Tuesday, Feb 07th

Last update12:23:14 AM GMT

ਸਿੱਖਿਆ ਸਬੰਧੀ ਨਿਵਾਸ ਆਗਿਆ ਕੰਮ ’ਚ ਬਦਲੀ ਜਾ ਸਕਦੀ ਹੈ

ਰੋਮ, 4 ਅਗਸਤ (ਵਰਿੰਦਰ ਕੌਰ ਧਾਲੀਵਾਲ) - ‘ਕੌਂਤਰਾਤੋ ਆ ਪ੍ਰੋਜੈਤੋ’ ਧਾਰਕ ਆਪਣੀ ਸਿੱਖਿਆ ਸਬੰਧੀ ਨਿਵਾਸ ਆਗਿਆ ਕੰਮ ਦੀ ਨਿਵਾਸ ਆਗਿਆ ਵਿਚ ਬਦਲ ਸਕਦੇ ਹਨ। ਇਟਲੀ ਵਿਚ ਕਾਨੂੰਨੀ ਤੌਰ ’ਤੇ ਰਹਿਣ ਵਾਲੇ ਗੈਰਯੂਰਪੀ, ਜਿਨ੍ਹਾਂ ਕੋਲ ਸਿੱਖਿਆ ਨਾਲ ਸਬੰਧਿਤ ਨਿਵਾਸ ਆਗਿਆ ਹੋਵੇ ਜਾਂ ਕਿਸੇ ਖਾਸ ਤਜੁਰਬੇ ਤਹਿਤ ਸਵੈਰੁਜਗਾਰ ਕਰਦੇ ਹੋਣ ਅਤੇ ਜੇ ਉਨ੍ਹਾਂ ਕੋਲ ਕਿਸੇ ਪ੍ਰਾੱਜੈਕਟ ਨੂੰ ਪੂਰਾ ਕਰਨ ਲਈ ਕੰਟਰੈਕਟ ਹਾਸਲ ਕੀਤਾ ਹੋਵੇ ਤਾਂ ਉਹ ਮਨਿਸਟਰੀ ਆੱਫ ਲੇਬਰ ਅਤੇ ਇਮੀਗ੍ਰੇਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਦੀ ਨਿਵਾਸ ਆਗਿਆ ਪ੍ਰਾਪਤ ਕਰ ਸਕਦੇ ਹਨ। ਲੇਬਰ ਮੰਤਰਾਲੇ ਕੋਲ ਇਸ ਸਬੰਧੀ ਬਹੁਤ ਸਾਰੀਆਂ ਦਰਖਾਸਤਾਂ ਗਈਆਂ। ਜਿਸ ਉਪਰੰਤ ਮੰਤਰਾਲੇ ਵੱਲੋਂ ਇਤਿਹਾਸਕ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ‘ਕੌਂਤਰਾਤੋ ਆ ਪ੍ਰੋਜੈਤੋ’ ਹੋਵੇ, ਉਹ ਆਪਣੀ ਸਿੱਖਿਆ ਸਬੰਧੀ ਨਿਵਾਸ ਆਗਿਆ ਨੂੰ ਸਵੈਰੁਜਗਾਰ ਦੀ ਨਿਵਾਸ ਆਗਿਆ ਵਿਚ ਤਬਦੀਲ ਕਰਵਾ ਸਕਦੇ ਹਨ।

Joomla Templates and Joomla Extensions by ZooTemplate.Com

Add comment


Security code
Refresh