮਕੀਆਂ ਤੋਂ ਅੱਕੇ ਹਰੀ ਰਾਮ ਯਾਦਵ ਨੇ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਹਰੀ ਰਾਮ ਯਾਦਵ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਹਰੀ ਰਾਮ ਯਾਦਵ ਨੇ ਘਰ ਦੀ ਗਰੀਬੀ ਕਾਰਨ ਜਿਹੜਾ ਕਰਜ਼ਾ ਸਾਹੂਕਾਰ ਤੋਂ ਲਿਆ ਉਸ ਦਾ ਵਿਆਜ਼ ਜਿਆਦਾ ਹੋਣ ਕਾਰਨ ਹਰੀ ਰਾਮ ਯਾਦਵ ਮੂਲ ਮੋੜਨ ਵਿੱਚ ਲਾਚਾਰ ਸੀ ਉਹ ਜਿਹੜਾ ਵੀ ਰੁਪਇਆ ਸਾਹੂਕਾਰ ਨੂੰ ਕਮਾਕੇ ਦਿੰਦਾ ਉਸ ਨਾਲ ਸੂਦ ਹੀ ਮੁਸ਼ਕਿਲ ਨਾਲ ਪੂਰਾ ਹੁੰਦਾ ਤੇ ਮੂਲ ਉਂਝ ਦਾ ਉਂਝ ਹੀ ਖੜ੍ਹਾ ਰਹਿੰਦਾ ਜਿਸ ਤੋਂ ਨਿਜਾਤ ਪਾਉਣ ਲਈ ਹਰੀ ਰਾਮ ਯਾਦਵ ਮੌਤ ਅੱਗੇ ਗੋਡੇ ਟੇਕ ਗਿਆ,ਵਾਰਾਨਸੀ ਵਿੱਚ ਇੱਕ ਦਲਿਤ ਔਰਤ ਨੂੰ ਉੱਚ ਜਾਤੀ ਨਾਲ ਸੰਬਧਤ ਲੋਕਾਂ ਨੇ ਡਾਇਨ ਕਹਿ ਕੇ ਖੰਭੇ ਨਾਲ ਬੰਨਕੇ ਰੱਜ ਕੇ ਕੁੱਟਿਆ ਅਤੇ ਬਾਅਦ ਵਿੱਚ ਉਸ ਦੇ ਵਾਲ ਕੱਟ ਦਿੱਤੇ, ਮੁੱਜਫ਼ਰ ਨਗਰ ਦੇ ਪਿੰਡ ਅਹਿਆਪੁਰ ਵਿਖੇ ਇੱਕ ਦਲਿਤ ਔਰਤ ਨੂੰ ਹਨੂੰਮਾਨ ਜੀ ਦੇ ਮੰਦਿਰ ਵਿੱਚ ਜਾਣ ਕਾਰਨ ਮੰਦਿਰ ਦੇ ਹੀ ਪੁਜਾਰੀ ਵੱਲੋਂ ਧੱਕੇ ਮਾਰਕੇ ਬਾਹਰ ਕੱਢ ਦਿੱਤਾ ਗਿਆ ਅਤੇ ਉਸ ਵੱਲੋਂ ਮੰਦਿਰ ਵਿੱਚ ਪੂਜਾ ਕੀਤੇ ਫੁੱਲ ਅਤੇ ਪ੍ਰਸ਼ਾਦ ਨੂੰ ਵੀ ਭ੍ਰਿਸ਼ਟ ਕਹਿ ਕੇ ਬਾਹਰ ਸੁੱਟ ਦਿੱਤਾ ਗਿਆ ਅਤੇ ਬਾਅਦ ਵਿੱਚ ਮੰਦਿਰ ਨੂੰ ਚੰਗੀ ਤਰ੍ਹਾਂ ਧੋਤਾ ਗਿਆ।ਇਸ ਤੋਂ ਇਲਾਵਾ ਭਾਰਤ ਦੇ ਕਈ ਹੋਰ ਸੂਬੇ ਜਿਵੇਂ ਹਰਿਆਣਾ ਵਿੱਚ ਦਲਿਤ ਪਰਿਵਾਰ ਦੇ 4 ਮੈਬਰਾਂ ਨੂੰ ਕੁਝ ਜਾਤੀ ਦੇ ਘੁਮੰਡੀ ਲੋਕਾਂ ਨੇ ਪੈਟਰੋਲ ਪਾਕੇ ਉਸ ਵੇਲੇ ਸਾੜਨ ਦੀ ਕੋਸ਼ਿਸ ਕੀਤੀ ਜਦੋਂ ਉਹ ਪਰਿਵਾਰ ਸੁੱਤਾ ਪਿਆ ਸੀ ਇਸ ਘਟਨਾ ਵਿੱਚ ਦੋ ਮਾਸੂਮ ਜਿੰਦਾਂ ਸਦਾ ਦੀ ਨੀਂਦ ਸੋ ਗਈਆਂ ਜਿਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦਾ ਕਸੂਰ ਕੀ ਸੀ ਤੇ ਉਹਨਾਂ ਨੂੰ ਕਿਉਂ ਇੰਨੀ ਦਰਦਨਾਕ ਮੌਤ ਦਿੱਤੀ ਗਈ।ਇਸ ਮੰਦਭਾਗੀ ਘਟਨਾ ਉੱਤੇ ਮੌਜੂਦਾ ਕੇਂਦਰੀ ਮੰਤਰੀ ਵੀ ਕੇ ਸਿੰਘ ਦਾ ਇਹ ਕਹਿਣਾ ਕਿ ਜੇਕਰ ਕਿਸੇ ਕੁੱਤੇ ਦੇ ਕੋਈ ਪੱਥਰ ਮਾਰੇ ਤਾਂ ਕੀ ਸਰਕਾਰ ਜਿੰਮੇਵਾਰ ਹੈ ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ ਉੱਥੇ ਹੀ ਸੱਤਾਧਾਰੀ ਭਾਜਪਾ ਦੀ ਭਾਰਤ ਸਰਕਾਰ ਦੀ ਅਨੂਸੂਚਿਤ ਜਾਤੀ ਅਤੇ ਜਨਜਾਤੀਆਂ ਵਾਲੇ ਲੋਕਾਂ ਪ੍ਰਤੀ ਜਾਨਵਰਾਂ ਵਾਲੀ ਸੋਚ ਦਾ ਵੀ ਭਾਂਡਾ ਭੰਨਦਾ ਹੈ।ਯਾਮੁੰਨਾ ਨਗਰ ਦੇ ਪਿੰਡ ਰਾਦੋਰ ਵਿਖੇ ਸਾਬਕਾ ਸਰਪੰਚ ਦੀ ਵਿਗੜੀ ਔਲਾਦ (ਮੁੰਡੇ) ਨੇ ਇੱਕ ਦਲਿਤ ਨੌਜਵਾਨ ਰਜਤ ਨੂੰ ਜਿੰਦਾ ਸਾੜ ਦਿੱਤਾ ਕਿਉਂ ਕਿ ਰਜਤ ਨੇ ਸਾਬਕਾ ਸਰਪੰਚ ਨੂੰ ਵੋਟ ਨਹੀਂ ਪਾਈ ਸੀ।ਸੋਨੀਪਤ ਵਿਖੇ ਕਿਸ਼ੋਰੀ ਨਾਂਅ ਦੀ ਲੜਕੀ ਨੂੰ ਕੁਝ ਦਰਿੰਦੇ ਪਰਿਵਾਰ ਦੇ ਸਾਹਮਣ੍ਹੇ ਹੀ ਚੁੱਕ ਕੇ ਲੈ ਗਏ ਅਤੇ ਸਮੂਹਕ ਜਬਰ-ਜਿਨਾਹ ਦੇ ਬਾਅਦ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ।ਮੱਧ ਪ੍ਰਦੇਸ਼ ਦੇ ਅਲੀਰਾਪੁਰ ਪਿੰਡ ਦੇ ਦਬੰਗਾਂ ਦੇ ਡਰ ਕਾਰਨ ਇੱਥੋ 15 ਕਿਲੋਮੀਟਰ ਦੂਰ ਪਿੰਡ ਘਟਨਾਵਾਲੀ ਵਿਖੇ ਕੁਝ ਛੂਆ ਛਾਤ ਦੇ ਮੱਦੇ ਨਜ਼ਰ ਦਲਿਤ ਲੋਕਾਂ ਨੂੰ ਸਰਕਾਰੀ ਨਲਕੇ ਤੋਂ ਉੱਚ ਜਾਤੀ ਦੇ ਲੋਕ ਪੀਣ ਵਾਸਤੇ ਪਾਣੀ ਨਹੀਂ ਭਰਨ ਦੇ ਰਹੇ ਜਿਸ ਕਾਰਨ 200 ਪਰਿਵਾਰ ਗੰਦਾ ਪਾਣੀ ਪੀ ਆਪਣਾ ਗੁਜ਼ਾਰਾ ਕਰ ਰਿਹਾ ਹੈ।ਇਸ ਧੱਕੇ ਦੇ ਵਿਰੁੱਧ ਜਦੋਂ ਕੋਈ ਸਰਕਾਰੀ ਨਲਕੇ ਤੋਂ ਪਾਣੀ ਪੀਣ ਦਾ ਹੌਸਲਾ ਕਰ ਲੈਂਦਾ ਹੈ ਤਾਂ ਦਬੰਗਾਂ ਦਾ ਲਾਣਾ ਹਿਮਾਕਤ ਕਰਨ ਵਾਲੇ ਦੇ ਹੱਡ ਸੇਕ ਦਿੰਦਾ ਹੈ। ਇਹ ਜ਼ਾਲਿਮਾਨਾ ਘਟਨਾ ਨਸ਼ਰ ਹੋਣ ਤੇ ਇਲਾਕੇ ਦੇ ਮੰਤਰੀ ਸਾਹਿਬ ਨੇ ਦਲਿਤਾਂ ਲਈ ਨਵਾਂ ਨਲਕਾ ਲਗਾਉਣ ਦਾ ਐਲਾਨ ਕਰ ਦਿੱਤਾ ਪਰ ਜਾਤੀ ਦੇ ਗਰੂਰੀ ਲੋਕਾਂ ਨੂੰ ਸਜ਼ਾ ਦੇਣ ਦੀ ਗੱਲ ਸੋਚਣ ਤੋਂ ਵੀ ਪੱਲਾ ਝਾੜ ਦਿੱਤਾ।ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਜਿੱਥੇ ਕਿ ਪੜ੍ਹੇ-ਲਿਖੇ ਲੋਕ ਹੀ ਰਹਿੰਦੇ ਹਨ ਉੱਥੇ ਪੰਜਾਬੀ ਯੂਨੀਵਰਸਟੀ ਦੇ ਪ੍ਰੋਫੈਸਰ ਅਰੁਣ ਕੁਮਾਰ ਚੌਧਰੀ ਨੂੰ ਸਟਾਫ਼ ਰੂਪ ਵਿੱਚ ਇਸ ਕਰਕੇ ਕੁਰਸੀ ਅਤੇ ਟੇਬਲ ਨਹੀਂ ਦਿੱਤੇ ਗਏ ਕਿਉਂਕਿ ਅਰੁਣ ਕੁਮਾਰ ਚੌਧਰੀ ਦਲਿਤ ਹੈ।ਭਾਰਤ ਵਿੱਚ ਹੋਰ ਵੀ ਅਣਗਿਣਤ ਉਦਹਾਰਣਾ ਹਨ ਜਿਸ ਅਨੁਸਾਰ ਅਨੂਸੂਚਿਤ ਜਾਤੀ, ਜਨਜਾਤੀਆਂ ਦੇ ਲੋਕ ਸਰਕਾਰੀ ਅੱਖਾਂ ਹੇਠ ਲੁੱਟ-ਪੁੱਟ ਹੋ ਰਹੇ ਹਨ ਅਤੇ ਸਰਕਾਰੀ ਅਫ਼ਸਰ ਅਤੇ ਮੰਤਰੀ ਸਾਹਿਬਾਨ ਤਮਾਸ਼ਬੀਨ ਬਣੇ ਇਸ ਸਭ ਤਮਾਸ਼ੇ ਦਾ ਲੁੱਤਫ਼ ਲੈ ਰਹੇ ਹਨ।ਕੇਂਦਰ ਵਿੱਚ ਵਿਰੌਧੀ ਧਿਰ ਵੱਲੋਂ ਇਹ ਗੁੱਗਾ ਗਾਇਆ ਜਾ ਰਿਹਾ ਹੈ ਕਿ ਐਨ,ਡੀ,ਏ ਸਰਕਾਰ  ਦੇ ਰਾਜ ਕਾਲ ਵਿੱਚ ਦੇਸ਼ ਵਿੱਚ ਦਲਿਤਾਂ ਉੱਤੇ ਅਤਿਆਚਾਰ ਵਧੀਆ ਹੈ ਪਰ ਨੈਸ਼ਨਲ ਕਰਾਈਮ ਰਿਕਾਰਡਸ ਬਿਊਰੋ ਦੇ ਅੰਕੜਿਆਂ ਨੇ ਕੀਤਾ ਨਵਾਂ ਖੁਲਾਸਾ ਭਾਰਤੀ ਦੀਆਂ ਹਾਕਮ ਧੀਰਾਂ ਦਾ ਜਿੱਥੇ ਪਲ ਖੋਲ ਦਾ ਹੈ ਉੱਥੇ ਹੀ ਇਹ ਵੀ ਦਰਸਾਉਦਾ ਹੈ ਕਿ ਭਾਰਤ ਵਿੱਚ ਦਲਿਤ ਲੋਕਾਂ ਲਈ ਜ਼ਾਲਿਮ ਸਰਕਾਰਾਂ ਬਦਲਦੀਆਂ ਨੇ ਪਰ ਜੁæਲਮ ਉਂਝ ਹੀ ਬਰਕਰਾਰ ਹੈ। ਰਿਪੋਰਟ ਅਨੁਸਾਰ ਸਾਲ 2014 ਭਾਰਤ ਭਰ ਵਿੱਚ ਦਲਿਤਾਂ ਉੱਤੇ ਅੱਤਿਆਚਾਰ ਦੇ 47,064 ਮਾਮਲੇ ਦਰਜ਼ ਹਨ।
