ਲੰਡਨ, 14 ਸਤੰਬਰ (ਵਰਿੰਦਰ ਕੌਰ ਧਾਲੀਵਾਲ) - 18073370 ਪੌਂਡ ਵੱਖਰੀਆਂ ਵੱਖਰੀਆਂ ਹਵਾਈ ਸੇਵਾਵਾਂ ਅਤੇ 10300000 ਪੌਂਡ ਨਿੱਜੀ ਹਵਾਈ ਸੇਵਾਵਾਂ ਲਈ ਖਰਚੇ ਗਏ। ਯੂ ਕੇ ਬਾੱਡਰ ਏਜੰਸੀ ਵੱਲੋਂ ਗੈਰਕਾਨੂੰਨੀ ਵਿਦੇਸ਼ੀ ਮੁਜ਼ਰਿਮਾਂ ਨੂੰ ਯੂ ਕੇ ਵਿਚੋਂ ਡਿਪੋਰਟ ਕਰਨ ਲਈ 28373370 ਪੌਂਡ ਖਰਚੇ ਗਏ। ਇਹ ਖੁਲਾਸਾ ਯੂ ਕੇ ਦੇ ਇਮੀਗ੍ਰੇਸ਼ਨ ਮੰਤਰੀ ਡਾਮੇਨ ਗਰਨਿ ਨੇ ਕੀਤਾ। ਉਨ੍ਹਾਂ ਕਿਹਾ ਕਿ, 18073370 ਪੌਂਡ ਵੱਖਰੀਆਂ ਵੱਖਰੀਆਂ ਹਵਾਈ ਸੇਵਾਵਾਂ ਅਤੇ 10300000 ਪੌਂਡ ਨਿੱਜੀ ਹਵਾਈ ਸੇਵਾਵਾਂ ਲਈ ਸਾਲ 2009-2010 ਦੌਰਾਨ ਖਰਚ ਕੀਤੇ ਗਏ। ਇਹ ਰਕਮ ਹਵਾਈ ਸੇਵਾਵਾਂ ਪ੍ਰਦਾਨ ਕਰਵਾਉਣ ਵਾਲੀਆਂ ਕੰਪਨੀਆਂ ਵੱਲੋਂ ਨਿਰਧਾਰਤ ਕੀਤੇ ਗਏ ਖਰਚਿਆਂ ਅਨੁਸਾਰ ਕੀਤੇ ਗਏ ਹਨ। ਡਿਪੋਰਟ ਕੀਤੇ ਗਏ ਵਿਦੇਸ਼ੀਆਂ ਵਿਚ ਵੱਡੀ ਗਿਣਤੀ ਬਰਖਾਸਤ, ਰਫਿ਼ਊਜ਼ੀ ਦਰਖ਼ਾਸਤਾਂ ਵਾਲੇ ਵਿਦੇਸ਼ੀਆਂ ਦੀ ਸੀ। ਮੰਤਰੀ ਅਨੁਸਾਰ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਕੈਦਘਰਾਂ ਵਿਚ ਰੱਖਣ ਲਈ ਵੀ ਵੱਡਾ ਖਰਚ ਸਰਕਾਰ ਨੂੰ ਝੱਲਣਾ ਪੈਂਦਾ ਹੈ। ਇਸ ਲਈ ਇਨ੍ਹਾਂ ਨੂੰ ਇਨ੍ਹਾਂ ਦੇ ਦੇਸ਼ ਭੇਜਣ ਵਿਚ ਵੀ ਯੂ ਕੇ ਸਰਕਾਰ ਨੂੰ ਕੋਈ ਖਾਸ ਫਰਕ ਨਹੀਂ।














