Tuesday, Feb 07th

Last update12:23:14 AM GMT

ਯੂਰਪੀ ਪੰਜਾਬੀ ਸੱਥ ਵਾਲਸਾਲ ਦਾ ਦਸਵਾਂ ਸਨਮਾਨ ਸਮਾਗਮ

ਯੂਰਪੀ ਦੇਸਾਂ ਵਿਚ ਵਸਦੇ ਆਪਣੇ ਭਾਈਚਾਰੇ ਦੀਆਂ ਜੱਦੀ ਜ਼ੁਬਾਨ ਤੇ ਵਿਰਾਸਤ ਨਾਲ ਮੋਹ ਦੀਆਂ ਤੰਦਾਂ ਹੋਰ ਪਕੇਰੀਆਂ ਕਰਨ ਲਈ ਸਮੂਹ ਪੰਜਾਬੀ ਪਿਆਰਿਆਂ ਅਤੇ ਮੀਡੀਆ ਦੀ ਮੱਦਦ ਨਾਲ ‘ਯੂਰਪੀ ਪੰਜਾਬੀ ਸੱਥ’ ਵੱਲੋਂ ਦੋ ਮਹਾਨ ਹਸਤੀਆਂ ਨੂੰ ਸਾਲ 2009-10 ਦੇ ਐਲਾਨੇ ਸਨਮਾਨ ਸਤਿਕਾਰ ਸਹਿਤ ਭੇਟ ਕਰਨ ਵਾਸਤੇ ਸਮਾਗਮ ਮਿਤੀ 5 ਸਤੰਬਰ 2010 ਦਿਨ ਐਤਵਾਰ ਨੂੰ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਆਦਰਯੋਗ ਬੀਬੀ ਯਸ਼ਵੀਰ ਸਾਥੀ ਲੰਦਨ ਅਤੇ ਬੀਬੀ ਹਰਜੀਤ ਕੌਰ ਵੁਲਵਰਹੈਂਪਟਨ ਨੂੰ ਮਾਣ ਸਨਮਾਨ ਭੇਟ ਕੀਤੇ ਜਾਣਗੇ। ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਡਾ. ਨਿਰਮਲ ਸਿੰਘ ਜੀ ਪੰਜਾਬੀ ਸੱਥ ਲਾਂਬੜਾ ਵਿਸ਼ੇਸ਼ ਪ੍ਰਾਹੁਣੇ ਹੋਣਗੇ ਮੁੱਢ ਤੋਂ ਲੈ ਕੇ ਹੁਣ ਤੀਕ  ਯੂੁਰਪ ਦੇ ਵੱਖੋ-ਵੱਖ ਦੇਸਾਂ ਵਿਚੋਂ ਜਿਨ੍ਹਾਂ ਹੋਰ ਸਖਸ਼ੀਅਤਾਂ ਨੂੰ ਸਨਮਾਨ ਭੇਟ ਕਰਨ ਦਾ ਪੰਜਾਬੀ ਸੱਥ ਨੂੰ ਮਾਣ ਪ੍ਰਾਪਤ ਹੋਇਆ ਹੈ ਉਹ ਨੇ :-

