ਲੰਡਨ, 10 ਅਗਸਤ (ਵਰਿੰਦਰ ਕੌਰ ਧਾਲੀਵਾਲ) - ਘਰੇਲੂ ਅੱਤਿਆਚਾਰ ਖਿਲਾਫ ਕਾਨੂੰਨ 2002 ਨੂੰ ਹੌਂਦ ਵਿਚ ਆਇਆ। ਇਮੀਗ੍ਰੇਸ਼ਨ ਮੰਤਰੀ ਦਾਮਿਅਨ ਗਰੀਨ ਅਨੁਸਾਰ ਤਕਰੀਬਨ 2530 ਘਰੇਲੂ ਅੱਤਿਆਚਾਰ ਦੀਆਂ ਸਿ਼ਕਾਰ ਹੋਈਆਂ ਔਰਤਾਂ ਨੂੰ ਯੂ ਕੇ ਵਿਚ ਰਹਿਣ ਦੀ ਆਗਿਆ ਦਿੱਤੀ ਗਈ।
2009 ਦੌਰਾਨ 701 ਘਰੇਲੂ ਅੱਤਿਆਚਾਰ ਦੀਆਂ ਸਿ਼ਕਾਰ ਔਰਤਾਂ ਨੂੰ ਮਨਜੂਰੀ ਦਿੱਤੀ ਗਈ। 2009 ਲਈ ਜਾਰੀ ਹੋਏ ਅੰਕੜੇ ਵਧ ਵੀ ਸਕਦੇ ਹਨ। ਇਹ ਵਿਚਾਰ ਮੰਤਰੀ ਨੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ, ਜਾਰੀ ਅੰਕੜੇ ਅੰਦਾਜਨ ਹਨ, ਇਸ ਲਈ ਸੁਭਾਵਿਕ ਇਨਾਂ ਵਿਚ ਤਬਦੀਲੀ ਹੋ ਸਕਦੀ ਹੈ।
ਸ੍ਰੀ ਗਰੀਨ ਨੇ ਖੁਲਾਸਾ ਕੀਤਾ ਕਿ, ਉਨ੍ਹਾਂ ਵੱਲੋਂ ਪਾਰਲੀਮੈਂਟ ਮੈਂਬਰ ਬ੍ਰਿਜਗੈੱਟ ਫਿਲੀਪਸਨ ਨੂੰ ਲਿਖਤੀ ਇਮੀਗ੍ਰੇਸ਼ਨ ਅੰਕੜੇ 2009 ਭੇਜੇ ਗਏ। ਇਹ ਅੰਕੜੇ ਗ੍ਰਹਿ ਮੰਤਰਾਲੇ ਨੂੰ ਛਾਪਣ ਲਈ ਭੇਜੇ ਗਏ। ਇਹ ਅੰਕੜੇ ‘ਕੰਟਰੋਲ ਆੱਫ਼ ਇਮੀਗ੍ਰੇਸ਼ਨ ਸਟੈਟਿਕਸ ਯੂਨਾਇਟਡ ਕਿੰਗਡਮ 2009’ ਵਿਚ 26 ਅਗਸਤ 2010 ਨੂੰ ਪ੍ਰਕਾਸ਼ਤ ਹੋਏ।
ਮਿਸ ਫਿਲੀਪਸਨ ਵੱਲੋਂ ਗ੍ਰਹਿ ਮੰਤਰਾਲੇ ਤੋਂ ਜਾਣਕਾਰੀ ਹਿੱਤ ਅੰਕੜਿਆਂ ਦੀ ਮੰਗ ਕੀਤੀ ਸੀ। ਜਿਸ ਤਹਿਤ ਘਰੇਲੂ ਅੱਤਿਆਚਾਰ ਖਿਲਾਫ ਕਾਨੂੰਨ ਹੌਂਦ ਵਿਚ ਆਉਣ ਉਪਰੰਤ ਕਿੰਨੀਆਂ ਔਰਤਾਂ ਨੂੰ ਇਸ ਕਾਨੂੰਨ ਤਹਿਤ ਰਹਿਣ ਦੀ ਮਨਜੂਰੀ ਦਿੱਤੀ ਗਈ ਅਤੇ ਬੀਤੇ 12 ਮਹੀਨਿਆਂ ਦੌਰਾਨ ਕਿੰਨੀਆਂ ਔਰਤਾਂ ਨੂੰ ਇਸ ਕਾਨੂੰਨ ਦਾ ਲਾਭ ਹੋਇਆ।
ਘਰੇਲੂ ਅੱਤਿਆਚਾਰ ਦੀਆਂ ਸਿ਼ਕਾਰ ਹੋਈਆਂ ਔਰਤਾਂ ਨੂੰ ਦੇਸ਼ ਵਿਚ ਰਹਿਣ ਦੀ ਮਨਜੂਰੀ ਮਿਲੀ
- Tuesday, 10 August 2010 10:08









