Saturday, May 19th

Last update11:08:48 PM GMT

ਆਂਦੇਲੂਸਾ ਦੇ ਵਧੇਰੇ ਬੇਰੁਜਗਾਰ ਵਿਦੇਸ਼ੀ ਗੈਰਯੂਰਪੀ

ਮਲਾਗਾ (ਸਪੇਨ) 10 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਆਂਦੇਲੂਸਾ ਰਾਜ ਦੇ ਅਲਮੇਰਾ ਜਿਲ੍ਹੇ ਵਿਚ ਬੇਰੁਜਗਾਰ ਵਿਦੇਸ਼ੀਆਂ ਵਿਚ ਵੱਡੀ ਗਿਣਤੀ ਗੈਰਯੂਰਪੀ ਵਿਦੇਸ਼ੀਆਂ ਦੀ ਹੈ। ਇਮੀਗ੍ਰੇਸ਼ਨ ਅਤੇ ਰੁਜਗਾਰ ਮੰਤਰਾਲੇ ਅਨੁਸਾਰ ਸਪੇਨ ਵਿਚ ਗੈਰਯੂਰਪੀ ਵਿਦੇਸ਼ੀ ਸਭ ਤੋਂ ਵੱਧ ਬੇਰੁਜਗਾਰ ਹਨ। ਆਰਥਿਕ ਮੰਦੀ ਦਾ ਵਿਦੇਸ਼ੀ ਨਾਗਰਿਕਾਂ ’ਤੇ ਵਧੇਰਾ ਅਸਰ ਪਿਆ ਹੈ ਅਤੇ ਆਂਦੇਲੂਸਾ ਰਾਜ ਵਿਚ ਬੇਰੁਜਗਾਰੀ ਜਨਵਰੀ 2011 ਤੱਕ 1,85% ਵਧੀ। ਆਂਦੇਲੂਸਾ ਵਿਚ 75675 ਬੇਰੁਜਗਾਰ ਵਿਦੇਸ਼ੀ ਹਨ, ਜੋ ਸਪੇਨ ਦੀ ਕੁੱਲ ਬੇਰੁਜਗਾਰੀ ਦਾ 12,2% ਹੈ। ਇਨ੍ਹਾਂ ਵਿਚ ਮਲਾਗਾ (25747), ਅਲਮੇਰੀਆ (17408), ਸਵਿਲਾ (8769), ਗਰਨਾਡਾ (8061), ਕਾਦਿਸ (6147), ਹੁਏਲਵਾ (5342), ਕੋਰਦੋਬਾ (2477), ਜਾਇਨ (1724) ਕ੍ਰਮਵਾਰ ਬੇਰੁਜਗਾਰਾਂ ਦੀ ਵੱਡੀ ਗਿਣਤੀ ਹੈ।
ਸਪੇਨ ਭਰ ਵਿਚ ਬੇਰੁਜਗਾਰ ਵਿਦੇਸ਼ੀ ਨਾਗਰਿਕ ਬੀਤੇ ਮਹੀਨੇ ਨਾਲੋਂ 2,22% ਵੱਧ ਹਨ ਅਤੇ ਬੀਤੇ ਸਾਲ ਨਾਲੋਂ ਬੇਰੁਜਗਾਰ ਵਿਦੇਸ਼ੀ 13,24% ਵੱਧ ਹਨ।
ਬੇਰੁਜਗਾਰੀ ਦਾ ਮੁੱਖ ਕਾਰਨ ਭਵਨ ਨਿਰਮਾਣ, ਖੇਤੀਬਾੜੀ ਅਤੇ ਉਦਯੋਗ ਖੇਤਰ ਵਿਚ ਆਈ ਆਰਥਿਕ ਮੰਦਹਾਲੀ ਨੂੰ ਮੰਨਿਆ ਜਾ ਰਿਹਾ ਹੈ।

Joomla Templates and Joomla Extensions by ZooTemplate.Com

Add comment


Security code
Refresh