ਰੋਮ, 12 ਜੁਲਾਈ (ਵਰਿੰਦਰ ਕੌਰ ਧਾਲੀਵਾਲ) - ਇਟਲੀ ਗੈਰਕਾਨੂੰਨੀ ਵਿਦੇਸ਼ੀਆਂ ਖਿਲਾਫ ਲੜ੍ਹਨ ਵਿਚ ਕਾਮਯਾਬ ਰਹੀ ਹੈ। ਇਹ ਵਿਚਾਰ ਪੀ ਡੀ ਐਲ ਦੀ ਸੰਸਦ ਮੈਂਬਰ ਈਸਾਬੈਲਾ ਬੇਰਤੋਲੀਨੀ ਨੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗੈਰਕਾਨੂੰਨੀ ਇਮੀਗ੍ਰੇਸ਼ਨ ਖਿਲਾਫ ਲਾਗੂ ਕੀਤੀ ਗਈ ਨੀਤੀ ਕਾਰਗਰ ਸਾਬਿਤ ਹੋਈ। ਜਿਸ ਨਾਲ ਇਟਲੀ ਵਿਚ ਗੈਰਕਾਨੂੰਨੀ ਵਿਦੇਸ਼ੀਆਂ ਵਿਚ ਭਾਰੀ ਕਮੀ ਆਈ ਹੈ।
ਉਨ੍ਹਾਂ ਇਟਲੀ ਅਤੇ ਲਿਬੀਆ ਵਿਚਕਾਰ ਹੋਏ ਸਮਝੌਤੇ ਨੂੰ ਕਾਰਗਾਰ ਦੱਸਿਆ ਅਤੇ ਪਾਣੀਆਂ ਰਾਹੀਂ ਹੁੰਦੀ ਅੰਤਰਰਾਸ਼ਟਰੀ ਘੁੱਸਪੈਠ ਅਤੇ ਮਾਨਵ ਤਸਕਰੀ ਨੂੰ ਨਕੇਲ ਪਾਉਣ ਲਈ ਇਹ ਸਮਝੌਤਾ ਇਕ ਇਤਿਹਾਸਕ ਸਮਝੌਤਾ ਸਾਬਿਤ ਹੋਇਆ।
ਬੇਰਤੋਲੀਨੀ ਨੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ, ਇਟਲੀ ਹੁਣ ਯੂਰਪ ਦਾ ਮਾੱਡਲ ਦੇਸ਼ ਬਣ ਗਿਆ ਹੈ। ਦੇਸ਼ ਨੂੰ ਇਹ ਮਾਣ ਪਹਿਲਾਂ ਕਦੇ ਨਹੀਂ ਸੀ ਮਿਲਿਆ।
ਬੇਰਤੋਲੀਨੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਸ੍ਰੀ ਸਿਲਵੀਓ ਬਰਲੁਸਕੋਨੀ ਵੱਲੋਂ ਮਾਲਟਾ ਦੇ ਪ੍ਰਧਾਨ ਮੰਤਰੀ ਲਾਰੇਂਸ ਗੋਨਜ਼ ਨੂੰ ਯੂਰਪ ਅੰਦਰ ਹੋਣ ਵਾਲੀ ਮਾਨਵ ਤਸਕਰੀ ਨੂੰ ਰੋਕਣ ਲਈ ਸਹਿਯੋਗ ਦੇਣ ਦੀ ਅਪੀਲ ਸਾਂਝੇ ਤੌਰ ’ਤੇ ਕੀਤੀ ਗਈ ਸੀ।
ਯੂਰਪ ਵਿਚ ਇਟਲੀ ਗੈਰਕਾਨੂੰਨੀ ਇਮੀਗ੍ਰੇਸ਼ਨ ਤੋਂ ਪ੍ਰਭਾਵਿਤ ਮੁੱਖ ਦੇਸ਼ ਸੀ, ਜਿਸ ਨੂੰ ਵੱਡੇ ਪੱਧਰ ’ਤੇ ਰੋਕ ਲਿਆ ਗਿਆ ਹੈ।
ਇਟਲੀ ਗੈਰ ਕਨੂੰਨੀ ਇਮੀਗ੍ਰੇਸ਼ਨ ਖਿਲਾਫ ਲੜ੍ਹਨ ਵਿਚ ਸਫਲ – ਬੇਰਤੋਲੀਨੀ
- Monday, 12 July 2010 12:35









