Tuesday, Feb 07th

Last update12:23:14 AM GMT

ਮੱਤਭੇਦਾਂ ਨੂੰ ਰਾਜਨੀਤਿਕ ਰੂਪ ਦਿੱਤੇ ਜਾਣ ਨੂੰ ਬਹੁਤ ਹੀ ਮੰਦਭਾਗਾ

ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ. ਐਸ. ਸੋਢੀ ਨੇ ਐਡਵੋਕੇਟ ਐਚ. ਐਸ. ਫੂਲਕਾ ਵਲੋਂ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਆਪਣੇ ਨਿਜੀ ਮੱਤਭੇਦਾਂ ਨੂੰ ਰਾਜਨੀਤਿਕ ਰੂਪ ਦਿੱਤੇ ਜਾਣ ਨੂੰ ਬਹੁਤ ਹੀ ਮੰਦਭਾਗਾ ਅਤੇ ਵਕਾਲਤ ਦੇ ਕਿੱਤੇ ਦੀਆਂ ਮਾਨਤਾਵਾਂ ਦੇ ਵਿਰੁੱਧ ਕਰਾਰ ਦਿੱਤਾ ਹੈ।
ਜਸਟਿਸ ਆਰ. ਐਸ. ਸੋਢੀ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਜਿਹੇ ਸਮੇਂ ਜਦਕਿ ਨਵੰਬਰ-84 ਦੇ ਇੱਕ ਮੁੱਖ ਦੋਸ਼ੀ ਦੇ ਵਿਰੁੱਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਐਡਵੋਕੇਟ ਐਚ. ਐਸ. ਫੂਲਕਾ ਵਲੋਂ ਇਕ ਬੇਲੋੜਾ ਵਿਵਾਦ ਖੜਿਆਂ ਕਰ ਦਿੱਤਾ ਜਾਣਾ, ਕੌਮ ਦੇ ਹੱਕ ਵਿੱਚ ਜਾ ਰਹੇ ਮਾਮਲੇ ਨੂੰ ਤਾਰਪੀਡੋ ਕਰਨ ਦੇ ਤੁਲ ਹੀ ਮੰਨਿਆ ਜਾਇਗਾ।  ਉਨ੍ਹਾਂ ਕਿਹਾ ਕਿ ਇਕ ਵਕੀਲ ਦਾ ਕਿੱਤਾ ਇਹ ਮੰਗ ਕਰਦਾ ਹੈ ਕਿ ਉਹ ਆਪਣੇ ਕਲਾਇੰਟ (ਮੁਵਕਿਲ) ਪ੍ਰਤੀ ਵਫਾਦਾਰ ਰਹੇ। ਨਾ ਕਿ ਕਿਸੇ ਹੋਰ ਨਾਲ ਮੱਤਭੇਦ ਪੈਦਾ ਹੋ ਜਾਣ ਤੇ ਆਪਣੇ ਪ੍ਰਤੀ ਵਿਸ਼ਵਾਸ ਪ੍ਰਗਟ ਕਰ ਰਹੇ ਵਿਅਕਤੀ ਨਾਲ ਹੀ ਵਿਸ਼ਵਾਸਘਾਤ ਕਰਨ ਤੇ ਤੁਲ ਜਾਏ।
ਜਸਟਿਸ ਸੋਢੀ ਨੇ ਹੋਰ ਕਿਹਾ ਕਿ ਜੋ ਪਾਰਟੀ ਕਿਸੇ ਨੂੰ ਕੋਈ ਕੰਮ ਕਰਨ ਲਈ ਪੈਸਾ ਦਿੰਦੀ ਹੈ ਤਾਂ ਉਸ ਦਾ ਇਹ ਹੱਕ ਬਣਦਾ ਹੈ ਕਿ ਉਹ ਉਸ ਪਾਸੋਂ ਆਪਣੇ ਦਿੱਤੇ ਗਏ ਪੈਸੇ ਦਾ ਹਿਸਾਬ ਮੰਗੇ।  ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਮੰਨਿਆ ਜਾਇਗਾ ਕਿ ਹਿਸਾਬ ਦੇਣ ਦੀ ਬਜਾਏ, ਉਸ ਨੂੰ ਰਾਜਨੀਤਿਕ ਮੁੱਦਾ ਬਣਾ ਹਿਸਾਬ ਮੰਗਣ ਵਾਲੇ ਪੁਰ ਹੀ ਦੋਸ਼ ਲਾ ਕੇ ਉਛਾਲਣਾ ਸ਼ੁਰੂ ਕਰ ਦਿੱਤਾ ਜਾਏ।
ਜਸਟਿਸ ਸੋਢੀ ਨੇ ਆਪਣੇ ਬਿਆਨ ਵਿੱਚ ਐਡਵੋਕੇਟ ਫੂਲਕਾ ਦੇ ਨਿਜੀ ਵਰੋਧ ਪੁਰ ਆਧਾਰਤ ਸ਼ਿਕਾਇਤ ਤੇ ਤੁਰੰਤ ਹੀ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਵਲੋਂ ਸਰਨਾ ਭਰਾਵਾਂ ਨੂੰ ਤਲਬ ਕਰ ਲਏ ਜਾਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਨੂੰ ਸਿੱਖ ਧਰਮ ਵਿੱਚ ਸਰਵਉੱਚ ਤੇ ਨਿਰਪੱਖ ਸੰਸਥਾ ਵਜੋਂ ਮਾਨਤਾ ਪ੍ਰਾਪਤ ਹੈ, ਇਸ ਕਰਕੇ ਇਥੋਂ ਦੇ ਮੁਖੀ ਨੂੰ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਹਾਲਾਤ ਨੂੰ ਗੰਭੀਰਤਾ ਨਾਲ ਵਾਚਣਾ ਤੇ ਸਮਝਣਾ ਚਾਹੀਦਾ ਹੈ।  