ਲੰਡਨ, 18 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) - ਇਮੀਗ੍ਰੇਸ਼ਨ ਰਿਕਾਰਡ ਨੂੰ ਘੋਖਣ ਉਪਰੰਤ ਇਹ ਖੁਲਾਸਾ ਹੋਇਆ ਕਿ ਯੂ ਕੇ ਵਿਚ ਰਹਿਣ ਵਾਲਿਆਂ ਵਿਚੋਂ ਪ੍ਰਤੀ 8 ਵਿਅਕਤੀਆਂ 'ਚੋਂ 1 ਵਿਅਕਤੀ ਪੈਦਾਇਸ਼ੀ ਵਿਦੇਸ਼ੀ ਹੈ। ਭਾਵ 8 ਵਿਚੋਂ 1 ਵਿਅਕਤੀ ਦਾ ਜਨਮ ਯੂ ਕੇ ਤੋਂ ਬਾਹਰ ਹੋਇਆ ਹੈ। ਬੀਤੇ ਦਿਨੀਂ ਟੈਲੀਗ੍ਰਾਫ ਵਿਚ ਛਪੀ ਇਕ ਰਿਪੋਰਟ ਅਨੁਸਾਰ ਯੂ ਕੇ ਵਿਚ ਰਹਿਣ ਵਾਲੇ ਵਿਦੇਸ਼ਾਂ ਵਿਚ ਜਨਮੇ ਨਾਗਰਿਕਾਂ ਦੀ ਅਬਾਦੀ ਵਿਚ 11% ਦਾ ਵਾਧਾ ਹੋਇਆ ਹੈ। ਇਹ ਗਿਣਤੀ ਪਿਛਲੇ ਦਹਾਕੇ ਦੌਰਾਨ ਦੁੱਗਣੀ ਹੋਈ ਹੈ।
ਰਿਪੋਰਟ ਅਨੁਸਾਰ ਬ੍ਰਿਟੇਨ ਵਿਚ 7 ਮਿਲੀਅਨ ਵਿਦੇਸ਼ੀ ਹਨ ਜਾਂ ਕਿਹਾ ਜਾ ਸਕਦਾ ਹੈ ਲੰਡਨ ਸ਼ਹਿਰ ਦੀ ਅਬਾਦੀ ਜਿੰਨੇ ਵਿਦੇਸ਼ੀ ਪੂਰੇ ਬ੍ਰਿਟੇਨ ਵਿਚ ਰਹਿ ਰਹੇ ਹਨ।
13 ਮਿਲੀਅਨ ਵਿਦੇਸ਼ੀ ਯੂ ਕੇ ਦੀ ਅਬਾਦੀ ਵਿਚ ਯੂਕੇ ਪਾਰਟੀ ਦੀ 13ਵੀਂ ਵਰੇਗੰਢ ਦੌਰਾਨ ਸ਼ਾਮਿਲ ਹੋਏ।
ਸਰਕਾਰ ਦਾ ਟੀਚਾ ਇਸ ਗਿਣਤੀ ਨੂੰ ਘਟਾਉਣ ਦਾ ਹੈ। ਆਉਣ ਵਾਲੀਆਂ ਵੋਟਾਂ ਤੋਂ ਪਹਿਲਾਂ ਪ੍ਰਤੀ ਸਾਲ 2 ਮਿਲੀਅਨ ਗਿਣਤੀ ਘਟਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸੇ ਲਈ ਯੂ ਕੇ ਬਾੱਡਰ ਏਜੰਸੀ ਵੱਲੋਂ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਕਰੜੇ ਹੱਥੀਂ ਲਿਆ ਜਾ ਰਿਹਾ ਹੈ।
ਯੂਕੇ ਵਿਚ ਪ੍ਰਤੀ 8 ਵਿਚੋਂ 1 ਵਿਅਕਤੀ ਪੈਦਾਇਸ਼ੀ ਵਿਦੇਸ਼ੀ
- Monday, 18 April 2011 11:41














