ਪਰਿਵਾਰਕ ਭੱਤੇ ਲਈ ਇੰਪਸ ਵੱਲੋਂ ਨਵੀਂ ਆਮਦਨ ਦਰ ਲਾਗੂ ਕੀਤੀ ਗਈ ਹੈ।
ਇਟਾਲੀਅਨ ਨੈਸ਼ਨਲ ਸੋਸ਼ਲ ਸਕਿਉਰਿਟੀ ਇੰਸਟੀਟਿਊਟ ਵੱਲੋਂ ਇਹ ਦਰ 1 ਜੁਲਾਈ 2010 ਤੋਂ ਲਾਗੂ ਕੀਤੀ ਗਈ। ਪਰਿਵਾਰਕ ਭੱਤੇ ਦੀ ਇਹ ਨੀਤੀ 30 ਜੂਨ 2011 ਤੱਕ ਲਾਗੂ ਰਹੇਗੀ।
ਪਰਿਵਾਰਕ ਭੱਤਾ ਸਹਾਇਕ ਅਤੇ ਆਮ ਕਰਮਚਾਰੀਆਂ ਨੂੰ ਸ਼ਰਤਾਂ ਅਧੀਨ ਪ੍ਰਦਾਨ ਕਰਵਾਇਆ ਜਾਵੇਗਾ। ਇਹ ਭੱਤਾ ਇਟਾਲੀਅਨ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਆਮਦਨ ਦਰ ਦੇ ਅਧਾਰ ’ਤੇ ਪ੍ਰਦਾਨ ਕਰਵਾਇਆ ਜਾਵੇਗਾ। ਭੱਤੇ ਦੀ ਦਰ ਪਰਿਵਾਰਕ ਮੈਂਬਰਾਂ ਦੀ ਗਿਣਤੀ ਦੇ ਅਧਾਰ ’ਤੇ ਕੀਤੀ ਜਾਵੇਗੀ।
ਇਸ ਸਬੰਧੀ ਦਰਖਾਸਤ ਕਰਮਚਾਰੀ ਅਪਣੇ ਮਾਲਕ ਨੂੰ ਦੇਵੇ। ਮਾਲਕ ਵੱਲੋਂ ਤਨਖਾਹ ਦੇ ਨਾਲ ਭੱਤਾ ਵੀ ਪ੍ਰਦਾਨ ਕਰਵਾਇਆ ਜਾਵੇਗਾ ਅਤੇ ਇਸ ਦੀ ਵਾਪਸੀ ਮਾਲਕ ਨੂੰ ਇੰਪਸ ਵੱਲੋਂ ਕੀਤੀ ਜਾਵੇਗੀ।
ਘਰੇਲੂ ਕਰਮਚਾਰੀਆਂ ਅਤੇ ਮੌਸਮੀ ਕੰਮਾਂ ਦੇ ਕਰਮਚਾਰੀਆਂ ਨੂੰ ਇਸ ਸਬੰਧੀ ਦਰਖਾਸਤ ਇੰਪਸ ਨੂੰ ਸਿੱਧੇ ਤੌਰ ’ਤੇ ਜਮਾਂ ਕਰਵਾਉਣੀ ਪਵੇਗੀ ਅਤੇ ਇਹ ਭੱਤਾ ਇੰਪਸ ਵੱਲੋਂ ਇਨ੍ਹਾਂ ਨੂੰ ਜਾਰੀ ਕੀਤਾ ਜਾਵੇਗਾ।
ਪਰਿਵਾਰਕ ਭੱਤੇ ਲਈ ਨਵੀਂ ਆਮਦਨ ਦਰ ਲਾਗੂ
- Friday, 09 July 2010 11:49









