ਰੋਮ (ਇਟਲੀ) 26 ਜਨਵਰੀ (ਵਰਿੰਦਰ ਕੌਰ ਧਾਲੀਵਾਲ) - ਅਗਲੇ ਸੋਮਵਾਰ ਤੋਂ ਨਿਵਾਸ ਆਗਿਆ ਨਵਿਆਉਣ ਲਈ 100 ਯੂਰੋ ਅਤੇ ਕਾਰਤਾ ਦੀ ਸਜੋਰਨੋ ਲਈ 200 ਯੂਰੋ ਦਾ ਭੁਗਤਾਨ ਕਰਨਾ ਪਵੇਗਾ। ਇਸ ਲਈ ਬਿਹਤਰ ਹੈ ਕਿ ਨਿਵਾਸ ਆਗਿਆ ਅਗਲੇ ਸੋਮਵਾਰ 30 ਜਨਵਰੀ 2012 ਤੋਂ ਪਹਿਲਾਂ ਜਮਾਂ ਕਰਵਾਈ ਜਾਵੇ। ਮੰਤਰੀ ਕਾਂਚੇਲੀਏਰੀ ਅਤੇ ਰਿਕਾਰਦੀ ਵੱਲੋਂ ਨਿਵਾਸ ਆਗਿਆ ਟੈਕਸ ਨੂੰ ਮੁੜ ਵਿਚਾਰਨ ਦੀ ਘੋਸ਼ਣਾ ਕੀਤੇ ਨੂੰ ਤਕਰੀਬਨ 20 ਦਿਨ ਲੰਘ ਗਏ ਹਨ, ਪਰ ਸਰਕਾਰੀ ਤੌਰ 'ਤੇ ਮੁੜ ਕੋਈ ਪ੍ਰਤੀਕਰਮ ਜਾਹਿਰ ਨਹੀਂ ਕੀਤਾ ਗਿਆ। ਇਸ ਲਈ ਮੰਨਿਆ ਜਾ ਰਿਹਾ ਹੈ ਕਿ 30 ਜਨਵਰੀ ਤੋਂ ਨਿਵਾਸ ਆਗਿਆ ਟੈਕਸ ਲਾਗੂ ਹੋਣਾ ਲਾਜ਼ਮੀ ਹੋਵੇਗਾ। ਯਾਦ ਰਹੇ ਕਿ ਇਹ ਟੈਕਸ ਨੀਤੀ ਸਾਬਕਾ ਗ੍ਰਹਿ ਮੰਤਰੀ ਮਾਰੋਨੀ ਅਤੇ ਤਰੇਮੌਂਤੀ ਵੱਲੋਂ ਤਿਆਰ ਕੀਤੀ ਗਈ ਸੀ। ਨਿਵਾਸ ਆਗਿਆ ਨਵਿਆਉਣ ਲਈ 30 ਯੂਰੋ, ਨਿਵਾਸ ਆਗਿਆ ਦੀ ਛਪਾਈ ਲਈ 27,50 ਯੂਰੋ ਅਤੇ ਇਸ ਤੋਂ ਇਲਾਵਾ ਇਕ ਸਾਲ ਦੀ ਨਿਵਾਸ ਆਗਿਆ ਲਈ 80 ਯੂਰੋ, 2 ਸਾਲ ਲਈ 100 ਯੂਰੋ ਅਤੇ ਲੰਬੇ ਸਮੇਂ ਦੀ ਨਿਵਾਸ ਆਗਿਆ ਲਈ 200 ਯੂਰੋ ਟੈਕਸ ਵੱਖਰਾ ਤਾਰਨਾ ਪਵੇਗਾ। ਜੇ ਸੋਮਵਾਰ ਤੋਂ ਪਹਿਲਾਂ ਨਿਵਾਸ ਆਗਿਆ ਜਮਾਂ ਕਰਵਾਈ ਜਾਵੇ ਤਾਂ ਇਸ ਟੈਕਸ ਤੋਂ ਬਚਿਆ ਜਾ ਸਕਦਾ ਹੈ। ਨਿਵਾਸ ਆਗਿਆ ਨਵਿਆਉਣ ਲਈ ਜਮਾਂ ਕਰਵਾਉਣ ਲਈ ਸਮਾਂ ਮਣਿਆਦ ਲੰਘਣ ਤੋਂ 60 ਦਿਨ ਪਹਿਲਾਂ ਕਿਸੇ ਵੀ ਦਿਨ ਜਮਾਂ ਕਰਵਾਈ ਜਾ ਸਕਦੀ ਹੈ। ਧਿਆਨ ਦੇਣ ਯੋਗ ਹੈ ਕਿ ਇੱਥੇ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਕਿੰਨੇ ਦਿਨ ਪਹਿਲਾਂ ਜਮਾਂ ਨਹੀਂ ਕਰਵਾਈ ਜਾ ਸਕਦੀ। ਇਸ ਲਈ ਜਿਨ੍ਹਾਂ ਦੀ ਨਿਵਾਸ ਆਗਿਆ ਭਵਿੱਖ ਵਿਚ ਜਲਦ ਨਵਿਆਉਣ ਵਾਲੀ ਹੈ ਉਹ ਵੀ ਇਸ ਟੈਕਸ ਤੋਂ ਬਚਣ ਲਈ ਜਲਦ ਆਪਣੀ ਨਿਵਾਸ ਆਗਿਆ ਨਵਿਆਉਣ ਲਈ ਜਮਾਂ ਕਰਵਾ ਸਕਦੇ ਹਨ। ਜਿਹੜੇ ਵਿਦੇਸ਼ੀ ਨਵਿਆਣ ਲਈ ਜਾਂ ਦਰਖ਼ਾਸਤ ਦੇਣ ਲਈ ਫਾਰਮ ਨਹੀਂ ਭਰ ਸਕਦੇ, ਉਹ ਇਸ ਸਬੰਧੀ ਸਹਾਇਤਾ ਸਹਾਇਕ ਸੰਸਥਾ ਤੋਂ ਪ੍ਰਾਪਤ ਕਰ ਸਕਦੇ ਹਨ।
ਨਿਵਾਸ ਆਗਿਆ ਟੈਕਸ : ਭੁਗਤਾਨ ਨਾ ਕਰਨ ਦੇ ਅਖੀਰਲੇ ਦਿਨ
- Thursday, 26 January 2012 17:32















Comments
RSS feed for comments to this post