ਸਲੇਰਨੋ, 10 ਜੁਲਾਈ (ਵਰਿੰਦਰ ਕੌਰ ਧਾਲੀਵਾਲ) - ਸਲੇਰਨੋ ਦੇ 4550 ਬਿਨਾਂ ਪੇਪਰਾਂ ਦੇ ਘਰੇਲੂ ਕਰਮਚਾਰੀਆਂ ਵੱਲੋਂ ਪੱਕੇ ਹੋਣ ਲਈ ਰੈਗੁਲੇਸ਼ਨ ਤਹਿਤ ਦਰਖਾਸਤ ਦਿੱਤੀ ਗਈ ਸੀ, ਜਿਸ ਵਿਚੋਂ 3300 ਨੂੰ ਪੱਕੇ ਕੀਤਾ ਜਾ ਚੁੱਕਾ ਹੈ।
ਸਲੇਰਨੋ ਪ੍ਰੈਫੇਤੁਰਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ਤਕਰੀਬਨ ਸਾਰੀਆਂ ਦਰਖਾਸਤਾਂ ਨ੍ਹੇਪਰੇ ਚਾੜ੍ਹ ਦਿੱਤੀਆਂ ਗਈਆਂ ਹਨ।
ਦਸਤਾਵੇਜ਼ਾਂ ਦੀ ਕਮੀ ਅਤੇ ਸ਼ਰਤਾਂ ਪੂਰੀਆਂ ਨਾ ਹੋਣ ਦੇ ਕਾਰਨ ਤਕਰੀਬਨ 265 ਦਰਖਾਸਤਾਂ ਨਾਮਨਜੂਰ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਬਾਕੀ ਦਰਖਾਸਤਾਂ ਦੇ ਮਾਲਕਾਂ ਨੂੰ ਢੁੱਕਵੇਂ ਦਸਤਾਵੇਜ਼ ਜਮਾਂ ਕਰਵਾਉਣ ਲਈ ਜਾਣਕਾਰੀ ਭੇਜੀ ਜਾ ਚੁੱਕੀ ਹੈ ਅਤੇ ਜੇ ਉਹ ਵੀ ਦਸਤਾਵੇਜ਼ ਦਰਸਾਉਣ ਵਿਚ ਨਾ ਕਾਮਯਾਬ ਹੁੰਦੇ ਹਨ ਤਾਂ ਇਨ੍ਹਾਂ ਦੀਆਂ ਦਰਖਾਸਤਾਂ ਵੀ ਬਰਖਾਸਤ ਕਰ ਦਿੱਤੀਆਂ ਜਾਣਗੀਆਂ।
ਸਲੇਰਨੋ ’ਚ 3300 ਘਰੇਲੂ ਕਰਮਚਾਰੀ ਪੱਕੇ ਹੋਏ
- Saturday, 10 July 2010 13:59









