Saturday, May 19th

Last update11:08:48 PM GMT

ਨਿਵਾਸ ਆਗਿਆ 'ਤੇ ਟੈਕਸ ਲਾਗੂ - 2 ਸਾਲ ਦੀ ਨਿਵਾਸ ਆਗਿਆ ਲਈ 100 ਯੂਰੋ ਟੈਕਸ

ਰੋਮ (ਇਟਲੀ) 5 ਜਨਵਰੀ (ਵਰਿੰਦਰ ਕੌਰ ਧਾਲੀਵਾਲ) - ਇਟਾਲੀਅਨ ਸਰਕਾਰ ਨਿਵਾਸ ਆਗਿਆ 'ਤੇ ਟੈਕਸ ਨੂੰ ਲਾਗੂ ਕਰਨ ਲਈ ਬਹੁਤ ਕਾਹਲੀ ਸੀ। ਇਹ ਟੈਕਸ ਨਵੀਂ ਨਿਵਾਸ ਆਗਿਆ ਜਾਂ ਨਿਵਾਸ ਆਗਿਆ ਨਵਿਆਉਣ ਲਈ ਜਮਾਂ ਕਰਵਾਉਣ ਦੀ ਦਰਖ਼ਾਸਤ ਲਈ ਵਿਦੇਸ਼ੀਆਂ ਨੂੰ ਤਾਰਨਾ ਪਵੇਗਾ, ਇਸ ਗੱਲ ਦਾ ਖੁਲਾਸਾ ਗ੍ਰਹਿ ਮੰਤਰੀ ਆਨਾਮਾਰੀਆ ਕਾਂਚੇਲੀਏਰੀ ਅਤੇ ਇਮੀਗ੍ਰੇਸ਼ਨ ਮੰਤਰੀ ਆਂਦਰੇਆ ਰਿਕਾਰਦੀ ਨੇ ਸਾਂਝੇ ਤੌਰ 'ਤੇ ਜਾਰੀ ਕੀਤੇ ਬਿਆਨ ਵਿਚ ਕੀਤਾ। ਇਸ ਟੈਕਸ ਨੂੰ ਕਾਨੂੰਨੀ ਰੂਪ ਦੇਣ ਲਈ ਇਟਲੀ ਦੇ ਸਾਬਕਾ ਗ੍ਰਹਿ ਮੰਤਰੀ ਰੋਬੈਰਤੋ ਮਾਰੋਨੀ ਅਤੇ ਸਾਬਕਾ ਵਿੱਤ ਮੰਤਰੀ ਜਿਉਲੀਓ ਤ੍ਰੈਮੋਂਤੀ ਨੇ ਆਪਣੇ ਕਾਰਜਕਾਲ ਦੌਰਾਨ ਪੇਸ਼ ਕੀਤਾ ਸੀ। ਜਿਸ ਨੂੰ ਕਾਨੂੰਨੀ ਰੂਪ ਦੇ 31 ਦਸੰਬਰ 2011 ਤੋਂ ਸਰਕਾਰੀ ਗਜ਼ਟ ਵਿਚ ਦਰਜ ਕੀਤਾ ਗਿਆ। ਉਮੀਦ ਹੈ ਇਸ ਮਹੀਨੇ ਦੇ ਆਖਿਰ ਵਿਚ ਪੂਰਨ ਤੌਰ 'ਤੇ ਇਹ ਕਾਨੂੰਨ ਕਾਰਜਸ਼ੀਲ ਹੋ ਜਾਵੇਗਾ।