ਨੈਸ਼ਨਲ ਕਰਾਈਮ ਰਿਕਾਰਡਸ ਬਿਊਰੋ ਦੇ ਅੰਕੜਿਆਂ ਮੁਤਾਬਿਕ ਕੁਝ ਸਾਲ ਪਹਿਲਾ ਜਦੋਂ ਯੂ,ਪੀ,ਏ ਸਰਕਾਰ ਸੀ ਉਂਦੋ ਵੀ ਅਨੂਸੂਚਿਤ ਜਾਤੀਆਂ ਦੇ ਖਿਲਾਫ਼ ਅੱਤਿਆਚਾਰ ਵਧੀਆ ਸੀ।ਸਾਲ 2013 ਵਿੱਚ 39,408 ਸਾਲ 2012 ਵਿੱਚ 33,655 ਸਾਲ 2011ਵਿੱਚ 33,719 ਸਾਲ 2010 ਵਿੱਚ 32712 ਸਾਲ 2009 ਵਿੱਚ 33594 ਕੇਸ ਦਲਿਤ ਲੋਕਾਂ ਉੱਤੇ ਅੱਤਿਆਚਾਰ ਦੇ ਦਰਜ ਹਨ।ਇੰਨਾ ਹੀ ਨਹੀਂ ਦਲਿਤ ਲੋਕਾਂ ਦੀਆਂ ਹੱਤਿਆਵਾਂ ਵਿੱਚ ਵੀ ਵਾਧਾ ਸੀ ।ਸੰਨ 2014 ਵਿੱਚ 744,ਸਾਲ 2013 ਵਿੱਚ 676,ਸਾਲ 2012 ਵਿੱਚ 651,ਸਾਲ 2011 ਵਿੱਚ 673,ਸਾਲ 2010 ਵਿੱਚ 570 ਅਤੇ ਸਾਲ 2009 ਵਿੱਚ 624 ਕੇਸ ਭਾਰਤ ਭਰ ਵਿੱਚ ਦਲਿਤਾਂ ਦੇ ਕਤਲਾਂ ਦੇ ਦਰਜ ਹਨ।ਇੱਕਲੇ ਹਰਿਆਣਾ ਵਿੱਚ 21 ਕਤਲ ਕੇਸ ਦਲਿਤਾਂ ਦੇ ਦਰਜ਼ ਹਨ।ਪਿਛਲੇ ਸਾਲ ਜਦੋਂ ਹਰਿਆਣਾ ਸਾਲ ਅਕਤੂਬਰ ਵਿੱਚ ਜਦੋਂ ਰਾਜ ਵਿੱਚ ਕਾਂਗਰਸ ਸਰਕਾਰ ਸੀ ਉਦੋਂ ਅਨੂਸੂਚਿਤ ਜਾਤੀ ਦੇ 21 ਲੋਕਾਂ ਦੀ ਹੱਤਿਆ ਹੋਈ ਇਸ ਤੋਂ ਇਲਾਵਾ ਸਾਲ 2014 ਵਿੱਚ 2233 ਦਲਿਤ ਔਰਤਾਂ ਜਬਰ-ਜਿਨਾਹ ਦਾ ਸ਼ਿਕਾਰ ਹੋਈ।ਸੰਨ 2013 ਵਿੱਚ ਇਕ ਅੰਕੜਾ 2073 ,ਸੰਨ 2012 ਵਿੱਚ 1576,ਸੰਨ 2011 ਵਿੱਚ 1557,ਸੰਨ 2010 ਵਿੱਚ 1349 ਅਤੇ ਸੰਨ 2009 ਵਿੱਚ 1346 ਦਲਿਤ ਔਰਤਾਂ ਨਾਲ ਜਬਰ-ਜਿਨਾਹ ਦੇ ਕੇਸ ਦਰਜ ਹੋਏ।ਉਂਝ ਜੇ ਅੱਜ ਸਮੁੱਚੇ ਦਲਿਤ ਸਮਾਜ ਉਪੱਰ ਅੱਤਿਆਚਾਰ ਦੀ ਗੱਲ ਕਰੀਏ ਤਾਂ ਇਹ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਹੋ ਰਿਹਾ ਹੈ ਜਿੱਥੇ ਕਿ  9 ਹਜ਼ਾਰ ਦੇ ਕਰੀਬ ਕੇਸ ਦਲਿਤ ਅੱਤਿਆਚਾਰ ਦੇ ਖਿਲਾਫ਼ ਦਰਜ਼ ਹਨ ।ਉਸ ਤੋਂ ਬਾਅਦ ਰਾਜਸਥਾਨ ਵਿੱਚ 8028 ਕੇਸ,ਬਿਹਾਰ ਵਿੱਚ 7893 ਕੇਸ,ਮੱਧ ਪ੍ਰਦੇਸ਼ ਵਿੱਚ 4151 ਕੇਸ,ਹਰਿਆਣਾ ਵਿੱਚ 830,ਪੰਜਾਬ ਵਿੱਚ 123 ਕੇਸ,ਹਿਮਾਚਲ ਵਿੱਚ 122 ਕੇਸ,ਦਿੱਲੀ ਵਿੱਚ 87 ਕੇਸ ਅਤੇ ਉਤਰਾਖੰਡ ਵਿੱਚ 66 ਕੇਸ ਦਲਿਤਾਂ ਉੱਤੇ ਅੱਤਿਆਚਾਰ ਦੇ ਦਰਜ ਹਨ।ਭਾਰਤ ਦੇ ਦਲਿਤ ਲੋਕ ਸਦਾ ਹੀ ਸਿਆਸਤਦਾਨ ਦੀ ਗੰਦੀ ਸਿਆਸਤ ਦਾ ਸ਼ਿਕਾਰ ਹੋਏ ਹਨ ।ਜਿਸ ਕਾਰਨ ਭਾਰਤ ਵਿੱਚ ਦਲਿਤ ਅੱਤਿਆਚਾਰ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ।ਭਾਰਤ ਦਾ ਦਲਿਤ ਸਮਾਜ ਜਿੱਥੇ ਮੌਕੇ ਦੇ ਹਾਕਮਾਂ ਦੇ ਜਬਰ ਨੂੰ ਹੰਡੀ ਹੰਢਾਉਂਦਾ ਹੋਇਆ ਅੱਜ ਰਾਖਵਾਂਕਰਨ ਵਰਗੇ ਹੱਕਾਂ ਦੀ ਬਦੌਲਤ ਸਮਾਜ ਵਿੱਚ ਬਰਾਬਰੀ ਦੀ ਜਿੰਦਗੀ ਜੀਊਣ ਦਾ ਹੀਲਾ ਕਰਨ ਲੱਗਾ ਹੈ ਤਾਂ ਮਨੂੰਸਿਮਰਤੀ ਦੇ ਪੂਜਾਰੀ ਜਾਗੀਰਦਾਰਾਂ ਨੂੰ ਇਹ ਕਾਰਵਾਈਆਂ ਬਰਦਾਸ਼ਤ ਨਹੀਂ ਹੋ ਰਹੀਆਂ ਜਿਸ ਕਾਰਨ ਭਾਰਤ ਵਿੱਚ ਰਾਖਵਾਂਕਰਨ ਨੂੰ ਖਤਮ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਬਣਤ ਬਣਾਏ ਜਾ ਰਹੇ ਹਨ। ਇਹਨਾਂ ਮਜ਼ਲੂਮਾਂ ਲਈ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਭਾਰਤ ਰਤਨ ਡਾ:ਭੀਮ ਰਾਓ ਅੰਬੇਡਕਰ ਸਾਹਿਬ ਵੱਲੋਂ ਲੈਕੇ ਦਿੱਤਾ ਰਾਖਵਾਂਕਰਨ ਦੇ ਹੱਕ (ਜਿਹੜੇ ਲੋਕ ਜਾਤੀਵਾਦ ਦੇ ਸੰਤਾਪ ਨੂੰ ਪਿੰਡੇ ਹੰਢਾਅ ਰਹੇ ਹਨ) ਉੱਤੇ ਅੱਜ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਦਾਮੋਦਰ ਮੋਦੀ ਦੇ ਰਾਜ ਕਾਲ ਵਿੱਚ ਖਤਰਾ ਮੰਡਰਾ ਰਿਹਾ ਹੈ। ਉਂਝ ਤਾਂ ਜਦੋਂ ਦਾ ਭਾਰਤੀ ਸੰਵਿਧਾਨ ਬਣਿਆ ਉਂਦੋ ਤੋਂ ਹੀ ਭਾਰਤ ਦੇ ਦਲਿਤ ਸਮਾਜ ਨੂੰ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਬਦੌਲਤ ਮਿਲੇ ਰਾਖਵਾਂਕਰਨ ਦੇ ਅਧਿਕਾਰ ਦਾ ਰੌਲਾ ਪੈਂਦਾ ਹੀ ਆਇਆ ਕਦੇਂ ਕਿਸੇ ਢੰਗ ਨਾਲ ਕਦੇਂ ਕਿਸੇ ਢੰਗ ਨਾਲ।ਇਸ ਤੋਂ ਪਹਿਲਾਂ ਵੀ ਜਦੋਂ ਭਾਜਪਾ ਦੀ ਸਰਕਾਰ ਆਈ ਜਿਸ ਵਿੱਚ ਸ਼੍ਰੀ ਅਟਲ ਬਿਹਾਰੀ ਬਾਜਪਾਈ ਪ੍ਰਧਾਨ ਮੰਤਰੀ ਸੀ ਉਂਦੋ ਵੀ ਰਾਖਵਾਂਕਰਨ ਨੂੰ ਲੈਕੇ ਕਾਫ਼ੀ ਹੰਗਾਮਾ ਹੋਇਆ ਸੀ ਤੇ ਇਸ ਵਾਰ ਫਿਰ ਉਹੀ ਹੰਗਾਮਾ ਸ਼ੁਰੂ ।ਇੱਕ ਰਾਸ਼ਟਰੀ ਸੇਵਾ ਸੰਘ ਦੇ ਪ੍ਰਧਾਨ ਮੋਹਨ ਭਗਵਤ ਵੱਲੋਂ ਰਾਖਵਾਂਕਰਨ ਨੂੰ ਬੰਦ ਕਰਨ ਲਈ ਬਿਆਨ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸੰਘ ਦੀ ਸਮਰਥਕ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਰਾਖਵਾਂਕਰਨ ਨਾਲ ਚੱਟਾਨ ਵਾਂਗ ਕਰਨ ਦਾ ਢੰਡੋਰਾ ਪਿੱਟ ਰਹੇ ਹਨ।ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਇਦ ਇਹ ਗੱਲ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਜੇਕਰ ਉਹਨਾਂ ਸਿੱਧੇ ਤੌਰ ਤੇ ਭਾਰਤ ਵਿੱਚੋਂ ਰਾਖਵਾਂਕਰਨ ਨੂੰ ਖਤਮ ਕਰਨ ਦੀ ਗੱਲ ਕੀਤੀ ਤਾਂ ਦਲਿਤ ਸਮਾਜ ਬਗਾਵਤ ਕਰ ਸਕਦਾ ਹੈ ।ਇੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਸਿਆਸੀ ਪਾਸ਼ਾ ਚੱਲਦਿਆਂ ਸੁਪਰੀਮ ਕੌਰਟ ਵੱਲੋਂ ਕੇਂਦਰ ਸਰਕਾਰ ਨੂੰ ਇਹ ਹੁਕਮ ਜਾਰੀ ਕਰਵਾਉਣਾ( ਜਿਸ ਵਿੱਚ ਕਿ ਸੁਪਰੀਮ ਕੌਰਟ ਨੇ ਉੱਚ-ਵਿੱਦਿਆ ਲਈ ਰਾਖਵਾਂਕਰਨ ਨੂੰ ਬੰਦ ਕਰਨ ਦੀ ਗੱਲ ਕਹੀ ਹੈ) ਇੱਕ ਡੂੰਘੀ ਸੋਚੀ ਸਮਝੀ ਚਾਲ ਲੱਗਦੀ ਹੈ ਜਿਸ ਨੂੰ ਕਿ ਦਲਿਤ ਸਮਾਜ ਆਪਣੇ ਹੱਕਾਂ ਉੱਤੇ ਡਾਕੇ ਦਾ ਪਹਿਲਾ ਹਮਲਾ ਸਮਝੈ ਨਹੀਂ ਤਾਂ ਆਉਣ ਵਾਲਾ ਸਮਾਂ ਦਲਿਤ ਸਮਾਜ ਨੂੰ ਆਪਣੇ ਤੇਵਰਾਂ ਨਾਲ ਆਪ ਹੀ ਸਭ ਕੁਝ ਸਮਝਾ ਦੇਵੇਗਾ।ਭਾਰਤ ਦੇ ਦਲਿਤ ਸਮਾਜ ਲਈ ਜੇ ਮੌਜੂਦਾ ਕੇਂਦਰ ਸਰਕਾਰ ਵਲ-ਫੇਰ ਪਾਕੇ ਰਾਖਵਾਂਕਰਨ ਖਤਮ ਕਰਨ ਲਈ ਪੱਬੀ ਹੋ ਤੁਰੀ ਹੈ ਤਾਂ ਸਭ ਤੋਂ ਪਹਿਲਾਂ ਦੇਸ਼ ਵਿੱਚੋਂ ਜਾਤੀਵਾਦ ਖਤਮ ਕਰੇ।ਜੇਕਰ ਭਾਰਤ ਵਿੱਚ ਜਾਤੀਵਾਦ ਜੁੜੋ ਖਤਮ ਹੋ ਜਾਵੇ ਤਾਂ ਸ਼ਾਇਦ ਕਿਸੇ ਵੀ ਭਾਰਤੀ ਨੂੰ ਰਾਖਵਾਂਕਰਨ ਦੀ ਲੋੜ ਹੀ ਨਾ ਪਵੇ।

