ਰੋਮ (ਇਟਲੀ) (ਵਰਿੰਦਰ ਕੌਰ ਧਾਲੀਵਾਲ) - ਕਾਨੂੰਨੀ ਤੌਰ 'ਤੇ ਰਹਿਣ ਵਾਲੇ ਅਤੇ ਸਿਟੀ ਕੌਂਸਲ ਵਿਚ ਦਰਜ ਵਿਦੇਸ਼ੀਆਂ ਦੀ ਇਟਲੀ ਵਿਚ ਅਬਾਦੀ 4,6 ਮਿਲੀਅਨ ਆਂਕੀ ਗਈ। ਇਹ ਖੁਲਾਸਾ ਇਸਤਾਤ ਨੈਸ਼ਨਲ ਇੰਸਟੀਟਿਉਟ ਆੱਫ ਸਟੈਟਿਸਟਿਕਸ ਵੱਲੋਂ 2011 ਦੀ ਕੀਤੀ ਗਈ ਮਰਦਮਸ਼ੁਮਾਰੀ ਉਪਰੰਤ ਕੀਤਾ ਗਿਆ। ਵਿਦੇਸ਼ੀ ਇਟਲੀ ਦੀ ਜਨਸੰਖਿਆ ਦਾ 7,5% ਹਨ ਅਤੇ ਕੰਮਕਾਜੀ ਅਬਾਦੀ ਦਾ 9,4% ਹਨ। ਰਿਪੋਰਟ ਤਹਿਤ ਇਹ ਸਪਸ਼ਟ ਹੁੰਦਾ ਹੈ ਕਿ ਇਟਲੀ ਦੀ ਜਨਸੰਖਿਆ ਵਿਚ ਵਾਧਾ ਵਿਦੇਸ਼ੀ ਨਾਗਰਿਕਾਂ ਕਾਰਨ ਸੰਭਵ ਹੋਇਆ ਹੈ। ਬੀਤੇ ਸਾਲਾ ਦੌਰਾਨ ਇਟਲੀ ਦੀ ਵਿਦੇਸ਼ੀ ਜਨਸੰਖਿਆ ਵਿਚ 7,9% ਦਾ ਵਾਧਾ ਗਿਣਿਆ ਗਿਆ। ਇਟਲੀ ਵਿਚ ਵਿਦੇਸ਼ੀ ਅਬਾਦੀ ਦਾ ਤਕਰੀਬਨ 50% ਰੋਮਾਨੀਅਨ, ਅਲਬਾਨੀ, ਮਾਰੋਕੀਨੀ, ਚੀਨੀ ਅਤੇ ਯੂਕਰੇਨੀ ਹਨ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇਟਲੀ ਵਿਚ ਵੱਡੀ ਵਿਦੇਸ਼ੀ ਅਬਾਦੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।














