Tuesday, Feb 07th

Last update12:23:14 AM GMT

ਡਾਂਸ ਇੰਡੀਆ ਡਾਂਸ ਜੇਤੂ ਮਿਸ ਸ਼ਕਤੀ ਮੋਹਨ ਦਾ ਨਾੱਰਵੇ ’ਚ ਵਿਸ਼ੇਸ਼ ਸਨਮਾਨ

ਓਸਲੋ, 21 ਜੁਲਾਈ (ਰੁਪਿੰਦਰ ਢਿੱਲੋਂ ਮੋਗਾ) - ਬਾੱਲੀਵੁੱਡ ਫਿਲਮਾਂ ਸਿਰਫ ਭਾਰਤ ਵਿੱਚ ਹੀ ਪ੍ਰਚਲਿਤ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਚੁੱਕੀਆਂ ਹਨ। ਜਿਸ ਨੂੰ ਦੇਖਦੇ ਹੋਏ ਅੱਜਕਲ੍ਹ ਨੌਜਵਾਨ ਬੱਚਿਆਂ ਦਾ ਗੀਤ ਸੰਗੀਤ ਡਾਂਸ ਮੁਕਾਬਲਿਆਂ ’ਚ ਭਾਗ ਲੈਣ ਦਾ ਰੁਝਾਨ ਕਾਫੀ ਵਧ ਚੁੱਕਾ ਹੈ। ਇਨ੍ਹਾਂ ਵਿੱਚੋਂ ਹੀ ਇਕ ਨਾਮ ਹੈ ਨੌਜਵਾਨ ਮੁਟਿਆਰ ਸ਼ਕਤੀ ਮੋਹਨ (ਬੰਬੇ) ‘ਡਾਂਸ ਇੰਡੀਆ ਡਾਂਸ’ ਦੀ ਜੇਤੂ, ਜਿਸ  ਦਾ ਨਾੱਰਵੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨਾਲ ਨਾੱਰਵੇ ਦਾ ਜੰਮਪਲ ਗੋਲਡ ਮੈਡਲਿਸਟ ਜੈਕਬ ਗਿੱਲ (ਡਾਂਸ ਇੰਡੀਆ ਡਾਂਸ) ਵੀ ਸਨ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ਼ਕਤੀ ਮੋਹਨ ਨੇ ਕਿਹਾ ਕਿ, ਉਨ੍ਹਾਂ ਨੂੰ ਡਾਂਸ ਇੰਡੀਆ ਡਾਂਸ ਜਿੱਤਣ ਤੋਂ ਬਾਅਦ ਫਿਲਮਾਂ ਦੇ ਆਫ਼ਰ ਆਏ ਹਨ ਅਤੇ ਭਵਿੱਖ  ਵਿੱਚ ਬਾੱਲੀਵੁੱਡ ਸਕਰੀਨ ’ਤੇ ਨਜ਼ਰ ਆਉਣਾ ਵੀ ਉਨ੍ਹਾਂ ਦਾ ਇੱਕ ਸੁਪਨਾ ਹੈ। ਨਾੱਰਵੇ ਤੋਂ ਬਾਅਦ ਉਹ ਵੀਆਨਾ (ਆਸਟਰੀਆ), ਇੰਗਲੈਂਡ, ਅਮਰੀਕਾ, ਕੈਨੇਡਾ ਵਿੱਚ ਆਪਣੇ ਡਾਂਸ ਦਾ ਜੋਹਰ ਵਿਖਾਉਣਗੇ। ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾੱਰਵੇ ਦੇ ਚੇਅਰਮੈਨ ਸ: ਗੁਰਦਿਆਲ ਸਿੰਘ ਪੱਡਾ, ਸ: ਕਸ਼ਮੀਰ ਸਿੰਘ ਬੋਪਾਰਾਏ ਚੇਅਰਮੈਨ ਸ਼੍ਰੌਮਣੀ ਅਕਾਲੀ ਦਲ ਨਾੱਰਵੇ, ਫੈਡਰਿਕ ਗਿੱਲ, ਸਰਵਜੀਤ ਸਿੰਘ ਵਿਰਕ, ਕਰਮਜੀਤ ਸਿੰਘ ਪੱਡਾ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਨਾੱਰਵੇ ਵੱਲੋਂ ਸ਼ਕਤੀ ਮੋਹਨ ਤੇ ਜੈਕਬ ਗਿੱਲ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।

Joomla Templates and Joomla Extensions by ZooTemplate.Com

Add comment


Security code
Refresh