Tuesday, Feb 07th

Last update12:23:14 AM GMT

ਨਾਗਰਿਕਤਾ ਪ੍ਰਾਪਤ ਕਰਨ ਸਬੰਧੀ ਦਰਖ਼ਾਸਤ ਲਈ ਨਵੀਂ ਵੀਜ਼ਾ ਫੀਸ ਲਾਗੂ

1 ਸਤੰਬਰ ਤੋਂ 100 ਪੌਂਡ ਫੀਸ ਲਾਗੂ

ਲੰਡਨ, 10 ਅਗਸਤ (ਵਰਿੰਦਰ ਕੌਰ ਧਾਲੀਵਾਲ) - 1 ਸਤੰਬਰ 2010 ਤੋਂ ਬ੍ਰਿਟਿਸ਼ ਨਾਗਰਿਕਤਾ ਦੀ ਦਰਖਾਸਤ ਨਾਲ 100 ਪੌਂਡ ਦੀ ਫੀਸ ਲਾਜ਼ਮੀ ਕੀਤੀ ਗਈ ਹੈ। ਇਹ ਘੋਸ਼ਣਾ ਯੂ ਕੇ ਬਾਡਰ ਏਜੰਸੀ ਵੱਲੋਂ ਕੀਤੀ ਗਈ।
ਰੈਗੂਲੇਸ਼ਨ 33 ਇਮੀਗ੍ਰੇਸ਼ਨ ਅਤੇ ਰਾਸ਼ਟਰੀ (ਰੈਵੀਨੀਓ ਵਿਭਾਗ) ਰੈਗੂਲੇਸ਼ਨ 2010, 6 ਅਪ੍ਰੈਲ 2010 ਤੋਂ ਲਾਗੂ ਹੁੰਦਾ ਹੈ। ਇਸ ਅਧੀਨ ਰਾਜ ਸਰਕਾਰ ਨੂੰ 100 ਪੌਂਡ ਦਾ ਖਰਚ ਹਰ ਨਾਗਰਿਕਤਾ ਦੀ ਦਰਖਾਸਤ ਨਾਲ ਪ੍ਰਾਪਤ ਕਰਨ ਦਾ ਅਧਿਕਾਰ ਮਿਲਦਾ ਹੈ। ਇਹ ਉਨ੍ਹਾਂ ਲਈ ਹੈ ਜਿਹੜੀਆਂ ਦਰਖਾਸਤਾਂ ਪਹਿਲਾਂ ਨਾਮਨਜੂਰ ਹੋ ਚੁੱਕੀਆਂ ਹਨ।
1 ਸਤੰਬਰ 2010 ਤੋਂ ਮੁੜ ਵਿਚਾਰ ਕੀਤੀਆਂ ਜਾਣ ਵਾਲੀਆਂ ਦਰਖਾਸਤਾਂ ਨਾਲ 100 ਪੌਂਡ ਦੀ ਫੀਸ ਨੱਥੀ ਕਰਨੀ ਲਾਜ਼ਮੀ ਹੈ ਨਹੀਂ ਤਾਂ ਦਰਖਾਸਤ ਨੂੰ ਅਧੂਰੀ ਕਰਾਰ ਦੇ ਕੇ ਵਾਪਸ ਕਰ ਦਿੱਤਾ ਜਾਵੇਗਾ।
ਜੇ ਦਰਖਾਸਤ ’ਤੇ ਆਖਿਰੀ ਫੈਸਲਾ ਲੈਣਾ ਬਾਕੀ ਹੈ ਤਾਂ 100 ਪੌਂਡ ਫੀਸ ਵਿਭਾਗੀ ਖਰਚੇ ਪੂਰੇ ਕਰਦੀ ਹੈ।

Joomla Templates and Joomla Extensions by ZooTemplate.Com

Add comment


Security code
Refresh