ਕੀ ਯੂਰਪ ਵਿਚ ਸਥਾਪਿਤ ਹੋਈਆਂ ਸਮਾਜਸੇਵੀ ਸੰਸਥਾਵਾਂ, ਕਲੱਬਾਂ ਅਤੇ ਧਾਰਮਿਕ ਅਦਾਰੇ ਜਰੂਰਤਮੰਦਾਂ ਲਈ ਮਦਦਗਾਰ ਹਨ?
 

Home ਵਿਸ਼ਵ ਖ਼ਬਰਾਂ ਫੂਲਕਾ ਵਲੋਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਵਿਰੁੱਧ ਮਾਨਹਾਨੀ ਦਾ ਕੇਸ ਕਰਨ ਦੀ ਧਮਕੀ

ਫੂਲਕਾ ਵਲੋਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਵਿਰੁੱਧ ਮਾਨਹਾਨੀ ਦਾ ਕੇਸ ਕਰਨ ਦੀ ਧਮਕੀ

ਨਵੀਂ ਦਿੱਲੀ,24, ਜੁਲਾਈ, (ਅਜੀਤ)  -  ਐਡਵੋਕੇਟ ਸ. ਐਚ ਐਸ ਫੂਲਕਾ ਵਲੋਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਦੇ ਵਿਰੁੱਧ ਮਾਨਹਾਨੀ ਦਾ ਕੇਸ ਕਰਨ ਦੀ ਦਿੱਤੀ ਗਈ ਧਮਕੀ ਦੇ ਸਬੰਧ ਵਿੱਚ ਜਦੋਂ ਜਸਟਿਸ ਸੋਢੀ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਐਡਵੋਕੇਟ ਫੂਲਕਾ ਵਲੋਂ ਆਪਣੇ ਵਿਰੁਧ ਕੀਤੇ ਜਾਣ ਵਾਲੇ ਮਾਣਹਾਨੀ ਦੇ ਮੁਕਦਮੇ ਦਾ ਸੁਆਗਤ ਕਰਨਗੇ ਅਤੇ ਅਦਾਲਤ ਵਿੱਚ ਹੀ ਉਨ੍ਹਾਂ ਨੂੰ ਆਪਣੇ ਵਲੋਂ ਦਿਤੇ ਗਏ ਬਿਆਨ ਦੀ ਪੁਸ਼ਟੀ ਕਰਨ ਦੇ ਨਾਲ ਹੀ ਕੁਝ ਕਈ ਹੋਰ ਖੁਲਾਸੇ ਕਰਨ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਇਸ ਤੋਂ ਵੱਧ ਕੁਝ ਨਹੀਂ ਕਹਿਣਾ ਚਾਹੁਣਗੇ। ਦੂਜੇ ਪਾਸੇ ਐਡਵੋਕੇਟ ਫੂਲਕਾ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਨਵੰਬਰ-84 ਦੇ ਕੇਸਾਂ ਲਈ ਕੋਈ ਵੀ ਪੈਸਾ ਲੈਣ ਤੋਂ ਇਨਕਾਰ ਕੀਤੇ ਜਾਣ ਦੇ ਸਬੰਧ ਵਿੱਚ ਜਦੋਂ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਸਿਆ ਕਿ ਉਹ ਵਧੇਰੇ ਖੁਲਾਸਾ ਤਾਂ ਸਮਾਂ ਆਉਣ ਤੇ ਹੀ ਕਰਨਗੇ, ਪ੍ਰੰਤੂ ਕੀ ਐਡਵੋਕੇਟ ਐਚ ਐਸ ਫੂਲਕਾ ਉਨ੍ਹਾਂ ਦਸਤਖਤਾਂ ਤੋਂ ਇਨਕਾਰ ਕਰ ਸਕਦੇ ਹਨ, ਜੋ ਉਨ੍ਹਾਂ ਨੇ ਆਪਣੀ ਹੀ ਅਗਵਾਈ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਗਈ ਹੋਈ ਕਮੇਟੀ ਦੇ ਖਰਚਿਆਂ ਦੇ ਬਿਲਾਂ ਦੀ ਅਦਾਇਗੀ ਕਰਨ ਦੀ ਸ਼ਿਫਾਰਿਸ਼ ਕਰਦਿਆਂ ਕੀਤੇ ਹੋਏ ਹਨ?
ਇਥੇ ਇਹ ਗਲ ਵਰਨਣਯੋਗ ਹੈ ਕਿ ਬੀਤੇ ਦਿਨ ਐਡਵੋਕੇਟ ਐਚ ਐਸ ਫੂਲਕਾ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਲੋਂ ਆਪਣੇ ਪੁਰ ਨਵੰਬਰ-84 ਦੇ ਮਾਮਲੇ ਵਿੱਚ ਪੈਸੇ ਖਾਣ ਦਾ ਕਥਤ ਦੋਸ਼ ਲਾਏ ਜਾਣ ਕਾਰਣ ਤਨਾਉ-ਪੂਰਣ ਸਬੰਧ ਬਣ ਜਾਣ ਨੂੰ ਆਧਾਰ ਬਣਾਉਂਦਿਆਂ ਹਇਆਂ ਨਵੰਬਰ-84 ਦੇ ਪੀੜਤਾਂ ਦੇ ਕੇਸ ਨਾ ਲੜਨ ਦੇ ਕੀਤੇ ਗਏ ਐਲਾਨ ਪੁਰ ਟਿੱਪਣੀ ਕਰਦਿਆਂ ਕਿਹਾ ਸੀ ਕਿ ਇਕ ਵਕੀਲ ਦਾ ਕਿੱਤਾ ਇਹ ਮੰਗ ਕਰਦਾ ਹੈ ਕਿ ਉਹ ਆਪਣੇ ਮੁਵੱਕਿਲ ਪ੍ਰਤੀ ਵਫਾਦਾਰ ਬਣਿਆ ਰਹੇ, ਨਾ ਕਿ ਕਿਸੇ ਹੋਰ ਦੇ ਨਾਲ ਮਤਭੇਦ ਪੈਦਾ ਹੋ ਜਾਣ ਤੇ ਆਪਣੇ ਪ੍ਰਤੀ ਵਿਸ਼ਵਾਸ ਪ੍ਰਗਟ ਕਰ ਰਹੇ ਵਿਅਕਤੀ ਦੇ ਨਾਲ ਵਿਸ਼ਵਾਸਘਾਤ ਕਰਨ ਤੇ ਤੁਲ ਜਾਏ। ਉਨ੍ਹਾਂ ਕਿਹਾ ਕਿ ਜੋ ਪਾਰਟੀ ਕਿਸੇ ਨੂੰ ਕੋਈ ਕੰਮ ਕਰਨ ਦੇ ਲਈ ਪੈਸਾ ਦਿੰਦੀ ਹੈ ਤਾਂ ਉਸਦਾ ਹਕ ਬਣਦਾ ਹੈ ਕਿ ਉਹ ਉਸ ਪਾਸੋਂ ਆਪਣੇ ਦਿੱਤੇ ਗਏ ਪੈਸੇ ਦਾ ਹਿਸਾਬ ਮੰਗੇ। ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਮੰਨਿਆ ਜਾਇਗਾ ਕਿ ਹਿਸਾਬ ਦੇਣ ਦੀ ਬਜਾਏ ਉਸਨੂੰ ਰਾਜਨੈਤਿਕ ਮੁੱਦਾ ਬਣਾ ਹਿਸਾਬ ਮੰਗਣ ਵਾਲੇ ਤੇ ਦੋਸ਼ ਲਗਾ ਕੇ ਉਛਾਲਣਾ ਸ਼ੁਰੂ ਕਰ ਦਿੱਤਾ ਜਾਵੇ।

ਦਰਖਾਸ਼ਤ ਔਨ-ਲਾਈਨ ਦੇਖੋ

CLICK HERE

ਰੋਮ ਦਿਆਂ ਦਰਖਾਸ਼ਤ ਔਨ-ਲਾਈਨ ਦੇਖੋ

CLICK HERE