- ਦਲਵੀਰ ਕੈਂਥ

ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਹੈ। ਜਿਸਦੇ ਕਸੂਰਵਾਰ ਜਿੱਥੇ ਡਰਾਈਵਰ ਤੇ ਲੋਕ ਹਨ, ਉੱਥੇ ਪੰਜਾਬ ਦੀ ਟਰੈਫਿਕ ਪੁਲਿਸ ਵੀ ਬਰਾਬਰ ਦੀ ਦੋਸ਼ੀ ਹੈ, ਕਿਉਂਕਿ ਬਹੁਤ ਵਾਰ ਦੇਖਣ ਵਿੱਚ ਮਿਲਦਾ ਹੈ ਕਿ ਟਰੈਫਿਕ ਪੁਲਿਸ ਆਪਣੀ ਭੁਮਿਕਾ ਤੋਂ ਲਾਂਭੇ ਹੋਈ ਨਜ਼ਰ ਆਉਂਦੀ ਹੈ। ਜਿੱਥੇ ਆਮ ਲੋਕ ਟਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਂਦੇ ਹਨ ਉੱਥੇ ਬੱਸਾਂ, ਟਰੱਕਾਂ ਅਤੇ ਹੋਰ ਪਬਲਿਕ ਵਾਹਨਾਂ ਦੇ ਡਰਾਈਵਰ ਵੀ ਕਿਸੇ ਤਰ੍ਹਾਂ ਘੱਟ ਨਜ਼ਰ ਨਹੀਂ ਆਉਂਦੇ। ਹਰ ਕੋਈ ਮੂਹਰੇ ਲੰਘਣ ਲਈ ਸਿੱਧਾ ਅਸਿੱਧਾ ਢੰਗ ਅਪਣਾਉਣਾ ਆਪਣਾ ਅਧਿਕਾਰ ਸਮਝਦਾ ਹੈ। ਲੋਕ ਜਿੱਥੋਂ ਜੀਅ ਕਰਦਾ ਹੈ ਉੱਥੋਂ ਯੂ ਟਰਨ ਬਣਾ ਕੇ ਮੁੜ ਜਾਂਦੇ ਹਨ। ਜਿਸ ਨਾਲ ਕਈ ਤਰ੍ਹਾਂ ਦੇ ਭਿਆਨਕ ਐਕਸੀਡੈਂਟ ਹੁੰਦੇ ਹਨ, ਜੋ ਬਹੁਤ ਵਾਰ ਜਾਨ ਲੇਵਾ ਸਾਬਤ ਹੋ ਨਿੱਬੜਦੇ ਹਨ। ਇਸ ਤੋਂ ਇਲਾਵਾ ਆਮ ਦੇਖਣ ਵਿੱਚ ਆਉਂਦਾ ਹੈ ਕਿ ਤੂੜੀ, ਗੰਨੇ ਆਦਿ ਨਾਲ ਲੱਦੀਆਂ ਟਰਾਲੀਆਂ ਸਾਰੀ ਸੜਕ ਨੂੰ ਰੋਕ ਲੈਂਦੀਆਂ ਹਨ। ਜਿਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ। ਇਹ ਟਰਾਲੀਆਂ ਆਪਣੀ ਚੌੜਾਈ ਤੋਂ ਵੀ ਦੁੱਗਣਾ ਕਰਕੇ ਲੱਦੀਆਂ ਜਾਂਦੀਆਂ ਹਨ। ਜਿਹਨਾਂ ਦੇ ਪਿੱਛੋਂ ਆਉਣ ਵਾਲੇ ਕਿਸੇ ਵੀ ਵਾਹਨ ਨੂੰ ਬੜੀ ਮੁਸ਼ਕਿਲ ਨਾਲ ਰਸਤਾ ਮਿਲਦਾ ਹੈ।
ਜੇ ਟਰੈਫ਼ਿਕ ਪੁਲਿਸ ਵੱਲ ਦੇਖਿਆ ਜਾਵੇ ਤਾਂ ਬਹੁਤ ਵਾਰੀ ਪੁਲਿਸ ਵੀ ਮਜਬੂਰ ਤੇ ਬੇਬੱਸ ਨਜ਼ਰ ਆਉਂਦੀ ਹੈ, ਕਿਉਂਕਿ ਰਾਜਨੀਤਕ ਲੋਕਾਂ ਦੇ ਚਹੇਤੇ ਆਪਣੇ ਆਗੂਆਂ ਕੋਲੋਂ ਜਾਂ ਤਾਂ ਪੁਲਿਸ ਨੂੰ ਫੋਨ ਕਰਵਾ ਦਿੰਦੇ ਹਨ ਜਾਂ ਉਹ ਕਿਸੇ ਨਾ ਕਿਸੇ ਅਸਰ ਰਸੂਖ ਰੱਖਣ ਵਾਲੇ ਲੀਡਰ ਦਾ ਕਾਰਡ ਆਪਣੀ ਜੇਬ ਵਿੱਚ ਰੱਖਦੇ ਹਨ। ਜਿਸ ਕਰਕੇ ਬਹੁਤ ਸਾਰੇ ਪੁਲਿਸ ਵਾਲੇ ਨਾ ਚਾਹ ਕੇ ਵੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਜੇ ਗੱਲ ਡਰਾਈਵਰਾਂ ਦੀ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਭ ਤੋਂ ਮਾੜਾ ਹਾਲ ਬੱਸ ਡਰਾਈਵਰਾਂ ਦਾ ਹੈ। ਟਰੱਕਾਂ ਵਾਲੇ ਬਹੁਤੇ ਡਰਾਈਵਰ ਭਾਵੇਂ ਮਾੜੀ ਡਰਾਈਵਰੀ ਲਈ ਬਦਨਾਮ ਹਨ, ਪਰ ਅਸਲ ਕਸੂਰਵਾਰ ਬੱਸ ਡਰਾਈਵਰ ਹਨ। ਬੱਸ ਡਰਾਈਵਰ ਟਰੈਫਿਕ ਨਿਯਮਾਂ ਦੀ Aਲੰਘਣਾ ਸਭ ਤੋਂ ਜਿਆਦਾ ਕਰਦੇ ਹਨ, ਇਹਨਾਂ ਦੇ ਮੁਕਾਬਲੇ ਹੋਰ ਕਿਸੇ ਵੀ ਮਹਿਕਮੇ ਦੇ ਡਰਾਈਵਰ ਇਹਨਾਂ ਵਾਂਗ ਉਲੰਘਣਾ ਨਹੀਂ ਕਰਦੇ, ਕਿਉਂਕਿ ਬਹੁਤੀਆਂ ਬੱਸਾਂ ਦੇ ਮਾਲਕ ਅਮੀਰ ਰਾਜਨੀਤਕ ਲੋਕ ਹਨ। ਉਹਨਾਂ ਵੱਲੋਂ ਆਪਣੇ ਇਹਨਾਂ ਕਰਿੰਦਿਆਂ ਨੂੰ ਪੂਰੀ ਖੁੱਲ੍ਹ ਦਿੱਤੀ ਹੋਣ ਕਰਕੇ ਇਹ ਹਰ ਤਰਾਂ ਨਾਲ ਆਪਣੀ ਚੌਧਰ ਦਾ ਦਿਖਾਵਾ ਕਰਦੇ ਹਨ। ਜ਼ਿਕਰਯੋਗ ਹੈ ਕਿ ਜਿੱਥੇ ਬਹੁਤੀਆਂ ਬੱਸਾਂ ਦੇ ਡਰਾਈਵਰ ਸੜਕਾਂ ਉੱਪਰ ਬੱਸ ਚਲਾਉਂਦੇ ਸਮੇਂ ਬੁਰੀ ਤਰ੍ਹਾਂ ਪੇਸ਼ ਆਉਂਦੇ ਹਨ, ਉੱਥੇ ਕਡੰਕਟਰ ਜਾਂ ਡਰਾਈਵਰ ਸਵਾਰੀਆਂ ਨਾਲ ਵੀ ਬੁਰੀ ਤਰ੍ਹਾਂ ਪੇਸ਼ ਆਉਂਦੇ ਹਨ। ਇਹਨਾਂ ਵਿੱਚ ਸਰਕਾਰੀ ਬੱਸਾਂ ਦੇ ਡਰਾਈਵਰ ਵੀ ਬਰਾਬਰ ਦੇ ਭਾਈਵਾਲ ਹਨ।
ਭਾਵੇਂ ਸੜਕਾਂ ਦੀ ਹਾਲਤ ਬਹੁਤ ਹੱਦ ਤੱਕ ਸੁਧਰੀ ਹੈ, ਪਰ ਟਰੈਫਿਕ ਨਿਯਮਾਂ ਦੀ ਹੋ ਰਹੀ ਉਲੰਘਣਾ ਕਾਰਨ ਸੜਕੀ ਹਾਦਸਿਆਂ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਜਿਸਨੂੰ ਰੋਕਣ ਲਈ ਜਿੱਥੇ ਸਰਕਾਰ ਵੱਲੋਂ ਸਖਤੀ ਵਰਤਣੀ ਜਰੂਰੀ ਹੈ। ਉੱਥੇ ਸਰਕਾਰ ਵਿਚਲੇ ਲੋਕਾਂ ਨੂੰ ਵੀ ਆਪਣੇ ਚੇਲੇ ਚਾਟੜਿਆਂ ਤੇ ਚਹੇਤਿਆਂ ਅਤੇ ਆਪਣੇ ਕਰਿੰਦਿਆਂ ਦੇ ਸਿਰ ਤੋਂ ਹੱਥ ਪਰ੍ਹੇ ਕਰਨਾ ਪਵੇਗਾ। ਲੋਕਾਂ ਵਿੱਚ ਸੜਕੀ ਨਿਯਮਾਂ ਪ੍ਰਤੀ ਸਖਤੀ ਵਰਤਣ ਤੋਂ ਇਲਾਵਾ ਜਾਗਰੂਕਤਾ ਦੀ ਬਹੁਤ ਵੱਡੀ ਲੋੜ ਹੈ। ਪੁਲਿਸ ਨੂੰ ਵੀ ਆਪਣਾ ਰੋਲ ਪੂਰੀ ਤਨਦੇਹੀ ਨਾਲ ਨਿਭਾਉਣਾ ਪਵੇਗਾ। ਲੋਕਾਂ ਤੇ ਕਾਨੂੰਨ ਲਾਗੂ ਕਰਨ ਦੇ ਨਾਲ ਨਾਲ ਆਪਸੀ ਸਾਂਝ ਨੂੰ ਵੀ ਵਧਾਉਣਾ ਪਵੇਗਾ। ਡਰਾਈਵਰ ਵਰਗ ਨੂੰ ਹਰ ਤਰ੍ਹਾਂ ਨਾਲ ਸੜਕੀ ਨਿੜਮਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਅਜਿਹੇ ਕਾਨੂੰਨ ਬਣਨ ਕਿ ਵਾਰ ਵਾਰ ਸੜਕੀ ਨਿਯਮਾਂ ਨਾਲ ਖਿਲਵਾੜ ਕਰਨ 'ਤੇ ਲਾਇਸੰਸ ਜਬਤ ਕੀਤਾ ਜਾਵੇ। ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਸਭ ਧਿਰਾਂ ਸੁਹਿਰਦਤਾ ਨਾਲ ਆਪੋ ਆਪਣੀ ਜ਼ਿੰਮੇਵਾਰੀ ਸਮਝਣ ਤਾਂ ਕਿ ਪੰਜਾਬ ਵਿੱਚ ਨਿੱਤ ਦਿਨ ਹੋ ਰਹੇ ਸੜਕੀ ਹਾਦਸਿਆਂ ਵਿੱਚ ਬਹੁਤ ਕਮੀ ਲਿਆਂਦੀ ਜਾ ਸਕੇ।
alt

 

 

 

 

 

- ਬਲਵਿੰਦਰ ਸਿੰਘ ਚਾਹਲ 'ਮਾਧੋਝੰਡਾ'

 

ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਜਾਣਕਾਰੀ ਲਈ migreat.com ਅਤੇ ਮਾਈਗ੍ਰੇਸ਼ਨ ਨਾਲ ਸਬੰਧਿਤ ਆਪਣੇ ਸਵਾਲ immigration experts 'ਤੇ ਭੇਜੋ।

altਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ  ਹਵਾਈ ਅੱਡਾ,ਅੰਮ੍ਰਿਤਸਰ, ਵਿਸ਼ਵ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀਆਂ ਸਹੂਲਤਾਂ ਲਈ ਬਣਾਇਆ ਗਿਆ ਹੈ।ਇਸ ਦੀ ਭੂਗੋਲਿਕ ਸਥਿਤੀ ਬਹੁਤ ਹੀ ਲਾਭਦਾਇਕ ਹੈ। ਜਿਹੜੇ ਵੀ ਜਹਾਜ਼ ਯੂਰਪ ਅਮਰੀਕਾ, ਕੈਨੇਡਾ, ਅਰਬ ਦੇਸ਼ਾਂ ਤੋਂ ਦਿੱਲੀ ਆਉਂਦੇ ਹਨ, ਉਹ ਪਹਿਲਾਂ ਅੰਮ੍ਰਿਤਸਰ ਤੋਂ ਲੰਘਦੇ ਹਨ ਤੇ ਕੋਈ ੪੦ ਮਿੰਟ ਬਾਦ ਦਿੱਲੀ ਪਹੁੰਚਦੇ ਹਨ।
ਇਹ ਹਵਾਈ ਅੱਡਾ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਜਹਾਜ਼ਾਂ ਦੇ ਧੁੰਦ ਵਿਚ ਉਤਰਨ ਲਈ ਦੁਨੀਆਂ ਦੀ ਸਭ ਤੋਂ ਵਧੀਆ ਪ੍ਰਣਾਲੀ ਕੈਟ ਤਿੰਨ ਬੀ ਲਗ ਰਹੀ ਹੈ,ਜੋ  ਭਾਰਤ ਵਿਚ ਦਿੱਲੀ ਨੂੰ ਛੱਡ ਕੇ ਹੋਰ ਕਿਸੇ ਵੀ ਹਵਾਈ ਅੱਡੇ ਉਪਰ  ਨਹੀਂ ਹੈ। ਇੱਥੇ ਇਕੋ ਸਮੇਂ ੧੪ ਵੱਡੇ ਜਹਾਜ਼ ਭਾਵ ਬੋਇੰਗ ੭੪੭ ਖਲੋ ਸਕਦੇ ਹਨ। ੪ ਐਰੋਬ੍ਰਿਜ ਹਨ। ੧੨੦੦ ਯਾਤਰੂਆਂ ਦਾ ਇਕੋ ਸਮੇਂ ਬੈਠਣ ਦਾ ਪ੍ਰਬੰਧ ਹੈ।ਵਿਦੇਸ਼ਾਂ ਨੂੰ ਤਾਜ਼ੀਆਂ ਸਬਜ਼ੀਆਂ, ਫ਼ਲ, ਅੰਡੇ, ਮੀਟ ਤੇ ਹੋਰ ਡੱਬਾ ਬੰਦ ਵਸਤੂਆਂ ਭੇਜਣ ਲਈ ਆਧੁਨਿਕ ਸਹੂਲਤਾਂ ਵਾਲਾ ਏਅਰ ਕਾਰਗੋ ਕਮਪਲੈਕਸ ਹੈ, ਪਰ ਇੱਥੋਂ ਇੰਗਲੈਂਡ ਲਈ ਸਿੱਧੀ ਉਡਾਣ ਨਾ ਹੋਣ ਕਰਕੇ ਇਹ ਸਮਾਨ ਵਿਦੇਸ਼ਾਂ ਵਿਚ ਨਹੀਂ ਜਾ ਰਿਹਾ।ਇਸ ਤਰ੍ਹਾਂ ਇਸ ਏਅਰ ਕਾਰਗੋ ਕਮਪਲੈਕਸ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਹੋ ਰਹੀ,ਜਿਸ ਮਕਸਦ ਲਈ ਇਹ ਬਣਾਇਆ ਗਿਆ ਹੈ। ਦਿੱਲੀ ਜ਼ਿਆਦਾ ਧੁੰਦ ਹੋਣ ਸਮੇਂ  ਦਿੱਲੀ ਨੂੰ ਜਾਣ ਵਾਲੀਆਂ ਉਡਾਣਾਂ ਨੂੰ ਇਥੇ ਉਤਾਰਿਆ ਜਾਂਦਾ ਹੈ। ਇਸ ਸਾਲ  ੧੫ ਵਿਦੇਸ਼ੀ ਉਡਾਣਾਂ ਨੂੰ ਇਥੇ ਉਤਾਰਨਾ ਪਿਆ।
ਇਸ ਦੀ ਸਥਿਤੀ ਅਤੇ ਵਿਸ਼ਵ ਪੱਧਰੀ ਸਹੂਲਤਾਂ ਹੋਣ ਦੇ ਬਾਵਜੂਦ ਇਹ ਹਵਾਈ ਅੱਡਾ ੫੨ ਕ੍ਰੋੜ  ਘਾਟੇ ਵਿਚ ਹੈ।੨੦੧੩-੧੪ ਵਿਚ ਭਾਰਤੀ ਹਵਾਈ ਅੱਡਿਆਂ ਦੀ ਦਰਜਾਬੰਦੀ ਵਿਚ ਦਿੱਲੀ ਦੇਸ਼ ਭਰ ਵਿਚੋਂ ਪਹਿਲੇ ਸਥਾਨ 'ਤੇ ਸੀ। ਇਥੇ ਆਉਣ ਤੇ ਜਾਣ ਵਾਲੇ ਯਾਤਰੂਆਂ ਦੀ ਗਿਣਤੀ ੩੬੮੭੬੯੮੬ ਸੀ।ਅੰਮ੍ਰਿਤਸਰ ੨੫ ਵੇਂ ਸਥਾਨ 'ਤੇ ਸੀ ਭਾਵੇਂ ਕਿ ਇੱਥੇ ਆਉਣ ਤੇ ਜਾਣ ਵਾਲੇ ਯਾਤਰੂਆਂ ਦੀ ਗਿਣਤੀ ੧,੧੧੮,੯੨੯ ਸੀ।ਇਸ ਦੇ ਮੁਕਾਬਲੇ 'ਤੇ ਸਾਡੇ ਗੁਆਂਢੀ ਸ੍ਰੀ ਨਗਰ ਦਾ ਸਥਾਨ ੧੪ਵਾਂ,ਜੈ ਪੁਰ ਦਾ ੧੫ਵਾਂ, ਚੰਡੀਗੜ੍ਹ ਦਾ ੨੪ਵਾਂ ਸਥਾਨ ਸੀ ਤੇ ਇਨ੍ਹਾਂ 'ਤੇ ਆਉਣ ਤੇ ਜਾਣ ਵਾਲੇ ਯਾਤਰੂਆਂ ਦੀ ਕੁਲ ਗਿਣਤੀ ਕ੍ਰਮਵਾਰ ੨,੧੯੫,੫੧੧, ੨,੦੭੬,੭੬੧, ੧,੧੪੪,੭੭੧ ਸੀ।ਚੰਡੀਗੜ ਤੋਂ ਅਜੇ ਵਿਦੇਸ਼ਾਂ ਨੂੰ ਉਡਾਣਾਂ ਸ਼ੁਰੂ ਨਹੀਂ ਹੋਈਆਂ ਤੇ ਨਾ ਹੀ ਉੱਥੇ ਅਜੇ ਨਵੀਂ ਇਮਾਰਤ ਬਣੀ ਹੈ,ਪਰ ਉੱਥੇ ਅੰਮ੍ਰਿਤਸਰ ਤੋਂ ਦੁਗਣੀਆਂ ਦੇ ਕ੍ਰੀਬ ਦੇਸ਼ ਵਿਚਲੀਆਂ ਉਡਾਣਾਂ ਹਨ। ਇਸ ਲਈ ਉਸ ਨੇ ਅੰਮ੍ਰਿਤਸਰ ਨੂੰ ਪਛਾੜ ਦਿੱਤਾ ਹੈ ਤੇ ਉਹ ਹੁਣ ੮ਵੇਂ ਸਥਾਨ 'ਤੇ ਆ ਗਿਆ ਹੈ।ਦਿੱਲੀ ਆਉਣ ਵਾਲੇ ੪੦ ਪ੍ਰਤੀਸ਼ਤ ਦੇ ਕ੍ਰੀਬ ਵਿਦੇਸ਼ੀ ਪੰਜਾਬੀ ਹੁੰਦੇ ਹਨ। ਜੇ ਅਸੀਂ ਅੱਧੇ ਪੰਜਾਬੀਆਂ ਨੂੰ ਵੀ ਅੰਮ੍ਰਿਤਸਰ ਲੈ ਆਈਏ ਤਾਂ ਅੰਮ੍ਰਿਤਸਰ ਤੋਂ ਰੋਜ਼ਾਨਾ ੫੦ ਤੋਂ ਵਧ ਉਡਾਣਾਂ ਚਲ ਸਕਦੀਆਂ ਹਨ ਕਿਉਂਕਿ ਦਿੱਲੀ ਕੋਈ ੮੦੦ ਦੇ ਕ੍ਰੀਬ ਰੋਜ਼ਾਨਾ ਉਡਾਣਾਂ ਹਨ।ਅੰਮ੍ਰਿਤਸਰ ਦੇ ਨਾਲ ਦੇ ਸ਼ਹਿਰ ਲਾਹੌਰ ਤੋਂ ਰੋਜਾਨਾ ੧੦੦ ਉਡਾਣਾਂ ਉਤਰਦੀਆਂ ਤੇ ਚੜ੍ਹਦੀਆਂ ਹਨ।ਭਾਰਤ ਸਰਕਾਰ ਤੇ ਪੰਜਾਬ ਸਰਕਾਰ  ਦੀ ਇਖ਼ਲਾਕੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਸਿੱਖ਼ਾਂ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਦੇ ਇਸ ਹਵਾਈ ਅੱਡੇ ਦੇ ਵਿਕਾਸ ਲਈ ਅੱਗੇ ਆਵੇ  ਤਾਂ ਜੋ ਦੁਨੀਆਂ ਦੇ ਵਧ ਤੋਂ ਵਧ ਲੋਕ ਸ੍ਰੀ ਹਰਿ ਮੰਦਰ ਸਾਹਿਬ ਦੇ ਦਰਸ਼ਨ ਕਰ ਸਕਣ।
ਜਿੱਥੋਂ ਤੀਕ ਇਸ ਦੇ ਪੱਛੜੇਪਣ ਦਾ ਸੁਆਲ ਹੈ, ਇਸ ਦਾ ਕਾਰਨ ਕੇਂਦਰ  ਸਰਕਾਰ ਵਲੋਂ ਅੰਮ੍ਰਿਤਸਰ ਹਵਾਈ ਅੱਡੇ ਦੀ ਕੀਮਤ 'ਤੇ ਦਿੱਲੀ ਹਵਾਈ ਅੱਡੇ ਨੂੰ ਅਤੇ ਏਅਰ ਇੰਡੀਆ ਦੀ ਕੀਮਤ 'ਤੇ ਪ੍ਰਾਈਵੇਟ ਏਅਰਲਾਈਨਾਂ ਨੂੰ ਲਾਭ ਪਹੁੰਚਾਉਣਾ ਹੈ।ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਬਾਦਲ ਪ੍ਰਵਾਰ ਨੇ ਚੰਡੀਗੜ੍ਹ ਦੇ ਨਜ਼ਦੀਕ  ਪਲਣਪੁਰ ਪਿੰਡ ਵਿਚ ੨੦੦ ਏਕੜ ਜਮੀਨ ਖ੍ਰੀਦੀ ਹੈ,ਜਿੱਤੇ ਪੰਜ ਤਾਰਾ ਹੋਟਲ ਬਣ ਰਿਹਾ ਜਿਸ ਲਈ ਮਹਿੰਗੇ ਗਾਹਕ ਚਾਹੀਦੇ ਹਨ। ਮਹਿੰਗੇ ਗਾਹਕ ਵਿਦੇਸ਼ਾਂ ਤੋਂ ਹੀ ਮਿਲ ਸਕਦੇ ਹਨ। ਇਸ ਲਈ ਉਹ ਨਹੀਂ ਚਾਹੁੰਦੇ ਕਿ ਅੰਮ੍ਰਿਤਸਰ ਦਾ ਹਵਾਈ ਅਡਾ ਚਲੇ। ਇਸ ਲਈ ਉਹ ਕੇਂਦਰੀ ਪ੍ਰਸ਼ਾਨ ਹੇਠ ਚਲ ਰਹੇ ਚੰਡੀਗੜ੍ਹ ਹਵਾਈ ਅੱਡੇ ਦੀ ਤਰਕੀ ਲਈ ਪੂਰਾ ਜੋਰ ਲਾ ਰਹੇ ਹਨ।ਪੰਜਾਬ ਦੇ ਕਿਸੇ ਵੀ ਪਾਰਲੀਮੈਂਟ ਮੈਂਬਰ ਨੇ ਅੰਮ੍ਰਿਤਸਰ ਤੋਂ ਮੁੜ ਉਡਾਣਾਂ ਸ਼ੁਰੂ ਕਰਨ ਬਾਰੇ ਬਜਟ ਸੈਸ਼ਨ ਵਿਚ ਗਲ ਨਹੀਂ,ਇੱਥੋਂ ਤੀਕ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਸਿੰਘਾਪੁਰ ਏਅਰਲਾਈਨਜ ਤੇ ਦੂਜੀਆਂ ਏਅਰਲਾਈਨਜ ਮੁੱਖ ਮੰਤਰੀ ਹੁੰਦਿਆਂ ਸ਼ੁਰੂ ਕਰਵਾਈਆਂ ਸਨ ਨੇ ਲੋਕ ਸਭਾ ਵਿਚ ਇਹ ਮੁਦਾ ਨਹੀਂ ਉਠਾਇਆ।ਹਾਂ,ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਂਜਰਾ ਨੇ ਚੰਡੀਗੜ੍ਹ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ।ਕਿਹਾ ਜਾ ਰਿਹਾ ਜੈੱਟ ਏਅਰਵੇਜ਼ ਨੇ ਅੰਮ੍ਰਿਤਸਰ ਤੋਂ ਆਬੂ ਡਾਲੀ ਲਈ ਸਿੱਧੀ ਉਡਾਣ ਸ਼ੁਰੂ ਕਰਨੀ ਹੈ,ਉਹ ਇਸ ਕਰਕੇ ਨਹੀਂ ਸ਼ੁਰੂ ਕੀਤੀ ਜਾ ਰਹੀ ਉਹ ਸ਼ਕਤੀਆਂ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਅੰਮ੍ਰਿਤਸਰ ਹਵਾਈ ਅਡਾ ਤਰਕੀ ਕਰੇ।ਹੈਰਾਨੀ ਇਸ ਗਲ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਦੀ ਮੰਗ ਕਰਦਾ ਰਿਹਾ ਹੈ ਤੇ ਸ.ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਹੇਠ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਲਾਨਾ ਅਜਲਾਸ ਵਿਚ ਇਸ ਸਬੰਧੀ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਦੀ ਰਹੀ ਹੈ।ਇਹ ਇਸ ਲਈ ਸੀ ਕਿ ਵਿਦੇਸ਼ਾਂ ਤੋਂ ਆਸਾਨੀ ਨਾਲ ਲੋਕ ਸ੍ਰੀ ਹਰਿ ਮੰਦਰ ਸਾਹਿਬ ਦੇ ਆਸਾਨੀ ਨਾਲ ਦਰਸ਼ਨ ਕਰ ਸਕਣ। ਸਿੱਖ ਰੋਜ ਅਰਦਾਸ ਕਰਦੇ ਹਨ ਕਿ ਅੰਮ੍ਰਿਤਸਰ ਦੇ ਦਰਸ਼ਨ ਅਸ਼ਨਾਨ।ਇਸ ਅਰਦਾਸ ਨੂੰ ਮੁੱਖ ਰਖਕੇ ਅਕਾਲੀ- ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਅੰਮ੍ਰਿਸਰ ਵਿਰੋਧੀ ਨੀਤੀ ਤਿਆਗੇ ਤੇ ਇਸ ਦੇ ਵਿਕਾਸ ਲਈ ਅਗੇ ਆਏ।
ਹਾਲ ਵਿਚ ਵਿਤਕਰੇ ਦੀਮਿਸਾਲ  ਦਿੱਲੀ ਨੂੰ ਲਾਭ ਪਹੁੰਚਾਉਣ ਲਈ  ਅੰਮ੍ਰਿਤਸਰ ਨੂੰ ਈ-ਵੀਜ਼ਾ ਦੀ ਸਹੂਲਤ ਨਾ ਦੇਣਾ ਹੈ। ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਨੂੰ ਏਅਰ ਇੰਡੀਆ ਦੇ ਪਾਇਲਟਾਂ ਦੀ ਹੜਤਾਲ ਕਾਰਨ ਮਈ ੨੦੧੨ ਵਿਚ ਬੰਦ ਕੀਤਾ ਗਿਆ ਸੀ।ਇਸ ਨੂੰ ਮੁੜ ਚਾਲੂ ਕਰਾਉਣ ਲਈ ਸ. ਨਵਜੋਤ ਸਿੰਘ ਸਿੱਧੂ ਨੇ ਪਿਛਲੀ ਸਰਕਾਰ  ਵਿਰੁਧ ਆਵਾਜ਼ ਬੁਲੰਦ ਕੀਤੀ ਸੀ।ਪਰ ਇਹ ਅਜੇ ਤੀਕ ਸ਼ੁਰੂ ਨਹੀਂ ਹੋਈ। ਜਦ ਕਿ ਜੈੱਟ ਏਅਰਵੇਜ਼ ਦੀ ਅੰਮ੍ਰਿਤਸਰ-ਦਿੱਲੀ- ਬਰਸਲ-ਟੋਰਾਂਟੋ ਉਡਾਣ ਸਫ਼ਲਤਾਪੂਰਵਕ ਚਲ ਰਹੀ ਹੈ।ਪਿਛਲੀ ਸਰਕਾਰ ਨੇ ਜਿਹੜੀਆਂ ਉਡਾਣਾਂ ਇੱਥੋਂ ਵਿਦੇਸ਼ਾਂ ਨੂੰ ਸਿੱਧੀਆਂ ਜਾਂਦੀਆਂ ਤੇ ਉਤਰਦੀਆਂ ਸਨ, ਉਨ੍ਹਾਂ ਨੂੰ ਬਰਾਸਤਾ ਦਿੱਲੀ ਕਰ ਦਿੱਤਾ ਗਿਆ।ਇਸ ਨਾਲ ਜਿੱਥੇ ਹਵਾਈ ਅੱਡੇ ਦੀ ਆਮਦਨ ਘੱਟੀ,ਉੱਥੇ ਯਾਤਰਆੂਂ ਨੂੰ ਦਿੱਲੀ ਧਕੇ ਖਾਣੇ ਪੈ ਰਹੇ ਹਨ।ਦਿੱਲੀ ਜਾਣ ਤੇ ਦਿੱਲੀ ਤੋਂ ਪੰਜਾਬ ਆਉਣ ਲਈ ੮,੯ ਘੰਟੇ ਦਾ ਸਫ਼ਰ  ਤਹਿ ਕਰਨਾ ਪੈ ਰਿਹਾ ਹੈ।