altਵਿਸ਼ਵ ਮੰਦੀ ਦਾ ਅਸਰ ਇਟਲੀ 'ਤੇ ਵੀ ਪਿਆ ਹੈ। ਜਿਸ ਦਾ ਪ੍ਰਭਾਵ ਇਟਾਲੀਅਨ ਨਾਗਰਿਕਾਂ ਤੋਂ ਇਲਾਵਾ ਇਟਲੀ ਦੇ ਵਿਦੇਸ਼ੀ ਬਸ਼ਿੰਦਿਆਂ 'ਤੇ ਵੀ ਪਿਆ ਅਤੇ ਇਸ ਟੈਕਸ ਦੇ ਲਾਗੂ ਹੋਣ ਨਾਲ ਹੋਰ ਵਧੇਰਾ ਅਸਰ ਪਵੇਗਾ।
ਨਿਵਾਸ ਆਗਿਆ 'ਤੇ ਟੈਕਸ ਪਹਿਲੀ ਵਾਰ ਨਿਵਾਸ ਆਗਿਆ ਦੀ ਦਰਖ਼ਾਸਤ ਦੇਣ ਵਾਲਿਆਂ ਤੋਂ ਇਲਾਵਾ ਨਿਵਾਸ ਆਗਿਆ ਨਵਿਆਉਣ ਲਈ ਵੀ ਤਾਰਨਾ ਪਵੇਗਾ। ਟੈਕਸ ਦਾ ਭੁਗਤਾਨ ਨਿਵਾਸ ਆਗਿਆ ਦੀ ਮਣਿਆਦ 'ਤੇ ਵੀ ਨਿਰਭਰ ਕਰਦਾ ਹੈ।
ਪਹਿਲੀ ਵਾਰ ਨਿਵਾਸ ਆਗਿਆ ਦੀ ਦਰਖ਼ਾਸਤ ਜਾਂ ਨਵਿਆਉਣ ਲਈ 3 ਮਹੀਨਿਆਂ ਤੋਂ 1 ਸਾਲ ਦੀ ਨਿਵਾਸ ਆਗਿਆ ਲਈ 80 ਯੂਰੋ ਟੈਕਸ ਤਾਰਨਾ ਪਵੇਗਾ।
ਵਿਦੇਸ਼ੀ ਵੱਲੋਂ 1 ਸਾਲ ਤੋਂ 2 ਸਾਲ ਤੱਕ ਦੀ ਪਹਿਲੀ ਵਾਰ ਜਾਂ ਨਵਿਆਉਣ ਲਈ ਜਮਾਂ ਹੋਈ ਨਿਵਾਸ ਆਗਿਆ ਲਈ 100 ਯੂਰੋ ਟੈਕਸ ਵਜੋਂ ਦੇਣੇ ਪੈਣਗੇ।
ਕਾਰਤਾ ਦੀ ਸਜੋਰਨੋ ਈ ਸੀ (ਲੰਬੇ ਸਮੇਂ ਦੀ ਨਿਵਾਸ ਆਗਿਆ ਲਈ 200 ਯੂਰੋ ਟੈਕਸ ਜਮਾਂ ਕਰਵਾਉਣਾ ਪਵੇਗਾ।
ਨਵੇਂ ਲਾਗੂ ਕੀਤੇ ਟੈਕਸ ਦਾ ਭੁਗਤਾਨ ਪਹਿਲਾਂ ਜਮਾਂ ਹੋਣ ਵਾਲੇ ਨਿਵਾਸ ਆਗਿਆ ਦੇ ਖਰਚੇ ਤੋਂ ਇਲਾਵਾ ਹੈ। ਸਧਾਰਨ ਨਿਵਾਸ ਆਗਿਆ ਲਈ ਤਕਰੀਬਨ 172 ਯੂਰੋ ਅਤੇ ਲੰਬੇ ਸਮੇਂ ਦੀ ਨਿਵਾਸ ਆਗਿਆ ਲਈ 272 ਯੂਰੋ ਦਾ ਭੁਗਤਾਨ ਕਰਨਾ ਪਵੇਗਾ।
ਇਸ ਨਵੇਂ ਟੈਕਸ ਦੀ ਸਮੂਹ ਟਰੇਡ ਯੂਨੀਅਨ ਅਤੇ ਵਿਦੇਸ਼ੀਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ।
