ਸੈਂਸੈਕਸ, (ਯੂ ਕੇ) 23 ਜੁਲਾਈ (ਵਰਿੰਦਰ ਕੌਰ ਧਾਲੀਵਾਲ) – ਇੰਗਲੈਂਡ ਦੇ ਸੈਂਸੈਕਸ ਇਲਾਕੇ ਦੀ ਪੁਲਿਸ ਉਸ ਵਿਅਕਤੀ ਦੀ ਤੇਜੀ ਨਾਲ ਭਾਲ ਕਰ ਰਹੀ ਹੈ, ਜਿਸ ਵੱਲੋਂ ਸ਼ਹਿਰ ਦੇ ਕਈ ਹਿੱਸਿਆਂ ਵਿਚ ਪੁਰਸ਼ ਗੁਪਤ ਅੰਗ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਜਨਤਕ ਥਾਵਾਂ ’ਤੇ ਚਿਪਕਾਈਆਂ ਗਈਆਂ ਹਨ।
ਕਈ ਥਾਂਵਾਂ ਤੋਂ ਇਹ ਵਡੇ ਛੋਟੇ ਅਕਾਰ ਦੇ ਪੋਸਟਰ ਉਤਾਰੇ ਜਾ ਚੁੱਕੇ ਹਨ, ਇਨਾਂ ਪੋਸਟਰਾਂ ਦਾ ਅਕਾਰ ਏ3 ਅਤੇ ਏ4 ਦੱਸਿਆ ਜਾਂਦਾ ਹੈ। ਪੋਸਟਰ ਵਿਚ ਪੁਰਸ਼ ਗੁਪਤ ਅੰਗ ’ਤੇ ਪੀਲਾ ਰਿਬਨ ਬੰਨਿਆ ਦਰਸਾਇਆ ਗਿਆ ਹੈ।
ਸੈਂਸੈਕਸ ਦੀ ਪੁਲਿਸ ਨੇ ਨੇੜ੍ਹੇ ਦੇ ਦਫ਼ਤਰਾਂ ਵਿਚ ਕੰਮ ਕਰਦੇ ਲੋਕਾਂ ਕੋਲੋਂ ਵੀ ਪੁੱਛਗਿਛ ਕੀਤੀ ਹੈ।
ਪੋਸਟਰ ’ਤੇ ਉਗਲਾਂ ਦੇ ਨਿਸ਼ਾਨਾਂ ਦੀ ਪਹਿਚਾਣ ਲਈ ਸਬੰਧਿਤ ਵਿਭਾਗ ਨੂੰ ਜਾਂਚ ਲਈ ਭੇਜਿਆ ਗਿਆ ਹੈ।
ਪੁਲਿਸ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਕਿਸੇ ਤਰਾਂ ਦਾ ਕੋਈ ਵਿਰੋਧ ਪ੍ਰਦਰਸ਼ਨ ਤਾਂ ਨਹੀਂ ਕਿਉਂਕਿ ਇਸ ਪੋਸਟਰ ਦਾ ਵਿਸ਼ਾ ਸੀ ‘ਫੀਸ ਇਸ ਸਾਲ ਦੇ ਅੰਤ ਤੱਕ ਵਧਣ ਵਾਲੀ ਹੈ’
ਸੈਂਸੈਕਸ ਪੁਲਿਸ ਦੇ ਕਾਰਜਕਰਤਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਹੈ ਕਿ ਸਥਾਨਕ ਪੁਲੀਸ ਨੇ ਅਜਿਹੇ ਕੁਝ ਪੋਸਟਰ ਸ਼ਹਿਰ ਵਿਚੋਂ ਹਟਾਏ ਹਨ ਪਰ ਇਸ ਸਬੰਧੀ ਕੋਈ ਲਿਖਤੀ ਰਿਪੋਰਟ ਨਹੀਂ ਪਹੁੰਚੀ।
ਉਨ੍ਹਾਂ ਕਿਹਾ ਕਿ ਇਹ ਪੋਸਟਰ ਸਥਾਨਕ ਸਕੂਲ ਦੇ ਬਹੁਤ ਨੇੜ੍ਹੇ ਲਾਏ ਗਏ ਹਨ ਅਤੇ ਇਨਾਂ ਦਾ ਮਾੜਾ ਅਸਰ ਪੈ ਸਕਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਜੇ ਇਹ ‘ਸੈਲਫ ਪੋਟਰੇਟ’ ਮਤਲਬ ਕਿਸੇ ਨੇ ਅਪਣੇ ਗੁਪਤ ਅੰਗ ਦੀ ਨਿੱਜੀ ਚਿੱਤਰਕਾਰੀ ਬਣਾਈ ਹੈ ਤਾਂ ਜਾਹਿਰ ਹੈ ਉਸ ਨੂੰ ਸਾਹਮਣੇ ਆਉਣ ਦੀ ਜਲਦੀ ਨਹੀਂ ਹੋਵੇਗੀ।
ਪੁਰਸ਼ ਗੁਪਤ ਅੰਗ ਦੇ ਪੋਸਟਰ ਮਾੜਾ ਅਸਰ ਪਾ ਸਕਦੇ ਹਨ : ਸਸੈਕਸ ਪੁਲੀਸ
- Friday, 23 July 2010 11:09









