Tuesday, Feb 07th

Last update12:23:14 AM GMT

ਪਾਵਨ ਸਰੂਪ ਨੂੰ ਬਾਹਰ ਸੁੱਟ ਦੇਣ ਦੇ ਮਾਮਲੇ ਦੀ ਸੁਣਵਾਈ

ਮੋਰਿੰਡਾਂ, 4 ਅਗਸਤ (ਭਟੋਆ) - ਬੀਤੇ ਸਾਲ ਨਵੰਬਰ ਵਿੱਚ  ਮੋਰਿੰਡਾਂ ਦੇ ਇੱਕ ਨਸੇੜੀ ਨੌਜਵਾਨ ਵੱਲੋ ਆਪਦੇ ਹੀ ਘਰ ਵਿੱਚ ਆਪਣੀ ਮੂਹ ਬੋਲੀ ਮਾਤਾ ਦੀ ਮੌਤ ਉਪਰੰਤ ਰਖਵਾਏ ਸਹਿਜ ਪਾਠ ਸਾਹਿਬ ਦੇ ਭੋਗ ਤੋ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੇ ਦੇ ਪਾਵਨ ਸਰੂਪ ਨੂੰ ਬਾਹਰ ਸੁੱਟ ਦੇਣ ਦੇ ਮਾਮਲੇ ਦੀ ਸੁਣਵਾਈ ਅੱਜ ਰੋਪੜ ਦੀ ਜੁਡੀਸੀਅਲ ਮੈਜਿਸਟ੍ਰੇਟ (ਅੱਵਲ ਦਰਜਾ) ਮੈਡਮ ਮਨਦੀਪ ਕੌਰ ਬੇਦੀ ਦੀ ਅਦਾਲਤ ਵਿੰਚ ਹੋਈ ਜਿੱਥੇ ਮਾਨਯੋਗ ਜੱਜ ਨੇ ਵਕੀਲਾਂ ਦੀਆਂ ਦਲੀਲਾਂ ਸੁਣਲ ਤੋ ਬਾਦ ਇਸ ਕੇਸ ਦੀ ਅਗਲੀ ਤਾਰੀਖ ਪੇਸੀ 5 ਅਕਤੂਬਰ 2010 ਨਿਸਚਿਤ ਕਰ ਦਿੱਤੀ ਰੁਖ਼ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਲਡ ਸਿੱਖ ਮਿਸਨ ਦੀ ਤਰਫੋ ਇਸ ਕੇਸ ਦੀ ਕਾਨੂੰਨੀ ਪੈਰਵਾਈ ਕਰ ਰਹੇ ਐਡਵੋਕੇਅ ਸ੍ਰ, ਹਰਦੀਪ ਸਿੰਘ ਬਾਸੀ ਨੇ ਦੱਸਿਆ ਕਿ 11 ਨਾਵੰਬਰ 2009 ਨੂੰ  ਮੋਰਿੰਡਾਂ ਦੇ ਵਾਰਡ ਨੰਬਰ 9 ਦੇ ਕਰਮ ਸਿੰਘ ਨੇ ਆਪਣੀ ਪਤਨੀ ਨਮਿੱਤ ਸਹਿਜ ਪਾਠ ਅਰੰਭ ਕਰਵਾਇਆ ਸੀ ਜਿੱਥੇ  14 ਨਵੰਬਰ 2009 ਨੂੰ ਸੁਖਵਿੰਦਰ ਸਿੰਘ(ਦੋਸੀ) ,ਜਿਸਨੂੰ ਕਰਮ ਸਿੰਘ ਨੇ ਆਪਦੇ ਔਲਾਦ ਨਾ ਹੋਣ ਕਾਰਨ ਗੋਦ ਲਿਆ ਹੋਇਆ ਸੀ,  ਨੇ ਨਸੇ ਦੀ ਹਾਲਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪ ਨੂੰ ਮੰਜੀ ਸਾਹਿਬ ਸਮੇਤ  ਪਾਠ ਕਰਨ ਵਾਲੇ ਸਥਾਨ ਤੋ ਚੱਕ ਕੇ ਬਾਹਰ ਗਲੀ ਵਿੱਚ ਸੁੱਟ ਦਿੱਤਾ ਸੀ ਜਿਸ ਦਾ ਪਤਾ ਲੱਗਣ ਤੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਤਤਕਾਲੀ ਹੈਡਗ੍ਰੰਥੀ ਗਿਆਨੀ ਬਲਬੀਰ ਸਿੰਘ ਚਲਾਕੀ ,ਸੰਯੁਕਤ ਸਕੱਤਰ ਵਰਲਡ ਸਿੱਖ ਮਿਸਨ ਨੇ ਜਿੱਥੇ ਮੌਕੇ ਤੇ ਪਹੁੰਚਕੇ ਪਾਵਨ ਸਰੂਪ ਨੂੰ ਪੂਰਨ ਗੁਰਮਰਿਆਦਾ ਅਨੁਸਾਰ ਸੰਭਾਲਿਆ ੁਉੱਥੇ ਦੋਸੀ ਨੂੰ ਪਕੜ ਕੇ ਮੋਰਿੰਡਾਂ ਪੁਲੀਸ ਦੇ ਹਵਾਲੇ ਵੀ ਕੀਤਾ , ਐਡਵੋਕੇਟ ਬਾਸੀ ਅਨੁਸਾਰ ਮੋਰਿੰਡਾਂ ਪੁਲੀਸ ਨੇ ਬਲਬੀਰ ਸਿੰਘ ਦੇ  ਬਿਆਨਾ ਤੇ ਦੋਸੀ ਸੁਖਵਿੰਦਰ ਸਿੰਘ ਵਿਰੁੱਧ ਧਾਰਾ 295 ਅਧੀਨ ਮਾਮਲਾ ਨੰਬਰ 174 ਦਰਜ ਕਰਕੇ ਇਸਦਾ ਚਲਾਣ ਉਕਤ ਅਦਾਲਤ ਵਿੱਚ ਪੇਸ ਕੀਤਾ ਸੀ ਜਿੱਥੇ ਅੱਜ ਹੋਈ ਸੁਣਵਾਈ ਸਮੇ ਜਿੱਥੇ ਦੋਸੀ ਹਾਜਰ ਸੀ ਉੱਥੇ ਵਰਲਡ ਸਿੱਖ ਮਿਸਨ ਵੱਲੋ ਗਿਆਨੀ ਬਲਬੀਰ ਸਿੰਘ ਚਲਾਕੀ ,ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਅਤੇ ਸਹਿਰੀ ਇੰਚਾਰਜ (ਪੁਲੀਸ) ਸ੍ਰੀ ਭਗਵੰਤ ਸਿੰਘ ਤੇ ਹੋਰ ਗਵਾਹ  ਵੀ ਹਾਜਰ ਸਨਖ਼ ਸ੍ਰ, ਬਾਸੀ ਅਨੁਸਾਰ 5 ਅਕਤੂਬਰ 2010 ਨੂੰ ਇਸ ਕੇਸ ਵਿੱਚ ਸਾਮਲ ਗਵਾਹਾਂ ਦੀਆਂ ਗਵਾਹੀਆਂ ਦਰਜ ਕੀਤੀਆਂ ਜਾਣਗੀਆਂਖ਼

Joomla Templates and Joomla Extensions by ZooTemplate.Com

Add comment


Security code
Refresh