Tuesday, Feb 07th

Last update12:23:14 AM GMT

ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰਾ

ਨਿਵਾਸ ਆਗਿਆ ਜਾਂ ਬਿਨਾਂ ਨਿਵਾਸ ਆਗਿਆ ਤੋਂ

ਰੋਮ (ਵਰਿੰਦਰ ਕੌਰ ਧਾਲੀਵਾਲ) - ਜਦੋਂ ਗਰਮੀਆਂ ਦੀਆਂ ਛੁੱਟੀਆਂ ਦੀ ਗੱਲ ਆਉਂਦੀ ਹੈ ਤਾਂ ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀ ਪ੍ਰਾਪਤ ਹੋਣ ਵਾਲੀਆਂ ਛੁੱਟੀਆਂ ਅਤੇ ਖਰਚੇ ਬਾਰੇ ਸੋਚਣ ਤੋਂ ਇਲਾਵਾ ਆਪਣੀ ਨਿਵਾਸ ਆਗਿਆ ਦੀ ਸਥਿਤੀ ਬਾਰੇ ਵੀ ਵਿਚਾਰ ਕਰਨਾ ਜਰੂਰੀ ਸਮਝਦੇ ਹਨ, ਕਿਉਂਕਿ ਛੁੱਟੀਆਂ ਦੀ ਯਾਤਰਾ ’ਤੇ ਜਾਣ ਲਈ ਇਸ ਪੱਖ ਨੂੰ ਵਿਚਾਰ ਲੈਣਾ ਜਰੂਰੀ ਹੈ।
ਜਿਨਾਂ ਕੋਲ ਮਣਿਆਦਸ਼ੁਦਾ ਨਿਵਾਸ ਆਗਿਆ ਹੈ, ਉਹ ਆਪਣੇ ਦੇਸ਼ ਆ ਜਾ ਸਕਦੇ ਹਨ। ਲਾਜ਼ਮੀ ਹੈ ਕਿ ਵਾਪਸ ਮੁੜਨ ਵੇਲੇ ਆਪਣੀ ਨਿਵਾਸ ਆਗਿਆ ਨਾਲ ਜਰੂਰ ਮੋੜ ਲਿਆਉਣ, ਨਹੀਂ ਤਾਂ ਇਟਲੀ ਦਾਖਲ ਹੋਣ ਵੇਲੇ ਜਾਂ ਦੇਸ਼ ਛੱਡਣ ਵੇਲੇ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਬਿਨਾਂ ਵੀਜ਼ੇ ਤੋਂ ਸ਼ੈਨੇਗਨ ਦੇਸ਼ਾਂ ਬੈਲਜ਼ੀਅਮ, ਫਰਾਂਸ, ਜਰਮਨੀ, ਲਕਸਮਬਰਗ, ਨੀਦਰਲੈਂਡ, ਪੁਰਤਗਾਲ, ਸਪੇਨ, ਅਸਟ੍ਰੀਆ, ਗਰੀਸ, ਡੈਨਮਾਰਕ, ਫਿਨਲੈਂਡ, ਸਵੀਡਨ, ਆਈਸਲੈਂਡ, ਨਾੱਰਵੇ, ਸਲੋਵੇਨੀਆ, ਏਸਤੋਨੀਆ, ਲਾਤੀਵੀਆ, ਲਿਥੂਨੀਆਂ, ਪੌਲੈਂਡ, ਚੈ¤ਕ ਰਿਪਬਲਿਕ, ਸਲੋਵਾਕੀਆ, ਹੰਗਰੀ, ਮਾਲਟਾ ਅਤੇ ਸਵਿੱਟਜ਼ਰਲੈਂਡ ਦੀ ਸੈਰ ਬਿਨਾਂ ਰੋਕ ਟੋਕ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਕਿਸੇ ਹੋਰ ਦੇਸ਼ ਵਿਚ ਜਾਣਾ ਚਾਹੁੰਦੇ ਹੋ ਤਾਂ ਯਾਤਰਾ ਤੋਂ ਪਹਿਲਾਂ ਘੋਖ ਲਓ ਕਿ ਇਟਲੀ ਨਾਲ ਉਸ ਦੇਸ਼ ਦਾ ਸੈਰ ਸਪਾਟਾ ਸਬੰਧੀ ਕਿਹੋ ਜਿਹਾ ਸਮਝੌਤਾ ਹੋਇਆ ਹੈ ਭਾਵ ਵੀਜ਼ੇ ਦੀ ਲੋੜ ਹੈ ਜਾਂ ਨਹੀਂ।
