Saturday, May 19th

Last update11:08:48 PM GMT

ਨਵੀਂ ਨੀਤੀ : ਤੇਜ ਅਤੇ ਸੁਖਾਲੀ ਨਿਵਾਸ ਆਗਿਆ

altਰੋਮ (ਇਟਲੀ) 18 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਸਰਕਾਰ ਨਿਵਾਸ ਆਗਿਆ ਨੂੰ ਨਵਿਆਉਣ ਲਈ ਅਤੇ ਨਵੀਂ ਜਾਰੀ ਕਰਨ ਲਈ ਨਵੀਂ ਨੀਤੀ ਹੌਂਦ ਵਿਚ ਲਿਆਉਣ ਜਾ ਰਹੀ ਹੈ। ਇਹ ਖੁਲਾਸਾ ਇਟਲੀ ਦੀ ਗ੍ਰਹਿ ਮੰਤਰੀ ਆਨਾ ਮਾਰੀਆ ਕਾਂਚੇਲੀਏਰੀ ਨੇ ਕੀਤਾ। ਉਨ੍ਹਾਂ ਕਿਹਾ ਕਿ, ਨਿਵਾਸ ਆਗਿਆ ਨਵਿਆਉਣ ਵਿਚ ਜੋ ਦੇਰੀ ਲੱਗਦੀ ਸੀ ਜਾਂ ਵਧੇਰਾ ਸਮਾਂ ਜਾਇਆ ਹੁੰਦਾ ਸੀ, ਉਹ ਇਸ ਨੀਤੀ ਤਹਿਤ ਕਾਰਜਸ਼ੀਲ ਹੋਣ ਉਪਰੰਤ ਨਹੀਂ ਹੋਵੇਗਾ ਅਤੇ ਵਿਦੇਸ਼ੀ ਪਹਿਲਾਂ ਨਾਲੋਂ ਜਲਦ ਨਿਵਾਸ ਆਗਿਆ ਪ੍ਰਾਪਤ ਕਰ ਸਕਣਗੇ। ਨਵੇਂ ਤਿਆਰ ਕੀਤੇ ਸਾੱਫਟਵੇਅਰ ਨਾਲ ਵਿਦੇਸ਼ੀਆਂ ਨੂੰ ਨਿਵਾਸ ਆਗਿਆ ਦੀ ਦਰਖ਼ਾਸਤ ਜਮਾਂ ਕਰਵਾਉਣ ਵੇਲੇ ਜਾਰੀ ਕਰਨ ਦੀ ਮਿਤੀ ਅਤੇ ਸਮਾਂ ਜਾਰੀ ਕੀਤਾ ਜਾ ਸਕੇਗਾ। ਇਹ ਨਵੀਂ ਨੀਤੀ ਆਉਣ ਵਾਲੇ ਕੁਝ ਹਫਤਿਆਂ ਵਿਚ ਲਾਗੂ ਕਰ ਦਿੱਤੀ ਜਾਵੇਗੀ। ਸਾੱਫਟਵੇਅਰ ਦੇ ਮੁਕੰਮਲ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਹੁਣ ਵਧੇਰੀ ਦੇਰ ਨਹੀਂ ਲੱਗੇਗੀ। ਮੰਤਰੀ ਨੇ ਇਸ ਦੌਰਾਨ ਨਿਵਾਸ ਆਗਿਆ 'ਤੇ ਲਾਗੂ ਕੀਤੇ ਟੈਕਸ ਬਾਰੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ, ਉਹ ਸੰਜੀਦਗੀ ਨਾਲ ਮੁੜ ਵਿਚਾਰ ਕਰ ਰਹੇ ਹਨ ਅਤੇ ਜਲਦ ਹੀ ਕਿਸੇ ਆਖਿਰੀ ਨਤੀਜੇ 'ਤੇ ਪਹੁੰਚਣਗੇ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕੀ ਨਾਗਰਿਕਤਾ ਅਤੇ ਨਿਵਾਸ ਆਗਿਆ ਨਵਿਆਉਣ ਦੀ ਨੀਤੀ 'ਤੇ ਉਨ੍ਹਾਂ ਦੀ ਸਰਕਾਰ ਸੰਜੀਦਗੀ ਨਾਲ ਵਿਚਾਰ ਕਰ ਰਹੀ ਹੈ ਅਤੇ ਬਹੁਤ ਜਲਦ ਇਸ ਬਾਬਤ ਕਾਰਜ ਪ੍ਰਣਾਲੀ ਨੂੰ ਸੁਖਾਲਾ ਕੀਤਾ ਜਾਵੇਗਾ।

Joomla Templates and Joomla Extensions by ZooTemplate.Com

Add comment


Security code
Refresh