ਰੂਸ -                 1. ਸ੍ਰੀ ਈਗੋਰ ਸੈਰੇਬੇਰੀਆਕੋਵਾ ਮਾਸਕੋ             
2. ਬੀਬੀ ਡਾ. ਲੁਦਮਿਲਾ ਖੋਖੋਲੋਵਾ 
ਪੋਲੈਂਡ -                3. ਬੀਬੀ ਡਾ. ਅਨਨਾ ਸ਼ੈਕਲੂਸਕਾ
ਹਾਲੈਂਡ -               4. ਬੀਬੀ ਡਾ. ਅਮਰ ਜੋਤੀ 
ਆਸਟਰੀਆ           5. ਸ਼੍ਰੀ ਸ਼ਿਵਚਰਨ ਜੱਗੀ ਕੁੱਸਾ
ਫਰਾਂਸ -               6. ਜਾਂ ਮਾਰੀ ਲੌਫੋਂ ਪੈਰਿਸ
ਸਕਾਟਲੈਂਡ -           7. ਸ੍ਰ. ਗੁਰਦੀਪ ਸਿੰਘ ਪੁਰੀ
ਇੰਗਲੈਂਡ -             8. ਸ੍ਰੀ ਹਰੀਸ਼ ਮਲਹੋਤਰਾ
9. ਸ੍ਰ. ਰਣਜੀਤ ਸਿੰਘ ਰਾਣਾ
10. ਸ੍ਰ. ਰਜਿੰਦਰ ਸਿੰਘ ਪੁਰੇਵਾਲ
11. ਸ੍ਰ. ਬਲਿਹਾਰ ਸਿੰਘ ਰੰਧਾਵਾ
12. ਬੀਬੀ ਗੁਰਦੇਵ ਕੌਰ
13. ਸ੍ਰ. ਹਰਬੰਸ ਸਿੰਘ ‘ਜੰਡੂ’ ਲਿੱਤਰਾਂ ਵਾਲਾ
14. ਡਾ. ਦਵਿੰਦਰ ਕੌਰ
15. ਡਾ. ਪ੍ਰੀਤਮ ਸਿੰਘ ਕੈਂਬੋ
16    ਸ੍ਰ. ਝਲਮਣ ਸਿੰਘ ਵੜੈਚ
17    ਬੀਬੀ ਕੈਲਾਸ਼ ਪੁਰੀ
18    ਸ੍ਰ, ਬਲਬੀਰ ਸਿੰਘ ਕੰਵਲ
19    ਦੇਸ ਪ੍ਰਦੇਸ ਸਪਤਾਹਿਕ ਪੇਪਰ
20    ਬੀਬੀ ਰਾਣੀ ਮਲਿਕ
ਸਮਾਗਮ 2.00 ਵਜੇ ਤੋਂ 4.00 ਵਜੇ ਦਿਨ ਦੇ ਸਮੇਂ ਤੀਕ ਸ਼ਾਈਨ ਸਟਾਰ ਬੈਂਕੁਇਟ ਸੁਇਟ, ਨਿਊ ਰੇਲਵੇ ਸਟਰੀਟ, ਵਿਲਨਹਾਲ, ਵੈਸਟ ਮਿਡਲੈਂਡ ਵਿਖੇ ਹੋਵੇਗਾ। ਅਜਿਹਿਆਂ ਮਜਲਸਾਂ ਦੀ ਰੌਣਕ ਭੇੈਣ ਭਰਾ ਹੀ ਹੁੰਦੇ ਹਨ। ਸਾਰਿਆਂ ਨੂੰ ਬੇਨਤੀ ਹੈ ਕਿ ਸੱਥ ਦੀ ਪਿਰਤ ਮੁਤਾਬਕ ਤੁਸੀਂ ਆਪਣੇ ਬੱਚਿਆਂ ਅਤੇ ਬਜੁਰਗਾਂ ਨੂੰ ਵੀ ਨਾਲ ਲਿਆ ਕੇ ਆਪਣੇ ਪੰਜਾਬੀਪੁਣੇ ਦਾ ਮਾਣ ਵਧਾਓ। ਚਾਹ/ਕੋੌਫੀ ਠੀਕ 1.30 ਵਜੇ ਦੁਪਹਿਰ ਨੂੰ ਸ਼ੁਰੂ ਹੋ ਜਾਵੇਗੀ ਅਤੇ ਦੇਸੀ ਲੰਗਰ ਪਾਣੀ (ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ) ਛੱਕਣ ਤੋਂ ਬਗੈਰ ਕਿਸੇ ਨੇ ਵੀ ਜਾਣ ਦੀ ਖੇਚਲ ਨਹੀਂ ਕਰਨੀ।
ਅੱਜ ਦੇ ਜੁਗ ਵਿਚ ਜਦੋਂ ਸਭਿਆਚਾਰਾਂ ਅਤੇ ਬੋਲੀਆਂ ‘ਤੇ ਸਾੜ੍ਹਸਤੀ ਆਈ ਹੋਈ ਹੈ ਤਾਂ ਪੰਜਾਬੀ ਸੱਥ ਨੇ ਆਪਣੀ ਮਾਂ ਬੋਲੀ ਨੂੰ ਵਡਿਆੳਂੁਦੀਆਂ ਕਿਤਾਬਾਂ ਛਾਪ ਕੇ ਆਪਣੀ ਵਿਰਾਸਤ ਨੂੰ ਸਾਂਭਣ ਦਾ ਇਕ ਨਿਮਾਣਾ ਜਿਹਾ ਯਤਨ ਕੀਤਾ ਹੈ। ਇਹ ਕਿਤਾਬਾਂ ਵੀ ਇਸੇ ਸਮਾਗਮ ਵਿਚ ਆਪ ਜੀ ਨੂੰ ਮਿਲ ਸਕਦੀਆਂ ਹਨ।

ਖੁਲ੍ਹੀਆਂ ਬਾਹਵਾਂ ਨਾਲ ਤੁਹਾਡੀ ਉਡੀਕ ਵਿਚ :-

ਸੰਚਾਲਕ ਯੂਰਪੀ ਪੰਜਾਬੀ ਸੱਥ
ਮੋਤਾ ਸਿੰਘ ਸਰਾਏ
(07850 750109)

Joomla Templates and Joomla Extensions by ZooTemplate.Com

Add comment


Security code
Refresh