ਵਾਸ਼ਿੰਗਟਨ (ਅਮਰੀਕਾ) 8 ਫਰਵਰੀ (ਬਿਊਰੋ) - ਅਮਰੀਕਾ ਦੇ ਮਿਸ਼ੀਗਨ ਪ੍ਰਾਂਤ ਵਿੱਚ ਨਸਲੀ ਨਫ਼ਰਤ ਦਾ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਦੋਸ਼ੀਆਂ ਨੇ ਇੱਕ ਗੁਰਦੁਆਰੇ ਵਿੱਚ ਸਿਰਫ ਭਾਰੀ ਤੋੜ ਭੰਨ ਹੀ ਨਹੀਂ ਕੀਤੀ ਸਗੋਂ ਉਸਦੀਆਂ ਦੀਵਾਰਾਂ ਉੱਤੇ ਮੁਸਲਮਾਨ ਵਿਰੋਧੀ ਅਪਸ਼ਬਦ ਅਤੇ ਨਸਲਵਾਦ ਨੂੰ ਬੜਾਵਾ ਦੇਣ ਵਾਲੀਆਂ ਤਸਵੀਰਾਂ ਵੀ ਬਣਾ ਦਿੱਤੀਆਂ। ਗੁਰਦੁਆਰਾ ਪਰਬੰਧਕ ਕਮੇਟੀ ਦੇ ਮੈਬਰਾਂ ਨੇ ਦੱਸਿਆ ਕਿ, ਮਿਸ਼ੀਗਨ ਦੇ ਸਟਰਲਿੰਗ ਹਾਇਟਸ ਸ਼ਹਿਰ ਵਿੱਚ 5 ਫਰਵਰੀ ਨੂੰ ਦੋਸ਼ੀਆਂ ਨੇ ਗੁਰਦੁਆਰਾ ਸਾਹਿਬ ਉੱਤੇ ਹਮਲਾ ਕਰਕੇ ਉਸ ਵਿੱਚ ਕਾਫ਼ੀ ਤੋੜ ਭੰਨ ਕੀਤੀ। ਜਾਣਕਾਰੀ ਅਨੁਸਾਰ ਦੋਸ਼ੀਆਂ ਨੇ ਗੁਰਦੁਆਰ ਸਾਹਿਬ ਦੀਆਂ ਦੀਵਾਰਾਂ ਉੱਤੇ ਅਸ਼ਲੀਲ ਭਾਸ਼ਾ ਅਤੇ ਨਸਲੀ ਅਪਸ਼ਬਦ ਲਿਖੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੀਵਾਰਾਂ ਉੱਤੇ ਇੱਕ ਕਰਾਸ ਦਾ ਨਿਸ਼ਾਨ ਅਤੇ ਇੱਕ ਵੱਡੀ ਬੰਦੂਕ ਦੀ ਤਸਵੀਰ ਬਣਾ ਕੇ ਅਮਰੀਕਾ ਵਿੱਚ 11 ਸਤੰਬਰ ਨੂੰ ਵਰਲਡ ਟ੍ਰੇਡ ਸੈਂਟਰ 'ਤੇ ਹੋਏ ਹਮਲੇ ਨਾਲ ਸਬੰਧਿਤ ਗੱਲਾਂ ਵੀ ਲਿਖਆਂ। ਅਮਰੀਕੀ - ਇਸਲਾਮੀ ਸਬੰਧਾਂ 'ਤੇ ਗਠਿਤ ਪਰਿਸ਼ਦ ਅਤੇ ਅਮਰੀਕੀ - ਯਹੂਦੀ ਕਮੇਟੀ ਦੀ ਮਿਸ਼ੀਗਨ ਸ਼ਾਖਾਵਾਂ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ। ਮੁਸਲਮਾਨ ਪਰਿਸ਼ਦ ਦੇ ਕਾਰਜਕਾਰੀ ਨਿਰਦੇਸ਼ਕ ਦਾਊਦ ਵਾਲਿਦ ਨੇ ਕਿਹਾ, ਅਸੀਂ ਗੁਰਦੁਆਰੇ ਉੱਤੇ ਹੋਏ ਹਮਲੇ ਦੀ ਕੜੀ ਨਿੰਦਾ ਕਰਦੇ ਹਾਂ ਅਤੇ ਸਥਾਨਕ ਅਤੇ ਸਮੂਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਸ ਘਿਨਾਉਣੇ ਦੋਸ਼ ਦੀ ਸਾਜਿਸ਼ ਰਚਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।
ਨਸਲੀ ਭਿੰਨ ਭੇਦ ਕਾਰਨ ਅਮਰੀਕਾ 'ਚ ਗੁਰਦੁਆਰੇ 'ਤੇ ਹਮਲਾ
- Wednesday, 08 February 2012 17:52














