Tuesday, Feb 07th

Last update12:23:14 AM GMT

ਜੁਡੀਸੀਅਲ ਮੈਜਿਸਟ੍ਰੇਟ ਨੇ ਭਨਿਆਰੇ ਵਿਰੁੱਧ ਕੇਸ ਦੇ ਇਕ ਗਵਾਹ ਨੂੰ ਛੱਡ ਦਿੱਤਾ

ਅੰਬਾਲਾ 16 ਅਗਸਤ (ਭਟੋਆ)ਅੱਜ ਅੰਬਾਲਾ ਦੇ ਚੀਫ ਜੁਡੀਸੀਅਲ ਮੈਜਿਸਟ੍ਰੇਟ ਸ੍ਰੀ ਪ੍ਰਵੀਨ ਕੁਮਾਰ ਗੁਪਤਾ ਦੀ ਅਦਾਲਤ ਵਿੱਚ ਅਖੌਤੀ ਸਾਧ ਭਨਿਆਰੇ ਵਿਰੁੱਧ ਸ੍ਰੀ ਗੁਰੂ  ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨਭੇਟ ਕਰਨ ਅਤੇ ਉਸ  ਵੱਲੋ ਇੱਕ ਵਿਵਾਦਪੂਰਨ ਤੇ ਪਾਬੰਦੀਸੁਦਾ ਕਿਤਾਬ ਲਿਖਵਾਉਣ ਤੇ ਰੱਖਣ ਸਬੰਧੀ ਦਰਜ ਦੋ ਮਾਮਲਿਆਂ ਵਿੱਚ ਤਿੰਨ ਗਵਾਹਾਂ ਵੱਲੋ ਆਪਣੀਆਂ ਗਵਾਹੀਆ ਦਰਜ ਕਰਵਾਈਆਂ ਗਈਆਂ ਅਤੇ ਇੱਕ ਗਵਾਹ ਨੂੰ ਛੱਡ ਦਿੱਤਾ ਗਿਆ। ਭਾਵੈ ਕਿ ਉਕਤ ਸਾਂਧ ਭਨਿਆਰੇ ਨੇ ਅਦਾਲਤ ਵਿੱਚ ਹਾਜਰ ਹੋਣ ਤੋ ਛੋਟ ਲੈ ਰੱਖੀ ਸੀ ਪ੍ਰੰਤੂ ਫਿਰ ਵੀ ਇਨਾਂ ਕੇਸਾਂ ਵਿੱਚ ਸਾਮਲ ਕਈ ਮੁਲਜਮ ਅਤੇ ਉਸਦੇ ਬਾਹੁਤ ਸਾਰੇ ਚੇਲੇ ਅਦਾਲਤ ਵਿੱਚ ਸਵੇਰ ਤੋ ਹੀ ਹਾਜਰ ਸਨ ਜਦਕਿ ਸਿੱਖ ਪੰਥ ਦੀ ਤਰਫੋ ਵਰਲਡ ਸਿੱਖ ਮਿਸਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ,ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਅਤੇ ਸ੍ਰੋਮਣੀ ਕਮੇਟੀ ਵੱਲੋ ਭਾਈ ਰਣਜੀਤ ਸਿੰਘ ਆਦਿ ਵੀ ਅਦਾਲਤੀ ਕੰਪਲੈਕਸ ਵਿੱਚ ਪਹੁੰਚੇ ਹੋਏ ਸਨਖ਼ ਅੱਜ ਦੀ ਅਦਾਲਤੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਕਾਰੀ ਵਕੀਲ ਸ੍ਰੀ ਜਗਮਾਲ ਸਿੰਘ ਤੇ ਨਰਵਿੰਦਰ ਸਿੰਘ ਅਤੇ ਸਿੱਖ ਪੰਥ ਵੱਲੋ ਐਡਵੋਕੇਟ ਗੁਰਸੇਰ ਸਿੰਘ ਸੂਲਰ ਨੇ ਦੱਸਿਆ ਕਿ ਅੱਜ ਆਦਲਤ ਵਿੱਚ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨਭੇਟ ਕਰਨ ਸਬੰਧੀ ਮੋਰਿੰਡਾਂ ਥਾਣੇ ਵਿੱਚ ਦਰਜ ਮੁਕੱਦਮਾਂ ਨੰਬਰ 161 ਵਿੱਚ ਇਸ ਕੇਸ ਦੇ ਤਫਤੀਸੀ ਅਧਿਕਾਰੀ ਸ੍ਰੀ ਪ੍ਰੀਤਮ ਸਿੰਘ ਸੇਵਾ ਮੁਕਤ ਡੀਐਸਪੀ ਦੀ ਗਵਾਹੀ ਮੁਕੰਮਲ ਕਰ ਲਈ ਗਈ ,ਜਦਕਿ ਇੱਥ ਹੋਰ ਗਵਾਹ ਜਸਪਾਲ ਸਿੰਘ ਨੂੰ ਛੱਡ ਦਿੱਤਾ ਗਿਆ ਅਤੇ ਐਸਆਈ ਸਰਦਾਰੀ ਲਾਲ ਅਤੇ ਸੇਵਾਮੁਕਤ ਏਐਸਆਂਈ ਸੇਰ ਸਿੰਘ ਦੀ ਗਵਾਹੀ ਥਾਣਾ ਨੂਰਪੁਰਬੇਦੀ ਵਿਖੇ ਦਰਜ ਮੁਕੱਦਮਾ ਨੰਬਰ 15 ਤੇ 50 ਅਤੇ ਵਿੱਚ ਦਰਜ ਕੀਤੀਆਂ ਗਈਆਂ  ਅਤੇ ਭਵਿੱਖ ਵਿੱਚ ਥਾਣਾ ਮੋਰਿੰਡਾਂ  ਵਿਖੇ ਦਰਜ ਮਾਮਲੇ ਵਿੱਚ ਗਵਾਹੀਆਂ ਮਾਨਯੋਗ ਜੱਜ ਨੇ ਬੰਦ ਕਰ ਦਿੱਤੀਆ ਹਨ ਅਤੇ ਇਨਾ ਕੇਸਾਂ ਦੀ ਅਗਲੀ ਤਾਰੀਖ ਪੇਸੀ 20 ਅਗਸਤ 2010 ਲਈ ਨਿਸਚਿਤ ਕਰ ਦਿੱਤੀ ।

Joomla Templates and Joomla Extensions by ZooTemplate.Com

Add comment


Security code
Refresh