ਰੋਮ (ਇਟਲੀ) 10 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਅੰਕੜਿਆਂ ਅਨੁਸਾਰ ਬੀਤੇ ਸਾਲ 1,50000 ਵਿਅਕਤੀ ਨੀਦਰਲੈਂਡ ਨੂੰ ਪ੍ਰਵਾਸ ਕਰ ਗਏ, ਜਦਕਿ 118000 ਵਿਅਕਤੀ ਦੇਸ਼ ਛੱਡ ਗਏ। ਇਹ ਅੰਕੜੇ ਨੈਸ਼ਨਲ ਸਟੇਟਿਸਟਿਕਸ ਵਿਭਾਗ ਸੀਬੀਐਸ ਵੱਲੋਂ ਜਾਰੀ ਕੀਤੇ ਗਏ। ਨਵੇਂ ਆਉਣ ਵਾਲੇ ਵਿਦੇਸ਼ੀਆਂ ਵਿਚ 2009 ਦੌਰਾਨ 3000 ਦਾ ਵਾਧਾ ਹੋਇਆ ਅਤੇ 6000 ਵਿਅਕਤੀ ਦੇਸ਼ ਨੂੰ ਛੱਡ ਕੇ ਗਏ। ਆਉਣ ਵਾਲੇ ਵਿਦੇਸ਼ੀਆਂ ਵਿਚ ਯੂਰਪੀ ਮੈਂਬਰ ਨਾਗਰਿਕਾਂ ਦੀ ਗਿਣਤੀ ਵਧੇਰੀ ਹੈ। ਸੀਬੀਐਸ ਨੇ ਖੁਲਾਸਾ ਕੀਤਾ, ਦੇਸ਼ ਛੱਡ ਜਾਣ ਵਾਲੇ ਵਧੇਰੇ ਡੁੱਚ ਜਾਂ ਯੂਰਪੀਅਨ ਨਾਗਰਿਕ ਹਨ। ਫਿਲਹਾਲ ਸੀਬੀਐਸ ਵੱਲੋਂ ਪੂਰੀ ਰਿਪੋਰਟ ਪ੍ਰਕਾਸਿ਼ਤ ਨਹੀਂ ਕੀਤੀ ਗਈ। ਲਿਮਬੁਰਗ ਤੋਂ ਇਲਾਵਾ ਹੋਰ ਜਿਲ੍ਹਿਆਂ ਵਿਚ ਕੁੱਲ ਤਕਰੀਬਨ 16,7 ਮਿਲੀਅਨ ਅਬਾਦੀ ਦਾ ਵਾਧਾ ਹੋਇਆ।














