ਰੋਮ, 2 ਸਤੰਬਰ (ਵਰਿੰਦਰ ਕੌਰ ਧਾਲੀਵਾਲ) – ਜਿਹੜੇ ਇਟਲੀ ਆਉਂਦੇ ਹਨ ਉਨ੍ਹਾਂ ਲਈ ਲਾਜ਼ਮੀ ਹੈ ਕਿ ਉਹ ਆਪਣੇ ਇਟਲੀ ਵਿਚ ਰਹਿਣ ਦੇ ਅਧਿਕਾਰਾਂ ਤੋਂ ਇਲਾਵਾ ਆਪਣੀ ਜਿੰਮੇਦਾਰੀ ਵੀ ਸਮਝਣ ਇਹ ਵਿਚਾਰ ਇਟਲੀ ਦੀ ਸਿੱਖਿਆ ਮੰਤਰੀ ਸ੍ਰ਼ੀ ਮਾਰੀਆ ਸਤੇਲਾ ਜ਼ੇਲਮੀਨੀ ਨੇ ਪੇਸ਼ ਕੀਤੇ। ਫਰਾਂਸ ਸਰਕਾਰ ਦੇ ਫੈਸਲੇ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਉਨ੍ਹਾ ਕਿਹਾ ਕਿ, ਫਰਾਂਸ ਨੇ ਯੂਰਪੀ ਨਾਗਰਿਕਾਂ ਨੂੰ ਬੀਤੇ ਦਿਨੀਂ ਦੇਸ਼ ਵਿਚੋਂ ਕੱਢਿਆ ਅਤੇ ਸਾਨੂੰ ਯੂਰਪੀਅਨ ਨਾਗਰਿਕਾਂ ਨੂੰ ਯੂਰਪੀਅਨ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ। ਦੂਸਰੇ ਦੇਸ਼ ਵਿਚ ਰਹਿਣ ਲਈ ਉਥੋਂ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ। ਮੰਤਰੀ ਨੇ ਕਿਹਾ ਕਿ, ਹਰ ਯੂਰਪੀ ਨਾਗਰਿਕ ਲਈ ਲਾਜ਼ਮੀ ਹੈ ਕਿ ਜੇ ਉਹ ਕਿਸੇ ਹੋਰ ਯੂਰਪੀ ਦੇਸ਼ ਵਿਚ ਜਾ ਕੇ ਰਹਿੰਦਾ ਹੈ ਤਾਂ ਉਸਦੀ ਆਮਦਨ ਦਰ ਅਤੇ ਹੋਰ ਉਥੇ ਰਹਿਣ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ।