ਜਿਹੜੇ ਨਿਵਾਸ ਆਗਿਆ ਨਵਿਆਏ ਜਾਣ ਦਾ ਇੰਤਜਾਰ ਕਰ ਰਹੇ ਹੋਣ, ਉਹ ਇਟਲੀ ਤੋਂ ਆਪਣੇ ਦੇਸ਼ ਆ ਜਾ ਸਕਦੇ ਹਨ ਪਰ ਆਵਾਜਾਈ ਲਈ ਸ਼ੈਨੇਗਨ ਦੇਸ਼ਾਂ ਦੀ ਵਰਤੋਂ ਨਹੀਂ ਕਰ ਸਕਦੇ। ਸਫ਼ਰ ਦੌਰਾਨ ਪਾਸਪੋਰਟ, ਮਣਿਆਦ ਲੰਘੀ ਨਿਵਾਸ ਆਗਿਆ ਅਤੇ ਡਾਕਖਾਨੇ ਤੋਂ ਪ੍ਰਾਪਤ ਹੋਈ ਰਸੀਦ ਨਾਲ ਰੱਖਣੀ ਲਾਜ਼ਮੀ ਹੈ। ਪੁਲਿਸ ਵਿਭਾਗ ਵੱਲੋਂ ਬਾੱਡਰ ਛੱਡਣ ਅਤੇ ਦਾਖਲ ਹੋਣ ਵੇਲੇ ਇਸ ’ਤੇ ਮੋਹਰ ਲਗਾਈ ਜਾਵੇਗੀ।
ਜਿਹੜੇ ਪਹਿਲੀ ਵਾਰ ਨਿਵਾਸ ਆਗਿਆ (ਕੰਮ ਦੀ ਜਾਂ ਪਰਿਵਾਰਕ) ਪ੍ਰਾਪਤ ਕਰਨ ਦਾ ਇੰਤਜਾਰ ਕਰ ਰਹੇ ਹਨ, ਉਹ ਸ਼ੈਨੇਗਨ ਦੇਸ਼ਾਂ ਰਾਹੀਂ ਸਫਰ ਕਰ ਸਕਦੇ ਹਨ ਜੇ ਉਨਾਂ ਕੋਲ ਸ਼ੈਨੇਗਨ ਵੀਜ਼ਾ ਹੋਵੇ, ਨਹੀਂ ਤਾਂ ਬਿਨਾਂ ਸ਼ੈਨੇਗਨ ਦੇਸ਼ਾਂ ਦੀ ਵਰਤੋਂ ਦੇ ਇਟਲੀ ਤੋਂ ਆਪਣੇ ਦੇਸ਼ ਆ ਜਾ ਸਕਦੇ ਹਨ। ਹਰ ਹਾਲ ਵਿਚ ਪਾਸਪੋਰਟ, ਡਾਕਖਾਨੇ ਤੋਂ ਪ੍ਰਾਪਤ ਹੋਈ ਰਸੀਦ ਅਤੇ ਕੌਂਸਲੇਟ ਤੋਂ ਪ੍ਰਾਪਤ ਹੋਇਆ ਵੀਜ਼ਾ ਜੋ ਇਟਲੀ ਵਿਚ ਰਹਿਣ ਦਾ ਕਾਰਨ ਸਪਸ਼ਟ ਕਰਦਾ ਹੋਵੇ, ਕੋਲ ਹੋਣਾ ਲਾਜ਼ਮੀ ਹੈ।
ਘਰੇਲੂ ਕਰਮਚਾਰੀ ਜਿਹੜੇ ਦਰਖਾਸਤ ਭਰਨ ਉਪਰੰਤ ਵਿਚਾਰ ਅਧੀਨ ਹਨ, ਉਹ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਇਟਲੀ ਵਿਚ ਹੀ ਬਿਤਾਉਣ, ਕਿਉਂਕਿ ਦਰਖਾਸਤ ਪ੍ਰਾਪਤ ਹੋਣ ਦੀ ਰਸੀਦ ਦੇਸ਼ ਵਿਚੋਂ ਬਾਹਰ ਆਉਣ ਜਾਣ ਲਈ ਢੁੱਕਵਾਂ ਦਸਤਾਵੇਜ਼ ਨਹੀਂ ਹੈ। ਕੰਟਰੈਕਟ ਦਸਤਖ਼ਤ ਹੋਣ ਤੋਂ ਬਾਅਦ ਡਾਕਖਾਨੇ ਜਮਾਂ ਹੋਣ ਉਪਰੰਤ ਡਾਕਖਾਨੇ ਤੋਂ ਪ੍ਰਾਪਤ ਹੋਈ ਰਸੀਦ ’ਤੇ ਘਰੇਲੂ ਕਰਮਚਾਰੀ ਛੁੱਟੀਆਂ ਬਿਤਾਉਣ ਇਟਲੀ ਤੋਂ ਬਾਹਰ ਜਾ ਸਕਦੇ ਹਨ। ਇਸ ਲਈ ਬਿਹਤਰ ਹੋਵੇਗਾ ਕਿ ਵਿਚਾਰ ਅਧੀਨ ਘਰੇਲੂ ਕਰਮਚਾਰੀ ਅਗਲੀਆਂ ਛੁੱਟੀਆਂ ਦਾ ਇੰਤਜਾਰ ਕਰਨ।

Joomla Templates and Joomla Extensions by ZooTemplate.Com

Add comment


Security code
Refresh