Tuesday, Feb 07th

Last update12:23:14 AM GMT

‘ਇਟਲੀ ਵਿਚ ਜਨਮ ਲੈਣ ਵਾਲਾ ਹਰ ਇਕ ਇਟਾਲੀਅਨ ਹੈ’ – ਰੋਸੀ

ਤੋਸਕਾਨਾ, 12 ਜੁਲਾਈ (ਵਰਿੰਦਰ ਕੌਰ ਧਾਲੀਵਾਲ) - ਤੋਸਕਾਨਾ ਖੇਤਰ ਦੇ ਪ੍ਰਧਾਨ ਐਨਰਿਕੋ ਰੋਸੀ ਨੇ ਇਟਲੀ ਵਿਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਪ੍ਰਾਪਤ ਕਰਵਾਉਣ ਦੇ ਮੁੱਦੇ ਨੂੰ ਉਸ ਵਕਤ ਬਲ ਦਿੱਤਾ ਜਦੋਂ ਸਰਕਾਰ ਇਕ ਵਾਰ ਫਿਰ ਇਸ ਮੁੱਦੇ ਨੂੰ ਦਬਾਉਣ ਦੀ ਕੋਸਿ਼ਸ਼ ਵਿਚ ਹੈ। ਉਨ੍ਹਾਂ ਕਿਹਾ ਕਿ, ਇਟਲੀ ਵਿਚ ਜਨਮੇ ਬੱਚੇ ਇਟਾਲੀਅਨ ਹਨ ਅਤੇ ਰਹਿਣਗੇ। ਉਨ੍ਹਾਂ ਇਸ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਜਿਹੜਾ ਇਟਲੀ ਦੀ ਧਰਤੀ ’ਤੇ ਜਨਮ ਲੈਂਦਾ ਹੈ ਉਸ ਨੂੰ ਇਟਾਲੀਅਨ ਅਖਵਾਉਣ ਦਾ ਮਾਨਵੀ ਅਧਿਕਾਰ ਹੈ। ਕਾਨੂੰਨੀ ਤੌਰ ’ਤੇ ਇਟਲੀ ਵਿਚ ਜਨਮੇ ਵਿਦੇਸ਼ੀਆਂ ਦੇ ਬੱਚਿਆਂ ਨੂੰ ਇਟਾਲੀਅਨ ਨਾਗਰਿਕਤਾ ਪ੍ਰਦਾਨ ਕਰਵਾਈ ਜਾਵੇ, ਜਿਸ ਨਾਲ ਨਾਗਰਿਕਤਾ ਸਬੰਧੀ ਵਿਦੇਸ਼ੀਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਖਤਮ ਹੋ ਸਕਦੀਆਂ ਹਨ। ਤੋਸਕਾਨਾ ਵਿਚ ਪ੍ਰਤੀ ਸਾਲ 33,000 ਬੱਚੇ ਜਨਮ ਲੈਂਦੇ ਹਨ, ਜਿਨ੍ਹਾਂ ਵਿੱਚੋਂ 8000 ਵਿਦੇਸ਼ੀ ਮਾਪਿਆਂ ਦੇ ਬੱਚੇ ਹੁੰਦੇ ਹਨ।
ਰੋਸੀ ਨੇ ਕਿਹਾ ਕਿ, ‘ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਤੋਸਕਾਨਾ ਦੇ ਵਿਦੇਸ਼ੀ 915 ਮਿਲੀਅਨ ਯੂਰੋ ਟੈਕਸ ਭਰਦੇ ਹਨ, ਜਿਸ ਵਿਚੋਂ ਸਿਰਫ 315 ਮਿਲੀਅਨ ਯੂਰੋ ਉਨ੍ਹਾਂ ’ਤੇ ਸੇਵਾਵਾਂ ਤਹਿਤ ਖਰਚ ਹੁੰਦਾ ਹੈ।’
ਉਨ੍ਹਾਂ ਵਾਅਦਾ ਕੀਤਾ ਕਿ ਇਸ ਨੀਤੀ ਨੂੰ ਮਨਜੂਰ ਕਰਵਾਉਣ ਲਈ ਉਹ ਸਰਕਾਰ ਨੂੰ ਸਮਰਥਨ ਦੇਣਗੇ।

Joomla Templates and Joomla Extensions by ZooTemplate.Com

Add comment


Security code
Refresh