Saturday, May 19th

Last update11:08:48 PM GMT

ਰੁਜਗਾਰ ਮੰਤਰਾਲੇ : 10 ਮਿਲੀਅਨ ਵਿਦੇਸ਼ੀਆਂ ਦੀ ਲੋੜ

ਰੋਮ (ਇਟਲੀ 22 ਮਾਰਚ (ਵਰਿੰਦਰ ਕੌਰ ਧਾਲੀਵਾਲ) - ਅਗਲੇ 10 ਸਾਲਾਂ ਵਿਚ ਇਟਲੀ ਨੂੰ ਸੁਚੱਜੇ ਢੰਗ ਨਾਲ ਵਿਕਸਤ ਕਰਨ ਲਈ ਸਾਲ 2011 ਤੋਂ ਸਾਲ 2015 ਤੱਕ ਤਕਰੀਬਨ ਹਰ ਸਾਲ ਇਟਲੀ ਨੂੰ 100000 ਵਿਦੇਸ਼ੀਆਂ ਦੀ ਲੋੜ ਹੈ, ਜੋ ਇਟਲੀ ਵਿਚ ਆਮ ਅਤੇ ਉੱਚ ਤਜੁਰੇਬਾਰ ਕੰਮਾਂ ਨੂੰ ਸੰਭਾਲ ਸਕਦੇ ਹੋਣ। 2016 ਤੋਂ 2020 ਦੌਰਾਨ ਇਹ ਗਿਣਤੀ 260000 ਪ੍ਰਤੀ ਸਾਲ ਹੋਣ ਦਾ ਅਨੁਮਾਨ ਹੈ।
23 ਫਰਵਰੀ ਨੂੰ ਮੰਤਰਾਲੇ ਵੱਲੋਂ ਹੋਏ ਇਕ ਸੈਮੀਨਾਰ ਦੌਰਾਨ ਰੁਜਗਾਰ ਮਾਹਿਰਾਂ ਨੇ ਇਹ ਰਿਪੋਰਟ ਮੰਤਰਾਲੇ ਨੂੰ ਸੌਂਪੀ। ਇਸ ਵਿਚ ਇਟਲੀ ਵਿਚ ਅਗਲੇ ਤਕਰੀਬਨ 20 ਸਾਲਾਂ ਵਿਚ ਇਟਲੀ ਨੂੰ ਵਿਕਸਤ ਕਰਨ ਲਈ ਵਿਦੇਸ਼ੀਆਂ ਦੀ ਲੋੜ ਸਬੰਧੀ ਜਾਣਕਾਰੀ ਪ੍ਰਾਪਤ ਕਰਵਾਈ ਗਈ ਹੈ।
ਰਿਪੋਰਟ ਅਨੁਸਾਰ ਰੁਜਗਾਰ ਦੀ ਮੰਗ ਅਤੇ ਕਰਮਚਾਰੀ ਸਬੰਧੀ ਤਫ਼ਸੀਲ 2010 ਤੋਂ 2020 ਤੱਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਘੱਟ ਰਹੀ ਉਮਰ ਦਰ ਅਤੇ ਨੌਜਵਾਨ ਇਟਾਲੀਅਨ ਅਬਾਦੀ ਦਾ ਵੀ ਜਿਕਰ ਹੈ। ਉਮਰ ਦਰ ਕਾਰਨ 24 ਮਿਲੀਅਨ ਕਰਮਚਾਰੀਆਂ ਦਾ 5,5% ਅਤੇ 7,7% 2010 ਤੱਕ ਅਤੇ 970 ਵਿਚੋ 23 ਮਿਲੀਅਨ, 593 ਵਿਚੋਂ 23 ਮਿਲੀਅਨ 2020 ਤੱਕ ਨੌਕਰੀਆ ਨਵੀਆਂ ਅਸਾਮੀਆਂ ਲਈ ਖਾਲੀ ਹੋ ਜਾਣਗੀਆਂ।
ਜੇ ਇਸ ਅਨੁਸਾਰ ਵਿਦੇਸ਼ੀਆਂ ਦੀ ਇਟਲੀ ਵਿਚ ਆਮਦ ਦੀ ਔਸਤ ਵੇਖੀਏ ਤਾਂ ਉਹ 0,2% 10 ਸਾਲਾਂ ਦੌਰਾਨ ਅਤੇ 0,9 % 2020 ਤੱਕ ਬਣਦੀ ਹੈ। ਇਸ ਹਿਸਾਬ ਨਾਲ ਤਕਰੀਬਨ ਇਟਲੀ ਨੂੰ ਆਉਣ ਵਾਲੇ 20 ਸਾਲਾ ਤੱਕ ਤਕਰੀਬਨ 100000 ਵਿਦੇਸ਼ੀ ਕਰਮਚਾਰੀ ਪ੍ਰਤੀ ਸਾਲ ਲੌੜੀਂਦੇ ਹਨ।

ਰੁਜਗਾਰ ਮੰਤਰਾਲੇ ਦੀ ਰਿਪੋਰਟ ਦੇਖਣ ਲਈ ਕਲਿੱਕ ਕਰੋ

Joomla Templates and Joomla Extensions by ZooTemplate.Com

Add comment


Security code
Refresh