Tuesday, Feb 07th

Last update12:23:14 AM GMT

‘ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ’ ਵਲੋਂ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਵਿੱਚ ਖਾਲਸਾ ਰਾਜ ਦੀ ਸਥਾਪਨਾ ਤੇ ਫਤਹਿ ਦਿਵਸ ਸਬੰਧੀ ਫਰੈਂਕਫੋਰਟ ਵਿਖੇ ਸੈਮੀਨਾਰ

ਫਰੈਂਕਫੋਰਟ :- 'ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ' ਵਲੋਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਵਿੱਚ ੩੦੦ ਸਾਲਾ, ਖਾਲਸਾ ਰਾਜ ਦੀ ਸਥਾਪਨਾ ਤੇ ਸਰਹੰਦ ਫਤਹਿ ਦਿਵਸ ਸਬੰਧੀ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਦੀ ਸ਼ੁਰੂਆਤ ਭਾਈ ਕਮਲਜੀਤ ਸਿੰਘ ਰਾਏ ਪ੍ਰਧਾਨ 'ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ' ਨੇ ਕੀਤੀ । ਉਨ੍ਹਾਂ ਨੇ ਸ੍ਰ: ਗੁਰਦਿਆਲ ਸਿੰਘ ਲੱਖਪੁਰੀ ਦੇ ਢਾਡੀ ਜਥੇ ਨੂੰ ਸਮਾਂ ਦਿੱਤਾ । ਸ੍ਰ: ਗੁਰਦਿਆਲ ਸਿੰਘ ਲੱਖਪੁਰੀ ਨੇ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯਾਦ ਵਿੱਚ ਦੋ ਵਾਰਾਂ ਬੋਲਕੇ ਸਰੋਤਿਆਂ ਨੂੰ ਮਨ ਮੁਗਧ ਕੀਤਾ । ਢਾਡੀ ਜਥੇ ਤੋਂ ਬਾਅਦ ਸਟੇਜ ਦੀ ਸੇਵਾ ਸੰਭਾਲਦਿਆਂ ਗੁਰਦੁਆਰਾ ਸਾਹਿਬ ਦੇ ਸੈਕਟਰੀ ਸ੍ਰ: ਮੱਤੇਵਾਲ ਨੇ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਤੇ ਅਗਲੀ ਕਾਰਵਾਈ ਕਰਨ ਲਈ 'ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ' ਦੇ ਪ੍ਰੈਸ ਸਕੱਤਰ ਸ੍ਰ: ਤਰਸੇਮ ਸਿੰਘ ਅਟਵਾਲ ਨੂੰ ਸਟੇਜ ਸੌਂਪੀ । ਉਨ੍ਹਾਂ ਸਭ ਤੋਂ ਪਹਿਲਾਂ ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਪੰਜਾਬ ਤੋਂ ਸ੍ਰ: ਅਜਮੇਰ ਸਿੰਘ, ਸ੍ਰ: ਗੁਰਜੰਟ ਸਿੰਘ ਰੂਪੋਵਾਲੀਆ ਤੇ ਸ੍ਰ: ਤ੍ਰਿਵੇਦੀ ਸਿੰਘ ਯੂ. ਕੇ. ਦਾ ਬਹੁਤ - ਬਹੁਤ ਧੰਨਵਾਦ ਕੀਤਾ । ਉਨ੍ਹਾਂ ਸ੍ਰ: ਤ੍ਰਿਵੇਦੀ ਸਿੰਘ ਯੂ. ਕੇ. ਵਾਲਿਆਂ ਨੂੰ ਸਟੇਜ ਤੇ ਬੋਲਣ ਦਾ ਸੱਦਾ ਦਿੱਤਾ । ਸ੍ਰ: ਤ੍ਰਿਵੇਦੀ ਸਿੰਘ ਨੇ ਖਾਲਸਾ ਰਾਜ ਤੇ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਇਤਹਾਸ ਤੋਂ ਜਾਣੂ ਕਰਵਾਇਆ । ਉਨ੍ਹਾਂ ਤੋਂ ਬਾਅਦ ਪੰਜਾਬ ਤੋਂ ਆਏ ਸ੍ਰ: ਅਜਮੇਰ ਸਿੰਘ ਜੀ ਹੋਰਾਂ, ਜਿਨ੍ਹਾਂ ਨੇ ਸਿੱਖ ਇਤਹਾਸ ਪ੍ਰਤੀ ਕਾਫੀ ਕਿਤਾਬਾਂ ਲਿਖੀਆਂ ਹਨ ਨੂੰ ਸਮਾਂ ਦਿੱਤਾ ਗਿਆ । ਸ੍ਰ: ਅਜਮੇਰ ਸਿੰਘ ਹੋਰਾਂ ਨੇ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਖਾਲਸਾ ਰਾਜ ਤੇ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸੰਘਰਸ ਦੇ ਸਮੇਂ ਦੀ ਸਾਰੀ ਵਿਥਿਆ ਨੂੰ ਇੱਕ ਘੰਟੇ ਦੇ ਸਮੇਂ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ । ਭਾਈ ਅਜਮੇਰ ਸਿੰਘ ਹੋਰਾਂ ਨੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਪ੍ਰਤੀ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਸੰਗਤ ਦੀ ਹਰ ਤਰ੍ਹਾਂ ਦੇ ਸ਼ੰਕੇ ਬੜੇ ਹੀ ਸਾਰਥਕ ਜਵਾਬ ਦੇ ਕੇ ਨਿਵਰਤ ਕੀਤਾ । ਉਨ੍ਹਾਂ ਉਪ੍ਰੰਤ ਪੰਜਾਬ ਤੋਂ ਇਸ ਸੈਮੀਨਾਰ ਵਿੱਚ ਭਾਗ ਲੈਣ ਲਈ ਪਹੁੰਚੇ ਭਾਈ ਗੁਰਜੰਟ ਸਿੰਘ ਰੂਪੋਵਾਲੀਆ ਨੇ ਹਾਜ਼ਰੀ ਭਰੀ ਉਨ੍ਹਾਂ ਨੇ ਗੁਰਮਤਿ ਤੇ ਜ਼ੋਰ ਦਿੱਤਾ । ਉਨ੍ਹਾਂ ਯੌਰਪ ਵਿੱਚ ਵਸਦੇ ਸਿੱਖ ਪ੍ਰਵਾਰਾਂ ਨੂੰ ਬੇਨਤੀ ਕੀਤੀ ਕਿ ਜੇ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਪੜ੍ਹਣ ਵੱਲ ਪੂਰਾ ਧਿਆਨ ਦੇਣਗੇ ਤਾਂ ਸਾਡੀ ਕੌਮ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੇਗੀ । ਇਸ ਉਪ੍ਰੰਤ ਸਮਾਗਮ ਵਿੱਚ ਪਹੁੰਚੀ ਸੰਗਤ ਨੂੰ ਚਾਹ - ਪਾਣੀ ਅਤੇ ਲੰਗਰ ਛੱਕਣ ਦਾ ਸਮਾਂ ਦਿੱਤਾ ਗਿਆ । ਉਸ ਤੋਂ ਮਗਰੋ ਆਈ ਹੋਈ ਸੰਗਤ ਨੇ ਇਸ ਸਮਾਗਮ ਵਿੱਚ ਪਹੁੰਚੇ ਹੋਏ ਵਿਦਵਾਨਾਂ ਤੋਂ ਸਿੱਖ ਰਹਿਤ ਮਰਿਯਾਦਾ ਅਤੇ ਮੌਜੂਦਾ ਹਾਲਾਤਾਂ ਤੇ ਅਨੇਕਾਂ ਹੀ ਸਵਾਲ ਪੁੱਛੇ । ਜਿਨ੍ਹਾਂ ਨੇ ਬਿਨਾਂ ਕਿਸੇ ਵਿਵਾਦ ਦੇ ਸਭ ਹੀ ਸਵਾਲਾਂ ਦੇ ਜਵਾਬ ਬੜੇ ਹੀ ਸੁਚੱਜੇ ਢੰਗ ਨਾਲ ਦਿੱਤੇ । ਇਸ ਸਮਾਗਮ ਵਿੱਚ ਪਹੁੰਚੀਆਂ ਬੀਬੀਆਂ ਨੇ ਵੀ ਕਈ ਗੁਰਮਤਿ ਪ੍ਰਤੀ ਸਵਾਲ ਪੁੱਛੇ ਤੇ ਸਭ ਹੀ ਸਤੁੰਸ਼ਟ ਹੋਏ ।   