Tuesday, Feb 07th

Last update12:23:14 AM GMT

ਜਰਮਨੀ ’ਚ ਪੁਲਿਸ ਵੱਲੋਂ ਹਮਬਰਗ ਦੀ ਮਸਜਿਦ ਬੰਦ

ਮਾਨਹਾਈਮ, 9 ਅਗਸਤ (ਬਸੰਤ ਸਿੰਘ ਰਾਮੂਵਾਲੀਆ)-ਜਰਮਨੀ ’ਚ ਪੁਲਿਸ ਨੇ ਹਮਬਰਗ ਸ਼ਹਿਰ ਦੀ ਮਸਜਿਦ ਨੂੰ ਜਿੰਦਰਾ ਲਾ ਦਿੱਤਾ। ਪੁਲਿਸ ਅਨੁਸਾਰ ਜਿਸ ਵਿਚ ਅਮਰੀਕਾ ’ਚ ਹੋਏ 11 ਸਤੰਬਰ ਨੂੰ ਅੱਤਵਾਦੀ ਹਮਲੇ ’ਚ ਭਾਈਵਾਲ ਸਮਝੇ ਜਾਂਦੇ ਸ਼ੱਕੀ ਲੋਕ ਆਉਂਦੇ-ਜਾਂਦੇ ਰਹੇ ਹਨ। ਅੱਜ ਪੁਲਿਸ ਤੇ ਸਿਵਲ ਕੱਪੜਿਆਂ ’ਚ ਕਰਮੀਆਂ ਨੇ ਸਵੇਰੇ ਹੀ ਛਾਪਾ ਮਾਰਿਆ। ਜਰਮਨੀ ਪੁਲਿਸ ਵਿਭਾਗ ਨੇ ਜਾਰੀ ਬਿਆਨ ’ਚ ਕਿਹਾ ਕਿ ਹਮਬਰਗ ਦੇ ਅਰਬ ਜਰਮਨ ਸੱਭਿਆਚਾਰ ਕਲੱਬ ਨੂੰ ਵੀ ਬੰਦ ਕਰ ਦਿੱਤਾ ਹੈ। ਪੁਲਿਸ ਕਰਮੀਆਂ ਨੇ ਮਸਜਿਦ ਦੀ ਤਲਾਸ਼ੀ ਦੌਰਾਨ ਕੰਪਿਊਟਰ ਵਗੈਰਾ ਆਪਣੇ ਕਬਜ਼ੇ ’ਚ ਲੈ ਲਏ ਹਨ। ਇਹ ਅਲ-ਕੁਏਦਸ ਮਸਜਿਦ 1993 ’ਚ ਤਿਆਰ ਕੀਤੀ ਗਈ ਸੀ। ਮਸਜਿਦ ਸ਼ਹਿਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੀ ਹੈ। ਅਖ਼ਬਾਰੀ ਰਿਪੋਰਟਾਂ ’ਚ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਤਾਇਬਾ ਗਰੁੱਪ ਨਾਲ ਸੰਬੰਧਿਤ ਲੋਕਾਂ ਦਾ ਇਸ ਮਸਜਿਦਾਂ ’ਚ ਆਉਣ-ਜਾਣ ਸੀ। ਜੋ ਜਹਾਦ ਦਾ ਹਿੱਸਾ ਬਣਨਾ ਚਾਹੁੰਦੇ ਸਨ।

Joomla Templates and Joomla Extensions by ZooTemplate.Com

Add comment


Security code
Refresh