Tuesday, Feb 07th

Last update12:23:14 AM GMT

ਲੰਡਨ ਵਿਚ 4000 ਬੇਘਰ, ਵਧੇਰੇ ਗੈਰਯੂਰਪੀ

ਲੰਡਨ, 7 ਜੁਲਾਈ (ਵਰਿੰਦਰ ਕੌਰ ਧਾਲੀਵਾਲ) – ਯੂ ਕੇ ਦੀ ਰਾਜਧਾਨੀ ਲੰਡਨ ਵਿਚ ਤਕਰੀਬਨ 4000 ਬੇ-ਘਰ ਲੋਕ ਰਹਿੰਦੇ ਹਨ। ਬੇਘਰ ਲੋਕਾਂ ਦੀ ਗਿਣਤੀ ਤਿੰਨ ਸਾਲ ਪਹਿਲਾਂ 2500 ਸੀ। ਇਕ ਖੋਜ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਇਹ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਕਿਉਂਕਿ ਗੈਰਯੂਰਪੀ ਵਿਦੇਸ਼ੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਜੇ ਅੰਕੜਿਆਂ ’ਤੇ ਨਿਗ੍ਹਾ ਮਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਬੇਘਰ ਅਤੇ ਸੜਕਾਂ, ਪਾਰਕਾਂ ਜਾਂ ਹੋਰ ਜਨਤਕ ਥਾਵਾਂ ’ਤੇ ਰਾਤ ਗੁਜਾਰਨ ਵਾਲੇ ਲੋਕਾਂ ਵਿਚ ਸਭ ਤੋਂ ਵੱਧ ਗਿਣਤੀ ਗੈਰਯੂਰਪੀ ਨਾਗਰਿਕਾਂ ਦੀ ਹੈ।
ਰਿਪੋਰਟ ਅਨੁਸਾਰ ਬੇਘਰ ਲੋਕ ਯੂ ਕੇ ਚੰਗੇ ਭਵਿੱਖ ਦੀ ਤਲਾਸ਼ ਵਿਚ ਆਏ ਸਨ ਪਰ ਮਾੜੇ ਹਲਾਤਾਂ ਕਾਰਨ ਅਤੇ ਬੇਰੁਜਗਾਰੀ ਦੀ ਮਾਰ ਨਾ ਝੱਲਦਿਆਂ ਇਹ ਸੜਕਾਂ ’ਤੇ ਰਹਿਣ ਲਈ ਮਜ਼ਬੂਰ ਹੋ ਗਏ। ਉਪਰੋਕਤ ਸਰਵੇਖਣ ਕੰਬਾਇੰਡ ਹੋਮ ਲੈੱਸ ਅਤੇ ਇਨਫਰਮੇਸ਼ਨ ਨੈੱਟਵਰਕ ਵੱਲੋਂ ਕੀਤਾ ਗਿਆ।
ਅਜਿਹੇ ਵਿਦੇਸ਼ੀ ਲੰਡਨ ਦੀਆਂ ਮਾਰਕੀਟਾਂ ਦੇ ਨੇੜ੍ਹੇ ਵਧੇਰੇ ਨਜ਼ਰ ਆਉਂਦੇ ਹਨ, ਕਿਉਂਕਿ ਇਨਾਂ ਥਾਵਾਂ ’ਤੇ ਮਾਰਕੀਟਾਂ ਵੱਲੋਂ ਸੁੱਟੀਆਂ ਗਈਆਂ ਖਾਣ ਦੀਆਂ ਵਸਤੂਆਂ ਨਾਲ ਇਨ੍ਹਾਂ ਦਾ ਦਿਨ ਨਿਕਲ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਇਹ ਭੀਖ ਮੰਗ ਕੇ ਤਕਰੀਬਨ 1 ਯੂਰੋ ਘੰਟਾ ਤੱਕ ਕਮਾ ਲੈਂਦੇ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਦੇਸ਼ੀਆਂ ਦਾ ਸਮਾਜਿਕ ਸਹਾਇਤਾ ਫੰਡ ’ਤੇ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਇਹ ਰਾਸ਼ੀ ਉਨ੍ਹਾਂ ਦੀ ਸਹਾਇਤਾ ਲਈ ਰਾਖਵੀਂ ਹੈ ਜਿਹੜੇ ਪੂਰਾ ਸਾਲ ਸਖ਼ਤ ਮਿਹਨਤ ਕਰ ਕੇ ਇਸ ਫੰਡ ਵਿਚ ਯੋਗਦਾਨ ਪਾਉਂਦੇ ਹਨ।

Joomla Templates and Joomla Extensions by ZooTemplate.Com

Add comment


Security code
Refresh