ਗ੍ਰਹਿ ਮੰਤਰੀ ਅਤੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਲਾਗੂ ਕੀਤੇ ਜਾਣ ਵਾਲੇ ਟੈਕਸ ਨੂੰ ਮੁੜ ਘੋਖਿਆ ਜਾ ਰਿਹਾ ਹੈ, ਪਰ ਲੇਗਾ ਨਾੱਰਦ ਵੱਲੋਂ ਸਰਕਾਰ ਨੂੰ ਇਸ ਬਾਰੇ ਬਹੁਤਾ ਨਾ ਸੋਚਣ ਅਤੇ ਤੁਰੰਤ ਸਾਰੇ ਪ੍ਰਕਾਰ ਦੀਆਂ ਨਿਵਾਸ ਆਗਿਆ 'ਤੇ ਲਾਗੂ ਕਰਨ ਦੀ ਪੁਰਜੋਰ ਅਪੀਲ ਕੀਤੀ ਗਈ। ਨਿਵਾਸ ਆਗਿਆ ਜਾਰੀ ਕਰਨ ਅਤੇ ਵਿਦੇਸ਼ੀ ਦੀ ਪਹਿਚਾਣ ਨੂੰ ਘੋਖਣ 'ਤੇ ਸਮਾਂ ਲੱਗਦਾ ਹੈ ਅਤੇ ਇਸ ਕਾਰਜ ਨੂੰ ਕਰਨ ਲਈ ਕਰਿੰਦਿਆਂ ਦੀ ਅਤੇ ਉਨ੍ਹਾਂ ਲਈ ਤਨਖਾਹ ਦੀ ਲੋੜ ਪੈਂਦੀ ਹੈ। ਇਸ ਲਈ ਟੈਕਸ ਲਾਗੂ ਕਰਨ ਨਾਲ ਇਸ ਬੋਝ ਤੋਂ ਦੇਸ਼ ਨੂੰ ਬਚਾਇਆ ਜਾ ਸਕੇਗਾ।
ਦੂਜੇ ਪਾਸੇ ਡੈਮੋਕਰੇਟਿਕ ਪਾਰਟੀ ਦੇ ਇਮੀਗ੍ਰੇਸ਼ਨ ਫੋਰਮ ਦੀ ਪ੍ਰਧਾਨ ਲਿਵੀਆ ਤੁਰਕੋ ਨੇ ਸਰਕਾਰ ਨੂੰ ਇਹ ਟੈਕਸ ਤੁਰੰਤ ਖਾਰਜ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨਵੇਂ ਟੈਕਸ ਨੂੰ ਵਿਦੇਸ਼ੀਆਂ ਦਾ ਸੋਸ਼ਣ ਦੱਸਿਆ।
ਲੇਗਾ ਨਾੱਰਦ ਦੇ ਪ੍ਰਮੁੱਖ ਨੇਤਾ ਅਤੇ ਇਟਲੀ ਦੇ ਸਾਬਕਾ ਗ੍ਰਹਿ ਮੰਤਰੀ ਰੋਬੇਰਤੋ ਮਾਰੋਨੀ ਨੇ ਇਟਲੀ ਦੀ ਨਵੀਂ ਗ੍ਰਹਿ ਮੰਤਰੀ ਅਨਾਮਾਰੀਆ ਕਾਂਚਾਲੀਏਰੀ ਨੂੰ ਟੈਕਸ ਖਤਮ ਨਾ ਕਰਨ ਦੀ ਤਾੜਨਾ ਕੀਤੀ। ਉਨ੍ਹਾਂ ਟੈਕਸ ਨੂੰ ਖਤਮ ਕਰਨਾ ਇਟਾਲੀਅਨ ਅਤੇ ਪਾਦਾਨੀ ਨਾਗਰਿਕਾਂ ਨਾਲ ਵਿਸ਼ਵਾਸ਼ਘਾਤ ਦੱਸਿਆ ਅਤੇ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਲੇਗਾ ਨਾੱਰਦ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

Joomla Templates and Joomla Extensions by ZooTemplate.Com

Comments  

 
+2 #1 Mare nu hor maarnamastana punjabi 2012-01-13 20:49
Its very bad becouse we r allready help less,,,! :oops:
Quote
 

Add comment


Security code
Refresh