Tuesday, Feb 07th

Last update12:23:14 AM GMT

ਸੈਲਾਨੀਆਂ ਦਾ ਸਵਾਗਤ ਪਰ ਪ੍ਰਵਾਸੀ ਦੂਰ ਰਹਿਣ - ਯੂ ਕੇ ਦਾ ਨਵਾਂ ਮੰਤਰ

ਸੈਲਾਨੀ ਵੀਜ਼ਾ ਸੌਖਾ ਪ੍ਰਦਾਨ ਕਰਵਾਇਆ ਜਾ ਸਕੇ - ਕੇਮਰੋਨ

ਲੰਡਨ, 19 ਅਗਸਤ (ਵਰਿੰਦਰ ਕੌਰ ਧਾਲੀਵਾਲ) - ਡੇਵਿਡ ਕੇਮਰੋਨ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਵਿਦੇਸ਼ੀਆਂ ਲਈ ਸੈਲਾਨੀ ਵੀਜ਼ਾ ਅਸਾਨੀ ਨਾਲ ਪ੍ਰਦਾਨ ਕਰਵਾਇਆ ਜਾਵੇ, ਜਿਸ ਨਾਲ ਉਹ ਬ੍ਰਿਟੇਨ ਸੈਰ ਸਪਾਟੇ ਲਈ ਆ ਸਕਣ। ਜਿਕਰਯੋਹ ਹੈ ਕਿ ਕੈਮਰੋਨ ਨੇ ਆਪਣੇ ਇਕ ਬਿਆਨ ਵਿਚ ਵਿਦੇਸ਼ੀਆਂ ਨੂੰ ਵੀਜ਼ਾ ਪ੍ਰਦਾਨ ਕਰਵਾਉਣ ਵਾਲੀ ਨੀਤੀ ਨੂੰ ਹੋਰ ਸਖ਼ਤ ਕਰਨ ਦਾ ਸੁਝਾਅ ਦਿੱਤਾ ਸੀ ਪਰ ਹੁਣ ਉਹ ਇਸ ਨੀਤੀ ਨੂੰ ਸੌਖਾ ਕਰਨ ਦੀ ਗੱਲ ਕਹਿ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਰਕਾਰ ਕੰਮ ਸਬੰਧੀ ਵੀਜ਼ਾ ਜਾਰੀ ਕਰਨ ’ਤੇ ਸਖ਼ਤ ਨੀਤੀ ਅਪਣਾਵੇ, ਜਿਸ ਨਾਲ ਲੋੜ ਤੋਂ ਵੱਧ ਵੀਜ਼ੇ ਨਾ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਸੈਲਾਨੀਆਂ ਨੂੰ ਵੀਜ਼ਾ ਪ੍ਰਦਾਨ ਕਰਵਾਉਣ ਦੀ ਨੀਤੀ ਨੂੰ ਸੌਖਾ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਸੈਲਾਨੀ ਵੀਜ਼ੇ ਜਾਰੀ ਕੀਤੇ ਜਾਣ। ਜਿਸ ਨਾਲ ਵਿਦੇਸ਼ੀਆਂ ਦੀ ਵੱਡੀ ਗਿਣਤੀ ਬ੍ਰਿਟੇਨ ਸੈਰ ਸਪਾਟੇ ਲਈ ਆਵੇ। ਬ੍ਰਿਟੇਨ ਸੈਲਾਨੀਆਂ ਦਾ ਹਮੇਸ਼ਾਂ ਸਵਾਗਤ ਕਰਦਾ ਰਹੇਗਾ। ਉਨ੍ਹਾਂ ਪ੍ਰਵਾਸ ਸਬੰਧੀ ਵੀਜ਼ੇ ’ਤੇ ਸਖ਼ਤ ਨੀਤੀ ਅਪਨਾਉਣ ਦੀ ਗੱਲ ਕੀਤੀ। ਇਹ ਵਿਚਾਰ ਪ੍ਰਧਾਨ ਮੰਤਰੀ ਨੇ ਸੈਰ ਸਪਾਟਾ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਰੱਖੀ ਗਈ ਇਕ ਕਾੱਨਫਰੰਸ ਦੌਰਾਨ ਪੇਸ਼ ਕੀਤੇ। ਉਨ੍ਹਾਂ ਖਾਸ ਤੌਰ ’ਤੇ ਇੰਡੀਆ ਅਤੇ ਚੀਨ ਵਿਚ ਵੀਜ਼ਾ ਸੇਵਾਵਾਂ ਵਿਚ ਤੇਜੀ ਅਤੇ ਸੁਧਾਰ ਲਿਆਉਣ ’ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ, ਇਹ ਦੇਸ਼ ਬ੍ਰਿਟੇਨ ਦੇ ਸੈਰ ਸਪਾਟਾ ਉਦਯੋਗ ਲਈ ਲਾਹੇਵੰਦ ਹਨ।

Joomla Templates and Joomla Extensions by ZooTemplate.Com

Add comment


Security code
Refresh