ਜਰਮਨ ਦੀ ਧਰਤੀ ਤੇ ਇਹ ਪਹਿਲਾ ਸੈਮੀਨਾਰ 'ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ' ਦੇ ਉਪਰਾਲੇ ਨਾਲ ਹੋਇਆ । ਜਿਸ ਦੀ ਸਿੱਖ ਕੌਮ ਨੂੰ ਸਮੇਂ ਦੇ ਮੁਤਾਬਿਕ ਬਹੁਤ ਹੀ ਲੋੜ ਸੀ । ਇਸ ਸੈਮੀਨਾਰ ਵਿੱਚ ਸਾਰੇ ਹੀ ਯੌਰਪ ਵਿੱਚੋਂ ਮਹਾਨ ਵਿਦਵਾਨ ਅਤੇ ਸਿੱਖ ਫਿਲਾਸਫਰ ਪਹੁੰਚੇ ਹੋਏ ਸਨ । ਇਸ ਸਮਾਗਮ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਵੱਖ - ਵੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ ।  ਬੱਬਰ ਖਾਲਸਾ ਜਰਮਨੀ ਦੇ ਮੁਖੀ ਜਥੇ. ਰੇਸ਼ਮ ਸਿੰਘ ਬੱਬਰ ਤੇ ਉਨ੍ਹਾਂ ਦੇ ਸਾਥੀ, ਸਿੱਖ ਫੈਡਰੇਸ਼ਨ ਜਰਮਨੀ ਦੇ ਮੁਖੀ ਭਾਈ ਗੁਰਮੀਤ ਸਿੰਘ ਖਨਿਆਣ ਤੇ ਸਾਥੀ, ਦਲ ਖਾਲਸਾ ਦੇ ਭਾਈ ਗੁਰਦੀਪ ਸਿੰਘ ਪ੍ਰਦੇਸੀ ਹਾਈਜੈਕਰ ਤੇ ਸਾਥੀ, ਬੱਬਰ ਖਾਲਸਾ ਇੰਟ. ਦੇ ਮੁਖੀ ਜਥੇ. ਹਰਦਵਿੰਦਰ ਸਿੰਘ ਬੱਬਰ ਤੇ ਉਨ੍ਹਾਂ ਦੇ ਸਾਥੀ, ਗੁਰਮਤਿ ਪ੍ਰਚਾਰ ਸਭਾ ਦੇ ਭਾਈ ਗੁਰਚਰਨ ਸਿੰਘ ਗੁਰਾਇਆ, ਸ੍ਰ: ਨਰਿੰਦਰ ਸਿੰਘ ਤੇ ਸਾਥੀ, ਜਥੇ. ਸਤਨਾਮ ਸਿੰਘ ਬੱਬਰ ਚੇਅਰਮੈਨ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ, ਸ੍ਰ: ਸੁਰਿੰਦਰਪਾਲ ਸਿੰਘ ਬਰਲਿਨ ਦਲ ਖਾਲਸਾ, ਭਾਈ ਰਵਿੰਦਰ ਸਿੰਘ ਆਲਮਗੀਰ ਲਾਇਪਸਿਕ, ਸ੍ਰ: ਜਸਵੀਰ ਸਿੰਘ ਘੁੰਮਣ ਲਾਇਪਸਿਕ, ਸ੍ਰ: ਬਲਦੇਵ ਸਿੰਘ ਬਾਜਵਾ ਲਾਇਪਸਿਕ ਸੰਸਥਾਪਕ ਮੀਡੀਆ ਪੰਜਾਬ ਅਖਬਾਰ, ਸ੍ਰ: ਤਰਸੇਮ ਸਿੰਘ ਅਟਵਾਲ ਮਿਊਨਚਨ ਪ੍ਰੈਸ ਸਕੱਤਰ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ, ਸ੍ਰ: ਗੁਰਦਿਆਲ ਸਿੰਘ ਲਾਲੀ, ਸ੍ਰ: ਦਿਲਬਾਗ ਸਿੰਘ ਨਿਊਨਬਰਗ, ਸ੍ਰ: ਬਲਕਾਰ ਸਿੰਘ ਸਾਬਕਾ ਪ੍ਰਧਾਨ ਫਰੈਂਕਫੋਰਟ, ਸ੍ਰ: ਜਰਨੈਲ ਸਿੰਘ ਮਿਊਨਚਨ, ਸ੍ਰ: ਕੁਲਵਿੰਦਰ ਸਿੰਘ ਮਿਊਨਚਨ, ਸ੍ਰ: ਮੁਖਤਿਆਰ ਸਿੰਘ ਕੈਮਨਿਸਟ, ਸ੍ਰ: ਮਨਜੀਤ ਸਿੰਘ ਜੋਧਪੁਰੀ, ਸ੍ਰ: ਭੁਪਿੰਦਰ ਸਿੰਘ ਮੰਡੇਰ, ਸ੍ਰ: ਕਸਮੀਰ ਸਿੰਘ ਔਕਸਬਰਗ, ਸ੍ਰ: ਬਲਵਿੰਦਰ ਸਿੰਘ ਮਿਊਨਚਨ, ਸ੍ਰ: ਗੁਰਵਿੰਦਰ ਸਿੰਘ ਗੋਲਡੀ, ਸ੍ਰ: ਮੰਗਲ ਸਿੰਘ ਨਿਊਨਬਰਗ, ਸ੍ਰ: ਮੱਤੇਵਾਲ, ਸ੍ਰ: ਸੁਖਦੇਵ ਸਿੰਘ ਕੈਮਨਿਸਟ, ਸ੍ਰ: ਨਰਿੰਦਰ ਸਿੰਘ ਸਾਬਕਾ ਪ੍ਰਧਾਨ, ਸ੍ਰ: