Tuesday, Feb 07th

Last update12:23:14 AM GMT

ਫਿਨਲੈਂਡ ਵਿੱਚ ਭਾਰਤ ਦੀ ਆਜ਼ਾਦੀ ਦੀ 125ਵੀਂ ਵਰੇਗੰਢ ਮਨਾਈ

ਓਸਲੋ (ਰੁਪਿੰਦਰ ਢਿੱਲੋਂ ਮੋਗਾ) - ਇੰਡੀਅਨ ਓਵਰਸੀਜ਼ ਕਾਂਗਰਸ ਫਿਨਲੈਂਡ ਵੱਲੋਂ ਪ੍ਰੈੱਸ ਨੂੰ ਭੇਜੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇੰਡੀਅਨ ਓਵਰਸੀਜ਼ ਕਾਂਗਰਸ ਫਿਨਲੈਂਡ ਵੱਲੋਂ ਭਾਰਤ ਦੇ ਆਜਾਦੀ ਦਿਨ ਅਤੇ ਕਾਂਗਰਸ ਦੀ 125ਵੀਂ ਵਰੇਗੰਢ ਬੜੀ ਧੂਮਧਾਮ ਨਾਲ ਮਨਾਈ ਗਈ। ਜਿਸ ਵਿੱਚ ਫਿਨਲੈਂਡ ਵੱਸਦੇ ਭਾਰਤੀ ਨੇ ਭਾਰੀ ਗਿਣਤੀ ’ਚ ਸ਼ਾਮਿਲ ਹੋਏ। ਫਿਨਲੈਂਡ ਸਥਿਤ ਭਾਰਤੀ ਦੂਤਘਰ ਦੇ ਸ੍ਰੀ ਓਮ ਪ੍ਰਕਾਸ਼ ਨੇ ਮੁੱਖ ਮਹਿਮਾਨ ਬਣ ਇਸ ਪ੍ਰੋਗਰਾਮ ਦੀ ਰੌਣਕ ਵਧਾਈ ਅਤੇ ਭਾਰਤੀਆਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ। ਮਾਣਯੋਗ ਸ੍ਰੀ ਓਮ ਪ੍ਰਕਾਸ਼ ਨੇ ਇੰਡੀਅਨ ਓਵਰਸੀਜ਼ ਕਾਂਗਰਸ ਫਿਨਲੈਂਡ ਦੀ ਸ਼ਲਾਘਾ ਕੀਤੀ ਜੋ ਇਥੇ ਵੱਸਦੇ ਭਾਰਤੀਆਂ ਨੂੰ ਇੱਕ ਪਲੇਟ ਫਾਰਮ ’ਤੇ ਇੱਕਠੇ ਕਰ ਦਿਨ ਤਿਉਹਾਰ ਬੜੇ ਸ਼ੌਕ ਨਾਲ ਮਨਾਉਦੇ ਹਨ। ਮਾਣਯੋਗ ਭਾਰਤੀ ਦੂਤ ਨੇ ਫਿਨਲੈਂਡ ਅਤੇ ਭਾਰਤ ਦੇ ਵੱਧ ਰਹੇ ਵਪਾਰਕ ਰਿਸ਼ਤਿਆ ਦੀ ਵੀ ਚਰਚਾ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਦੇ ਰਾਸ਼ਟਰੀ ਗੀਤ ਨਾਲ ਕੀਤੀ ਗਈ ਅਤੇ ਇਸ ਉਪਰੰਤ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, ਬਾੱਲੀਵੁੱਡ ਗਾਣਿਆਂ ’ਤੇ ਡਾਂਸ, ਸਕਿੱਟ ਆਦਿ ਪੇਸ਼ ਕੀਤੇ। ਹਰਦੀਪ ਸੈਣੀ ਨੇ ਭੰਗੜੇ ਅਤੇ ਬੱਚਿਆਂ ਵੱਲੋਂ ਗੀਤ ‘ਇਹ ਦੇਸ਼ ਹੈ ਵੀਰ ਜਵਾਨੋ ਕਾ’ ਗਾ ਦਰਸ਼ਕਾਂ ਦੀ ਵਾਹ ਵਾਹ ਖੱਟੀ। ਪਾਰਟੀ ਦੇ ਵਾਈਸ ਪ੍ਰਧਾਨ ਸ: ਜੰਗ ਬਹਾਦਰ ਸਿੰਘ ਅਤੇ ਇਟਲੀ ਤੋਂ ਆਏ ਪੰਜਾਬੀ ਕਲਾਕਾਰਾਂ ਨਾਨਕ ਸਿੰਘ ਨਵੀ ਅਤੇ ਬਲਜੀਤ ਬਿੰਦਰਰਖੀਆ ਨੇ ਵੀ ਦੇਸ਼ ਭਗਤੀ ਦੇ ਗੀਤ ਤੋਂ ਇਲਾਵਾ ਸਾਫ਼ ਸੁਥਰੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਪਾਰਟੀ ਪ੍ਰਧਾਨ ਸ: ਦਵਿੰਦਰ ਸਿੰਘ ਸੈਣੀ ਨੇ ਆਏ ਹੋਏ ਮਹਿਮਾਨਾਂ ਨੂੰ ਇਸ ਇਤਿਹਾਸਿਕ ਦਿਵਸ ਦੀ ਵਧਾਈ ਦਿੱਤੀ ਅਤੇ ਨਾਲ ਹੀ ਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਕਾਂਗਰਸ ਦੀ ਕੁਰਬਾਨੀ ਦਾ ਜਿ਼ਕਰ ਕੀਤਾ। ਸ: ਸੈਣੀ ਵੱਲੋਂ ਪਰਿਵਾਰ ਸਮੇਤ ਆਏ ਹੋਏ ਮਹਿਮਾਨਾਂ ਸ੍ਰੀ ਓਮ ਪ੍ਰਕਾਸ਼, ਸੈਕਿੰਡ ਸੈਕਟਰੀ ਲਲਿਤ ਪ੍ਰਸ਼ਾਦ, ਬੀ ਕੇ ਆਨੰਦ, ਮੈਡਮ ਪ੍ਰਭਾਕਰ ਦਾ ਪ੍ਰੋਗਰਾਮ ’ਚ ਪਹੁੰਚਣ ਲਈ ਧੰਨਵਾਦ ਕੀਤਾ। ਲੰਡਨ ਅਤੇ ਜਾਪਾਨ ਤੋਂ ਆਏ ਮਹਿਮਾਨਾ ਅਤੇ ਫਿਨਲੈਂਡ ਦੇ ਸ਼ਹਿਰ ਤਾਂਪਰੇ ਤੋਂ ਵਿਸ਼ੇਸ਼ ਤੌਰ ’ਤੇ ਆਪਣੇ ਸਾਥੀਆਂ ਨਾਲ ਪਹੁੰਚੇ ਸ: ਹਰਨਰਾਇਣ ਸਿੰਘ ਬੰਗੜ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਸ੍ਰੀਮਤੀ ਪਾਇਲ ਅਤੇ ਸ੍ਰੀ ਮਨੋਜ ਸ਼ਰਮਾ ਜੋ ਪਾਰਟੀ ਦੇ ਵਾਇਸ ਪ੍ਰਧਾਨ ਹਨ ਨੇ ਬਾਖੂਬੀ ਨਿਭਾਇਆ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਸ: ਸ਼ੇਰ ਜੰਗ ਬਹਾਦਰ ਸਿੰਘ, ਵਾਈਸ ਪ੍ਰਧਾਨ ਸ: ਪ੍ਰੀਤਮ ਸੈਣੀ, ਮਨੋਜ ਸ਼ਰਮਾ, ਗੁਰਦੀਪ ਸਿੰਘ, ਮੁਨੀਸ਼ ਸ਼ਰਮਾ, ਮਨਜੀਤ ਸਿੰਘ, ਭੁਪਿੰਦਰ ਸਿੰਘ ਧਮੜੇਤ, ਮਾਨ ਸਿੰਘ ਮਹਿੰਦਵਾਨ, ਗੁਰਪ੍ਰੀਤ ਸਿੰਘ ਸੈਣੀ (ਸਾਰੇ ਇੰਡੀਅਨ ਓਵਰਸੀਜ਼ ਕਾਂਗਰਸ ਫਿਨਲੈਂਡ ਦੇ ਪੰਤਵੱਤੇ ਸੱਜਣ) ਤੋਂ ਇਲਾਵਾ ਉੱਘੇ ਬਿਜਨਸਮੈਨ ਨਰੇਸ਼ਪਾਲ, ਸ: ਗੁਲਜ਼ਾਰ ਸਿੰਘ ਚੰਦੀ, ਸ: ਮੁਖਤਿਆਰ ਸਿੰਘ, ਚਰਨਦਾਸ ਸ਼ਰਮਾ, ਰਾਜੀਵ ਅਰੋੜਾ, ਅਨਿਲ ਬੰਸਲ, ਦਲਜੀਤ ਸਿੰਘ, ਸੁਖਦੇਵ ਬਡਵਾਲ, ਡਿਪਟੀ ਸਿੰਘ, ਸੁਨੀਲ ਕੁਮਾਰ ਸੋਨਾ, ਜੀਤਾ ਗਿੱਲ, ਲਖਵਿੰਦਰ ਗਿੱਲ, ਮਾਨਵ ਫੁੱਲ, ਇੰਡੀਅਨ ਕਲਚਰਲ ਕਲੱਬ ਫਿਨਲੈਂਡ ਦੇ ਪ੍ਰਧਾਨ ਸ: ਸੁਖਦਰਸ਼ਨ ਸਿੰਘ ਗਿੱਲ (ਮੋਗਾ) ਨੇ ਸਿ਼ਰਕਤ ਕੀਤੀ। ਪ੍ਰੋਗਰਾਮ ਦੀ ਸਮਾਪਤੀ ਵੇਲੇ ਇੰਡੀਅਨ ਓਵਰਸੀਜ਼ ਕਾਂਗਰਸ ਫਿਨਲੈਂਡ ਦੇ ਪ੍ਰਧਾਨ ਸ: ਦਵਿੰਦਰ ਸਿੰਘ ਸੈਣੀ ਅਤੇ ਸਾਥੀਆਂ ਵੱਲੋ ਅਜਾਦੀ ਦਿਵਸ ਦੀਆਂ ਖੁਸ਼ੀਆਂ ਨੂੰ ਇਕੱਠੇ ਹੋ ਮਨਾਉਣ ਆਏ ਸੱਜਣਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ।

Joomla Templates and Joomla Extensions by ZooTemplate.Com

Add comment


Security code
Refresh