Tuesday, Feb 07th

Last update12:23:14 AM GMT

ਬਿਨਾਂ ਕੰਮ ਦੀ ਨਿਵਾਸ ਆਗਿਆ ਦੁਆਉਣ ਵਾਲੇ ਠੱਗਾਂ ਤੋਂ ਸਾਵਧਾਨ!

ਸਲੇਰਨੋ, 6 ਅਗਸਤ (ਸਾਬੀ ਚਿਨੀਆਂ) – ਇਸ ਵਿਚ ਕੋਈ ਸ਼ੱਕ ਨਹੀਂ ਜੇ ਇਹ ਕਿਹਾ ਜਾਵੇ ਕਿ ਇਟਲੀ ਏਜੰਟੀ ਕਰਨ ਵਾਲੇ ਪੰਜਾਬੀ ਹੋਰ ਕਿਸੇ ਵੀ ਦੇਸ਼ ਦੇ ਏਜੰਟਾਂ ਨਾਲੋਂ ਵਧੇਰੇ ਸਰਗਰਮ ਹਨ। ਜੇ ਇਨ੍ਹਾਂ ਦਾ ਵੱਸ ਚੱਲੇ ਤਾਂ ਇਹ ਲੋਕਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਲੁੱਟਣੋਂ ਵੀ ਬਾਜ ਨਾ ਆਉਣ। ਬੀਤੇ ਸਮੇਂ ਦੌਰਾਨ ਅਜਿਹੇ ਏਜੰਟਾਂ ਦੀਆਂ ਖ਼ਬਰਾਂ ਪ੍ਰਕਾਸਿ਼ਤ ਹੁੰਦੀਆਂ ਰਹੀਆਂ ਹਨ, ਜਿਵੇਂ ਮੌਸਮੀ ਪੇਪਰ ਭਰਾ ਪੈਸੇ ਲੈ ਏਜੰਟ ਹੁਰੀਂ ਰਫੂ ਚੱਕਰ। ਇਟਲੀ ’ਚ ਵਪਾਰ ਦੇ ਅਧਾਰ ’ਤੇ ਪੱਕੇ ਕਰਾਉਣ ਵਾਲਾ ਲੱਖਾਂ ਰੁਪਏ ਲੈ 9 2 11, ਲੱਤ ਟੁੱਟੀ ਦੇ ਪੈਸੇ ਖਾ ਗਿਆ, ਮਰੇ ਦੀ ਇੰਸ਼ੋਰੈਂਸ ਡਕਾਰ ਗਿਆ, ਸੜੇ ਦੀ ਰਾਹਤ ਲੈ ਉੱਡਿਆ, ਜਾਅਲੀ ਟਿਕਟਾਂ ਵੇਚ ਜੇਬਾਂ ਭਰ ਲਈਆਂ ਆਦਿ। ਇਹ ਸਾਰੇ ਕਾਰਨਾਮੇ ਮਿਹਨਤ ਦੇ ਕੰਮ ਕਰਨ ਤੋਂ ਕਤਰਾਉਣ ਵਾਲੇ ਅਤੇ ਛੇਤੀ ਅਮੀਰ ਹੋਣ ਦੀ ਲਾਲਸਾ ਰੱਖਣ ਵਾਲੇ ਏਜੰਟ ਕਰ ਚੁੱਕੇ ਹਨ।
ਬਿਨਾਂ ਪੇਪਰਾਂ ਦੇ ਮਜਬੂਰ ਅਤੇ ਜਰੂਰਤਮੰਦ ਪੰਜਾਬੀ ਨੌਜਵਾਨਾਂ ਨੂੰ ਗੁਮਰਾਹ ਕਰਨ ਵਾਲਿਆਂ ਵਿਚੋਂ ਇਕ ਪੰਜਾਬੀ ਵਿਅਕਤੀ ਇਟਲੀ ਵਿਚ ਇਹ ਅਫ਼ਵਾਹ ਉਡਾ ਰਿਹਾ ਹੈ ਕਿ ਘਰੇਲੂ ਕਰਮਚਾਰੀ ਜਿਨ੍ਹਾਂ ਨੇ ਸਤੰਬਰ 2009 ਵਿਚ ਦਰਖ਼ਾਸਤ ਭਰੀ ਸੀ, ਦੇ ਮਾਲਕ ਮਰ ਗਏ, ਭੱਜ ਗਏ ਜਾ ਨਾਂਹ ਕਰ ਗਏ ਹਨ, ਉਹ ਉਸ ਨਾਲ ਸੰਪਰਕ ਕਰਨ ਉਹ ਅਜਿਹੇ ਬਿਨੇਕਾਰਾਂ ਨੂੰ ਬਿਨਾਂ ਕੰਮ ਦੀ ਨਿਵਾਸ ਆਗਿਆ ਪ੍ਰਦਾਨ ਕਰਵਾ ਕੇ ਦੇ ਸਕਦਾ ਹੈ। ਉਸ ਏਜੰਟ ਅਨੁਸਾਰ ਬਿਨਾਂ ਕੰਮ ਦੀ ਨਿਵਾਸ ਆਗਿਆ ਨੂੰ ਪ੍ਰਾਪਤ ਕਰਨ ਦੀ ਆਖਿਰੀ ਮਿਤੀ 13 ਅਗਸਤ ਹੈ। ਜਿਕਰਯੋਗ ਹੈ ਕਿ ਅਜਿਹੀ ਹੀ ਇਕ ਅਫ਼ਵਾਹ 2000 ਯੂਰੋ ਵਿਚ  ਸੈਰ ਸਪਾਟੇ ਸਬੰਧਿਤ ਸ਼ੈਨੇਗਨ ਵੀਜ਼ੇ ’ਤੇ ਆਏ ਵਿਦੇਸ਼ੀ ਪੱਕੇ ਹੋ ਸਕਦੇ ਹਨ ਅੱਜ ਤੋਂ ਤਕਰੀਬਨ ਇਕ ਸਾਲ ਪਹਿਲਾਂ ਵੀ ਫੈਲਾਈ ਗਈ ਸੀ, ਜੋ ਕਿ ਬਿਲਕੁਲ ਨਿਰਾਰਥ ਸੀ।
ਇਸ ਵਾਰ ਵੀ 2000 ਯੂਰੋ ਵਿਚ ਬਿਨਾਂ ਕੰਮ ਦੀ ਨਿਵਾਸ ਆਗਿਆ ਪ੍ਰਦਾਨ ਕਰਵਾਉਣ ਦਾ ਝੂਠੀ ਅਫ਼ਵਾਹ ਫੈਲਾਈ ਗਈ ਹੈ, ਜੋ ਕਿ ਬਿਲਕੁਲ ਬੇਬੁਨਿਆਦ ਹੈ।
ਇਥੇ ਦੱਸਣਯੋਗ ਹੈ ਕਿ ਅਜੀਹਾ ਕੋਈ ਵੀ ਕਾਨੂੰਨ ਹੌਂਦ ਵਿਚ ਨਹੀਂ ਆਇਆ। ਇਸ ਲਈ ਪੰਜਾਬੀ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਗੁਮਰਾਹ ਨਾ ਹੋਣ ਅਤੇ ਠੱਗਾਂ ਦੇ ਝਾਂਸੇ ਵਿਚ ਆਉਣ ਤੋਂ ਬਚਣ।
ਕਿਸੇ ਵੀ ਤਰਾਂ ਦੀ ਜਾਣਕਾਰੀ ਪ੍ਰਾਪਤ ਕਰਨ ਜਾਂ ਸੁਆਲਾਂ ਦੇ ਜੁਆਬ ਲੈਣ ਲਈ punjabexpress.stranieriinitalia.it ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Joomla Templates and Joomla Extensions by ZooTemplate.Com

Add comment


Security code
Refresh