ਰੋਮ, 19 ਅਗਸਤ (ਵਰਿੰਦਰ ਕੌਰ ਧਾਲੀਵਾਲ) - ਜਿਹੜੇ ਕੈਦ ਘਰਾਂ ਅਤੇ ਪਹਿਚਾਣ ਨੂੰ ਦਰਜ਼ ਕਰਨ ਦੀ ਨੀਤੀ ਦੇ ਖਿਲਾਫ ਹਨ, ਉਹ ਅਸਲ ਵਿਚ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਇਟਲੀ ਦੀਆਂ ਸੜਕਾਂ ’ਤੇ ਸ਼ਰੇਆਮ ਘੁੰਮਦਾ ਦੇਖਣਾ ਚਾਹੁੰਦੇ ਹਨ। ਇਹ ਵਿਚਾਰ ਪਿਛਲੇ ਦਿਨੀਂ ਪੀ ਡੀ ਐਲ ਪਾਰਟੀ ਦੀ ਮੈਂਬਰ ਪਾਰਲੀਮੈਂਟ ਸ੍ਰੀਮਤੀ ਈਸਾਬੇਲਾ ਬੇਰਤੋਲੀਨੀ ਨੇ ਪੇਸ਼ ਕੀਤੇ। ਸ੍ਰੀਮਤੀ ਬੇਰਤੋਲੀਨੀ ਨੇ ਸਪਸ਼ਟ ਕੀਤਾ ਕਿ, ਪੀ ਡੀ ਅਸਲ ਵਿਚ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਹੱਕ ਵਿਚ ਹੈ ਅਤੇ ਕਾਨੂੰਨ ਦੇ ਖਿਲਾਫ ਨੀਤੀਆਂ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਖੱਬੇ ਪੱਖੀ ਪਾਰਟੀਆਂ ਦੇ ਸਾਰੇ ਨੇਤਾ ਇਸ ਗੱਲ ’ਤੇ ਜੋਰ ਦੇ ਰਹੇ ਹਨ ਕਿ ਸਮੂਹ ਵਿਦੇਸ਼ੀਆਂ ਨੂੰ ਇਟਲੀ ਦਾਖਲ ਹੋਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ, ਅਜਿਹੀ ਨੀਤੀ ਬਨਾਉਣ ਨਾਲ ਬਾੱਡਰ ਨੀਤੀ ਖਤਮ ਹੋ ਜਾਵੇਗੀ ਅਤੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਦੇਸ਼ ਵਿਚ ਦਾਖਲ ਹੋ ਜਾਣਗੀਆਂ। ਉਨ੍ਹਾਂ ਸਰਕਾਰ ਵੱਲੋਂ ਅਪਣਾਈ ਜਾ ਰਹੀ ਸਖ਼ਤ ਇਮੀਗ੍ਰੇਸ਼ਨ ਨੀਤੀ ਦੀ ਸਰਾਹਣਾ ਕੀਤੀ ਅਤੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਹੋਰ ਕੈਦਘਰ ਖੋਲ੍ਹੇ ਜਾਣਗੇ।
ਖੱਬੇ ਪੱਖੀ ਸਿਆਸੀ ਪਾਰਟੀਆਂ ਸਾਰਿਆਂ ਲਈ ਬਾੱਰਡਰ ਖੋਲ੍ਹਣ ਦੀਆਂ ਚਾਹਵਾਨ - ਬੇਰਤੋਲੀਨੀ
- Thursday, 19 August 2010 16:34









