Tuesday, Feb 07th

Last update12:23:14 AM GMT

80% ਗੈਰਕਾਨੂੰਨੀ ਵਿਦੇਸ਼ੀ ਮੁਜਰਿਮ-ਮੋਰਾਤੀ

ਮਿਲਾਨ (ਵਰਿੰਦਰ ਕੌਰ ਧਾਲੀਵਾਲ) - ਮਿਲਾਨ ਦੀ ਮੇਅਰ ਲੇਤੀਸੀਆ ਮੋਰਾਤੀ ਨੇ ਆਪਣੇ ਬਿਆਨ ਵਿਚ ਕਿਹਾ ਕਿ, ਗੈਰਯੂਰਪੀ-ਗੈਰਕਾਨੂੰਨੀ ਵਿਦੇਸ਼ੀ ਇਟਲੀ ਦੇ ਉ¤ਤਰੀ ਸ਼ਹਿਰਾਂ ਵਿਚ ਵਧੇਰੇ ਜੁਰਮ ਵਿਚ ਸ਼ਾਮਿਲ ਹੋਣ ਲਈ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਬਿਨਾਂ ਨਿਵਾਸ ਆਗਿਆ ਦੇ ਰਹਿਣ ਵਾਲੇ ਵਿਦੇਸ਼ੀਆਂ ਦੀ ਜੁਰਮ ਵਿਚ ਵਧੇਰੀ ਸ਼ਮੂਲੀਅਤ ਹੈ। ਉਨ੍ਹਾਂ ਕਿਹਾ ਕਿ, ਮਿਲਾਨ ਸ਼ਹਿਰ ਵਿਚ ਤਕਰੀਬਨ 30 ਤੋਂ 40 ਹਜਾਰ ਗੈਰਕਾਨੂੰਨੀ ਵਿਦੇਸ਼ੀ ਹਨ। ਬੀਤੇ ਅਗਸਤ ਤੋਂ ਇਟਲੀ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣਾ ਅਤੇ ਰਹਿਣਾ ਜੁਰਮ ਕਰਾਰ ਦਿੱਤਾ ਜਾ ਚੁੱਕਾ ਹੈ। ਜਿਨ੍ਹਾਂ ਵਿਦੇਸ਼ੀਆਂ ਨੂੰ ਇਸ ਜੁਰਮ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ, ਉਹ ਦਿੱਤੀ ਗਈ ਮਣਿਆਦ ਦੌਰਾਨ ਦੇਸ਼ ਛੱਡ ਜਾਣ। ਜਿਨ੍ਹਾਂ ਖਿਲਾਫ ਕਿਸੇ ਤਰਾਂ ਦੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ, ਉਹ ਆਖਿਰੀ ਫੈਸਲੇ ਤੱਕ ਇਟਲੀ ਨਹੀਂ ਛੱਡ ਸਕਦੇ। ਮਿਸ ਮੋਰਾਤੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ, ਉਹ ਇਸ ਕਾਨੂੰਨ ਨੂੰ ਵਧੇਰੀ ਸਖਤੀ ਨਾਲ ਲਾਗੂ ਕਰੇ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਦੇਸ਼ੀਆਂ ਨੂੰ ਤੁਰੰਤ ਡਿਪੋਰਟ ਕਰਨ ਦੀ ਨੀਤੀ ਬਣਾਵੇ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਮਿਲਾਨ ਸਿਟੀ ਕੌਂਸਲ ਅਜਿਹੇ ਸਮੂਹ ਵਿਦੇਸ਼ੀਆਂ ਦਾ ਸਮਰਥਨ ਕਰਦਾ ਹੈ ਅਤੇ ਕਰਦਾ ਰਹੇਗਾ ਜਿਹੜੇ ਦੇਸ਼ ਵਿਚ ਕਾਨੂੰਨੀ ਤੌਰ ’ਤੇ ਰਹਿ ਰਹੇ ਹਨ ਅਤੇ ਇਟਾਲੀਅਨ ਸਮਾਜ ਦਾ ਹਿੱਸਾ ਬਣਨ ਲਈ ਤਿਆਰ ਹਨ।

Joomla Templates and Joomla Extensions by ZooTemplate.Com

Add comment


Security code
Refresh