ਕਿਸੇ ਵਲੋਂ ਨਿਜੀ ਕਿੜ ਕੱਢਣ ਲਈ ਕੀਤੀ ਗਈ ਸ਼ਿਕਾਇਤ ਪੁਰ ਤੁਰੰਤ ਫੈਸਲੇ ਲੈ ਲਏ ਜਾਣੇ, ਸਰਵਉੱਚ ਸੰਸਥਾ ਦੀ ਨਿਰਪੱਖਤਾ ਪੁਰ ਕਈ ਤਰ੍ਹਾਂ ਦੇ ਸੁਆਲੀਆ ਨਿਸ਼ਾਨ ਲਾ ਜਾਂਦੇ ਹਨ, ਜਿਸ ਤੋਂ ਬਚਿਆ ਜਾਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਨਿਜੀ ਮੱਤਭੇਦਾਂ ਕਾਰਣ, ਐਡਵੋਕੇਟ ਫੂਲਕਾ ਵਲੋਂ ਪੀੜਤਾਂ ਦੇ ਕੇਸਾਂ ਦੀ ਪੈਰਵੀ ਕਰਨ ਤੋਂ ਹੱਥ ਖਿੱਚਣ ਦਾ ਐਲਾਨ ਕਰਨਾ ਵੀ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪੈਦਾ ਕਰਦਾ ਹੈ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਸ ਨਹੀਂ ਲੜ ਰਹੇ ਕਿ ਉਨ੍ਹਾਂ ਨੇ ਕਮੇਟੀ ਦੇ ਪ੍ਰਧਾਨ ਦੇ ਨਾਲ ਚਲੇ ਆ ਰਹੇ ਸਬੰਧਾਂ ਵਿੱਚ ਕੜਵਾਹਟ ਪੈਦਾ ਹੋ ਜਾਣ ਦੀ ਗੱਲ ਕਰਕੇ ਪੀੜਤਾਂ ਦੇ ਕੇਸ ਲੜਨ ਤੋਂ ਹੱਥ ਖਿੱਚਣ ਦਾ ਫੈਸਲਾ ਕਰ ਲਿਆ ਹੈ, ਇਸ ਦੇ ਲਈ ਉਨ੍ਹਾਂ ਨੂੰ ਆਪਣੇ ਕਲਾਇੰਟ (ਮੁਵਕਿਲ) ਪ੍ਰਤੀ ਹੀ ਜਵਾਬਦੇਹ ਹੋਣਾ ਪਵੇਗਾ।

Normal 0 14 false false false IT X-NONE X-NONE MicrosoftInternetExplorer4 /* Style Definitions */ table.MsoNormalTable {mso-style-name:"Table Normal"; mso-tstyle-rowband-size:0; mso-tstyle-colband-size:0; mso-style-noshow:yes; mso-style-priority:99; mso-style-qformat:yes; mso-style-parent:""; mso-padding-alt:0cm 5.4pt 0cm 5.4pt; mso-para-margin:0cm; mso-para-margin-bottom:.0001pt; mso-pagination:widow-orphan; font-size:11.0pt; font-family:"Calibri","sans-serif"; mso-ascii-font-family:Calibri; mso-ascii-theme-font:minor-latin; mso-fareast-font-family:"Times New Roman"; mso-fareast-theme-font:minor-fareast; mso-hansi-font-family:Calibri; mso-hansi-theme-font:minor-latin; mso-bidi-font-family:"Times New Roman"; mso-bidi-theme-font:minor-bidi;} -Jaswant Singh Ajit

Joomla Templates and Joomla Extensions by ZooTemplate.Com

Add comment


Security code
Refresh