ਹੁਣ ਕੀਤਾ ਕੀ ਜਾਵੇ? ਏਅਰ ਇੰਡੀਆ ਦੀ ਦਿੱਲੀ ਤੋਂ ਵਿਦੇਸ਼ਾਂ ਨੂੰ ਰਾਤ ਨੂੰ ਉਡਾਣਾਂ ਜਾਂਦੀਆਂ ਹਨ।ਸਿੰਘਾਪੁਰ ਨੂੰ ਉਡਾਣ ਰਾਤ ੧੧.੩੦ ਵਜੇ ਸ਼ਿਕਾਗੋ ਦੀ ਰਾਤ ਨੂੰ ੨ ਵਜੇ, ਨਿਊਯਾਰਕ ਲਈ ਰਾਤ ਨੂੰ ਡੇਢ ਵਜੇ ਹੈ ਪਰ ਏਅਰ ਇੰਡੀਆ ਅੰਮ੍ਰਿਤਸਰ ਤੋਂ ਸਵਾਰੀਆਂ ਨੂੰ ਦੁਪਹਿਰੇ ੨.੩੦ ਵਜੇ ਦਿੱਲੀ ਲੈ ਕੇ ਜਾਂਦੀ ਹੈ। ਯਾਤਰੂਆਂ ਨੂੰ ਦਿੱਲੀ ਜਾ ਕੇ ੮ ਤੋਂ ੧੧ ਘੰਟੇ ਬੈਠਣਾ ਪੈਂਦਾ ਹੈ।ਸਵਾਰੀਆਂ ਏਨਾਂ ਚਿਰ ਠਹਿਰਣਾ ਪਸੰਦ ਨਹੀਂ ਕਰਦੀਆਂ 'ਤੇ ਦੂਜੀਆਂ  ਏਅਰਲਾਈਨਾਂ ਦੀਆਂ ਟਿਕਟਾਂ ਲੈ ਲੈਂਦੀਆਂ ਹਨ।ਇਸ ਦੇ ਟਾਕਰੇ 'ਤੇ ਜੈੱਟ ਏਅਰਵੇਜ ਸ਼ਾਮ ਨੂੰ ੬.੧੫ ਵਜੇ ਅੰਮ੍ਰਿਤਸਰ ਤੋਂ ਸਵਾਰੀਆਂ ਲੈ ਕੇ ਦਿੱਲੀ ਜਾਂਦੀ ਹੈ। ਉੱਥੋਂ ੨ ਜਾਂ ੩ ਘੰਟੇ ਬਾਦ ਸਵਾਰੀਆਂ ਟੋਰਾਂਟੋ ਤੇ ਹੋਰਨਾਂ ਥਾਵਾਂ ਲਈ ਚਲ ਪੈਂਦੀਆਂ ਹਨ।ਕਤਰ ਏਅਰਵੇਜ ਦੇ ਜਹਾਜ ਅੰਮ੍ਰਿਤਸਰ ਤੋਂ ਦੋਹਾ ਲਈ ਭਰੇ ਜਾਂਦੇ ਹਨ ਕਿਉਂਕਿ ਦੋਹਾ ਤੋਂ ਕੋਈ ੨ ਘੰਟੇ ਬਾਦ ਯਾਤਰੂਆਂ ਨੂੰ ਹੋਰ ਮੁਲਕਾਂ ਲਈ ਉਡਾਣ ਮਿਲ ਜਾਂਦੀ ਹੈ। ਜੇ ਠਹਿਰ ੮ ਘੰਟੇ ਤੋਂ ਵਧ ਹੋਵੇ ਤਾਂ ਕਤਰ ਏਅਰਵੇਜ ਵਾਲੇ ਸਵਾਰੀਆਂ ਨੂੰ ਹੋਟਲ ਵਿਚ ਠਹਿਰਾਉਂਦੇ ਹਨ।ਪਰ ਏਅਰ ਇੰਡੀਆ  ਹੋਟਲ ਨਹੀਂ ਦੇਂਦੀ।ਉਜ਼ਬੈਕ ਏਅਰਵੇਜ਼ ਤੇ ਤੁਰਕਮਿਨਸਤਾਨ ਏਅਰਲਾਇਨਜ਼ ਦੀਆਂ ਅੰਮ੍ਰਿਤਸਰ ਤੋਂ ਉਡਾਣਾਂ ਭਰੀਆਂ ਜਾਂਦੀਆਂ ਹਨ।ਇਸ ਲਈ ਏਅਰ ਇੰਡੀਆ ਨੂੰ  ਅੰਮ੍ਰਿਤਸਰ ਤੋਂ  ਸ਼ਾਮ ਨੂੰ ੮ ਜਾਂ ੯ ਵਜੇ ਦਿੱਲੀ ਲਈ ਉਡਾਣ ਸ਼ੁਰੂ ਕਰਨੀ ਚਾਹੀਦੀ ਹੈ।ਇਸ ਦੇ ਨਾਲ ਹੀ ਏਅਰ ਇੰਡੀਆ ੫੦ ਸਵਾਰੀਆਂ ਵਾਲੇ ਛੋਟੇ ਜਹਾਜ਼ ਲਾਵੇ ਜਿਹੜੇ ਰਾਤ ਨੂੰ ਦਿੱਲੀ ਆਉਂਦੀਆਂ ਤੇ ਜਾਂਦੀਆਂ ਸਵਾਰੀਆਂ ਨੂੰ ਅੰਮ੍ਰਿਤਸਰ ਲਿਆਉਣ ਤੇ ਖੜਨ ।
ਲੋੜ ਹੈ ਦਿੱਲੀ ਵਾਂਗ ਅੰਮ੍ਰਿਤਸਰ ਨੂੰ ਹੱਬ ਬਣਾਇਆ ਜਾਵੇ। ਏਅਰ ਇੰਡੀਆ ਦੀਆਂ ਕੇਵਲ  ੨ ਵਿਦੇਸ਼ੀ ਉਡਾਣਾਂ  ਵਾਰਾਨਸੀ-ਕਾਠਮੰਡੂ ਤੇ ਕਲਕਤਾ-ਰੰਗੂਨ ਲਾਭ ਵਿਚ ਹਨ।ਇਹ ਇਸ ਕਰਕੇ ਹਨ ਕਿ  ਇਹ ਉਡਾਣਾਂ ਸਿੱਧੀਆਂ ਹਨ ਤੇ ਉਨ੍ਹਾਂ ਦੇ ਮੁਕਾਬਲੇ 'ਤੇ ਕੋਈ ਹੋਰ ਏਅਰ ਲਾਇਨ ਨਹੀਂ। ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ੀ ਏਅਰਲਾਇਨਾਂ ਉਡਾਣਾਂ ਭਰਦੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਏਅਰ ਇੰਡੀਆ ਨਹੀਂ ਕਰ ਸਕਦੀ। ਦਿੱਲੀ ਤੋਂ ਯਾਤਰੂ ਏਅਰ ਇੰਡੀਆ ਦੀ ਥਾਂ 'ਤੇ ਦੂਜੀਆਂ ਕੰਪਨੀਆਂ ਦੀਆਂ ਉਡਾਣਾਂ ਲੈ ਲੈਂਦੇ ਹਨ ਤੇ ਏਅਰ ਇੰਡੀਆ ਦੇ ਜਹਾਜ਼ ਖਾਲੀ ਜਾਂਦੇ ਹਨ ਤੇ ਇਹ ਸਾਰੀਆਂ ਉਡਾਣਾਂ ਘਾਟੇ ਵਿਚ ਹਨ।ਇਸ ਲਈ ਲੋੜ ਹੈ ਦਿੱਲੀ ਤੋਂ ਏਅਰ ਇੰਡੀਆ ਦੀਆਂ ਵਿਦੇਸ਼ੀ ਉਡਾਣਾਂ ਬੰਦ ਕਰਕੇ ਅੰਮ੍ਰਿਤਸਰ, ਜੈਪੁਰ, ਲਖਨਊ ਆਦਿ ਗ਼ੈਰ- ਮੈਟਰੋ ਹਵਾਈ ਅੱਡਿਆਂ ਤੋਂ ਸ਼ੁਰੂ ਕੀਤੀਆਂ ਜਾਣ,ਜਿਵੇਂ ਕਿ ਪਹਿਲਾਂ ਚਲਦੀਆਂ ਸਨ ।ਜੇ ਇਕ  ਹਵਾਈ ਜਹਾਜ ਹਵਾਈ ਅਡੇ 'ਤੇ ਖੜਾ ਰਹੇ ਤਾਂ ਇਸ ਨਾਲ ਹਵਾਈ ਅੱਡੇ ਨੂੰ ੧੦ ਕ੍ਰੋੜ ਰੁਪਏ ਸਾਲਾਨਾ ਆਮਦਨ ਹੁੰਦੀ ਹੈ।ਜੇ ਅੰਮ੍ਰਿਤਸਰ ਤੋਂ  ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣ ਤਾਂ ਇਹ  ਹਵਾਈ ਅੱਡਾ  ਕ੍ਰੋੜਾਂ ਰੁਪਏ ਸਾਲਾਨਾ ਕਮਾ ਸਕਦਾ ਹੈ।
ਮਿਸਾਲ ਦੇ ਤੌਰ 'ਤੇ  ਏਅਰ ਇੰਡੀਆ ਦੀਆਂ ਲੰਡਨ , ਬਰਮਿੰਘਮ, ਦੀਆਂ ਉਡਾਣਾਂ ਘਾਟੇ ਵਿਚ ਹਨ। ਇਸ ਦਾ ਕਾਰਨ ਹੈ ਇਹ ਹੈ ਕਿ ਹਵਾਈ ਜਹਾਜ਼ ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਹੈ ਤੇ ਫਿਰ ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਹੈ। ਇਸ ਤਰ੍ਹਾਂ ਉੇਸ ਨੂੰ ਦੋ ਵਾਧੂ ਫੇਰੇ ਲਾਉਣੇ ਪੈਂਦੇ ਹਨ। ਇਕ ਫੇਰੇ ਦਾ ਖਰਚਾ ਕੋਈ ੫ ਲੱਖ ਰੁਪਏ ਦੇ ਕ੍ਰੀਬ ਹੈ। ਬਰਮਿੰਘਮ ਤੇ ਮਾਨਚੈਸਟਰ ਪੰਜਾਬੀਆਂ ਦੇ ਗੜ੍ਹ ਹਨ। ਇਕ ਜਹਾਜ਼ ਰੋਜ਼ਾਨਾ ਅੰਮ੍ਰਿਤਸਰ-ਬਰਮਿੰਘਮ ਆਰਾਮ ਨਾਲ ਆ ਜਾ ਸਕਦਾ ਹੈ। ਇਸ ਨੂੰ ਦਿੱਲੀ ਤੋਂ ਚਲਾਉਣ ਦੀ ਲੋੜ ਨਹੀਂ। ਇਹ ਅੰਮ੍ਰਿਤਸਰ ਹੀ ਰਹਿ ਤੇ ਇਥੋਂ ਹੀ ਬਰਮਿੰਘਮ ਦੇ ਫੇਰੇ ਲਾਉਂਦਾ ਰਹੇ।ਬਰਮਿੰਘਮ ਤੋਂ ਦਿੱਲੀ ਜਾ ਰਹੀ ਉਡਾਣ ਨੂੰ ਜਦ  ਇਸ ਸਾਲ ਧੁੰਦ ਕਾਰਨ ਅੰਮ੍ਰਿਤਸਰ  ਉਤਾਰਿਆ ਗਿਆ ਤਾਂ ਜਹਾਜ ਇਥੇ ਹੀ ਖਾਲੀ ਹੋ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਬਰਮਿੰਘਮ ਨੂੰ ਦਿੱਲੀ ਤੋਂ ਜਾਂਦੀ ਉਡਾਣ ਵਿਚ ਕੇਵਲ ਪੰਜਾਬ ਦੀਆਂ ਸਵਾਰੀਆਂ ਹੀ ਹੁੰਦੀਆਂ ਹਨ।
ਜੈਟ ਏਅਰਵੇਜ਼ ਦੀ ਅੰਮ੍ਰਿਤਸਰ-ਲੰਡਨ ਉਡਾਣ ਬੜੀ ਸਫ਼ਲਤਾਪੂਰਵਕ ਚਲਦੀ ਰਹੀ ਹੈ। ਅੰਮ੍ਰਿਤਸਰ-ਦਿੱਲੀ-ਲੰਡਨ ਦੋ ਉਡਾਣਾਂ ਹਨ, ਇਕ ਦਾ ਘਾਟਾ ੨੨੬ ਕ੍ਰੋੜ ਹੈ ਤੇ ਦੂਜੀ ਦਾ ੧੫੪ ਕ੍ਰੋੜ ਰੁਪਏ ਹੈ। ਇਨ੍ਹਾਂ ਵਿਚੋਂ ਇਕ ਜਹਾਜ਼ ਨਾਲ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ। ਅੰਮ੍ਰਿਤਸਰ ਤੋਂ ਯਾਤਰੂ ਲੰਡਨ ਜਾ ਕੇ ਬ੍ਰਿਟਿਸ਼ ਏਅਰਵੇਜ਼ ਜਾਂ ਹੋਰ ਏਅਰ ਲਾਇਨਜ਼ ਦੀਆਂ ਉਡਾਣਾਂ ਲੈ ਕੇ ਅਮਰੀਕਾ, ਕੈਨੇਡਾ ਤੇ ਯੂਰਪ ਨੂੰ ਜਾ ਸਕਦੇ ਹਨ।ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ।ਇਸ ਉਡਾਣ ਨੂੰ  ਕੈਨੇਡਾ ਤੋਂ ਇਲਾਵਾ  ਅਮਰੀਕਾ ਦੇ ਲਾਗਲੇ ਸ਼ਹਿਰਾਂ  ਦੀਆਂ  ਸਵਾਰੀਆਂ ਵੀ ਮਿਲਣਗੀਆਂ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਵੈਨਕੂਅਰ ਸਿੱਧੀ ਉਡਾਣ ਸਫ਼ਲਤਾਪੂਰਵਕ ਚਲ ਸਕਦੀ ਹੈ। ਜਿਹੜੀਆਂ ਸਵਾਰੀਆਂ ਅਸਟ੍ਰੇਲੀਆ ਜਾਂਦੀਆਂ ਹਨ, ਉਸ ਵਿਚ ਸਭ ਪੰਜਾਬੀ ਹੁੰਦੇ ਹਨ। ਇਸ ਲਈ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਸਿੱਧੀ ਉਡਾਣ ਚਲ ਸਕਦੀ ਹੈ। ਅੰਮ੍ਰਿਤਸਰ - ਫ਼ਰੈਕਫਰਟ ਸਿੱਧੀ ਉਡਾਣ ਵੀ ਸਫ਼ਲਤਾ ਪੂਰਵਕ ਚਲ ਸਕਦੀ ਹੈ ਕਿਉਂਕਿ ਕਿ ਫ਼ਰੈਕਫਰਟ ਤੋਂ ਲੁਫਥਾਸਾਂ ਏਅਰਲਾਇਨਜ਼ ਦੀਆਂ ਉਡਾਣਾਂ ਲੈ ਕੇ ਯਾਤਰੂ ਅੱਗੇ ਜਾ ਸਕਦੇ ਹਨ।ਅੰਮ੍ਰਿਤਸਰ ਤੋਂ ਸਾਨਫਰਾਂਸਿਸਕੋ ਉਡਾਣ ਵੀ ਚਲ ਸਕਦੀ ਹੈ ਕਿਉਂਕਿ ਕੈਲੀਫੋਰਨੀਆ ਪੰਜਾਬੀਆਂ ਦਾ ਗੜ੍ਹ ਹੈ।ਅੰਮ੍ਰਿਤਸਰ ਤੋਂ  ਸਿੰਗਾਪੁਰ ਲਈ ਉਡਾਣ ਵੀ ਚਲ ਸਕਦੀ ਹੈ । ਇਸ ਤਰ੍ਹਾਂ ਹੋਰਨਾਂ ਰੂਟਾਂ ਦੀ ਘੋਖ ਕੀਤੀ ਜਾ ਸਕਦੀ ਹੈ।
ਸਿਧੀਆਂ ਉਡਾਣਾਂ ਨਾਲ  ਸਵਾਰੀਆਂ ਦੇ ਨਾਲ ਨਾਲ ਪੰਜਾਬ ਅਤੇ ਹਿਮਾਚਲ ਦੀਆਂ ਸਬਜੀਆਂ, ਫਲ, ਡੱਬਾ ਪੈਕ ਆਦਿ ਕਾਰਗੋ ਦਾ ਸਮਾਨ  ਵੀ ਜਾ ਸਕਦਾ ਹੈ, ਜੋ ਇਸ ਸਮੇਂ ਨਹੀਂ ਜਾ ਰਿਹਾ।ਇਸ ਨਾਲ ਕਿਸਾਨਾਂ ਤੇ ਵਪਾਰੀਆਂ ਨੂੰ ਲਾਭ ਹੋਵੇਗਾ ਤੇ ਹੋਟਲ ਉਦਯੋਗ ਵੀ ਤਰਕੀ ਕਰੇਗਾ।
ਏਅਰ ਇੰਡੀਆ ਇਸ ਸਮੇਂ ਡਰੀਮਲਾਈਨਰ ਜਹਾਜ ਵਰਤ ਰਹੀ ਹੈ,ਜਿਸ ਵਿਚ ੧੮ ਸੀਟਾਂ ਬਿਜ਼ਨਸ ਕਲਾਸ ਤੇ ੨੩੮ ਸੀਟਾਂ ਇਕਾਨੋਮੀ ਕਲਾਸ ਦੀਆਂ ਹਨ। ਇਹ ਜਹਾਜ ਆਸਾਨੀ ਨਾਲ ਭਰ ਸਕਦੇ ਹਨ। ਜੇ ਏਅਰ ਇੰਡੀਆ ਸਿੱਧੀਆਂ ਉਡਾਣਾਂ ਸ਼ੁਰੂ ਕਰ ਦੇਵੇ ਤਾਂ ਇਸ ਨਾਲ ਹੋਰ ਵਿਦੇਸ਼ੀ ਕੰਪਨੀਆਂ ਆਪਣੇ ਆਪ ਆ ਜਾਣਗੀਆਂ।ਬਿਹਤਰ ਹੋਵੇਗਾ ਜੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਦਿੱਲੀ ਵਾਂਗ ਪ੍ਰਾਈਵੇਟ ਹੱਥਾਂ ਵਿਚ ਦੇ ਦਿੱਤਾ ਜਾਵੇ । ਇਸ ਨਾਲ ਇਸ ਅੱਡੇ ਨੂੰ ਚਲਾਉਣ ਵਾਲੀ ਕੰਪਨੀ ਵਿਦੇਸ਼ੀ ਉਡਾਣਾਂ ਲਿਆਵੇਗੀ ਜਿਸ ਨਾਲ ਇਹ ਹੋਰ ਤਰਕੀ ਕਰੇਗਾ।
alt

