ਰੋਮ (ਇਟਲੀ) 13 ਜੂਨ (ਵਰਿੰਦਰ ਕੌਰ ਧਾਲੀਵਾਲ) - ਇਟਲੀ ਵਿਚ ਕਾਨੂੰਨੀ ਤੌਰ 'ਤੇ ਰਹਿਣ ਵਾਲੇ ਵਿਦੇਸ਼ੀਆਂ ਵਿਚੋਂ ਤਕਰੀਬਨ 70% ਵਿਦੇਸ਼ੀਆਂ ਦੇ ਬੈਂਕ ਖਾਤੇ ਹਨ। ਇਟਲੀ ਦੀ ਡਾਕ ਬੈਂਕ ਅਤੇ ਹੋਰ ਬੈਂਕਾਂ ਤੋਂ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਇਹ ਖੁਲਾਸਾ ਹੋਇਆ। ਇਹ ਰਿਪੋਰਟ ਇਟਾਲੀਅਨ ਬੈਂਕ ਐਸੋਸੀਏਸ਼ਨ (ਆ ਬੀ ਆਈ) ਅਤੇ ਚੈਂਤਰੋ ਸਤੁਦੀ ਦੀ ਪੋਲੀਤੀਕਾ ਇੰਤਰਨਾਸੀਉਨਾਲੇ ਵੱਲੋਂ ਜਾਰੀ ਕੀਤੀ ਗਈ ਹੈ। ਇਹ ਅੰਕੜੇ 2007 ਤੋਂ 2009 ਤੱਕ ਦੇ ਹਨ। ਵਰਣਨਯੋਗ ਹੈ ਕਿ ਇਸ ਸਮੇਂ ਕਾਲ ਦੌਰਾਨ ਆਰਥਿਕ ਮੰਦਹਾਲੀ ਜੋਰਾਂ 'ਤੇ ਸੀ, ਪਰ ਵਿਦੇਸ਼ੀ ਬੈਂਕ ਖਾਤੇ ਖੁਲਵਾਉਣ ਅਤੇ ਅਦਾਨ ਪ੍ਰਦਾਨ ਕਰਨ ਵਿਚ ਆਪਣੀ ਆਮ ਕਾਰਗੁਜਾਰੀ ਨਿਭਾਅ ਰਹੇ ਸਨ।














