Tuesday, Feb 07th

Last update12:23:14 AM GMT

ਪੜਾਈ ਦੇ ਖਰਚੇ ਪੂਰੇ ਕਰਨ ਲਈ ਵਿਦਿਆਰਥੀ ਧੱਸ ਰਹੇ ਹਨ ਦੇਹ ਵਪਾਰ ਵਿਚ

ਲੰਡਨ (ਵਰਿੰਦਰ ਕੌਰ ਧਾਲੀਵਾਲ) - ਇਕ ਸਰਵੇਖਣ ਦੇ ਮੁਤਾਬਿਕ ਬ੍ਰਿਟੇਨ ਦੀਆਂ ਸਿੱਖਿਅਕ ਸੰਸਥਾਵਾਂ ਵਿਚ ਪੜਨ ਵਾਲੇ ਕਈ ਵਿਦਿਆਰਥੀ ਆਪਣੀ ਪੜਾਈ ਦਾ ਖਰਚ ਪੂਰਾ ਕਰਨ ਲਈ ਦੇਹ ਵਪਾਰ ਦਾ ਧੰਦਾ ਕਰਦੇ ਹਨ। ਇਸ ਤਰਾਂ ਨਾਲ ਪੈਸੇ ਕਮਾਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਪਿਛਲੇ ਦਸ ਸਾਲਾਂ ਵਿਚ ਵਿਦਿਆਰਥੀਆਂ ਵਿਚ ਇਹ ਧੰਦਾ 3% ਤੋਂ ਵਧ ਕੇ 25% ਹੋ ਗਿਆ ਹੈ। ਜਿਕਰਯੋਗ ਹੈ ਕਿ ਹਾਈ ਪ੍ਰੋਫਾਈਲ ਯੋਨ ਕਰਮੀ ਨੂੰ ਐਸਕੋਰਟ ਕਿਹਾ ਜਾਂਦਾ ਹੈ। ਸਰਵੇਖਣ ਵਿਚ ਇਹ ਸਾਹਮਣੇ ਆਇਆ ਹੈ ਕਿ 11% ਵਿਦਿਆਰਥੀ ਐਸਕੋਰਟ ਦਾ ਕੰਮ ਕਰਨ ਨੂੰ ਮੰਨ ਲੈਂਦੇ ਹਨ ਜਾਂ ਵਿਚਾਰ ਕਰਦੇ ਹਨ। ਇਸਦਾ ਸਭ ਤੋਂ ਵੱਡਾ ਕਾਰਨ ਇਹ ਸਾਹਮਣੇ ਆਇਆ ਹੈ ਕਿ ਕਾਲਜ਼ ਜਾਂ ਹੋਰ ਸਿੱਖਿਅਕ ਸੰਸਥਾਵਾਂ ਦੀ ਫੀਸ ਵਧੇਰੇ ਹੋਣ ਕਾਰਨ ਵਿਦਿਆਰਥੀਆਂ ਨੂੰ ਇੰਟਰਨੈੱਟ ‘ਤੇ ਅਸ਼ਲੀਲ ਫ਼ਿਲਮਾਂ, ਅਸ਼ਲੀਲ ਗੱਲਬਾਤ ਅਤੇ ਲੈਪ ਡਾਂਸ ਵਰਗਾ ਕੰਮ ਕਰਨਾ ਪੈਂਦਾ ਹੈ। ਸਰਵੇਖਣ ਨੇ ਇਸ ਗੱਲ ਦਾ ਜਿੰਮੇਦਾਰ ਲੈਪ ਡਾਂਸਿੰਗ ਕਲੱਬਾਂ ਅਤੇ ਵਿਦਿਆਰਥੀਆਂ ‘ਤੇ ਵਧ ਰਹੇ ਕਰਜੇ ਦੇ ਬੋਝ ਨੂੰ ਠਹਿਰਾਇਆ ਹੈ।  ਕਾਲਜ਼ ਦੀ ਇਕ ਵਿਦਿਆਰਥਣ ਦਾ ਕਹਿਣਾ ਹੈ ਕਿ ਉਸਨੇ ਇਸ ਤਰਾਂ ਦੇ ਧੰਦੇ ਨੂੰ ਇਸ ਲਈ ਅਪਣਾਇਆ ਕਿਉਂਕਿ ਉਸ ਕੋਲ ਪੈਸੇ ਕਮਾਉਣ ਦਾ ਇਹ ਇਕ ਉੱਤਮ ਜਰੀਆ ਹੈ। ਉਸਦਾ ਕਹਿਣਾ ਹੈ ਕਿ, ਜੇਕਰ ਮੈਂ ਇਹ ਸਭ ਨਹੀਂ ਕਰਦੀ ਤਾਂ ਮੈਂ ਆਪਣੀ ਪੜਾਈ ਦਾ ਖਰਚਾ ਉਠਾਉਣ ਤੋਂ ਬਿਲਕੁਲ ਅਸਮਰੱਥ ਹਾਂ। ਇਸ ਤੋਂ ਇਲਾਵਾ ਇਕ ਕਾਰਨ ਇਹ ਵੀ ਹੈ ਕਿ ਦਿਨ ਵਿਚ ਹੋਰ ਕਈ ਤਰਾਂ ਦੇ ਕੰਮ ਕਰਨ ਵਾਲੇ ਵਿਦਿਆਰਥੀਆਂ ਕੋਲ ਘੱਟ ਸਮਾਂ ਹੁੰਦਾ ਹੈ ਅਤੇ ਉਨਖ਼ਾਂ ਨੂੰ ਇਸ ਲਈ ਪੈਸਾ ਵੀ ਬਹੁਤ ਘੱਟ ਮਿਲਦਾ ਹੈ। ਇਸ ਲਈ ਜਿਆਦਾਤਰ ਵਿਦਿਆਰਥੀ ਅਜਿਹੇ ਕੰਮਾਂ ਨੂੰ ਤਰਜੀਹ ਦੇ ਰਹੇ ਹਨ ਜਿਸ ਨਾਲ ਘੱਟ ਸਮੇਂ ਵਿਚ ਵੱਧ ਪੈਸਾ ਕਮਾਇਆ ਜਾ ਸਕੇ। ਯੂ ਕੇ ਦੇ ਕਾਲਜ਼ ਦੇ ਇਕ ਪ੍ਰੋਫੈਸਰ ਦਾ ਕਹਿਣਾ ਹੈ ਕਿ, ਸੈਕਸ ਨਾਲ ਜੁੜੀਆਂ ਗੱਲਾਂ ਹੁਣ ਹਰ ਜਗਖ਼ਾ ਹਨ। ਅੱਜ ਮੱਧ ਵਰਗ ਵੀ ਇਸ ਪ੍ਰਤੀ ਸੁਚੇਤ ਹੋ ਰਿਹਾ ਹੈ ਅਤੇ ਇਸ ਨੂੰ ਆਪਣੇ ਕੈਰੀਅਰ ਦਾ ਅਧਾਰ ਵੀ ਬਣਾ ਰਿਹਾ ਹੈ। ਆਚਰਣ ਸਬੰਧੀ ਸਾਰੀ ਸੋਚ ਅੱਜ ਦੇ ਸਮੇਂ ਵਿਚ ਬਿਲਕੁਲ ਬਦਲ ਚੁੱਕੀ ਹੈ। ਪ੍ਰੋਫੈਸਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦਾ ਦੇਹ ਵਪਾਰ ਦੇ ਧੰਦੇ ਵਿਚ ਜਾਣਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਵਿਦਿਆਰਥੀਆਂ ਦੀ ਸਥਿਤੀ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ ਅਤੇ ਉਨਖ਼ਾਂ ਨੂੰ ਲੋੜ ਅਨੁਸਾਰ ਮਦਦ ਪ੍ਰਾਪਤ ਨਹੀਂ ਹੋ ਰਹੀ। ਵਿਦਿਆਰਥੀਆਂ ਦੀ ਇਸ ਖਰਾਬ ਸਥਿਤੀ ਪ੍ਰਤੀ ਸੁਚੇਤ ਹੋ ਕੇ ਠੋਸ ਕਦਮ ਚੁੱਕਣ ਦੀ ਜਰੂਰਤ ਹੈ।

Joomla Templates and Joomla Extensions by ZooTemplate.Com

Add comment


Security code
Refresh