Saturday, May 19th

Last update11:08:48 PM GMT

ਮਰਦਮਸ਼ੁਮਾਰੀ (ਇਸਤਾਤ) ਲਈ 29 ਫਰਵਰੀ ਆਖਿਰੀ ਤਰੀਕ

ਦਰਜ ਨਾ ਕਰਵਾਉਣ ਵਾਲਿਆਂ ਨੂੰ 2000 ਯੂਰੋ ਜੁਰਮਾਨਾ ਅਤੇ ਕਮੂਨੇ ਵਿਚੋਂ ਕੱਟਿਆ ਜਾ ਸਕਦਾ ਨਾਮ
ਵਿਦੇਸ਼ੀਆਂ ਲਈ ਵਧੇਰੇ ਖਤਰਨਾਕ ਸਾਬਤ ਹੋਵੇਗਾ

altਰੋਮ (ਇਟਲੀ) 8 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਇਟਲੀ ਵਿਚ 2011 ਮਰਦਮਸ਼ੁਮਾਰੀ, ਇਸਤਾਤ ਵੱਲੋਂ ਕਰਵਾਈ ਗਈ। ਜਿਨ੍ਹਾਂ ਵੱਲੋਂ ਮਿਥੀ ਗਈ ਤਰੀਕ 'ਤੇ ਆਪਣਾ ਵੇਰਵਾ ਮਰਦਮਸ਼ੁਮਾਰੀ ਵਿਚ ਨਹੀਂ ਦਰਜ ਕਰਵਾਇਆ ਗਿਆ ਸੀ, ਉਨ੍ਹਾਂ ਨੂੰ ਸਹੂਲਤ ਦੇਣ ਲਈ ਸਰਕਾਰ ਵੱਲੋਂ ਨਵੀਂ ਅਤੇ ਆਖਿਰੀ ਤਰੀਕ 29 ਫਰਵਰੀ 2012 ਤੱਕ ਦਰਜ ਕਰਵਾਉਣ ਦੀ ਛੂਟ ਦਿੱਤੀ ਗਈ ਸੀ। ਇਹ ਤਰੀਕ ਨੇੜ੍ਹੇ ਆ ਗਈ ਹੈ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਅਜੇ ਤੱਕ ਆਪਣੀ ਜਾਣਕਾਰੀ ਅਤੇ ਹੌਂਦ ਇਸਤਾਤ ਨੂੰ ਦਰਜ ਨਹੀਂ ਕਰਵਾਈ ਗਈ। ਦਰਜ ਨਾ ਕਰਵਾਉਣ ਵਾਲਿਆਂ ਵਿਚ ਵੱਡੀ ਗਿਣਤੀ ਵਿਦੇਸ਼ੀਆਂ ਦੀ ਹੈ। 1989 ਦੀ ਲੈਜਿਸਲੇਟਿਵ ਡਿਕਰੀ 322 ਅਨੁਸਾਰ ਜਿਨ੍ਹਾਂ ਵੱਲੋਂ ਮਰਦਮਸ਼ੁਮਾਰੀ ਵਿਚ ਆਪਣੀ ਹੌਂਦ ਨਹੀਂ ਦਰਜ ਕਰਵਾਈ ਗਈ, ਉਨ੍ਹਾਂ ਨੂੰ 2006 ਤੋਂ 2065 ਯੂਰੋ ਦਾ ਜੁਰਮਾਨਾ ਭੁਗਤਣ ਤੋਂ ਇਲਾਵਾ ਉਨ੍ਹਾਂ ਦਾ ਨਾਂ ਕਮੂਨੇ (ਮਿਉਂਸਪਲ ਕਮੇਟੀ) ਵਿਚੋਂ ਰਿਹਾਇਸ਼ੀ ਹੋਣ ਦਾ ਪ੍ਰਮਾਣ ਬਰਖਾਸਤ ਕਰ ਦਿੱਤਾ ਜਾਵੇਗਾ। ਇਸ ਦਾ ਸਭ ਤੋਂ ਵੱਧ ਨੁਕਸਾਨ ਵਿਦੇਸ਼ੀਆਂ ਨੂੰ ਹੋਵੇਗਾ, ਕਿਉਂਕਿ ਕਮੂਨੇ ਵਿਚੋਂ ਨਾ ਕੱਟੇ ਜਾਣ 'ਤੇ ਉਹ ਇਟਲੀ ਦੇ ਬਸ਼ਿੰਦੇ ਨਹੀਂ ਰਹਿਣਗੇ। ਇਸ ਤਰ੍ਹਾਂ ਹੋਣ ਨਾਲ ਵਿਦੇਸ਼ੀਆਂ ਨੂੰ ਨਾਗਰਿਕਤਾ ਲੈਣ ਵੇਲੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਨਾਗਰਿਕਤਾ ਲਈ ਲਾਜ਼ਮੀ ਕੀਤੀ ਸਮਾਂ ਸੀਮਾ ਮੁੜ ਨਵੇਂ ਸਿਰੇ ਤੋਂ ਗਿਣੀ ਜਾਵੇਗੀ। ਮਰਦਮਸ਼ੁਮਾਰੀ ਦਾ ਹਿੱਸਾ ਬਨਣ ਅਤੇ ਇਸ ਸਬੰਧੀ ਜਾਣਕਾਰੀ ਲਈ ਟੋਲ-ਫ੍ਰੀ ਨੰਬਰ 800 069 701 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਮਰਦਮਸ਼ੁਮਾਰੀ ਸਬੰਧੀ 19 ਭਾਸ਼ਾਵਾਂ ਵਿਚ ਪ੍ਰਾਕਸ਼ਿਤ ਕੀਤੀ ਗਾਈਡ ਦੇਖਣ ਲਈ ਕਲਿੱਕ ਕਰੋ। ਗ੍ਰਹਿ ਮੰਤਰੀ ਆਨਾ ਮਾਰੀਆ ਕਾਂਚੇਲੀਏਰੀ ਨੇ ਇਕ ਸਭਾ ਵਿਚ ਬੋਲਦਿਆਂ ਖੁਲਾਸਾ ਕੀਤਾ ਕਿ ਬੀਤੇ ਸਾਲ 2011 ਦੌਰਾਨ 47,152 ਗੈਰਕਾਨੂੰਨੀ ਵਿਦੇਸ਼ੀ ਗ੍ਰਿਫ਼ਤਾਰ ਕੀਤੇ ਗਏ ਅਤੇ ਇਨ੍ਹਾਂ ਵਿਚੋਂ 25163 ਇਟਲੀ ਵਿਚੋਂ ਡਿਪੋਰਟ ਕੀਤੇ ਗਏ ਹਨ। 31 ਦਸੰਬਰ 2011 ਤੱਕ 1238 ਵਿਦੇਸ਼ੀ ਜੇਲ ਵਿਚ ਸਜਾ ਭੁਗਤ ਰਹੇ ਹਨ, ਜਿਨ੍ਹਾਂ 'ਤੇ ਇਟਲੀ ਦੀ ਸਰਹੱਦ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ ਹਨ।

Joomla Templates and Joomla Extensions by ZooTemplate.Com

Add comment


Security code
Refresh