ਮਾਰੋਕੀਨੀ, ਤੁਰਕੀ ਅਤੇ ਆਕੁਆਡੋਰ ਦੇ ਨਾਗਰਿਕ ਵੱਡੀ ਗਿਣਤੀ ਵਿਚ ਯੂਰਪੀਅਨ ਬਣੇ
ਲੰਡਨ, 20 ਜੁਲਾਈ (ਵਰਿੰਦਰ ਕੌਰ ਧਾਲੀਵਾਲ) - 2008 ਵਿਚ 696000 ਯੂਰਪੀਅਨ ਨਾਗਰਿਕਤਾ ਪ੍ਰਦਾਨ ਕਰਵਾਈ ਗਈ ਜਦਕਿ 2007 ਵਿਚ ਯੂਰਪੀਅਨ ਨਾਗਰਿਕਤਾ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ 707000 ਸੀ।
2008 ਵਿਚ ਨਵੇਂ ਬਣੇ ਯੂਰਪੀਅਨ ਨਾਗਰਿਕ 29% ਅਫਰੀਕਾ, 22% ਗੈਰਯੂਰਪੀ, ਏਸ਼ੀਆ 19% ਅਤੇ ਨਾੱਰਥ ਅਤੇ ਸਾਊਥ ਅਮਰੀਕਾ 17% ਦਰਜ ਕੀਤੇ ਗਏ। 8% ਯੂਰਪੀਅਨ ਨਾਗਰਿਕਾਂ ਨੇ ਆਪਣੀ ਨਾਗਰਿਕਤਾ ਬਦਲੀੁਪਰੋਕਤ ਅੰਕੜੇ ਯੂਰੋਸਤਾਤ ਵੱਲੋਂ ਪ੍ਰਕਾਸਿ਼ਤ ਕੀਤੀ ਰਿਪੋਰਟ ਦੇ ਅਧਾਰਿਤ ਹਨ।
2008 ਵਿਚ ਸਭ ਤੋਂ ਵੱਧ ਨਾਗਰਿਕਤਾ ਫਰਾਂਸ (137000), ਯੂ ਕੇ (129000) ਅਤੇ ਜਰਮਨੀ (94000) ਵਿਦੇਸ਼ੀਆਂ ਨੂੰ ਪ੍ਰਦਾਨ ਕਰਵਾਈ ਗਈ। ਤਕਰੀਬਨ ਕੁੱਲ ਪ੍ਰਦਾਨ ਕਰਵਾਈ ਗਈ ਨਾਗਰਿਕਤਾ ਦਾ ਇਨਾਂ ਦੇਸ਼ਾਂ ਵੱਲੋਂ ਭੁਗਤਾਇਆ ਗਿਆ। ਚੈੱਕ ਰਿਪਬਲਿਕ, ਲਿਥੂਨੀਆਂ ਅਤੇ ਸਲੋਵਾਕੀਆ ਵੱਲੋਂ ਸਭ ਤੋਂ ਘੱਟ ਵਿਦੇਸ਼ੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਵਾਈ ਗਈ। 2008 ਦੌਰਾਨ 64000 ਮਾਰੋਕੀਨੀ, 50000 ਤੁਰਕੀ, 27000 ਆਕੁਆਡੋਰ, 23000 ਅਲਜੀਰੀਆ, 20000 ਇਰਾਕ ਦੇ ਨਾਗਰਿਕਾਂ ਨੂੰ ਯੂਰਪੀ ਨਾਗਰਿਕਤਾ ਪ੍ਰਦਾਨ ਕਰਵਾਈ ਗਈ।









