Tuesday, Feb 07th

Last update12:23:14 AM GMT

ਇਟਲੀ ਵਿਚ ਰਹਿਣ ਲਈ ਚਾਹੀਦੇ ਹਨ 5349,89 ਯੂਰੋ

ਨਿਵਾਸ ਆਗਿਆ ਜਾਂ ਪਰਿਵਾਰ ਨੂੰ ਇਕੱਠਾ ਕਰਨ ਲਈ ਢੁੱਕਵੀਂ ਆਮਦਨ ਜਰੂਰੀ


ਰੋਮ, 14 ਜੁਲਾਈ (ਵਰਿੰਦਰ ਕੌਰ ਧਾਲੀਵਾਲ) -  ਆਮਦਨ ਵਿਚ ਵਾਧਾ ਕੀਤਾ ਗਿਆ ਹੈ। ਇਹ ਵਾਧਾ ਪ੍ਰਤੀ ਮਹੀਨ 411,53 ਯੂਰੋ ਅਤੇ 13 ਮਹੀਨਿਆਂ ਲਈ 5349,89 ਯੂਰੋ ਤੈਅ ਕੀਤਾ ਗਿਆ ਹੈ। ਇਟਲੀ ਵਿਚ ਰਹਿਣ ਵਾਲੇ ਸਮੂਹ ਵਿਦੇਸ਼ੀਆਂ ਨੂੰ ਇਸੇ ਆਮਦਨ ਤਹਿਤ ਵਿਚਾਰਿਆ ਜਾਵੇਗਾ।
ਇੰਪਸ ਵੱਲੋਂ ਇਸ ਵਾਧੇ ਤੋਂ ਹੋਣ ਵਾਲੀ ਆਮਦਨ ਬਜੁਰਗਾਂ ਦੀ ਪੈਨਸ਼ਨ ਵਿਚ ਜੋੜੀ ਜਾਵੇਗੀ। ਇਹ ਇਟਾਲੀਅਨ ਨਾਗਰਿਕਾਂ ਲਈ ਅਤੇ ਸਮਾਜ ਲਈ ਵਰਤੀ ਜਾਣ ਵਾਲੀ ਆਮਦਨ ਹੈ ਜਿਹੜੀ ਉਨ੍ਹਾਂ ਨਾਗਰਿਕਾਂ ਨੂੰ ਪ੍ਰਾਪਤ ਕਰਵਾਈ ਜਾਵੇਗੀ ਜਿਨ੍ਹਾਂ ਦੀ ਉਮਰ 65 ਸਾਲ ਦੀ ਹੋ ਗਈ ਹੈ ਅਤੇ ਪਿਛਲੇ 10 ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਹਨ। ਇਸ ਲਾਭ ਨੂੰ ਪ੍ਰਾਪਤ ਕਰਨ ਲਈ ਸਲਾਨਾ ਆਮਦਨ ਨਿਸ਼ਚਤ ਦਰ ਤੋਂ ਘੱਟ ਹੋਣੀ ਚਾਹੀਦੀ ਹੈ। ਗੈਰਯੂਰਪੀ ਵਿਦੇਸ਼ੀਆਂ ਨੂੰ ਇਹ ਅਧਿਕਾਰ ਪ੍ਰਾਪਤ ਹੋ ਸਕਦਾ ਹੈ ਜੇ ਉਨ੍ਹਾਂ ਕੋਲ ਲੰਬੇ ਸਮੇਂ ਦੀ ਨਿਵਾਸ ਆਗਿਆ ਹੋਵੇ। ਬਹੁਤ ਸਾਰੇ ਵਿਦੇਸ਼ੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਨਿਸ਼ਚਤ ਕੀਤੀ ਗਈ ਰਕਮ ਵਿਦੇਸ਼ੀਆਂ ਦੇ ਇਟਲੀ ਵਿਚ ਰਹਿਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਟਲੀ ਵਿਚ ਸੱਦਣ ਲਈ ਸਹਾਇਕ ਹੋਵੇਗੀ। ਨਿਵਾਸ ਆਗਿਆ ਨੂੰ ਨਵਿਆਉਣ ਲਈ ਨਿਸ਼ਚਤ ਕੀਤੀ ਗਈ ਸਲਾਨਾ ਆਮਦਨ ਹੋਣੀ ਲਾਜ਼ਮੀ ਹੈ। ਪ੍ਰਤੀ ਪਰਿਵਾਰਕ ਮੈਂਬਰ ਦੇ ਹਿਸਾਬ ਨਾਲ ਇਹ ਰਕਮ ਗੁਣਾ ਹੁੰਦੀ ਰਹੇਗੀ।

Joomla Templates and Joomla Extensions by ZooTemplate.Com

Add comment


Security code
Refresh