ਅੰਬਾਲਾ, 4 ਸਤੰਬਰ (ਭਟੋਆ ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨਭੇਟ ਕਰਨ ਦੇ ਦੋਸੀ ਅਖੌਤੀ ਸਾਧ ਭਨਿਆਰੇ ਵਿਰੁੱਧ ਅੱਜ ਅੰਬਾਲਾ ਦੇ ਚੀਫ ਜੁਡੀਸੀਅਲ ਮੇਜਿਸਟ੍ਰੇਟ ਸ੍ਰੀ ਪ੍ਰਵੀਨ ਕੁਮਾਰ ਗੁਪਤਾ ਦੀ ਅਦਾਲਤ ਵਿੱਚ ਪਿੰਡ ਰਤਨਗੜ ਦੇ ਗੁਰਦੁਆਰਾ ਸਾਹਿਬ ਤੋ ਪਵਨ ਸਰੂਪ ਚੁੱਕ ਕੇ ਅਗਨਭੇਟ ਕਰਨ ਅਤੇ ਇਤਰਾਜਯੋਗ ਕਿਤਾਬ ਲਿਖਵਾਉਣ ਤੇ ਰੱਖਣ ਸਬੰਧੀ ਮੋਰਿੰਡਾਂ ਅਤੇ ਥਾਣਾ ਨੁਰਪੁਰਬੇਦੀ ਵਿਖੇ ਦਰਜ ਅਲੱਗ-ਅਲੱਗ ਮੁਕੱਦਮਿਆਂ ਵਿੱਚ ਅਗਲੇਰੀ ਅਦਾਲਤੀ ਕਾਰਵਾਈ ਹੋਈ ਜਿਸ ਦੌਰਾਨ ਪੰਜਾਬ ਸਰਕਾਰ ਦੇ ਗ੍ਰਹਿ ਤੇ ਇਨਸਾਫ ਮਾਮਲਿਆਂ ਬਾਰੇ ਵਿਭਾਗ ਦੇ ਅਧਿਕਾਰੀਆਂ ਵੱਲੋ ਇਨਾਂ ਕੇਸਾਂ ਨਾਲ ਸਬੰਧਿਤ ਪੂਰਾ ਰਿਕਾਰਡ ਨਾ ਪੇਸ ਕਰਨ ਕਰਕੇ ਮਾਨਯੋਗ ਜੱਜ ਨੇ ਇਨਾ ਕੇਸਾਂ ਦੀ ਅਗਲੀ ਸੁਣਵਾਈ 18 ਸਤੰਬਰ 2010 ਲਈ ਨਿਸਚਿਤ ਕਰਦਿਆਂ ਸਬੰਧਿਤ ਅਧਿਕਾਰੀਆਂ ਨੂੰ ਮੁਕੰਮਲ ਰਿਕਾਰਡ ਪੇਸ ਕਰਨ ਦਾ ਆਖਰੀ ਮੌਕਾ ਦਿੱਤਾ ਰੁਖ਼
ਅੱਜ ਦੀ ਅਦਾਲਤੀ ਕਾਰਵਾਈ ਦੌਰਾਂਨ ਭਾਂਵੇ ਉਕਤ ਸਾਧ ਅਦਾਲਤੀ ਕਾਰਵਾਈ ਤੋ ਛੋਟ ਮਿਲੀ ਹੋਣ ਕਾਰਨ ਖੁਦ ਅਦਾਲਤ ਵਿੱਚ ਪੇਸ ਨਹੀ ਹੋਇਆ ,ਪ੍ਰੰਤੂ ਉਸਦੇ ਚੇਲੇ ਸੈਕੜਿਆਂ ਦੀ ਤਾਦਾਦ ਵਿੱਚ ਉੱਥੇ ਪਹੁੰਚੇ ਹੋਏ ਸਨ ਜਦਕਿ ਸਿੱਖ ਪੰਥ ਵੱਲ ਵਰਲਡ ਸਿੱਖ ਮਿਸਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ, ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਅਤੇ ਸ੍ਰੋਮਣੀ ਕਮੇਟੀ ਵੱਲੋ ਭਾਈ ਉਤਮਵੀਰ ਸਿੰਘ, ਭਾਈ ਗੁਰਪ੍ਰੀਤ ਸਿੰਘ,ਭਾਈ ਬਲਕਾਰ ਸਿੰਘ,ਭਾਈ ਕੇਵਲ ਸਿੰਘ ਤੇ ਰਾਮਪਾਲ ਸਿੰਘ ਅਤੇ ਕੇਸਾਂ ਦੇ ਪੈਰਵੀ ਅਧਿਕਾਰੀ ਏਐਸਆਈ ਬਲਦੇਵ ਸਿੰਘ ਤੇ ਏਐਸਆਈ ਸੁਖਦੇਵ ਸਿੰਘ ਆਦਿ ਵੀ ਅਦਾਲਤ ਵਿੱਚ ਮੌਜੂਦ ਸਨਖ਼ ਅੱਜ ਦੀ ਅਤਾਲਤੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸਰਕਾਰੀ ਵਕੀਲਾਂ ਸ੍ਰੀ ਜਗਮਾਲ ਸਿੰਘ ਤੇ ਨਰਵਿੰਦਰ ਸਿੰਘ ਭੱਟੀ ਅਤੇ ਖਾਲਸਾ ਪੰਥ ਵੱਲੋ ਐਡਵੋਕੇਟ ਗੁਰਸੇਰ ਸਿੰਘ ਸੂਲਰ ਨੇ ਦੱਸਿਆ ਕਿ ਅੱਜ ਉਕਤ ਸਾਂਧ ਅਤੇ ੳਸਦੇ ਦਰਜਨਾਂ ਚੇਲਿਆਂ ਵਿਰੁੱਧ ਮੋਰਿੰਡਾਂ ਥਾਣੇ ਵਿੱਚ ਦਰਜ ਮੁਕੱਦਮਾਂ ਨੰਬਰ 161/49 ਅਤੇ ਥਾਣਾ ਨੂਰਪੁਰਬੇਦੀ ਵਿਖੇ ਦਰਜ ਮੁਕੱਦਮਾ ਨੰਬਰ 15 ਤੇ 50 ਵਿੱਚ ਹੋਈ ਅਦਾਲਤੀ ਕਾਰਵਾਈ ਦੌਰਾਂਨ ਪੰਜਾਬ ਦੇ ਗ੍ਰਿਹ ਤੇ ਜਸਟਿਸ ਮਾਮਲਿਆਂ ਬਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਇਨਾਂ ਕੇਸਾਂ ਦਾ ਚਲਾਣ ਪੇਸ ਕਰਨ ਤੋ ਪਹਿਲਾਂ ਲਈ ਪ੍ਰਵਾਨਗੀ ਅਤੇ ਇਸ ਸਾਧ ਦੁਆਰਾ ਲਿਖਵਾਈ ਕਿਤਾਬ ਉੱਪਰ ਰਾਜ ਸਰਕਾਰ ਵੱਲੋ ਮਿਤੀ 27/9/2001 ਅਤੇ ਮੁੜ 15/12/2008 ਨੂੰ ਇੱਕ ਨੋਟੀਫੀਕੇਸਨ ਜਾਰੀ ਕਰਕੇ ਪਾਬੰਦੀ ਲਗਵਾਉਣ ਸਬੰਧੀ ਅਸਲ ਰਿਕਾਰਡ ਅਦਾਲਤ ਵਿਖੇ ਪੇਸ ਕਰਨ ਲਈ ਤਲਬ ਕੀਤਾ ਗਿਆ ਸੀ ਅਤੇ ਵਿਭਾਂਗ ਦੀ ਸੀਨੀਅਰ ਸਹਾਇਕ ਸ੍ਰੀਮਤੀ ਹੇਮਾ ਨੇ ਇਹ ਰਿਕਾਰਡ ਅਦਾਲਤ ਵਿੱਚ ਪੇਸ ਕਰਦਿਆਂ ਦੱਸਿਆ ਕਿ ਇਨਾ ਕੇਸਾਂ ਨਾਲ ਸਬੰਧਿਤ ਕੁੱਝ ਦਸਤਾਵੇਜ ਰਾਜ ਸਰਕਾਰ ਵੱਲੋ ਉਕਤ ਸਾਧ ਦੀ ਕਿਤਾਬ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੇ ਕੇਸ ਸਬੰਧੀ ਅਗਲੇਰੀ ਕਾਰਵਾਈ ਕਰਨ ਹਿੱਤ ਵਿੱਭਾਗ ਦੇ ਸਕੱਤਰ ਕੋਲ ਰੁਖ਼ਜਿਸਨੂੰ ਕਿ ਉਹ ਅੱਜ ਅਦਾਲਤ ਵਿੱਚ ਪੇਸ ਕਰਨ ਹਿੱਤ ਸਬੰਧਿਤ ਅਧਿਕਾਰੀ ਕੋਲੋ ਪ੍ਰਾਪਤ ਨਹੀ ਕਰ ਸਕੀ ਅਤੇ ਅਗਲੀ ਤਾਰੀਖ ਪੇਸੀ ਤੇ ਉਹ ਸਾਰਾ ਅਸਲ ਰਿਕਾਰਡ ਅਦਾਲਤ ਵਿੱਚ ਪੇਸ ਕਰ ਦੇਵੇਗੀਖ਼ ਵਕੀਲਾਂ ਅਨੁਸਾਰ ਇਸ ਮਾਮਲੇ ਨੂੰ ਲੈਕੇ ਭਨਿਆਰੇ ਦੇ ਵਕੀਲਾਂ ਨੇ ਕਾਫੀ ਰੌਲਾਰੱਪਾ ਪਾਇਆ ਜਿਸਨੂੰ ਵੇਖਦਿਆਂ ਮਾਨਯੋਗ ਜੱਜ ਨੇ ਅਦਾਲਤ ਵਿੱਚ ਆਏ ਸਰਕਾਰੀ ਅਧਿਕਾਰੀਆਂ ਨੂੰ ਸਪਸਟ ਹਦਾਇਤ ਕੀਤੀ ਕਿ 18 ਸਤੰਬਰ 2010 ਨੂੰ ਇਨਾਂ ਕੇਸਾਂ ਨਾਲ ਸਬੰਧਿਤ ਅਸਲ ਰਿਕਾਰਡ ਮੁਕੰਮਲ ਰੂਪ ਵਿੱਚ ਅਦਾਲਤ ਵਿੱਚ ਪੇਸ ਕੀਤਾ ਜਾਵੇ ਅਤੇ ਇਨਾਂ ਕੇਸਾਂ ਵਿੱਚ ਇਹ ਰਿਕਾਰਡ ਪੇਸ ਕਰਨ ਦਾ ਉਨਾਂ ਨੇ ਪੰਜਾਬ ਸਰਕਾਰ ਨੂੰ ਆਖਰੀ ਮੌਕਾ ਦਿੱਤਾ, ਅਤੇ ਅਦਾਲਤ ਵਿੱਚ ਹਾਜਰ ਅਧਿਕਾਰੀ ਤੋ ਇਸ ਬਾਬਤ ਬਕਾਇਦਾ ਲਿਖਤੀ ਰੂਪ ਵਿੱਚ ਲਿਆਖ਼
ਸਾਧ ਅਦਾਲਤ ਵਿੱਚ ਪੇਸ ਨਹੀ ਹੋਇਆ
- Saturday, 04 September 2010 10:56