ਮਨਜੀਤ ਸਿੰਘ ਹੋਠੀ, ਸ੍ਰ: ਕਮਲਜੀਤ ਸਿੰਘ ਰਾਏ, ਸ੍ਰ: ਬਲਜੀਤ ਸਿੰਘ ਮਿਊਨਚਨ, ਸ੍ਰ: ਸੁਰਜੀਤ ਸਿੰਘ, ਸ੍ਰ: ਸਰੂਪ ਸਿੰਘ ਨਿਊਨਬਰਗ, ਸ੍ਰ: ਗੁਰਮੀਤ ਸਿੰਘ, ਸ੍ਰ: ਕਾਬਲ ਸਿੰਘ, ਸ੍ਰ: ਮਨਿੰਦਰ ਸਿੰਘ ਤੇ ਸ੍ਰ: ਇਕਬਾਲ ਸਿੰਘ ਮਾਨਹਾਈਮ, ਸ੍ਰ: ਗੁਰਬਚਨ ਸਿੰਘ ਬਾਬਾ ਤੇ ਸ੍ਰ: ਰਘਵੀਰ ਸਿੰਘ ਮਿਊਨਚਨ, ਸ੍ਰ: ਹਰਜਿੰਦਰ ਸਿੰਘ, ਸ੍ਰ: ਜਤਿੰਦਰ ਸਿੰਘ, ਸ੍ਰ: ਪ੍ਰਤਾਪ ਸਿੰਘ ਤੇ ਸ੍ਰ: ਪਾਲਾ ਸਿੰਘ ਕਲੋਨ, ਸ੍ਰ: ਰੁਲਦਾ ਸਿੰਘ ਕੋਲਨ, ਸ੍ਰ: ਅਵਤਾਰ ਸਿੰਘ ਤੇ ਸ੍ਰ: ਨਿਰਮਲ ਸਿੰਘ ਫਰੈਂਕਫੋਰਟ, ਸ੍ਰ: ਕਬੀਰ ਸਿੰਘ ਕਲਸੀ ਇੰਜਨੀਅਰ ਡਿਪਲੋਮਾਂ ਹੋਲਡਰ ਤੇ ਸ੍ਰ: ਖੁਸਵੰਤ ਸਿੰਘ ਐਮ. ਏ. ਪੀ. ਐਚ. ਡੀ. ਆਦਿ ਬਹੁਤ ਸੰਗਤਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ। ਸਾਰਾ ਦਿਨ ਗੁਰੂ ਕਾ ਲੰਗਰ ਅਟੁੱਟ ਵਰਤਦਾ ਰਿਹਾ । ਇਸ ਸੈਮੀਨਾਰ ਤੋਂ ਬਾਅਦ 'ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ' ਤੇ ਸਿੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ । ਜਿਸ ਵਿੱਚ ਖੁੱਲ੍ਹਕੇ ਵਿਚਾਰਾਂ ਹੋਈਆਂ । ਇਸ ਮੀਟਿੰਗ ਵਿੱਚ 'ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ' ਨੂੰ ਕਿਹਾ ਗਿਆ ਕਿ ਉਹ ਜਲਦੀ ਤੋਂ ਜਲਦੀ 'ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ' ਦਾ ਸੰਵਿਧਾਨ ਤੇ ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਜਲਦੀ ਹੀ ਪੇਸ਼ ਕਰਨ । ਇਸ ਮੀਟਿੰਗ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੀ ਕਮੇਟੀ ਨੇ ਕਿਹਾ ਕਿ ਅਸੀਂ ਹਰ ਸਮੇਂ 'ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ' ਨੂੰ ਪੂਰਨ ਸਹਿਯੋਗ ਦੇਵਾਂਗੇ ਤੇ ਹਰ ਸਮੇਂ ਜਦੋਂ ਵੀ ਕਮੇਟੀ ਚਾਹੇ ਅਸੀਂ ਇੱਥੇ ਹਰ ਪ੍ਰੋਗਰਾਮ ਕਰਾਉਣ ਲਈ ਹਰ ਸਮੇਂ ਮੋਢੇ ਨਾਲ ਮੋਢਾ ਜੋੜਕੇ ਇਨ੍ਹਾਂ ਦਾ ਸਮਰਥਨ ਕਰਾਂਗੇ ।

Joomla Templates and Joomla Extensions by ZooTemplate.Com

Add comment


Security code
Refresh