Tuesday, Feb 07th

Last update12:23:14 AM GMT

ਇਟਲੀ ਵਿਚ 25% ਨਵ ਜਨਮੇ ਬੱਚੇ ਵਿਦੇਸ਼ੀ

ਰੋਮ, 3 ਸਤੰਬਰ (ਵਰਿੰਦਰ ਕੌਰ ਧਾਲੀਵਾਲ) – ਇਟਲੀ ਵਿਚ ਨਵ ਜਨਮੇ ਤਕਰੀਬਨ 25% ਬੱਚੇ ਵਿਦੇਸ਼ੀ ਮਾਤਾ ਪਿਤਾ ਦੇ ਹਨ ਅਤੇ 30% ਵਿਦੇਸ਼ੀ ਮਾਤਾ ਪਿਤਾ 25 ਤੋਂ 28 ਸਾਲ ਦੇ ਹਨ। ਇਹ ਖੋਜ ਤੋਰੀਨ ਜਨਗਣਨਾ ਦੋਰਾਨ ਕੀਤੀ ਗਈ।
ਇਟਲੀ ਵਿਚ ਵਿਦੇਸ਼ੀਆਂ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਇਥੋਂ ਦੀ ਜਨਸੰਖਿਆ ਵਿਚ ਵਾਧਾ ਨਹੀਂ ਹੋ ਰਿਹਾ। ਤੋਰੀਨ ਵਰਗੇ ਸ਼ਹਿਰ ਵਿਚ 88,394 ਵਿਦੇਸ਼ੀ ਨਿਵਾਸੀ ਹਨ ਅਤੇ ਇਟਾਲੀਅਨ ਜਨਸੰਖਿਆ ਵਿਚ ਸਿਰਫ 7,954 ਦਾ ਵਾਧਾ ਹੋਇਆ ਹੈ।
ਤੋਰੀਨ ਸਿਟੀ ਕੌਂਸਲ ਵੱਲੋਂ ਕਰਵਾਈ ਗਈ ਖੋਜ ਅਨੁਸਾਰ ਸਾਲ 2003 ਤੋਂ ਸਾਲ 2009 ਦੌਰਾਨ ਸ਼ਹਿਰ ਦੀ ਅਬਾਦੀ ਵਿਚ ਕੋਈ ਵਾਧਾ ਨਹੀਂ ਹੋਇਆ। ਖੋਜ ਵਿਚ ਇਹ ਵੀ ਸਾਬਿਤ ਹੋਇਆ ਕਿ ਵਿਦੇਸ਼ੀ ਔਰਤਾਂ ਆਪਣੇ ਦੇਸ਼ ਦੇ ਮੁਕਾਬਲੇ ਇਟਲੀ ਵਿਚ ਬੱਚਿਆਂ ਨੂੰ ਘੱਟ ਜਨਮ ਦੇ ਰਹੀਆਂ ਹਨ। ਵਿਦੇਸ਼ੀ ਔਰਤਾਂ ਦੇ ਬੱਚਿਆਂ ਦੀ ਜਨਮ ਦਰ ਸਾਲ 2004 ਵਿਚ 2,7 ਸੀ। ਸਾਲ 2008 ਵਿਚ 2,1 ਗਿਣੀ ਗਈ। ਇਸ ਅਨੁਸਾਰ ਵਿਦੇਸ਼ੀ ਔਰਤਾਂ ਦੇ ਬੱਚਿਆਂ ਦੀ ਜਨਮ ਦਰ ਵਿਚ 0,6% ਦੀ ਕਮੀ ਆਈ। ਇਟਾਲੀਅਨ ਔਰਤਾਂ ਦੇ ਬੱਚਿਆਂ ਦੀ ਜਨਮ ਦਰ 1,4 ਗਿਣੀ ਗਈ। ਖੋਜ ਵਿਚ ਇਹ ਵੀ ਸਪਸ਼ਟ ਹੋਇਆ ਕਿ 25 ਤੋਂ 29 ਸਾਲ ਦੇ ਜੋੜਿਆਂ ਵਿਚ ਬੱਚੇ ਪੈਦਾ ਕਰਨ ਦੀ ਗਿਣਤੀ ਵਿਚ 19,4% ਦੀ ਕਮੀ ਆਈ, ਜਦਕਿ 30 ਤੋਂ 34 ਸਾਲ ਦੇ ਜੋੜਿਆਂ ਵਿਚ ਇਹ ਕਮੀ 16,1% ਗਿਣੀ ਗਈ। 79 ਸਾਲ ਤੋਂ ਵਧੇਰੀ ਉਮਰ ਦੇ ਵਿਅਕਤੀਆਂ ਵਿਚ 24% ਦਾ ਵਾਧਾ ਹੋਇਆ। 2003 ਵਿਚ ਇਹ ਗਿਣਤੀ 48789 ਸੀ ਅਤੇ 2008 ਵਿਚ ਇਹ ਵਧ ਕੇ 60571 ਹੋ ਗਈ।

Joomla Templates and Joomla Extensions by ZooTemplate.Com

Add comment


Security code
Refresh