 

 

 

 

 

 

 

- ਡਾ: ਚਰਨਜੀਤ ਸਿੰਘ ਗੁਮਟਾਲਾ

 

ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਜਾਣਕਾਰੀ ਲਈ migreat.com ਅਤੇ ਮਾਈਗ੍ਰੇਸ਼ਨ ਨਾਲ ਸਬੰਧਿਤ ਆਪਣੇ ਸਵਾਲ immigration experts 'ਤੇ ਭੇਜੋ।

ਰੋਮ (ਇਟਲੀ) 9 ਫਰਵਰੀ (ਕੈਂਥ) - ਇਟਲੀ ਵਿੱਚ ਭਾਰਤੀ ਲੋਕਾਂ ਨੂੰ ਰੈਣ ਬਸੇਰਾ ਕਰਦਿਆਂ ਕਰੀਬ 5 ਦਹਾਕੇ ਹੋ ਚੱਲੇ ਹਨ ਅਤੇ ਇਹਨਾਂ 5 ਦਹਾਕਿਆਂ ਵਿੱਚ ਬਹੁਤੇ ਭਾਰਤੀ ਖਾਸਕਰ ਪੰਜਾਬੀ ਅਜਿਹੇ ਹਨ ਜਿਹੜੇ ਅੱਜ ਵੀ ਬਹੁਤ ਘੱਟ ਮਿਹਨਤਾਨੇ ਵਿੱਚ ਮਜ਼ਦੂਰੀ ਕਰਕੇ ਜਿੰਦਗੀ ਬਸਰ ਕਰ ਰਹੇ ਹਨ ਇਹਨਾਂ ਪੰਜਾਬੀਆਂ ਨੂੰ ਖੇਤੀਬਾੜੀ ਦੇ ਕੰਮ, ਡੇਅਰੀ ਫਾਰਮ, ਸਰਕਸ ਅਤੇ ਘਰੇਲੂ ਕੰਮਾਂ ਵਿੱਚ ਆਪਣਾ ਸੋਸ਼ਣ ਕਰਵਾਉਂਦੇ ਆਮ ਦੇਖਿਆ ਜਾ ਸਕਦਾ ਹੈ, ਪਰ ਇਹ ਲੋਕ ਪਤਾ ਨਹੀਂ ਕਿਉਂ ਆਪਣਾ ਕੰਮ ਕਰਨ ਨੂੰ ਤਰਜੀਹ ਨਹੀਂ ਦਿੰਦੇ ਜਦੋਂ ਕਿ ਬਹੁਤੇ ਪੰਜਾਬੀ ਆਰਥਿਕ ਪੱਖ ਤੋਂ ਕਈ ਇਟਾਲੀਅਨ ਲੋਕਾਂ ਤੋਂ ਕਾਫ਼ੀ ਬਿਹਤਰ ਹਨ। ਇਸ ਗੱਲ ਦਾ ਪ੍ਰਗਟਾਵਾ ਇਟਲੀ ਦੇ ਸ਼ਹਿਰ ਲੋਨੀਗੋ (ਵਿਰੋਨਾ) ਵਿਖੇ ਇਟਲੀ ਦੇ ਉੱਘੇ ਸਮਾਜ ਸੇਵਕ ਸਰਬਜੀਤ ਵਿਰਕ ਪ੍ਰਧਾਨ ਭਾਰਤ ਰਤਨ ਡਾ: ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ (ਰਜਿ:) ਇਟਲੀ ਨੇ ਸੂਦ ਇੰਡੀਅਨ ਸਟੋਰ ਦਾ ਉਦਘਾਟਨ ਕਰਨ ਉਪੰਰਤ ਪ੍ਰੈੱਸ ਨਾਲ ਕੀਤਾ। ਵਿਰਕ ਨੇ ਕਿਹਾ ਕਿ, ਅੱਜ ਇਟਲੀ ਦੇ ਵਿਕਾਸ ਵਿੱਚ ਭਾਰਤੀ ਲੋਕਾਂ ਖਾਸਕਰ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਇਸ ਦੇ ਬਾਵਜੂਦ ਅੱਜ ਵੀ ਭਾਰਤੀ ਲੋਕ ਆਪਣੇ ਕੰਮ ਕਰਵਾਉਣ ਵਾਲੇ ਮਾਲਕਾਂ ਦੇ ਸੋਸ਼ਣ ਦਾ ਸ਼ਿਕਾਰ ਹੋ ਰਹੇ ਹਨ, ਜਿਸ ਲਈ ਇਟਲੀ ਦੀਆਂ ਬਹੁਤ ਘੱਟ ਸੰਸਥਾਵਾਂ ਹਨ ਜਿਹੜੀਆਂ ਕਿ ਇਹਨਾਂ ਲੋਕਾਂ ਦੀ ਹਮਾਇਤ 'ਤੇ ਖ੍ਹੜਦੀਆਂ ਹਨ। ਵਿਰਕ ਨੇ ਇਲਾਕੇ ਦੇ ਪੰਜਾਬੀ ਭਾਈਚਾਰੇ ਨੂੰ ਇਹ ਗੱਲ ਜੋæਰ ਦੇ ਕੇ ਕਹੀ ਕਿ ਉਹ ਇਟਾਲੀਅਨ ਲੋਕਾਂ ਦੀਆਂ ਸੋਸ਼ਣ ਗ੍ਰਸਤ ਗਤੀਵਿਧੀਆ ਨੂੰ ਅਲਵਿਦਾ ਕਹਿ ਆਪਣੇ ਕਾਰੋਬਾਰ ਕਰਨ ਨੂੰ ਪਹਿਲ ਦੇਣ। ਆਪਣਾ ਕਾਰੋਬਾਰ ਕਰਨ ਨਾਲ ਜਿੱਥੇ ਪੰਜਾਬੀ ਲੋਕ ਪੂਰੀ ਇਟਲੀ ਵਿੱਚ ਖੁੱæਲ ਕੇ ਵਪਾਰਕ ਪੱਖ ਤੋਂ ਸਾਹਮ੍ਹਣੇ ਆਉਣਗੇ ਉੱਥੇ ਹੀ ਇਟਲੀ ਵਿੱਚ ਇਟਾਲੀਅਨ ਲੋਕਾਂ ਵੱਲੋਂ ਕੀਤੇ ਜਾਂਦੇ ਕਾਮਿਆਂ ਦੇ ਸੋਸ਼ਣ ਵਿੱਚ ਵੀ ਸੁਧਾਰ ਹੋਵੇਗਾ। ਸੂਦ ਇੰਡੀਅਨ ਸਟੋਰ ਉੱਘੇ ਸਮਾਜ ਸੇਵਕ ਗਿਆਨ ਚੰਦ ਸੂਦ ਵੱਲੋਂ ਖੋਲਿਆ ਗਿਆ ਹੈ, ਜਿਸ ਵਿੱਚ ਰਾਣਾ ਰਾਮ ਕਟਾਰੀਆ ਉਪ-ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ, ਕੇਵਲ ਸਿੰਘ ਮੁੱਖ ਸੇਵਾਦਾਰ ਗੁ: ਸਿੰਘ ਸਭਾ ਲੋਨੀਗੋ, ਲੇਖ ਰਾਜ ਜੱਖੂ, ਕੁਲਵਿੰਦਰ ਪਾਰਮਾ, ਦੇਸ ਰਾਜ, ਡਾ: ਰਾਜ ਪਾਲ, ਜੀਤ ਪਾਲ, ਅਜਮੇਰ ਦਾਸ ਕਲੇਰ ਆਦਿ ਤੋਂ ਇਲਾਵਾ ਇਲਾਕੇ ਦੀਆਂ ਕਈ ਨਾਮੀ ਸ਼ਖਸੀਅਤਾਂ ਮੌਜੂਦ ਸਨ।

ਰੋਮ (ਇਟਲੀ) 9 ਫਰਵਰੀ (ਕੈਂਥ) - ਇਟਲੀ ਦੇ ਜਿਲ੍ਹਾ ਵਿਰੋਨਾ ਦੇ ਪ੍ਰਸਿੱਧ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਵਿਖੇ ਵੱਡੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਜਿਸ ਦੌਰਾਨ ਸੰਗਤ ਵੱਲੋਂ ਸਹਿਜ ਪਾਠ ਕੀਤੇ ਗਏ। ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ, ਦੀਵਾਨਾਂ ਵਿੱਚ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਇਟਲੀ ਪਹੁੰਚੇ ਪੰਥ ਦੇ ਮਹਾਨ ਕਥਾ-ਵਾਚਕ ਭਾਈ ਨਿਰਮਲ ਸਿੰਘ ਧੂਰਕੋਟ ਵਾਲਿਆਂ ਦੁਆਰਾ ਵਡਮੁੱਲੀਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ ਤੇ ਵਡਮੁੱਲੇ ਸਿੱਖ ਇਤਿਹਾਸ ਤੋਂ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ| ਇਸ ਮੌਕੇ ਭਾਈ ਹਰਪਾਲ ਸਿੰਘ ਦਾਦੂਵਾਲ, ਭਾਈ ਨਰਿੰਦਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ ਮੰਡੇਰ, ਜਸਵੰਤ ਸਿੰਘ ਭੰਗੂ, ਬਲਬੀਰ ਸਿੰਘ ਜੱਲੋਵਾਲ, ਬਹਾਦੁਰ ਸਿੰਘ, ਕਸ਼ਮੀਰ ਸਿੰਘ ਅਟਵਾਲ, ਗੁਰਪ੍ਰੀਤ ਸਿੰਘ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ। ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

ਰੋਮ (ਇਟਲੀ) 9 ਫਰਵਰੀ (ਕੈਂਥ) - ਪੁਰਤਗਾਲ ਦੀ ਪੁਲਿਸ ਵੱਲੋਂ ਇੰਟਰਪੋਲ ਜਰੀਏ, ਇੰਗਲੈਂਡ ਵਿਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਰਹਿ ਰਹੇ ਸਿੱਖ ਭਾਈ ਪਰਮਜੀਤ ਸਿੰਘ ਪੰਮਾ ਨੂੰ ਗ੍ਰਿਫ਼ਤਾਰ ਕਰਨ ਅਤੇ ਭਾਈ ਭਾਰਤ ਸਰਕਾਰ ਦੇ ਹਵਾਲੇ ਕਰਨ ਤੋਂ ਰੋਕਣ ਅਤੇ ਇੰਗਲੈਂਡ ਭੇਜਣ ਦੀ ਮੰਗ ਕਰਦਿਆਂ ਜਿੱਥੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਸਾਂਤਮਈ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ, ਉੱਥੇ ਹੀ 5 ਫ਼ਰਵਰੀ ਦਿਨ ਸੁਕਰਵਾਰ ਨੂੰ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਇਟਲੀ ਦੀ ਰਾਜਧਾਨੀ ਰੋਮ ਅਤੇ ਸ਼ਹਿਰ ਮਿਲਾਨ ਵਿਚ ਸ਼ਾਂਤਮਈ ਢੰਗ ਨਾਲ ਰੋਸ ਮੁਜਾਹਰਾ ਕਰਦੇ ਹੋਏ ਪੁਰਤਗਾਲ ਦੀ ਅੰਬੈਸੀ ਨੂੰ ਮੈਮੋਰੰਡਮ ਦਿੱਤਾ ਗਿਆ| ਜਿਨ੍ਹਾਂ ਵਿਚ ਇਟਲੀ ਦੀਆਂ ਸਿੱਖ ਜਥੇਬੰਦੀਆਂ ਵਿਚ ਇਟਲੀ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਜਸਬੀਰ ਸਿੰਘ ਤੂਰ, ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਹਰਪਾਲ ਸਿੰਘ ਦਾਦੂਵਾਲ, ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ, ਦਮਦਮੀ ਟਕਸਾਲ ਵੱਲੋਂ ਭਾਈ ਲਾਲ ਸਿੰਘ ਅਲੀਸਾਂਦਰੀਆ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਇਟਲੀ ਵੱਲੋਂ ਕੇਸਰ ਸਿੰਘ ਗਰੇਵਾਲ, ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵਿਚੋਂ ਭਾਈ ਹਰਪਾਲ ਸਿੰਘ, ਭਾਈ ਸੁਖਵਿੰਦਰ ਸਿੰਘ, ਮਲਕੀਤ ਸਿੰਘ, ਭਾਈ ਬਘੇਲ ਸਿੰਘ, ਭਾਈ ਨਿਰਮਲ ਸਿੰਘ, ਗੁਲਜਾਰ ਸਿੰਘ ਗਗਨਦੀਪ ਸਿੰਘ, ਭਾਈ ਮਲਕੀਤ ਸਿੰਘ ਮੋਦੇਨਾ, ਬਲਕਾਰ ਸਿੰਘ, ਜਰਨੈਲ ਸਿੰਘ ਬੈਰਗਾਮੋ, ਕੁਲਵਿੰਦਰ ਸਿੰਘ ਮੋਦੇਨਾ, ਕਰਮਜੀਤ ਸਿੰਘ, ਜੋਰਾਵਰ ਸਿੰਘ, ਉਂਕਾਰ ਸਿੰਘ ਮੋਦੇਨਾ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਦਵਿੰਦਰਪਾਲ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ ਆਦਿ ਹੋਰ ਕਾਫੀ ਸਿੱਖ ਸੰਗਤਾਂ ਮੌਜੂਦ ਸਨ|

