Saturday, May 19th

Last update11:08:48 PM GMT

ਕੌਲਫ ਅਤੇ ਬਾਦਾਂਤੇ : 10 ਅਪ੍ਰੈਲ ਤੱਕ ਕੌਂਤਰੀਬਿਊਤੀ ਦਾ ਭੁਗਤਾਨ

ਜਨਵਰੀ, ਫਰਵਰੀ ਅਤੇ ਮਾਰਚ 2012 ਦੀ ਭੁਗਤਾਨ ਸਾਰਣੀ

altਰੋਮ 6 ਫਰਵਰੀ (ਵਰਿੰਦਰ ਕੌਰ ਧਾਲੀਵਾਲ) - 10 ਅਪ੍ਰੈਲ ਤੱਕ ਇੰਪਸ ਨੂੰ ਘਰੇਲੂ ਕਰਮਚਾਰੀਆਂ ਦੀ ਕੌਂਤਰਬਿਊਤੀ ਦਾ ਭੁਗਤਾਨ ਕੀਤਾ ਜਾਣਾ ਲਾਜ਼ਮੀ ਹੈ। ਭੁਗਤਾਨ ਸਾਰਣੀ ਵਿਚ ਕੁਝ ਫੇਰ ਬਦਲ ਕੀਤੇ ਗਏ ਹਨ, ਜੋ ਕਿ ਬੀਤੇ ਸਾਲ ਨਾਲ ਵੱਖਰੇ ਹਨ। ਇਹ ਭੁਗਤਾਨ ਦੀ ਕਿਸ਼ਤ ਜਨਵਰੀ 2012 ਤੋਂ ਮਾਰਚ 2012 ਤੱਕ ਦੀ ਹੈ। ਇਸ ਭੁਗਤਾਨ ਨੂੰ ਡਾਕਖਾਨੇ ਦੀ ਰਸੀਦ ਜਰੀਏ ਵੀ ਇੰਪਸ ਨੂੰ ਤਾਰਿਆ ਜਾ ਸਕਦਾ ਹੈ। ਜਿਨ੍ਹਾਂ ਮਾਲਕਾਂ ਨੂੰ ਇਹ ਭੁਗਤਾਨ ਰਸੀਦ ਡਾਕ ਰਾਹੀਂ ਨਹੀਂ ਪਹੁੰਚੀ, ਉਹ ਇੰਪਸ ਦੇ ਦਫ਼ਤਰ ਤੋਂ ਟੈਲੀਫੋਨ ਰਾਹੀਂ ਇਸਦੀ ਮੰਗ ਕਰ ਸਕਦੇ ਹਨ। ਇਸ ਲਈ ਟੈਲੀਫੋਨ ਨੰਬਰ 803164 'ਤੇ ਕਾਲ ਕੀਤੀ ਜਾ ਸਕਦੀ ਹੈ। ਇਸਦਾ ਭੁਗਤਾਨ ੱੱੱ।ਨਿਪਸ।ਟਿ ਰਾਹੀਂ ਆੱਨਲਾਈਨ ਵੀ ਕੀਤਾ ਜਾ ਸਕਦਾ ਹੈ। ਕੌਂਤਰੀਬਿਊਤੀ ਦਾ ਭੁਗਤਾਨ ਡਾਕਖਾਨੇ ਤੋਂ ਇਲਾਵਾ ਤਾਬਾਕੀਏਰੀਏ 'ਤੇ ਵੀ ਕਰਨਾ ਸੰਭਵ ਹੈ। ਭੁਗਤਾਨ 1 ਤੋਂ 10 ਅਪ੍ਰੈਲ ਤੱਕ ਜਮਾਂ ਹੋਣਾ ਲਾਜ਼ਮੀ ਹੈ। ਕੰਮ ਦਾ ਰਿਸ਼ਤਾ ਖਤਮ ਹੋਣ 'ਤੇ ਇਹ ਭੁਗਤਾਨ 10 ਦਿਨ ਅੰਦਰ ਕਰਨਾ ਜਰੂਰੀ ਹੈ। ਭੁਗਤਾਨ ਅਤੇ ਇਸ ਸਬੰਧੀ ਸਾਰੀਆਂ ਸ਼ਰਤਾਂ ਆਰਟੀਕਲ 1, ਡੀਪੀਆਰ 31 ਦਸੰਬਰ 1971 ਨੰਬਰ 1403 ਤਹਿਤ ਵਿਚਾਰਿਆ ਜਾਂਦਾ ਹੈ।

Joomla Templates and Joomla Extensions by ZooTemplate.Com

Add comment


Security code
Refresh