Saturday, May 19th

Last update11:08:48 PM GMT

ਫਲੂਸੀ : ਮੌਸਮੀ ਕੋਟੇ ਲਈ ਦਰਖ਼ਾਸਤ ਤਿਆਰ ਕਰੋ

ਦਰਖ਼ਾਸਤ ਆੱਨਲਾਈਨ ਤਿਆਰ ਹੋ ਸਕੇਗੀ

'ਦੇਕੇਰੇਤੋ ਗਜ਼ਟ ਵਿਚ'

ਰੋਮ (ਇਟਲੀ) 9 ਮਾਰਚ (ਵਰਿੰਦਰ ਕੌਰ ਧਾਲੀਵਾਲ) -  60000 ਦੇ ਮੌਸਮੀ ਦੇਕਰੇਤੋ ਫਲੂਸੀ ਕੋਟੇ ਲਈ ਸਭ ਕੁਝ ਤਿਆਰ ਕਰ ਲਿਆ ਗਿਆ ਹੈ। ਗਜ਼ਟ ਵਿਚ ਦਰਜ ਕਰਨ ਦੇ ਆਦੇਸ਼ ਜਾਰੀ ਹੋ ਚੁੱਕੇ ਹਨ ਅਤੇ ਇਸ ਦੌਰਾਨ ਮਾਲਕ ਇਸ ਸਬੰਧੀ ਦਰਖ਼ਾਸਤਾਂ ਤਿਆਰ ਕਰ ਸਕਦੇ ਹਨ। ਮਾਲਕ ਦਰਖ਼ਾਸਤ ਤਿਆਰ ਕਰਨ ਲਈ ਜੇ ਚਾਹੁਣ ਤਾਂ ਰੁਜਗਾਰ ਮਾਹਿਰਾਂ ਅਤੇ ਸਲਾਹਕਾਰ ਜਾਂ ਸਹਾਇਕ ਸੰਸਥਾ ਦੀ ਮਦਦ ਲੈ ਸਕਦੇ ਹਨ।
ਦਰਖ਼ਾਸਤ ਤਿਆਰ ਕਰਨ ਲਈ ਇਕ ਕੰਪਿਊਟਰ ਅਤੇ ਇੰਟਰਨੈੱਟ ਕਨੈਕਸ਼ਨ ਦੀ ਲੋੜ ਹੈ। ਗ੍ਰਹਿ ਮੰਤਰਾਲੇ ਦੀ ਵੈੱਬਸਾਈਟ https://nullaostalavoro.interno.it/Ministero/index2.jsp 'ਤੇ 'ਆਰੇਆ ਰਿਸੇਰਵਾਤਾ' ਨੂੰ ਕਲਿੱਕ ਕਰ 'ਰਿਕੀਏਸਤਾ ਮੋਦੁਲੀ' ਵਿਚ ਪਹੁੰਚ ਕਰਨ ਉਪਰੰਤ ਦਰਖ਼ਾਸਤ ਤਿਆਰ ਕਰਨੀ ਸੰਭਵ ਹੈ। ਮੌਸਮੀ ਕੋਟੇ ਦੀ ਦਰਖ਼ਾਸਤ ਤਿਆਰ ਕਰਨ ਲਈ ਫਾਰਮ ਜਾਂ ਮੋਦੁਲੋ 'ਰਿਕੀਏਸਤਾ ਦੀ ਨੂਲਾ ਓਸਤਾ ਅਲ ਲਾਵੋਰੋ ਸੁਬੋਰਦੀਨਾਤੋ ਸਤਾਜੀਓਨਾਲੇ - ਮੋਦੁਲੋ ਚੀ' ਭਰਿਆ ਜਾਵੇ।
ਇਹ ਸਾਰੀ ਕਾਰਵਾਈ ਇੰਟਰਨੈੱਟ ਰਾਹੀਂ ਕਰਨੀ ਸੰਭਵ ਹੈ। ਦਰਖ਼ਾਸਤ ਤਿਆਰ ਕਰਨ ਲਈ ਕਿਸੇ ਸਾੱਫਟਵੇਅਰ ਨੂੰ ਡਾਉਨਲੋਡ ਕਰਨ ਦੀ ਜਰੂਰਤ ਨਹੀਂ। ਦਰਖ਼ਾਸਤ ਨੂੰ ਤਿਆਰ ਕਰਨ ਉਪਰੰਤ ਸੰਭਾਲ 'ਸੇਵ' ਕਰ ਦੇਵੋ ਅਤੇ ਭੇਜੇ ਜਾਣ ਦੇ ਸਮੇਂ ਦੀ ਘੋਸ਼ਣਾ ਦਾ ਇੰਤਜਾਰ ਕਰੋ।
ਇਹ ਕੋਟਾ ਮੰਤਰਾਲੇ ਨੇ 60,000 ਗੈਰਯੂਰਪੀ ਮੌਸਮੀ ਕਰਮਚਾਰੀਆਂ ਲਈ ਜਾਰੀ ਕੀਤਾ ਹੈ। ਮੌਸਮੀ ਕੋਟਾ ਦੀ ਦਰਖ਼ਾਸਤ ਸੇਰਬੀਆ, ਮੌਂਤੇਨੇਗਰੋ, ਬੋਸਨੀਆ, ਮਾਚੇਦੋਨੀਆ, ਫਿਲਪਾਈਨ, ਕੋਸੋਵੋ, ਕਰੋਆਤੀਆ, ਇੰਡੀਆ, ਘਾਨਾ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਯੂਕਰੇਨ, ਗਾਂਬੀਆ, ਨੀਜ਼ਰ, ਨਾਈਜ਼ੀਰੀਆ, ਤੁਨੀਸ਼ੀਆ, ਅਲਬਾਨੀਆ, ਮੋਰੱਕੋ, ਮੋਲਦਾਵੀਆ ਅਤੇ ਇਜ਼ਿਪਟ ਦੇਸ਼ਾਂ ਦੇ ਨਾਗਰਿਕਾਂ ਲਈ ਤਿਆਰ ਕਰਨੀ ਸੰਭਵ ਹੈ।

Joomla Templates and Joomla Extensions by ZooTemplate.Com

Add comment


Security code
Refresh