ਬੈਰਗਾਮੋ (ਇਟਲੀ) 2 ਫਰਵਰੀ (ਰਣਜੀਤ ਗਰੇਵਾਲ) - ਉਘੇ ਪੰਜਾਬੀ ਗਾਇਕ ਅਤੇ ਗੀਤਕਾਰ ਦਾ ਨਵਾਂ ਗੀਤ "10 ਸਾਲ" (ਦੰਦ ਟੁੱਟਣ ਦੀ ਉਮਰ ਚ, ਦਿਲ ਤੁੜਵਾਈ ਫਿਰਦੇ ਆ, ਦਸ ਦਸ ਸਾਲ ਦੇ ਰੋਗ ਇਸ਼ਕ ਦਾ ਲਾਈ ਫਿਰਦੇ ਆ) 25 ਜਨਵਰੀ ਨੂੰ ਇੰਡੀਆ ਤੋਂ ਇਲਾਵਾ ਇਟਲੀ ਅਤੇ ਕਈ ਹੋਰ ਦੇਸ਼ਾ ਵਿਚ ਰਲੀਜ਼ ਕੀਤਾ ਗਿਆ ਹੈ, ਇਸ ਗੀਤ ਨੂੰ ਦੇਸੀ ਕਰਿਊ ਦੇ ਡਾਇਰੈਕਟਰ ਸਤਪਾਲ ਮੱਲੀ ਤੇ ਗੋਲਡੀ ਕਾਹਲੋਂਵਲੋ ਵਲੋ ਸੰਗੀਤ ਦੇਕੇ ਵੱਖਰੇ ਅੰਦਾਜ਼ ਨਾਲ ਸੰਗਾਰਿਆ ਗਿਆ ਹੈ, ਇਸ ਗੀਤ ਵਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਪੁੰਜ ਨੇ ਕਿਹਾ ਕਿ ਜਿਥੇ ਇਹ ਗੀਤ ਗੁਰਮਾਨ ਦੀ ਪਿਆਰੀ ਅਤੇ ਸੁਰੀਲੀ ਅਵਾਜ ਵਿਚ  ਅੱਜ-ਕੱਲ ਕਈ ਟੀæਵੀæ ਚੈਨਲਾਂ ਤੇ ਚੱਲ ਰਿਹਾ ਹੈ, ਉਥੇ ਹੀ ਇਸ ਗੀਤ ਨੂੰ ਯੂ ਟਿਊਬ, ਫੇਸਬੁੱਕ ਤੋਂ ਇਲਾਵਾ ਹੋਰ ਸੋਸਲ ਸਾਈਟਾਂ ਤੇ ਵੀ ਸੁਣਿਆ ਜਾ ਸਕਦਾ ਹੈ, ਜਿਸ ਨੂੰ ਸਰੋਤਿਆਂ ਵਲੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਟਲੀ ਵਿੱਚ ਵੀ ਇਸ ਗੀਤ ਦੀ ਕਾਫੀ ਚਰਚਾ ਕਰਦੇ ਹੋਏ ਭਰਮਾ ਹੁੰਗਾਰਾ ਮਿਲ ਰਿਹਾ ਹੈ|

ਇੱਕ ਲਘੂ ਫਿਲਮ ਚ ਨਿਭਾ ਰਿਹੈ ਛੇ ਕਿਰਦਾਰ
ਕਈਆਂ ਨੂੰ ਕਲਾਕਾਰ ਦਾ ਰੁਤਬਾ ਵਿਰਾਸਤ ਵਿੱਚ ਮਿਲ ਜਾਂਦਾ ਹੈ ਪਰ ਅਸਲ ਕਲਾਕਾਰ ਕਿਹਾ ਹੀ ਉਸਨੂੰ ਜਾ ਸਕਦੈ ਜਿਸਨੇ ਜ਼ਿੰਦਗੀ ਦੇ ਹਰ ਕਿਰਦਾਰ ਨੂੰ ਖੁਦ ਜੀਵਿਆ ਹੋਵੇ। ਕਹਿੰਦੇ ਹਨ ਕਿ ਕੱਚੇ ਪਹਿਆਂ Ḕਚ ਬਣੀ ਬਣਾਈ ਲੀਹ Ḕਚੋਂ ਤਾਂ ਮੌਲਾ ਬਲਦ ਵੀ ਗੱਡਾ ਖਿੱਚ ਲਿਜਾਂਦੈ ਪਰ ਜ਼ੋਰ ਉਸ ਬਲਦ ਦਾ ਪਰਖਿਆ ਜਾਂਦੈ ਜਿਹੜਾ ਬਣੀ ਬਣਾਈ ਲੀਹ ਨੂੰ ਪਾੜ ਕੇ ਚੱਲਦਾ ਹੋਵੇ। ਕਲਾ ਤਾਂ ਤਪੱਸਿਆ, ਸਾਧਨਾ, ਅਣਖਿੱਝ ਹੋ ਕੇ ਕੀਤੀ ਮਿਹਨਤ ਦਾ ਬਦਲਵਾਂ ਰੂਪ ਹੁੰਦੀ ਹੈ। ਅਜਿਹੀ ਹੀ ਵਰ੍ਹਿਆਂ-ਬੱਧੀ ਤਪੱਸਿਆ ਕਰਕੇ ਮਿਹਨਤ ਦੀ ਕੁਠਾਲੀ ਵਿੱਚ ਢਲ ਕੇ ਸੋਨੇ ਵਾਂਗ ਚਮਕੇ ਅਤੇ ਕਲਾਤਮਿਕ ਖੇਤਰ ਵਿੱਚ ਲੀਹ ਪਾੜ ਕੇ ਚੱਲਣ ਵਾਲੇ ਨੌਜਵਾਨ ਕਲਾਕਾਰ ਦਾ ਨਾਂ ਹੀ ਹੈ ਹਰਸ਼ਰਨ ਸਿੰਘ। 
ਇਹ ਉਹੀ ਹਰਸ਼ਰਨ ਸਿੰਘ ਹੈ, ਜਿਸਨੇ ਸਾਹਿਤ ਜਗਤ ਦੀ ਨਾਮਵਾਰ ਹਸਤੀ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ Ḕਖ਼ੂਨḔ Ḕਤੇ ਆਧਾਰਿਤ ਅਮਰਦੀਪ ਸਿੰਘ ਗਿੱਲ ਵੱਲੋਂ ਤਿਆਰ ਕੀਤੀ ਗਈ ਲਘੂ ਫਿਲਮ ਵਿੱਚ "ਬਲਬੀਰੇ" ਦੇ ਪਾਤਰ ਨੂੰ ਖੁਦ ਜੀਵਿਆ ਹੈ। ਉਸ ਪਾਤਰ ਵਿੱਚ ਅਜਿਹਾ ਰਚਿਆ ਕਿ ਹੁਣ ਲੱਭਣਾ ਮੁਸ਼ਕਿਲ ਹੋ ਗਿਆ ਹੈ ਕਿ ਹਰਸ਼ਰਨ ਕੌਣ ਹੈ ਤੇ ਬਲਬੀਰਾ ਕੌਣ? ਕਿਸੇ ਕਲਾਕਾਰ ਦੀ ਕਲਾਕਾਰੀ ਦੀ ਅਸਲ ਪਰਖ ਹੀ ਉਦੋਂ ਹੁੰਦੀ ਹੈ ਜਦੋਂ ਪਾਤਰ ਨੂੰ ਪਰਦੇ Ḕਤੇ ਕਲਾ ਰਾਹੀਂ ਜੀਵਿਤ ਕਰਦਿਆਂ ਕਲਾ ਦਾ ਮੁਲੰਮਾ ਨਜ਼ਰ ਨਾ ਆਵੇ ਸਗੋਂ ਸ਼ੁੱਧਤਾ ਹੀ ਸ਼ੁੱਧਤਾ ਚਾਰੇ ਪਾਸੇ ਪਸਰੀ ਦਿਸੇ। ਕਲਾ ਨਾਂ ਦੀ ਕਸਤੂਰੀ ਹੁੰਦੀ ਤਾਂ ਹਰ ਕਿਸੇ ਦੇ ਅੰਦਰ ਹੈ ਪਰ ਲੱਭੀ ਮਿਹਨਤ ਕਰਕੇ ਹੀ ਜਾ ਸਕਦੀ ਹੈ। ਇਸੇ ਦੌੜ ਵਿੱਚ ਹੀ ਹਰਸ਼ਰਨ ਵੀ ਬਾਬਾ ਫਰੀਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ Ḕਤੋਂ ਉੱਠ ਕੇ ਕਲਾ ਨਗਰੀ ਮੁੰਬਈ ਜਾ ਪਹੁੰਚਿਆ।  ਹਰਸ਼ਰਨ ਅੰਦਰ ਇੱਕ ਕਲਾਕਾਰ ਅੰਗੜਾਈਆਂ ਲੈ ਰਿਹਾ ਸੀ, ਜੋ ਉਸਨੂੰ ਟਿਕ ਕੇ ਨਾ ਬੈਠਣ ਦਿੰਦਾ। ਕਿਸੇ ਵੇਲੇ ਫੌਜੀ ਬਣਨ ਦੀ ਇੱਛਾ ਪਾਲੀ ਬੈਠਾ ਹਰਸ਼ਰਨ ਜਲੰਧਰ ਦੂਰਦਰਸ਼ਨ ਵਿਖੇ ਆਡੀਸ਼ਨ ਕੀ ਦੇ ਬੈਠਾ ਕਿ ਜ਼ਿੰਦਗੀ ਨਵਾਂ ਮੋੜ ਅਖਤਿਆਰ ਕਰ ਗਈ। ਬਰਜਿੰਦਰਾ ਕਾਲਜ ਫਰੀਦਕੋਟ Ḕਚ ਪ੍ਰੋ: ਸਾਧੂ ਸਿੰਘ (ਹੁਣ ਮੈਂਬਰ ਪਾਰਲੀਮੈਂਟ) ਜੀ ਦੀ ਦੇਖ ਰੇਖ Ḕਚ ਪਹਿਲਾ ਨਾਟਕ "ਛਵੀਆਂ ਦੀ ਰੁੱਤ" ਖੇਡਿਆ। ਸੁਦਰਸ਼ਨ ਮੈਣੀ ਜੀ ਕੋਲੋਂ ਕਲਾ ਦੀਆਂ ਬਾਰੀਕੀਆਂ ਸਿੱਖੀਆਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਸਤਾਦਾਂ ਦੀ ਦੇਖਰੇਖ ਹੇਠ ਐੱਮ ਏ ਥੀਏਟਰ ਕੀਤੀ। ਨਾਮਵਾਰ ਸੰਗੀਤ ਕੰਪਨੀਆਂ ਦੇ ਗੀਤ ਵੀਡੀਓ ਕਰਨ ਦੇ ਨਾਲ ਨਾਲ ਲਿਸ਼ਕਾਰਾ ਚੈੱਨਲ ਤੇ ਜ਼ੀ ਅਲਫਾ ਪੰਜਾਬੀ ਦੇ ਲੜੀਵਾਰ ਨਾਟਕ ਕੀਤੇ। 2006 Ḕਚ ਮੁੰਬਈ ਜਾ ਟਿਕਾਣਾ ਮੱਲਿਆ ਤਾਂ ਸਭ ਤੋਂ ਪਹਿਲਾਂ ਅਭਿਸ਼ੇਕ ਬੱਚਨ ਦੇ ਨਾਲ ਆਈਡੀਆ ਨੈਟਵਰਕ ਕੰਪਨੀ ਦੀ ਇਸ਼ਤਿਹਾਰ ਫਿਲਮ ਕੀਤੀ ਤੇ ਬਾਅਦ Ḕਚ ਨਾਲਾਇਕ, ਚੱਕ ਜਵਾਨਾ, ਸਿਮਰਨ, ਪੰਜਾਬ 1984 ਆਦਿ ਫਿਲਮਾਂ Ḕਚ ਯਾਦਗਾਰੀ ਭੂਮਿਕਾਵਾਂ ਕੀਤੀਆਂ। 
ਅਮਰਦੀਪ ਸਿੰਘ ਗਿੱਲ ਦੀ ਲਘੂ ਫਿਲਮ "ਖ਼ੂਨ" ਦਾ ਹਿੱਸਾ ਬਣਨ ਤੋਂ ਪਹਿਲਾਂ ਹਰਸ਼ਰਨ 2010 ਤੋਂ 2015 ਤੱਕ ਸਾਧੂਆਂ ਵਾਂਗ ਤਪ ਕਰਨ ਵਾਂਗ ਗੁਪਤਵਾਸ ਹੋ ਕੇ ਕਲਾ ਦੇ ਭੋਰੇ Ḕਚ ਜਾ ਬੈਠਾ ਭਾਵ ਖਾਮੋਸ਼ ਹੋ ਗਿਆ। ਇਸ ਦੌਰ Ḕਚ ਉਸਨੇ ਸਿਰਫ ਆਪਣੀ ਕਲਾ ਨੂੰ ਹੀ ਨਹੀਂ ਚਮਕਾਇਆ ਸਗੋਂ ਗੀਤ, ਕਹਾਣੀਆਂ, ਸਕਰੀਨ ਪਲੇਅ, ਸਟੋਰੀ ਬੋਰਡ ਆਦਿ Ḕਤੇ ਵੀ ਸ਼ਲਾਘਾਯੋਗ ਕੰਮ ਕੀਤਾ। ਇਸ ਸਮੇਂ ਉਸਨੇ ਸਿੱਖਿਆਦਾਇਕ ਫਿਲਮ ਕਹਾਣੀਆਂ ਲਿਖੀਆਂ ਪਰ ਤੱਤ-ਸਾਰ ਇਹ ਕੱਢਿਆ ਕਿ ਕਿਸੇ ਨੂੰ ਸਿੱਖਿਆ ਦੇਣੀ ਸੌਖਾ ਕੰਮ ਹੈ ਪਰ ਕਮਰਸ਼ੀਅਲ ਪੱਖ ਨੂੰ ਨਾਲ ਰੱਖਦਿਆਂ ਹੋਇਆਂ ਸਿੱਖਿਆ ਦੇਣੀ ਵੀ ਸਾਧਨਾ ਦਾ ਅੰਗ ਹੈ। ਨਾਮੀ ਨਿਰਦੇਸ਼ਕ ਸ਼ਿਆਮ ਬੈਨੇਗਲ ਨਾਲ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕਾ ਹਰਸ਼ਰਨ ਫਿਲਮ ਨਿਰਮਾਤਾ ਹੋਣ ਦਾ ਸੁਪਨਾ ਪਾਲੀ ਬੈਠਾ ਹੈ। ਪੇਂਟਿੰਗ ਤੇ ਸਕੈੱਚ ਬਨਾਉਣਾ ਉਸਦੀ ਕਲਾ ਖੇਤਰ Ḕਚ ਪਹਿਲੀ ਹਾਜਰੀ ਸੀ ਤੇ ਹਰ ਸਮੇਂ ਕੁੱਝ ਨਾ ਕੁੱਝ ਨਵਾਂ ਕਰਦੇ ਰਹਿਣਾ ਉਸਦਾ ਜ਼ਜ਼ਬਾ ਹੈ। ਜਿੱਥੇ ਹਰਸ਼ਰਨ ਵੱਖ ਵੱਖ ਫਿਲਮਾਂ Ḕਚ ਰੁੱਝਿਆ ਹੋਇਆ ਹੈ, ਉੱਥੇ ਉਸ ਵੱਲੋਂ ਖੁਦ ਲਿਖੀਆਂ ਲਘੂ ਫਿਲਮਾਂ "ਆਪਾਧਾਪੀ" (ਹਿੰਦੀ) ਤੇ "ਨੋ ਬਾਡੀ ਕਿਲਡ ਸਮਬਾਡੀ" (ਅੰਗਰੇਜੀ) ਨੂੰ ਉਹ ਖੁੱਲ੍ਹੀਆਂ ਅੱਖਾਂ ਨਾਲ ਦੇਖੇ ਸੁਪਨੇ ਨੂੰ ਖੁਦ ਸੱਚ ਕਰਨ ਦੀ ਚਾਹਨਾ Ḕਚ ਹੈ। ਫਿਲਮ ਵਿੱਚ ਦਰਸ਼ਕਾਂ ਨੇ ਕਿਸੇ ਕਲਾਕਾਰ ਨੂੰ ਦੋਹਰੇ, ਤੀਹਰੇ ਕਿਰਦਾਰ ਨਿਭਾਉਂਦੇ ਜਰੂਰ ਦੇਖਿਆ ਹੋਵੇਗਾ ਪਰ "ਆਪਾਧਾਪੀ" ਵਿੱਚ ਹਰਸ਼ਰਨ ਨੇ ਛੇ ਕਿਰਦਾਰ ਖੁਦ ਨਿਭਾਏ ਹਨ। ਹਰਸ਼ਰਨ ਨੇ ਹੁਣ ਤੱਕ ਦੀ ਉਡਾਰੀ ਆਪਣੀ ਮਿਹਨਤ ਨਾਲ ਉਗਾਏ ਖੰਭਾਂ ਨਾਲ ਹੀ ਭਰੀ ਹੈ। ਉੱਚੇ ਅਸਮਾਨੀਂ ਭਰੀ ਕਲਾਤਮਿਕ ਉਡਾਰੀ ਦਾ ਅਸਲ ਆਨੰਦ ਵੀ ਫੇਰ ਹੀ ਹੈ ਜੇ ਖੰਭ ਉਧਾਰੇ ਨਾ ਹੋਣ। ਅੱਜ ਹਰਸ਼ਰਨ ਸਿੰਘ ਆਪਣੀ ਕਲਾ ਖੇਤਰ Ḕਚ ਕੀਤੀ ਤਪੱਸਿਆ ਸਦਕਾ ਏਨੀ ਕੁ ਕਾਬਲੀਅਤ ਜਰੂਰ ਰੱਖਦੈ ਕਿ ਵੱਡੀ ਤੋਂ ਵੱਡੀ ਫਿਲਮ Ḕਚ ਵੀ ਆਪਣੀ ਕਲਾ ਦਾ ਝੰਡਾ ਗੱਡ ਸਕਦੈ। 
-ਮਨਦੀਪ ਖੁਰਮੀ ਹਿੰਮਤਪੁਰਾ

