ਰੋਮ (ਇਟਲੀ 22 ਮਾਰਚ (ਵਰਿੰਦਰ ਕੌਰ ਧਾਲੀਵਾਲ) -ਅੱਜ ਤੋਂ ਮੌਸਮੀ ਕੰਮਾਂ ਲਈ ਗੈਰਯੂਰਪੀ ਨਾਗਰਿਕਾਂ ਦੀ ਦਰਖ਼ਾਸਤ ਭਰੀ ਜਾ ਸਕਦੀ ਹੈ। ਦਰਖ਼ਾਸਤ ਭਰਨ ਉਪਰੰਤ ਹੀ ਨੂਲਾ ਔਸਤਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਨਵੇਂ ਦੇਕਰੇਤੋ ਫਲੂਸੀ ਕੋਟੇ ਤਹਿਤ ਮੌਸਮੀ ਕਰਮਚਾਰੀਆਂ ਦਾ 60000 ਦਾ ਕੋਟਾ ਨਿਰਧਾਰਤ ਕੀਤਾ ਗਿਆ ਹੈ, ਜੋ ਕਿ ਇਟਲੀ ਵਿਚ ਕੰਮ ਕਰ ਸਕਣਗੇ। ਮੌਸਮੀ ਕੋਟੇ ਦੀ ਦਰਖ਼ਾਸਤ ਸੇਰਬੀਆ, ਮੌਂਤੇਨੇਗਰੋ, ਬੋਸਨੀਆਂ, ਮਾਚੇਦੋਨੀਆ, ਫਿਲਪਾਈਨ, ਕੋਸੋਵੋ, ਕਰੋਆਤੀਆ, ਇੰਡੀਆ, ਘਾਨਾ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਯੂਕਰੇਨ, ਗਾਂਬੀਆ, ਨੀਜ਼ਰ, ਨਾਈਜ਼ੀਰੀਆ, ਤੁਨੀਸ਼ੀਆ, ਅਲਬਾਨੀਆ, ਮੋਰੱਕੋ, ਮੋਲਦਾਵੀਆ ਅਤੇ ਇਜ਼ਿਪਟ ਦੇਸ਼ਾਂ ਦੇ ਨਾਗਰਿਕਾਂ ਲਈ ਭਰਨੀ ਸੰਭਵ ਹੈ।
ਮਾਲਕ ਦਰਖ਼ਾਸਤ ਤਿਆਰ ਕਰਨ ਲਈ ਜੇ ਚਾਹੁਣ ਤਾਂ ਰੁਜਗਾਰ ਮਾਹਿਰਾਂ ਅਤੇ ਸਲਾਹਕਾਰ ਜਾਂ ਸਹਾਇਕ ਸੰਸਥਾ ਦੀ ਮਦਦ ਲੈ ਸਕਦੇ ਹਨ।
ਦਰਖ਼ਾਸਤ ਤਿਆਰ ਕਰਨ ਲਈ ਇਕ ਕੰਪਿਊਟਰ ਅਤੇ ਇੰਟਰਨੈੱਟ ਕਨੈਕਸ਼ਨ ਦੀ ਲੋੜ ਹੈ। ਗ੍ਰਹਿ ਮੰਤਰਾਲੇ ਦੀ ਵੈੱਬਸਾਈਟ 'ਤੇ https://nullaostalavoro.interno.it/Ministero/index2.jsp ਆਰੇਆ ਰਿਸੇਰਵਾਤਾ' ਨੂੰ ਕਲਿੱਕ ਕਰ 'ਰਿਕੀਏਸਤਾ ਮੋਦੁਲੀ' ਵਿਚ ਪਹੁੰਚ ਕਰਨ ਉਪਰੰਤ ਦਰਖ਼ਾਸਤ ਤਿਆਰ ਕਰਨੀ ਸੰਭਵ ਹੈ। ਮੌਸਮੀ ਕੋਟੇ ਦੀ ਦਰਖ਼ਾਸਤ ਤਿਆਰ ਕਰਨ ਲਈ ਫਾਰਮ ਜਾਂ ਮੋਦੁਲੋ 'ਰਿਕੀਏਸਤਾ ਦੀ ਨੂਲਾ ਓਸਤਾ ਅਲ ਲਾਵੋਰੋ ਸੁਬੋਰਦੀਨਾਤੋ ਸਤਾਜੀਓਨਾਲੇ - ਮੋਦੁਲੋ ਚੀ' ਭਰਿਆ ਜਾਵੇ।
ਇਹ ਸਾਰੀ ਕਾਰਵਾਈ ਇੰਟਰਨੈੱਟ ਰਾਹੀਂ ਕਰਨੀ ਸੰਭਵ ਹੈ। ਦਰਖ਼ਾਸਤ ਤਿਆਰ ਕਰਨ ਲਈ ਕਿਸੇ ਸਾੱਫਟਵੇਅਰ ਨੂੰ ਡਾਉਨਲੋਡ ਕਰਨ ਦੀ ਜਰੂਰਤ ਨਹੀਂ।
ਅੱਜ ਤੋਂ ਮੋਸਮੀ ਕੋਟੇ ਦੀਆਂ ਦਰਖ਼ਾਸਤਾਂ ਜਮਾਂ ਹੋਣੀਆਂ ਸ਼ੁਰੂ
- Tuesday, 22 March 2011 12:22














