Saturday, May 19th

Last update11:08:48 PM GMT

ਕੈਨੇਡਾ ਵੱਲੋਂ ਸੁਪਰ ਵੀਜ਼ਾ ਲਾਗੂ

altਟੋਰਾਂਟੋ (ਕੈਨੇਡਾ) 12 ਨਵੰਬਰ (ਬਿਊਰੋ) - ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਸਰਕਾਰ ਵੱਲੋਂ ਨਵਾਂ 2 ਸਾਲਾ ਮਲਟੀ ਐਂਟਰੀ ਸੁਪਰ ਵੀਜ਼ਾ ਲਾਗੂ ਕੀਤਾ ਗਿਆ ਹੈ, ਜਿਸਦਾ ਕੈਨੇਡਾ ਵਿਚ ਰਹਿੰਦੇ ਲੋਕ ਆਪਣੇ ਪਰਿਵਾਰ ਨੂੰ ਇਕੱਠਾ ਕਰਨ ਲਈ ਲਾਭ ਉਠਾ ਸਕਣਗੇ। ਮੁੱਖ ਤੌਰ 'ਤੇ ਸੁਪਰ ਵੀਜ਼ਾ ਨੀਤੀ ਮਾਤਾ-ਪਿਤਾ, ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਲਈ ਲਾਗੂ ਕੀਤੀ ਗਈ ਹੈ। ਫੈਮਿਲੀ ਕਲਾਸ ਅਧੀਨ ਭੇਜੀ ਜਾਣ ਵਾਲੀ ਸਪਾਂਸਰ ਨੂੰ ਨੇਪਰੇ ਚਾੜ੍ਹਨ ਲਈ 7 ਸਾਲ ਦਾ ਸਮਾਂ ਲੱਗ ਜਾਂਦਾ ਸੀ, ਜਿਸ ਕਾਰਨ ਇਹ ਫਾਸਟ ਟਰੈਕ ਨੀਤੀ ਹੌਦ ਵਿਚ ਲਿਆਂਦੀ ਗਈ। ਬਿਨਾਂ ਕੰਮ ਦੇ ਲੰਬਾ ਸਮਾਂ ਬੀਤ ਰਿਹਾ ਸੀ, ਜੋ ਕਿ ਸਰਕਾਰ ਨੂੰ ਮਨਜੂਰ ਨਹੀਂ। ਇਹ ਵਿਚਾਰ ਸਿਟੀਜ਼ਨਸ਼ਿੱਪ ਇਮੀਗ੍ਰੇਸ਼ਨ ਅਤੇ ਮਲਟੀਕਰਚਰਲਿਜ਼ਮ ਮੰਤਰੀ ਜਾਸੋਨ ਕੇਨੀ ਨੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ, ਪਿਛਲੀਆਂ ਦਰਖ਼ਾਸਤਾਂ ਨੂੰ ਜਲਦ ਨੇਪਰੇ ਚਾੜ੍ਹਨ ਲਈ ਲਾਗੂ ਕੀਤੀ ਗਈ ਹੈ। ਮਾਤਾ-ਪਿਤਾ ਅਤੇ ਦਾਦਾ-ਦਾਦੀ ਲਈ ਪ੍ਰਾਪਤ ਕੀਤਾ ਜਾਣ ਵਾਲਾ ਸੁਪਰ ਵੀਜ਼ਾ 10 ਸਾਲ ਲਈ ਮਣਿਆਦਸ਼ੁਦਾ ਹੋਵੇਗਾ ਅਤੇ ਬਿਨੇਕਾਰ ਕੈਨੇਡਾ ਵਿਚ ਰਹਿੰਦਿਆਂ ਇਸਨੂੰ ਨਵਿਆਉਣ ਲਈ 24 ਮਹੀਨੇ ਪਹਿਲਾਂ ਦਰਖ਼ਾਸਤ ਦੇ ਸਕਦਾ ਹੈ। ਇਹ ਵੀਜ਼ਾ ਨੀਤੀ 1 ਦਸੰਬਰ 2011 ਤੋਂ ਲਾਗੂ ਹੋ ਜਾਵੇਗੀ ਅਤੇ ਦਰਖ਼ਾਸਤ ਦੇਣ ਦੇ ਅੱਠਾਂ ਹਫਤਿਆਂ ਦੌਰਾਨ ਵੀਜ਼ਾ ਆਮ ਤੌਰ 'ਤੇ ਜਾਰੀ ਕਰ ਦਿੱਤਾ ਜਾਵੇਗਾ।

Joomla Templates and Joomla Extensions by ZooTemplate.Com

Comments  

 
0 #1 Realtorranjit bal 2011-11-14 07:00
its good policy for all family
Quote
 

Add comment


Security code
Refresh