Saturday, May 19th

Last update11:08:48 PM GMT

ਮੋਸਟ ਹੇਟੇਡ ਮੈਨ ਬਣਿਆ ਫਰਾਂਸਿਸਕੋ ਸ਼ੇਟਿਨੋ

ਰੋਮ (ਇਟਲੀ) 20 ਜਨਵਰੀ (ਬਿਊਰੋ) - ਕਰੂਜ਼ ਕੋਸਟਾ ਕਾਨਕੋਡਿਆ ਦੇ ਕਪਤਾਨ ਫਰਾਂਸੇਸਕੋ ਸ਼ੇਟਿਨੋ ਇਟਲੀ ਦੇ ਸਭ ਤੋਂ ਜਿਆਦਾ ਨਾਪਸੰਦ ਕੀਤੇ ਜਾਣ ਵਾਲੇ ਵਿਅਕਤੀ ਬਣ ਗਏ ਹਨ। ਇਟਲੀ ਦੇ ਮੀਡੀਆ ਨੇ ਤਾਂ ਉਸਨੂੰ ਦੇਸ਼ ਦਾ ਮੋਸਟ ਹੇਟੇਡ ਮੈਨ ਦੱਸਿਆ ਹੈ। ਸ਼ੇਟਿਨੋ 'ਤੇ ਆਰੋਪ ਹੈ ਕਿ ਉਸਦੀ ਲਾਪਰਵਾਹੀ ਦੀ ਵਜ੍ਹਾ ਨਾਲ ਜਹਾਜ ਇੱਕ ਚਟਾਨ ਨਾਲ ਟਕਰਾ ਕੇ ਗਿਲਿਓ ਦੀਪ ਦੇ ਨੇੜ੍ਹੇ ਪਿਛਲੇ ਸ਼ੁੱਕਰਵਾਰ ਰਾਤ ਨੂੰ ਡੁੱਬ ਗਿਆ। ਜਹਾਜ ਦੇ ਦੁਰਘਟਨਾਗ੍ਰਸਤ ਹੋਣ ਦੇ ਬਾਅਦ ਸ਼ੇਟਿਨੋ ਯਾਤਰੀਆਂ ਨੂੰ ਬਚਾਉਣ ਦੀ ਬਜਾਇ ਜੀਵਨਰੱਖਿਆ ਕਿਸ਼ਤੀ 'ਤੇ ਬੈਠ ਕੇ ਸਭ ਤੋਂ ਪਹਿਲਾਂ ਭੱਜ ਨਿਕਲਿਆ। ਇਟਲੀ ਦੇ ਕੋਸਟਗਾਰਡ ਨੇ ਸ਼ੇਟਿਨੋ ਨੂੰ ਵਾਪਸ ਜਹਾਜ 'ਤੇ ਜਾ ਕੇ ਬਚਾਅ ਕਾਰਜ ਵਿੱਚ ਸਹਿਯੋਗ ਕਰਨ ਦਾ ਅਦੇਸ਼ ਦਿੱਤਾ, ਪਰ ਸ਼ੇਟਿਨੋ ਨੇ ਕਿਹਾ ਕਿ, ਹਨੇਰਾ ਕਾਫੀ ਹੈ ਅਤੇ ਇੱਕ ਦੂਸਰੀ ਜੀਵਨ ਰੱਖਿਆ ਨੌਕਾ ਉਸਦੇ ਆਉਣ ਵਿੱਚ ਰੋੜਾ ਬਣ ਰਹੀ ਹੈ। ਇਸਦੇ ਬਾਅਦ ਉਹ ਕਿਨਾਰੇ ਵੱਲ ਰਵਾਨਾ ਹੋ ਗਿਆ।

http://www.youtube.com/watch?feature=player_embedded&v=jTUud1omHOY

ਕਿਨਾਰੇ 'ਤੇ ਪਹੁੰਚ ਕੇ ਉਸਨੇ ਇੱਕ ਟੈਕਸੀ ਦੁਆਰਾ ਇਕ ਬਾਰ ਵਿੱਚ ਜਾਕੇ ਸ਼ਰਾਬ ਪੀਤੀ। ਬਾਅਦ ਵਿਚ ਉਹ ਅਮਾਲਫੀ ਤੱਟ 'ਤੇ ਸਥਿਤ ਆਪਣੇ ਘਰ ਪਹੁੰਚਿਆ, ਜਿੱਥੇ ਉਸਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਜੇਕਰ ਸ਼ੇਟਿਨੋ 'ਤੇ ਲੱਗਿਆ ਨਰਸੰਹਾਰ ਅਤੇ ਯਾਤਰੀਆਂ ਨੂੰ ਕੱਢੇ ਬਗੈਰ ਜਹਾਜ ਛੱਡਣ ਦਾ ਆਰੋਪ ਸਿੱਧ ਹੋ ਜਾਂਦਾ ਹੈ ਤਾਂ ਉਸਨੂੰ ਸਾਲਾਂ ਤੱਕ ਜੇਲ ਵਿੱਚ ਰਹਿਣਾ ਪਵੇਗਾ। ਸ਼ੇਟਿਨੋ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਹੈ ਕਿ, ਜਹਾਜ ਦੇ ਚਟਾਨ ਨਾਲ ਟਕਰਾਉਣ ਤੋਂ ਬਾਅਦ ਉਸਦੀ ਸਮਝਦਾਰੀ ਦੇ ਕਾਰਨ ਹੀ ਲੋਕਾਂ ਨੂੰ ਬਚਾਇਆ ਜਾ ਸਕਿਆ। ਉਸਦਾ ਕਹਿਣਾ ਹੈ ਕਿ ਉਹ ਤੱਟ 'ਤੇ ਚੱਲ ਰਹੇ ਬਚਾਉ ਕਾਰਜ ਵਿਚ ਸਾਥ ਦੇਣ ਲਈ ਜਹਾਜ ਤੋਂ ਉਤਰਿਆ ਸੀ।

Joomla Templates and Joomla Extensions by ZooTemplate.Com

Add comment


Security code
Refresh