
ਸੈਮੀਨਾਰ ਦੁਨਿਆਵੀ ਹੋਣ ਦੇ ਨਾਲ-ਨਾਲ ਅਧਿਆਤਮਿਕ ਵੀ ਹੋ ਨਿਬੜਿਆ - ਡਾ. ਜਸਪਾਲ ਸਿੰਘ
ਟਰਾਂਟੋ (ਜੰਜੂਆ): ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ (ਰਜਿ:) ਵਲੋਂ 4 ਅਗਸਤ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ ਵਿਚ ‘ਬਾਬਾ ਨਿਧਾਨ ਸਿੰਘ ਜੀ: ਜੀਵਨ ਤੇ ਸਖਸ਼ੀਅਤ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਸ. ਪਰਮਜੀਤ ਸਿੰਘ ਸਰੋਆ, ਚੇਅਰਮੈਨ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ (ਰਜਿ:) ਦੀ ਅਗਵਾਈ ਹੇਠ ਕਰਵਾਇਆ ਗਿਆ। ਸਵੇਰੇ 10 ਵਜੇ ਸ਼ੁਰੂ ਹੋਏ ਇਸ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੈਮੀਨਾਰ ਦਾ ਉਦਘਾਟਨ ਕੀਤਾ। ਉਦਘਾਟਨੀ ਸਮਾਗਮ ਦੋਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਸਾਹਿਬਾਨ, ਸ਼ਹੀਦਾਂ, ਸੇਵਾਦਾਰਾਂ ਅਤੇ ਵਿਦਵਾਨਾਂ ਆਦਿ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਪਰ ਸਾਡੀ ਇਹ ਬਦਕਿਸਮਤੀ ਰਹੀ ਹੈ ਕਿ ਅਸੀਂ ਕੁਝ ਅਹਿਮ ਸਖਸ਼ੀਅਤਾਂ ਜਿਨ੍ਹਾਂ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਬਾਬਾ ਨਿਧਾਨ ਸਿੰਘ ਜੀ ਨੂੰ ਵੀ ਵਿਸਾਰਦੇ ਰਹੇ ਹਾਂ। ਪਰ ਸਾਡੀ ਅਗਵਾਈ ਹੇਠ ਬਾਬਾ ਬੰਦਾ ਸਿੰਘ ਬਹਾਦਰ ਦੀ ਤ੍ਰੈ-ਸ਼ਤਾਬਦੀ ’ਤੇ ਕੌਮ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪ੍ਰਾਪਤੀਆਂ ਬਾਰੇ ਜਾਗਰੂਕ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖੀ ਵਿਚ ਸੇਵਾ ਤੇ ਸਿਮਰਨ ਦੇ ਮਹਾਨ ਪੁੰਜ ਬਾਬਾ ਨਿਧਾਨ ਸਿੰਘ ਜੀ ’ਤੇ ਕਰਵਾਇਆ ਗਿਆ ਇਹ ਸੈਮੀਨਾਰ ਬੜਾ ਮੁੱਲਵਾਨ ਹੈ। ਜਥੇਦਾਰ ਅਵਤਾਰ ਸਿੰਘ ਨੇ ਇਸ ਸੈਮੀਨਾਰ ਦਾ ਸੇਹਰਾ ਸ. ਪਰਮਜੀਤ ਸਿੰਘ ਸਰੋਆ ਨੂੰ ਦਿੱਤਾ ਜਿਨ੍ਹਾਂ ਦੀ ਅਗਵਾਈ ਹੇਠ ਇਹ ਸਾਰਾ ਪ੍ਰਬੰਧ ਉਲੀਕਿਆ ਗਿਆ ਹੈ। ਸਟੇਜ ਸਕੱਤਰ ਪ੍ਰੋ: ਗੁਰਵੀਰ ਸਿੰਘ ਮਸਤੂਆਣਾ ਨੇ ਸੈਮੀਨਾਰ ਦੀ ਰੂਪਰੇਖਾ ’ਤੇ ਚਾਨਣਾ ਪਾਉਂਦਿਆਂ ਬਾਬਾ ਨਿਧਾਨ ਸਿੰਘ ਜੀ ਦੀ ਜੀਵਨੀ ਬਾਰੇ ਵੀ ਦੱਸਿਆ। ਆਏ ਮਹਿਮਾਨਾਂ ਨੂੰ ਪ੍ਰੋ: ਕਰਮਜੀਤ ਸਿੰਘ ਗੱਗੜਪੁਰ ਨੇ ਜੀ ਆਇਆਂ ਆਖਿਆ।
ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਬਾਬਾ ਬਲਬੀਰ ਸਿੰਘ ਸੀਚੇਵਾਲ ਸਨ। ਖੋਜ ਪਰਚੇ ਪੜ੍ਹਨ ਵਾਲੇ ਵਿਦਵਾਨਾਂ ਵਿਚ ਇਤਿਹਾਸਕਾਰ ਡਾ: ਕ੍ਰਿਪਾਲ ਸਿੰਘ, ਡਾ: ਪ੍ਰਿਥੀਪਾਲ ਸਿੰਘ ਕਪੂਰ ਅਤੇ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਸਨ, ਜਿਨ੍ਹਾਂ ਨੇ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ, ਸੇਵਾ, ਸਾਧਨਾ ਅਤੇ ਨਿਮਰਤਾ ਉਤੇ ਤੱਥਾਂ ਸਾਹਿਤ ਬਰੀਕੀ ਨਾਲ ਚਾਨਣਾ ਪਾਇਆ। ਵਿਦਵਾਨਾਂ ਨੇ ਬਾਬਾ ਜੀ ਦੇ ਫੌਜੀ ਜੀਵਨ ’ਤੇ ਵੇਰਵਿਆਂ ਸਹਿਤ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖੀ ਵਿਚ ਬਹੁਤੇ ਮਹਾਂਪੁਰਸ਼ ਫੌਜੀ ਰਹੇ ਹਨ।
ਇਸ ਮੌਕੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬਾਬਾ ਨਿਧਾਨ ਸਿੰਘ ਜੀ ਵਲੋਂ ਜਿਨ੍ਹਾਂ ਪ੍ਰਸਥਿਤੀਆਂ ਵਿਚ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਸੀ। ਉਹ ਸਮੇਂ ਮੁਤਾਬਿਕ ਬੜੀ ਦ੍ਰਿੜਤਾ ਵਾਲੀ ਸੀ। ਉਨ੍ਹਾਂ ਕਿਹਾ ਕਿ ਸੇਵਾ ਦਾ ਸਰੂਪ ਲੋੜ ਅਨੁਸਾਰ ਬਦਲਦਾ ਰਹਿੰਦਾ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਹੁਣ ਤੱਕ ਯੂਨੀਵਰਸਿਟੀ ਵਿਚ ਹੋਏ ਸੈਮੀਨਾਰਾਂ ਵਿਚੋਂ ਇਹ ਸੈਮੀਨਾਰ ਨਿਵੇਕਲਾ ਹੈ ਕਿੳੇੁਂਕਿ ਇਹ ਸੈਮੀਨਾਰ ਸੇਵਾ, ਸਿਮਰਨ ਦੇ ਪੁੰਜ ਬਾਬਾ ਨਿਧਾਨ ਸਿੰਘ ਜੀ ਦੀ ਸ਼ਖ਼ਸੀਅਤ ’ਤੇ ਅਧਾਰਿਤ ਹੋਣ ਕਾਰਨ ਦੁਨਿਆਵੀ ਹੋਣ ਦੇ ਨਾਲ ਅਧਿਆਤਮਿਕ ਵੀ ਹੋ ਨਿਬੜਿਆ ਹੈ। ਇਸ ਦੌਰਾਨ ਉਨ੍ਹਾਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੇ ਨਵੇਂ ਰੁਝਾਨਾਂ ਤੋਂ ਇਲਾਵਾ ਨਵੇਂ ਸ਼ੁਰੂ ਕੀਤੇ ਅਕਾਦਾਪਮਿਕ ਕੋਰਸਾਂ ਬਾਰੇ ਵੀ ਚਾਨਣਾ ਪਾਇਆ। ਡਾ. ਜਸਪਾਲ ਸਿੰਘ ਨੇ ਵਿਦਵਾਨਾਂ ਵਲੋਂ ਪੇਸ਼ ਪਰਚਿਆਂ ਦੌਰਾਨ ਉਭਰ ਕੇ ਆਏ ਸਾਂਝੇ ਪੱਖ ਸੇਵਾ ਤੇ ਸੰਤ ਨੂੰ ਅਜੌਕੇ ਸੰਦਰਭ ਵਿਚ ਪੇਸ਼ ਕੀਤਾ।
ਇਸ ਮੌਕੇ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ (ਰਜਿ:) ਦੇ ਚੇਅਰਮੈਨ ਸ. ਪਰਮਜੀਤ ਸਿੰਘ ਸਰੋਆ ਅਤੇ ਡਾ: ਅਮਰਜੀਤ ਸਿੰਘ ਪ੍ਰਿੰਸੀਪਲ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ’ਤੇ ਚਾਨਣਾ ਪਾਉਂਦੀ ਪੁਸਤਕ “ਤਿੰਨ ਸੌ ਸਵਾਲ” ਨੂੰ ਵੀ.ਸੀ. ਡਾ: ਜਸਪਾਲ ਸਿੰਘ, ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਮੁੱਖ ਮਹਿਮਾਨਾਂ ਵਲੋਂ ਸਾਂਝੇ ਤੌਰ ’ਤੇ ਰੀਲੀਜ਼ ਕੀਤੀ ਗਈ। ਇਸ ਮੌਕੇ ਸਨਮਾਨਤ ਸ਼ਖ਼ਸੀਅਤਾਂ ਵਿਚ ਖੋਜ ਪੇਪਰ ਪੜ੍ਹਨ ਵਾਲੇ ਵਿਦਵਾਨਾਂ ਤੋਂ ਇਲਾਵਾ ਬਾਬਾ ਨਿਧਾਨ ਸਿੰਘ ਜੀ ਦੇ ਪੜਪੋਤੇ ਭਾਈ ਸੁਖਵਿੰਦਰ ਸਿੰਘ ਪਿੰਡ ਨਡਾਲੋਂ ਅਤੇ ਹੋਰ ਅਹਿਮ ਸਖਸ਼ੀਅਤਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਹਾਜ਼ਿਰ ਸਰੋਤਿਆਂ ਨੂੰ ਯਾਦਗਾਰੀ ਚਿੰਨ੍ਹ ਵਜੋਂ ਬੈਗ, ਘੜੀਆਂ ਅਤੇ ਬਾਬਾ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦੀ ਸੀ.ਡੀ. ਵੀ ਵੰਡੀ ਗਈ। ਹਾਜ਼ਿਰ ਸਰੋਤਿਆਂ ਨੂੰ ਹਾਲ ਫੁੱਲ ਹੋਣ ਕਾਰਨ ਵਿਦਵਾਨਾਂ ਦੇ ਵਿਚਾਰ ਖੜੇ ਹੋ ਕੇ ਸੁਣਨੇ ਪਏ।ਧੰਨਵਾਦੀ ਭਾਸ਼ਣ ਦੌਰਾਨ ਸ. ਪਰਮਜੀਤ ਸਿੰਘ ਸਰੋਆ ਨੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਥੇ ਇਹ ਸਭ ਕੁਝ ਪ੍ਰਬੰਧਕੀ ਟੀਮ ਅਤੇ ਸਭ ਦੇ ਸਹਿਯੋਗ ਨਾਲ ਨੇਪਰੇ ਚੜ ਸਕਿਆ ਹੈ, ਉਥੇ ਇਸ ਪਿਛੇ ਬਾਬਾ ਨਿਧਾਨ ਸਿੰਘ ਜੀ ਦੀ ਅਪਾਰ ਕ੍ਰਿਪਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਰੇ ਸਮਾਗਮ ਨੂੰ ਨੇਪਰੇ ਚਾੜਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਗੁਰਮਤਿ ਸੰਗੀਤ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ ਅਧਿਐਨ ਵਿਭਾਗ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇਸ ਮੌਕੇ ਸ. ਤੇਜਿੰਦਰਪਾਲ ਸਿੰਘ (ਸੰਧੂ), ਡਾ. ਜਸਬੀਰ ਸਿੰਘ ਸਾਬਰ, ਸ. ਸੁਖਵਿੰਦਰ ਸਿੰਘ ਬਿੱਲਾ, ਡਾ. ਅਮਰ ਸਿੰਘ, ਪ੍ਰੋ. ਸੁਖਦੇਵ ਸਿੰਘ, ਪ੍ਰਿੰਸੀਪਲ ਡਾ. ਸਾਹਿਬ ਸਿੰਘ, ਪ੍ਰੋ. ਬਲਵਿੰਦਰ ਸਿੰਘ ਥਿੰਦ, ਸ. ਦਿਲਜੀਤ ਸਿੰਘ ਬੇਦੀ, ਪ੍ਰੋ. ਹਿੰਮਤ ਸਿੰਘ, ਡਾ. ਚੂਹੜ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰਾਨ ਸ. ਨਿਰਮਲ ਸਿੰਘ ਜੌਲਾ, ਸ. ਸੁਰਜੀਤ ਸਿੰਘ ਗੜ੍ਹੀ, ਸ. ਜਸਮੇਰ ਸਿੰਘ ਲਾਛੜੂ, ਸ. ਬਲਵੰਤ ਸਿੰਘ ਰਾਮਗੜ੍ਹ, ਸ. ਸੁਰਜੀਤ ਸਿੰਘ, ਬੀਬੀ ਪ੍ਰਮਜੀਤ ਕੌਰ ਬਜਾਜ, ਐਡੀਸ਼ਨਲ ਸਕੱਤਰ ਸ. ਰੂਪ ਸਿੰਘ, ਸ. ਸਵਿੰਦਰ ਸਿੰਘ ਸੱਭਰਵਾਲ, ਡਾ. ਜੋਧ ਸਿੰਘ, ਡਾ. ਸਰਬਜਿੰਦਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਗੁਰਨੇਕ ਸਿੰਘ, ਡਾ. ਕੁਲਵੀਰ ਸਿੰਘ, ਡਾ. ਗੁਰਨਾਮ ਸਿੰਘ, ਡਾ. ਜਸਵੀਰ ਕੌਰ, ਡਾ. ਧਨਵੰਤ ਕੌਰ, ਸ. ਹਰਮਨਪ੍ਰੀਤ ਸਿੰਘ ਪ੍ਰੀਤ, ਸ. ਧੰਨਵੰਤ ਸਿੰਘ ਹੁਸੈਨਪੁਰ, ਸ. ਸੁਰਜੀਤ ਸਿੰਘ ਮੱਲ੍ਹੀ, ਸ. ਕੁਲਵਿੰਦਰ ਸਿੰਘ ਮੱਲ੍ਹੀ, ਸ. ਹਰਮਨਪ੍ਰੀਤ ਸਿੰਘ ਨੀਟਾ, ਸ. ਬਲਵਿੰਦਰ ਸਿੰਘ ਬਾਬਾ, ਸ. ਹਰਜੀਤ ਸਿੰਘ, ਸ. ਪਾਲ ਸਿੰਘ ਨੌਲੀ, ਸ. ਅਵਤਾਰ ਸਿੰਘ ਟੌਹੜਾ, ਸ. ਵਰਿੰਦਰ ਸਿੰਘ ਪਰਿਹਾਰ, ਸ. ਮੁਖਤਿਆਰ ਸਿੰਘ, ਸ. ਚੇਤਨ ਸਿੰਘ, ਸ. ਸੁਖਵਿੰਦਰ ਸਿੰਘ (ਗਰੇਵਾਲ), ਸ. ਗੁਰਬਖਸ਼ ਸਿੰਘ, ਸ. ਮੁਖਤਿਆਰ ਸਿੰਘ. ਸ. ਭਗਵੰਤ ਸਿੰਘ, ਸ. ਹਰਮਿੰਦਰ ਸਿੰਘ ਨਾੜਾ, ਸ. ਰਜਿੰਦਰਪਾਲ ਸਿੰਘ ਕਥਾਵਾਚਿਕ ਆਦਿ ਮੌਜੂਦ ਸਨ।









