Tuesday, Feb 07th

Last update12:23:14 AM GMT

ਭਨਿਆਰੇ ਦੁਆਰਾ ਲਿਖਵਾਈ ਵਿਵਾਦਪੂਰਨ ਅਤੇ ਪਾਬੰਦੀਸੁਦਾ ਕਿਤਾਬ

ਮੋਰਿੰਡਾਂ 12 ਅਗਸਤ (ਭਟੋਆ) ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਦੇ ਫੁੱਲ ਬੈਚ ਵੱਲੋ  ਅਖੌਤੀ ਸਾਧ ਭਨਿਆਰੇ ਦੁਆਰਾ ਲਿਖਵਾਈ ਵਿਵਾਦਪੂਰਨ ਅਤੇ ਪਾਬੰਦੀਸੁਦਾ ਕਿਤਾਬ ਨੂੰ ਵਾਚਣ ਪਰਖਣ ਲਈ ਗਠਿਤ ਕੀਤੀ ਜਾਣ ਵਾਲੀ 5 ਮੈਬਰੀ ਕਮੇਟੀ ਵਿੱਚ ਦੋ ਸਿੱਖ ਵਿਦਵਾਨ ਦੇਣ ਦਾ ਮਾਮਲਾ ਪੰਜ ਤਖਤਾਂ ਦੇ ਮੁੱਖ ਸੇਵਾਦਾਰਾਂ ਦੀ ਭਵਿੱਖ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ, ਅਤੇ ਅਖੌਤੀ ਸਾਧ ਭਨਿਆਰੇ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋ ਜਾਰੀ ਹੁਕਮਨਾਮੇ ਦੀ ਰੋਸਨੀ ਵਿੱਚ ਯੋਗ ਕਾਰਵਾਈ ਕੀਤੀ ਜਾਵੇਗੀਖ਼
ਉਪਰੋਕਤ ਭਰੋਸਾ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਥ ਦੋਖੀ ਸਾਧਾਂ ਵਿਰੁੱਧ ਅੰਬਾਲਾ ਦੀਆਂ ਅਦਾਲਤਾਂ ਵਿੱਚ ਚੱਲ ਰਹੇ ਮਾਮਲਿਆਂ ਦੀ ਪੈਰਵਾਈ ਕਰ ਰਹੀ ਜਥੇਬੰਦੀ ਵਰਲਡ ਸਿੱਖ ਮਿਸਨ ਦੇ ਇੱਕ ਉੱਚ ਪੱਧਰੀ ਵਫਦ ਨੂੰ ਦਿੱਤਾ ਜਿਹੜਾ ਕਿ ਜਥੇਦਾਰ ਨਰਿੰਦਰ ਸਿੰਘ ਹਰਨੌਲੀ ਦੀ ਅਗਵਾਈ ਹੇਠ ਜਥੇਦਾਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਸ੍ਰੀ ਅਮ੍ਰਿਤਸਰ ਵਿਖੇ ਮਿਲਿਆ, ਵਫਦ ਵਿੱਚ ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਅਤੇ ਕਾਰਜਕਾਰੀ ਮੈਬਰ ਮੋਹਿੰਦਰਪਾਲ ਸਿੰਘ ਸਮੇਤ ਹੋਰ ਆਹੁਦੇਦਾਰ ਅਤੇ ਵਰਕਰ ਸਾਮਲ ਸਨਖ਼ ਇਸ ਸਬੰਧੀ ਇੱਥੇ ਲਿਖਤੀ ਰੂਪ ਵਿੱਚ ਜਾਣਕਾਰੀ ਦਿੰਦਿਆਂ ਮਿਸਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ  ਹਰਨੌਲੀ ਅਤੇ ਸਕੱਤਰ ਜਨਰਲ ਤੀਰਥ ਸਿੰਘ ਭਟੋਆ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋ ਉਕਤ ਕਮੇਟੀ ਨੂੰ 24 ਸਤੰਬਰ 2010 ਤੀਕ ਆਪਣੀ ਰਿਪੋਰਟ ਦੇਣ ਦੇ ਅਦੇਸ ਜਾਰੀ ਕਰ ਰੱਖੇ ਹਨ,ਪ੍ਰੰਤੂ ਉਕਤ ਅਖੌਤੀ ਸਾਧ ਵਿਰੁੱਧ ਜਾਰੀ ਹੁਕਮਨਾਮੇ ਕਾਰਨ ਸ੍ਰੋਮਣੀ ਕਮੇਟੀ ਅਜੇ ਤੀਕ ਸਿੱਖਾਂ ਵੱਲੋ ਦੋ ਵਿਦਵਾਨ ਨਾਮਜਦ ਨਹੀ ਕਰ ਸਕੀ , ਜਿਸ ਕਾਰਨ ਮਿਸਨ ,ਜੋ ਕਿ ਵੁਕਤ ਕੇਸ ਵਿੱਚ ਹਾਈਕੋਰਟ ਵਿੱਚ ਵੀ ਸਿੱਖ ਪੰਥ ਦੀ ਤਰਫੋ ਇੱਕ ਧਿਰ ਰੁ, ਨੂੰ ਇਹ ਡਰ ਰੁ ਕਿ ਕਿਤੇ ਅਦਾਲਤ ਇੱਕ ਤਰਫਾ ਫਲ਼ਸਲਾ ਹੀ ਨਾ ਦੇ ਦੇਵੇਖ਼ ਮਿਸਨ ਆਗੂਆਂ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਸੌਪੇ ਮੈਮੋਰੰਡਮ ਵਿੱਚ ਉਨਾ ਨੈ ਜਿੱਥੇ ਅਖੌਤੀ ਸਾਧ ਭਲਿਆਰੇ ਵਿਰੁੱਧ ਅੰਬਾਲਾ ਦੇ ਚੀਫ ਜੁਡੀਸੀਆਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨਭੇਟ ਕਰਨ ਸਬੰਧੀ ਚੱਲੇ ਮੁਕੱਦਮੇ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਊੱਥੇ ਇਸ ਕੇਸ ਮੁਕਰੇ ਕੁੱਝ ਇੱਥ ਗਵਾਹਾਂ ਨੂੰ ਕੁੱਝ ਧਾਰਮਿਕ ਆਗੂਆਂ ਵੱਲੋ ਸਰੇਆਮ ਸਰਪ੍ਰਸਤੀ ਦੇਣ ਅਤੇ ਮਿਸਨ ਆਗੂਆਂ ਨੂੰ ਡਰਾਉਣ ਧਮਕਾਉਣ ਬਾਰੇ ਵੀ ਮੁਖਸੇਵਾਦਾਰ ਦੇ ਧਿਆਨ ਵਿੱਚ ਲਿਆਂਦਾਂ ਅਤੇ ਦੱਸਿਆ ਕਿ ਦਸਮ  ਪਿਤਾ ਦਾ ਸੰਵਾਂਗ ਰਚਾਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਂਵਾਂ ਨਾਲ ਖਿਲਵਾੜ ਕਰਨ ਦੇ ਦੋਸੀ ਸੌਦਾਸਾਧ ਵਿਰੁੱਧ ਵੀ ਸੀਬੀਆਈ ਦੀ ਅੰਬਾਲਾ ਸਥਿਤ ਵਿਸੇਸ ਅਦਾਲਤ ਵਿੱਚ 27 ਅਤੇ 28  ਅਗਸਤ 2010 ਨੂੰ ਜਬਰਜਿਨਾਹ ਮਾਮਲੇ ਦੀ ਪੀੜਤ ਇੱਕ ਅਹਿਮ (ਸਾਧਵੀ ) ਦੇ ਬਿਆਨ ਕਲਮਬੱਧ ਕੀਤੇ ਜਾਣੇ ਹਨਖ਼ ਮਿਸਨ ਆਗੂਆਂ ਅਨੁਸਾਰ ਮੁੱਖਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਵਰਲਡ ਸਿੱਖ ਮਿਸਨ ਨੂੰ ਹਰ ਤਰਾਂ ਦਾ ਸਹਿਯੋਗ ਅਤੇ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ ਰੁ ਤਾਂ ਕਿ ਉਕਤ ਸਾਧਾਂ ਨੂੰ ਅਦਾਲਤਾਂ ਰਾਂਹੀ ਸਖਤ ਸਜਾਂਵਾਂ ਦਿਵਾਈਆਂ ਜਾ ਸਕਣ

Joomla Templates and Joomla Extensions by ZooTemplate.Com

Add comment


Security code
Refresh