ਫੈਸ਼ਨ ਸ਼ੋਅ 'ਚ ਮਾਂ ਲਕਸ਼ਮੀ ਦੀ ਸਵੀਮਿੰਗ ਸੂਟ 'ਤੇ ਤਸਵੀਰ ਛਪਣ 'ਤੇ ਨਾਰਵੇ ਦੀਆਂ ਹਿੰਦੂ ਸਭਾਵਾਂ ਵੱਲੋਂ ਨਿਖੇਧੀ - Punjab Express

ਭਾਈਚਾਰਾ ਖ਼ਬਰਾਂ

ਓਸਲੋ (ਨਾਰਵੇ) 14 ਮਈ (ਰੁਪਿੰਦਰ ਢਿੱਲੋਂ ਮੋਗਾ) - ਹਰਵਿੰਦਰ ਪ੍ਰਾਸ਼ਰ ਨਾਰਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਰਵੇ ਦੀਆਂ ਹਿੰਦੂ ਸਭਾਵਾਂ ਦੇ ਆਗੂ ਮੰਗਤ ਰਾਮ, ਗੋਪਾਲ ਸ਼ਰਮਾ, ਅਵਿਨਾਸ਼ ਗੁਪਤਾ, ਹਰਵਿੰਦਰ ਸ਼ਰਮਾ, ਵਿਸ਼ਵ ਹਿੰਦੂ ਪ੍ਰੀਸ਼ਦ, ਮੰਦਰ ਕਮੇਟੀ ਸ਼ਲੇਮਸਤਾਦ, ਮੰਦਰ ਕਮੇਟੀ ਦਰਾਮਨ, ਸਮੂਹ ਭਗਤ ਜਨ, ਮੈਂਬਰਾਂ ਆਦਿ ਵੱਲੋਂ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਕਰਵਾਏ ਗਏ ਇੱਕ ਫੈਸ਼ਨ ਸ਼ੋਅ ਦੌਰਾਨ ਫੈਸ਼ਨ ਕੰਪਨੀ ਲੀਸਾ ਬਲੂ ਵੱਲੋਂ ਸਵੀਮਿੰਗ ਡਰੈਸ 'ਤੇ ਮਾਂ ਲਕਸ਼ਮੀ ਦੀ ਤਸਵੀਰ ਛਾਪ ਕੇ ਕੁੱਲ ਦੁਨੀਆਂ ਦੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਨਾਰਵੇ ਦੀਆਂ ਹਿੰਦੂ ਸਭਾਵਾਂ ਇਸ ਦੀ ਸਖਤ ਨਿਖੇਧੀ ਕਰਦੀਆਂ ਹਨ। ਚਾਹੇ ਕੰਪਨੀ ਨੇ ਮੁਆਫੀ ਮੰਗ ਲਈ ਹੈ ਪਰ ਅਸੀਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸਮਝਣ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਭਾਰਤ ਸਰਕਾਰ ਦੇ ਸਹਿਯੋਗ ਜ਼ਰੀਏ ਅਜਿਹਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਅੱਗੇ ਤੋਂ ਅਜਿਹੀ ਘਿਨਾਉਣੀਆਂ ਹਰਕਤਾਂ ਕਰਨ ਵਾਲੀਆਂ ਫੈਸ਼ਨ ਕੰਪਨੀਆਂ ਨੂੰ ਇੰਟਰਨੈਸ਼ਨਲ ਟ੍ਰਿਬਿਊਨਲ ਦੇ ਕਟਹਿਰੇ 'ਚ ਖੜਾ ਕਰ ਸਖਤ ਕਾਰਵਾਈ ਕੀਤੀ ਜਾਵੇ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆ ਹਨ ਅਤੇ ਗਲਤੀ ਕਰ ਮੁਆਫੀ ਮੰਗ ਲੈਣ ਨਾਲ ਹਿੰਦੂਆਂ ਦੇ ਜਖਮਾਂ 'ਤੇ ਮਰਹਮ ਨਹੀਂ ਲੱਗਦੀ।