ਰੋਮ (ਇਟਲੀ) 22 ਜਨਵਰੀ (ਕੈਂਥ) - ਬੀਤੇ ਦਿਨੀਂ 'ਤਲਾਸ਼' ਗਾਣੇ ਨਾਲ ਚਰਚਾ ਵਿੱਚ ਰਿਹਾ ਇਟਲੀ ਦਾ ਪੰਜਾਬੀ ਗਾਇਕ ਡੀ ਢਿੱਲੋਂ ਹੁਣ ਆਪਣੇ ਨਵੇਂ ਗਾਣੇ 'ਬਾਬੇ ਦੀ ਬਲੈਸ' ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਇਕ ਵਾਰ ਫਿਰ ਹਾਜ਼ਰ ਹੋ ਰਿਹਾ ਹੈ। ਨਵੇਂ ਗਾਣੇ ਬਾਬੇ ਦੀ ਬਲੈਸ ਦਾ ਪੋਸਟਰ ਕੈਨੇਡਾ ਦੇ ਐਡਮਿੰਟਨ ਦੇ 'ਪਿੰਡ ਪੰਜਾਬ ਰੈਸਟੋਰੈਂਟ' ਵਿੱਚ ਰਿਲ਼ੀਜ ਕੀਤਾ ਗਿਆ ਹੈ। ਇਸ ਮੌਕੇ ਪੋਸਟਰ ਰਿਲੀਜ਼ ਕਰਦੇ ਹੋਏ ਸਾਬਕਾ ਵਿਧਾਇਕ ਨਰੇਸ਼ ਭਾਰਦਵਾਜ, ਕਰਨੈਲ ਸ਼ੇਰਪੁਰੀ (ਲੇਖਕ, ਸਾਰੰਗੀ ਮਾਸਟਰ), ਤਲਵਿੰਦਰ ਪਨੇਸਰ, ਮੋਹਿੰਦਰ ਸੱਗੂ (ਮੀਤ ਪ੍ਰਧਾਨ ਮਿਲਵੁੱਡ ਗੁਰੂਘਰ), ਮਲਕੀਤ ਪਨੇਸਰ (ਸਾਬਕਾ ਪ੍ਰਧਾਨ ਮਿਲਵੁੱਡ ਗੁਰੂ ਘਰ), ਕਮਲ ਘੁੰਮਣ (ਸ਼ਾਨ ਟਰੱਕਿੰਗ), ਸੈਮ ਝੱਜ, ਕਲਾਕਾਰ ਦੇਵ ਮਾਨ, ਚੰਚਲ ਸਿੰਘ ਨਿਅੋਟਾ, ਗੈਰੀ ਢਿੱਲੋਂ, ਗੁਰਵਿੰਦਰ ਢਿੱਲੋਂ, ਸੀਤਲ ਚੀਤਾ, ਰੇਸ਼ਮ ਮੁੰਡੀ, ਹਰਜੀਤ ਸਿੰਘ, ਗੁਰਵਿੰਦਰ ਨਿੱਝਰ, ਯਾਦਵਿੰਦਰ ਚੀਮਾ (ਮਾਲਕ ਪਿੰਡ ਪੰਜਾਬ ਰੈਸਟੋਰੈਂਟ), ਵਤਨਦੀਪ ਸਿੰਘ (ਅਜੀਤ ਪੇਪਰ), ਜਸਵਿੰਦਰ ਭਿੰਡਰ, ਲਖਵਿੰਦਰ ਅਟਵਾਲ, ਅਮਰਜੀਤ ਰੈਂਕੂ ਅਤੇ ਦਲਵੀਰ ਜੱਲੋਵਾਲੀਆ ਹਾਜਰ ਸਨ।

ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ।
ਮਹਾਂ ਸਿੰਘ ਨੇ ਸਿੱਖੀ ਵਾਲੀ ਰੱਖ ਵਿਖਾਈ ਹੈ।
ਤੇਰੇ ਜਿਹਾ ਨਾ ਕੋਈ ਧੰਨ ਬਾਜਾਂ ਵਾਲਿਆ ਤੂੰ,
ਤੂੰ ਸਿੰਘਾਂ ਨੂੰ ਅੰਮ੍ਰਿਤ ਵਾਲੀ ਦਾਤ ਪਿਆਈ ਹੈ।
ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ।।
ਮਾਈ ਭਾਗੋ ਨੇ ਵਿੱਚ ਮੈਦਾਨੇ ਜੋਹਰ ਵਿਖਾਏ ਨੇ,
ਭੁੱਲ ਸਕੂ ਨਾ ਦੁਸ਼ਮਣ ਐਸੇ ਸਬਕ ਪੜ੍ਹਾਏ ਨੇ, 
ਸ਼ੇਰ ਮਝੈਲਾਂ ਗਹਿਰੀ ਜੜ੍ਹ ਸਿੱਖੀ ਦੀ ਲਾਈ ਹੈ।
ਗੁਰੂ ਗੋਬਿੰਦ ਨੇ ਟੁੱਟੀ ਗੰਡ ਕੇ ਤੋੜ ਨਿਭਾਈ ਹੈ।।
ਚਾਲੀ ਸਿੰਘਾਂ ਹੱਸ ਕੇ ਜਾਮ ਸ਼ਹਾਦਤ ਪੀਤਾ ਹੈ, 
ਸਿੱਖੀ ਵਾਲਾ ਝੰਡਾ ਜੱਗ ਵਿੱਚ ਉੱਚਾ ਕੀਤਾ ਹੈ, 
ਧੰਨ ਮਹਾਂ ਸਿੰਘਾ, ਧੰਨ ਤੇਰੀ ਨੇਕ ਕਮਾਈ ਹੈ।
ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ।।
ਸ਼ਹੀਦ ਕਦੇ ਨਾ ਮਰਦਾ ਲੋਕੋ ਚੋਲਾ ਬਦਲਾਉਂਦਾ ਹੈ,
ਧਰਮ ਕੌਮ ਦੇ ਉੱਤੋਂ ਜਿੰਦੜੀ ਘੋਲ ਘੁਮਾਉਂਦਾ ਹੈ,
ਸੁਰਿੰਦਰ,ਸਿੰਘਾਂ ਹੱਸ ਕੇ ਲਾੜੀ ਮੌਤ ਵਿਆਹੀ ਹੈ।
ਗੁਰੂ ਗੋਬਿੰਦ ਨੇ ਟੁੱਟੀ ਗੰਢ ਕੇ ਤੋੜ ਨਿਭਾਈ ਹੈ।।

 

 

 

 

 

 

 

 

 

- ਐਸ ਸੁਰਿੰਦਰ

ਮੇਰੀ ਝੋਲੀ ਦਰਦ ਅਵੱਲੜੇ ਨੀਂ ਮਾਏ, ਮੇਰੇ ਹੰਝੂਆਂ ਵਾਲੇ ਪੱਲੜੇ ਨੀਂ ਮਾਏ।
ਮੈਨੂੰ ਸਾਂਵਲ ਛੱਡ ਕੇ ਤੁਰ ਗਿਆ ਏ, ਅਸੀਂਂ ਰਹੇ ਵਿਲਕਦੇ ਕੱਲੜੇ ਨੀਂ ਮਾਏ।
ਮੇਰਾ ਰੰਗ ਮਹਿੰਦੀ ਦਾ ਲੱਥਿਆ ਨਹੀਂ, ਮੇਰੇ ਚਾਅ ਤਾਂ ਹਾਲੇ ਅੱਲੜੇ ਨੀਂ ਮਾਏ।
ਮੇਰਾ ਬੁੱਤ ਕਲਬੂਤ ਬੇਜਾਨ ਹੋਇਆ, ਮੇਰੀ ਰੂਹ ਸਾਂਵਲ ਦੇ ਵੱਲੜੇ ਨੀਂ ਮਾਏ।
ਸੁਰਿੰਦਰ ਪਰਦੇਸ ਨੂੰ ਤੁਰ ਗਿਆ ਏ, ਮੇਰੇ ਰੋਵਣ ਚੀਚੀ ਛੱਲੜੇ ਨੀਂ ਮਾਏ।

 

- ਐਸ ਸੁਰਿੰਦਰ

ਮਿੱਠਾ ਗੀਤ ਸੁਣਾਈਂ, ਨਵਿਆਂ ਵਰ੍ਹਿਆ ਵੇ।
ਮਾਹੀ ਮਾਹੀ ਗਾਈਂ, ਨਵਿਆਂ ਵਰ੍ਹਿਆ ਵੇ।
ਦਿਲੋਂ ਮੈਲ ਗੁਆਈਂ, ਨਵਿਆਂ ਵਰ੍ਹਿਆ ਵੇ,
ਰੁੱਸੇ ਯਾਰ ਮਿਲਾਈਂ, ਨਵਿਆਂ ਵਰ੍ਹਿਆ ਵੇ।
ਸਾਡੇ ਆਂਗਨ ਆਈਂ, ਨਵਿਆਂ ਵਰ੍ਹਿਆ ਵੇ।
ਚੰਗੀ ਖ਼ਬਰ ਲਿਆਈਂ, ਨਵਿਆਂ ਵਰ੍ਹਿਆ ਵੇ।
ਰੋਂਦਾ ਸ਼ਹਿਰ ਹਸਾਈਂ, ਨਵਿਆਂ ਵਰ੍ਹਿਆ ਵੇ।
ਦੁਖ ਕਲੇਸ਼ ਭਜਾਈਂ, ਨਵਿਆਂ ਵਰ੍ਹਿਆ ਵੇ।
ਤੀਲੀ ਜੰਗ ਨੂੰ ਲਾਈਂ, ਨਵਿਆਂ ਵਰ੍ਹਿਆ ਵੇ,
ਰੋਂਦੀ ਧਰਤੀ ਹਸਾਈਂ, ਨਵਿਆਂ ਵਰ੍ਹਿਆ ਵੇ।
ਰੋਂਦੀ ਨਰਮ ਕਲਾਈ, ਨਵਿਆਂ ਵਰ੍ਹਿਆ ਵੇ।
ਮਾਹੀ ਮੋੜ ਲਿਆਈਂ, ਨਵਿਆਂ ਵਰ੍ਹਿਆ ਵੇ।
ਪਾਈਂ ਸੁਰਮ ਸਲਾਈ, ਨਵਿਆਂ ਵਰ੍ਹਿਆ ਵੇ।
ਆਈਂ ਚਾਈਂ-ਚਾਈਂ, ਨਵਿਆਂ ਵਰ੍ਹਿਆ ਵੇ।
ਹੀਰ-ਰਾਂਝਾ ਗਾਈਂ, ਨਵਿਆਂ ਵਰ੍ਹਿਆ ਵੇ।
ਕਰੀਂ ਦੂਰ ਬਲਾਈਂ, ਨਵਿਆਂ ਵਰ੍ਹਿਆ ਵੇ।
ਸੁੱਤੇ ਭਾਗ ਜਗਾਈਂ, ਨਵਿਆਂ ਵਰ੍ਹਿਆ ਵੇ।
ਪੈਰ ਸੁੱਖ ਦਾ ਪਾਈਂ, ਨਵਿਆਂ ਵਰ੍ਹਿਆ ਵੇ।
- ਐਸ ਸੁਰਿੰਦਰ